Sports News Section

Monthly Archives: JULY 2014


Jul 31

ਭਾਰਤ ਲਈ ਕਰੋ ਜਾਂ ਮਰੋ ਦਾ ਮੁਕਾਬਲਾ

Share this News

ਗਲਾਸਗੋ : ਭਾਰਤੀ ਹਾਕੀ ਟੀਮ ਵੀਰਵਾਰ ਨੂੰ ਦੱਖਣੀ ਅਫਰੀਕਾ ਵਿਰੁੱਧ ਗਲਾਸਗੋ ਰਾਸ਼ਟਰ ਮੰਡਲ ਖੇਡਾਂ ਦੀ ਪੁਰਸ਼ ਹਾਕੀ ਮੁਕਾਬਲੇਬਾਜ਼ੀ ਦੇ ਪੂਲ 'ਏ' ਮੈਚ 'ਚ ਜਦੋਂ ਉਤਰੇਗੀ ਤਾਂ ਉਸ ਲਈ ਇਹ ਕਰੋ ਜਾਂ ਮਰੋ ਦਾ ਮੁਕਾਬਲਾ ਹੋਵੇਗਾ।
ਭਾਰਤ ਨੂੰ ਕੱਲ ਵਿਸ਼ਵ ਚੈਂਪੀਅਨ ਆਸਟਰੇਲੀਆ ਹੱਥੋਂ ਨੇੜਲੇ ਸੰਘਰਸ਼ 'ਚ 2-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਜਦੋਂਕਿ ਇਸ ਦਿਨ ਦੱਖਣੀ ਅਫਰੀਕਾ ਨੇ ਵੇਲਸ ਨੂੰ 5-1 ਨਾਲ ਹਰਾਇਆ ਸੀ। ਭਾਰਤ ਅਤੇ ਦੱਖਣੀ ਅਫਰੀਕਾ ਦੇ ਤਿੰਨ-ਤਿੰਨ ਮੈਚਾਂ ਦੇ ਬਾਅਦ ਛੇ-ਛੇ ਅੰਕ ਹਨ ਪਰ ਬਿਹਤਰ ਗੋਲ ਔਸਤ ਦੇ ਅਧਾਰ 'ਤੇ ਭਾਰਤ ਦੂਸਰੇ ਅਤੇ ਦੱਖਣੀ ਅਫਰੀਕਾ ਤੀਜੇ ਸਥਾਨ 'ਤੇ ਹੈ।
ਭਾਰਤ ਨੂੰ ਜੇਕਰ ਰਾਸ਼ਟਰ ਮੰਡਲ ਖੇਡਾਂ ਦੀ ਪੁਰਸ਼ ਹਾਕੀ ਮੁਕਾਬਲੇਬਾਜ਼ੀ ਦੇ ਸੈਮੀਫਾਈਨਲ 'ਚ ਪਹੁੰਚਣਾ ...


Jul 31

ਬਜਰੰਗ, ਲਲਿਤਾ ਤੇ ਸਾਕਸ਼ੀ ਨੂੰ ਕੁਸ਼ਤੀ ਵਿੱਚ ਚਾਂਦੀ ਦੇ ਤਗ਼ਮੇ

Share this News

ਗਲਾਸਗੋ : ਭਾਰਤੀ ਪਹਿਲਵਾਨਾਂ ਨੇ ਗਲਾਸਗੋ ਖੇਡਾਂ ਦੇ ਕੁਸ਼ਤੀ ਮੁਕਾਬਲਿਆਂ ਵਿੱਚ ਆਪਣੀ ਧਮਕ ਭਾਵੇਂ ਬਰਕਰਾਰ ਰੱਖਦਿਆਂ ਅੱਜ ਚਾਰ ਵਰਗਾਂ ਦੇ ਫਾਈਨਲ ਵਿੱਚ ਥਾਂ ਬਣਾ ਲਈ ਪਰ ਬਜਰੰਗ ਤੇ ਲਲਿਤਾ ਨੂੰ ਫਾਈਨਲ ਵਿੱਚ ਹਾਰਨ ਕਾਰਨ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ।
ਪੁਰਸ਼ ਫਰੀ ਸਟਾਈਲ ਵਰਗ ਵਿੱਚ ਬਜਰੰਗ (61 ਕਿਲੋ), ਸਤਿਆਵਰਤ ਕਾਦੀਆਨ (97 ਕਿਲੋ) ਤੇ ਇਸਤਰੀ ਵਰਗ ’ਚ ਫਰੀ ਸਟਾਈਲ ਵਿੱਚ ਲਲਿਤਾ (53 ਕਿਲੋ) ਤੇ ਸਾਕਸ਼ੀ ਮਲਿਕ (58 ਕਿਲੋ) ਨੇ ਸੋਨ ਤਗਮੇ ਲਈ ਆਪਣੀ ਦਾਅਵੇਦਾਰੀ ਪੇਸ਼ ਕੀਤੀ। ਫਾਈਨਲ ਵਿੱਚ ਬਜਰੰਗ ਨੂੰ ਕੈਨੇਡਾ ਦੇ ਡੇਵਿਡ ਨੇ ਅਤੇ ਲਲਿਤਾ ਨੂੰ ਨਾਇਜੀਰੀਆ ਦੀ ਓਡੂਨਾਓ ਨੇ ਹਰਾਇਆ।  ਭਾਰਤ ਦੀ ਨਵਜੋਤ ਕੌਰ ਨੂੰ 69 ਕਿਲੋ ਦੇ ਸੈਮੀ ਫਾਈਨਲ ਵਿੱਚ ਹਾਰ ਦਾ ਸਾਹਮਣਾ ...


Jul 31

ਦੱਖਣੀ ਅਫਰੀਕਾ ਦੇ ਜੈਕ ਕੈਲਿਸ ਨੇ ਕ੍ਰਿਕਟ ਤੋਂ ਲਿਆ ਸੰਨਿਆਸ

Share this News

ਨਵੀਂ ਦਿੱਲੀ : ਕ੍ਰਿਕਟ ਦੇ ਹਰਫਨ ਮੌਲਾ ਕ੍ਰਿਕਟਰਾਂ 'ਚ ਸ਼ੁਮਾਰ ਦੱਖਣੀ ਅਫਰੀਕਾ ਦੇ ਜੈਕ ਕੈਲਿਸ ਨੇ ਹਰ ਤਰਾਂ ਦੀ ਕ੍ਰਿਕਟ ਨੂੰ ਅੱਜ ਅਲਵਿਦਾ ਕਹਿ ਦਿੱਤਾ। ਉਨ੍ਹਾਂ ਨੇ ਇਕ ਸਾਲ ਪਹਿਲਾਂ ਟੈਸਟ ਕ੍ਰਿਕਟ ਤੋਂ ਸੰਨਿਆਸ ਲਿਆ ਸੀ। ਕੈਲਿਸ ਦੇ ਟੈਸਟ ਦੇ ਸੰਨਿਆਸ ਦੇ ਬਾਅਦ ਕ੍ਰਿਕਟ ਦੱਖਣੀ ਅਫਰੀਕਾ ਨੇ ਕਿਹਾ ਸੀ ਕਿ 38 ਸਾਲਾ ਦਾ ਇਹ ਖਿਡਾਰੀ ਇਕ ਦਿਨਾ ਕ੍ਰਿਕਟ ਲਈ ਉਪਲੱਬਧ ਰਹੇਗਾ ਤੇ ਉਹ ਵਿਸ਼ਵ ਕੱਪ 2015 'ਚ ਖੇਡਣਾ ਚਾਹੁੰਦੇ ਹਨ ਪਰ ਕੈਲਿਸ ਦੇ ਕ੍ਰਿਕਟ ਦੇ ਸਾਰੇ ਰੂਪਾਂ ਤੋਂ ਸੰਨਿਆਸ ਦੇ ਐਲਾਨ ਨਾਲ ਕ੍ਰਿਕਟ ਮਾਹਿਰ ਤੇ ਉਨ੍ਹਾਂ ਦੇ ਪ੍ਰਸੰਸਕ ਹੈਰਾਨ ਹਨ। ਉਨ੍ਹਾਂ ਦੇ ਪ੍ਰਸੰਸਕ ਜੋ 2015 ਵਿਸ਼ਵ ਕੱਪ 'ਚ ਉਨ੍ਹਾਂ ਨੂੰ ਖੇਡਦੇ ਦੇਖਣਾ ਚਾਹੁੰਦੇ ਸਨ ਉਹ ...


Jul 27

ਰਾਸ਼ਟਰਮੰਡਲ ਖੇਡਾਂ: ਨਿਸ਼ਾਨੇਬਾਜ਼ ਬਣੇ ਭਾਰਤ ਦੇ ਸਰਤਾਜ

Share this News

ਗਲਾਸਗੋ : ਭਾਰਤੀ ਨਿਸ਼ਾਨੇਬਾਜ਼ਾਂ ਲਈ ਇਥੇ ਰਾਸ਼ਟਰਮੰਡਲ ਖੇਡਾਂ ਵਿੱਚ ਸੁਨਹਿਰੀ ਦਿਨ ਰਿਹਾ। ਉਨ੍ਹਾਂ ਨੇ ਦੋ ਸੋਨ ਤਗਮੇ ਦੇਸ਼ ਦੀ ਝੋਲੀ ਪੁਆਏ। ਮਹਿਲਾ ਵਰਗ ਵਿੱਚ 10 ਮੀਟਰ ਏਅਰਪਿਸਟਲ ਵਿੱਚ ਅਪੂਰਵੀ ਚੰਦੇਲਾ ਤੇ 25 ਮੀਟਰ ਏਅਰ ਪਿਸਟਲ ਵਿੱਚ ਰਾਹੀ ਸਰਨੋਬਤ ਨੇ ਸੋਨ ਤਗਮੇ ਜਿੱਤੇ। ਇਸ ਵਰਗ ਵਿੱਚ ਅਨੀਸਾ ਸਈਦ ਨੂੰ ਚਾਂਦੀ ਦਾ ਤਗਮਾ ਮਿਲਿਆ। ਭਾਰਤੀ ਨਿਸ਼ਾਨੇਬਾਜ਼ ਅਪੂਰਵੀ ਚੰਦੇਲਾ, ਪ੍ਰਕਾਸ਼ ਨੰਜੱਪਾ ਅਤੇ ਅਯੋਨਿਕਾ ਪਾਲ ਨੇ ਇਥੇ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਅੱਜ ਇਕ ਸੋਨੇ ਦਾ ਅਤੇ ਦੋ ਚਾਂਦੀ ਦੇ ਤਗ਼ਮੇ ਜਿੱਤੇ ਹਨ। ਅਪੂਰਵੀ ਚੰਦੇਲਾ ਨੇ ਮਹਿਲਾ ਵਰਗ ਦੇ ਦਸ ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ ਕੁਆਲੀਫਾਇੰਗ ਤੇ ਫਾਈਨਲ ਵਿੱਚ ਨਵੇਂ ਰਿਕਾਰਡ ਕਾਇਮ ਕਰਦਿਆਂ ਸੋਨੇ ਦਾ ਤਗ਼ਮਾ ਜਿੱਤਿਆ ਹੈ। ਇਸੇ ...


Jul 27

ਮੁੱਕੇਬਾਜ਼ੀ 'ਚ ਵਿਜੇਂਦਰ ਤੇ ਮਨੋਜ ਦੀ ਜੇਤੂ ਸ਼ੁਰੂਆਤ

Share this News

ਗਲਾਸਗੋ : ਭਾਰਤ ਦੇ ਸਟਾਰ ਮੁੱਕੇਬਾਜ਼ ਵਿਜੇਂਦਰ ਸਿੰਘ ਅਤੇ ਮਨੋਜ ਕੁਮਾਰ ਨੇ ਆਪਣੇ-ਆਪਣੇ ਵਰਗ 'ਚ ਮੈਚ ਜਿੱਤ ਕੇ ਆਪਣੀ ਮੁਹਿੰਮ ਦੀ ਸ਼ਾਨਦਾਰ ਢੰਗ ਨਾਲ ਸ਼ੁਰੂਆਤ ਕੀਤੀ | ਵਿਜੇਂਦਰ ਨੇ 75 ਕਿਲੋਗ੍ਰਾਮ ਭਾਰ ਵਰਗ 'ਚ ਕਿਰੀਬਤੀ ਦੇ ਐਾਡਰਿਊ ਕੋਮੇਟਾ ਨੂੰ 3-0 ਨਾਲ ਹਰਾ ਕੇ ਪ੍ਰੀ-ਕੁਆਰਟਰ ਫਾਈਨਲ ਦੇ ਵਿਚ ਪ੍ਰਵੇਸ਼ ਕਰ ਲਿਆ | ਜਦਕਿ ਮਨੋਜ ਕੁਮਾਰ ਨੇ ਲਾਈਟ ਵੇਟ 'ਚ 64 ਕਿਲੋਗ੍ਰਾਮ ਵਰਗ ਦੇ ਵਿਚ ਲੀਸ਼ੋਥੋ ਦੇ ਮੋਕਾਚੇਨ ਨੂੰ ਹਰਾ ਕੇ ਅਗਲੇ ਦੌਰ ਵਿਚ ਪ੍ਰਵੇਸ਼ ਕੀਤਾ |
ਦੱਸਣਯੋਗ ਹੈ ਕਿ ਅੰਤਰਰਾਸ਼ਟਰੀ ਮੁੱਕੇਬਾਜ਼ੀ ਫੈਡਰੇਸ਼ਨ ਦੇ ਨਵੇਂ ਨਿਯਮਾਂ ਅਨੁਸਾਰ ਹੁਣ ਮੈਚ ਦੌਰਾਨ ਖਿਡਾਰੀ ਹੈਡਗੇਅਰ ਪਾ ਕੇ ਨਹੀਂ ਖੇਡ ਸਕਣਗੇ | ਇਸ ਤੋਂ ਪਹਿਲਾਂ ਭਾਰਤੀ ਮੁੱਕੇਬਾਜ਼ ਮਨਦੀਪ ਜਾਂਗੜਾ ਨੇ ਆਖਰੀ-16 ਦੌਰ ...


Jul 27

ਰਾਸ਼ਟਰਮੰਡਲ ਖੇਡਾਂ: ਮੈਡਲਾਂ ਦੀ ਦੌੜ 'ਚ ਪੁਰਸ਼ਾਂ ਨਾਲੋਂ ਅੱਗੇ ਮਹਿਲਾਵਾਂ

Share this News

ਗਲਾਸਗੋ : 20ਵੀਂਆ ਰਾਸ਼ਟਰਮੰਡਲ ਖੇਡਾਂ ਦੇ ਸ਼ੁਰੂਆਤੀ ਤਿੰਨ ਦਿਨਾਂ 'ਚ ਤਮਗਿਆਂ ਦੀ ਦੌੜ 'ਚ ਮਹਿਲਾਵਾਂ ਨੇ ਪੁਰਸ਼ਾਂ ਨੂੰ ਫਾਡੀ ਸਾਬਤ ਕਰ ਦਿੱਤਾ ਹੈ। ਸਭ ਤੋਂ ਵੱਧ ਵਿਅਕਤੀਗਤ ਤਮਗੇ ਜਿੱਤਣ ਵਾਲੇ 10 ਖਿਡਾਰੀਆਂ 'ਚੋਂ 6 ਮਹਿਲਾਵਾਂ ਹਨ।
ਕੈਨੇਡਾ ਦੀ ਰਿਦਮੇਟਿਕ ਜਿਮਨਾਸਟ ਪੈਟ੍ਰਿਕ ਬੇਜੋਬੇਂਕੋ ਨੇ ਹੁਣ ਤੱਕ ਸਭ ਤੋਂ ਵੱਧ 6 ਤਮਗੇ ਜਿੱਤੇ ਹਨ। ਪੈਟ੍ਰਿਕਾ ਦੇ ਨਾਂ 5 ਗੋਲਡ ਤੇ ਇਕ ਕਾਂਸੀ ਤਮਗਾ ਹੈ। ਇਸੇ ਤਰ੍ਹਾਂ ਆਸਟ੍ਰੇਲੀਆ ਦੀ ਤੈਰਾਕ ਐਮ ਮੈਕੀਕਿਯੋਨ ਨੇ ਹੁਣ ਤੱਕ 3 ਗੋਲਡ ਸਮੇਤ ਕੁੱਲ 4 ਤਮਗੇ ਜਿੱਤੇ ਹਨ। ਉਸ ਦੇ ਨਾਂ ਇਕ ਕਾਂਸੇ ਦਾ ਵੀ ਹੈ। ਤੀਜੇ ਨੰਬਰ 'ਤੇ ਆਸਟ੍ਰੇਲੀਆ ਦੀ ਹੀ ਤੈਰਾਕ ਐਲੀਸੀਆ ਕਾਊਟਸ ਹੈ, ਜਿਸ ਦੇ ਨਾਂ 2 ਗੋਲਡ ਹੈ।
ਸੂਚੀ 'ਚ ਪਹਿਲੇ ...


Jul 21

ਜੂਡੋ 'ਚ ਜੌਹਰ ਵਿਖਾਏਗੀ ਪੰਜਾਬ ਪੁਲਿਸ ਦੀ ਰਾਜਵਿੰਦਰ ਕੌਰ

Share this News

ਜਲੰਧਰ : ਭਾਰਤੀ ਜੂਡੋ ਟੀਮ ਦੀ ਮੈਂਬਰ ਰਾਜਵਿੰਦਰ ਕੌਰ +78 ਕਿੱਲੋ ਭਾਰ ਦੇ ਵਿੱਚ ਗਲਾਸਗੋ ਵਿਖੇ ਕਰਵਾਈਆਂ ਜਾ ਰਹੀਆਂ ਰਾਸ਼ਟਰਮੰਡਲ ਖੇਡਾਂ ਦੇ ਵਿੱਚ ਜੌਹਰ ਵਿਖਾਏਗੀ | ਇਸ ਨੇ ਨਹਿਰੂ ਗਾਰਡਨ ਸਕੂਲ ਜਲੰਧਰ ਤੋਂ ਕੋਚ ਸਿੱਧੂ ਅਤੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ ਜਲੰਧਰ ਦੇ ਜੂਡੋ ਕੋਚ ਸੁਰਿੰਦਰ ਕੁਮਾਰ ਤੋਂ ਜੂਡੋ ਦੇ ਗੁਰ ਸਿੱਖੇ | ਜ਼ਿਲ੍ਹਾ ਤਰਨਤਾਰਨ ਦੇ ਪਿੰਡ ਫਾਜਲਪੁਰ ਵਿਖੇ ਪਿਤਾ ਦਰਸ਼ਨ ਸਿੰਘ ਤੇ ਮਾਤਾ ਸੁਖਬੀਰ ਕੌਰ ਦੇ ਘਰ 2 ਅ੍ਰਪੈਲ 1984 ਨੂੰ ਪੈਦਾ ਹੋਈ ਰਾਜਵਿੰਦਰ ਕੌਰ ਨੇ 2004 ਦੇ ਵਿੱਚ ਪਹਿਲੀ ਵਾਰ ਨੈਸ਼ਲਨ ਪੱਧਰ 'ਤੇ ਖੇਡਿਆ ਫਿਰ 2004 ਦੀ ਜੂਨੀਅਰ ਨੈਸ਼ਨਲ ਵਿਖੇ ਸੋਨ ਤਗਮਾ ਹਾਸਿਲ ਕੀਤਾ | ਰਾਜਵਿੰਦਰ ਕੌਰ ਨੇ ਲਗਾਤਾਰ 10 ਨੈਸ਼ਨਲ ...


Jul 21

ਮੁਹੰਮਦ ਕੈਫ ਆਂਧਰਾ ਪ੍ਰਦੇਸ਼ ਵੱਲੋਂ ਖੇਡਣਗੇ

Share this News

ਕਾਨਪੁਰ : ਡੇਢ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਉੱਤਰ ਪ੍ਰਦੇਸ਼ ਕ੍ਰਿਕਟ ਦਾ ਅਹਿਮ ਅੰਗ ਰਹੇ ਸਟਾਰ ਕ੍ਰਿਕਟਰ ਮੁਹੰਮਦ ਕੈਫ ਨੇ ਹੁਣ ਆਪਣੇ ਗ੍ਰਹਿ ਰਾਜ ਨੂੰ ਅਲਵਿਦਾ ਕਹਿ ਕੇ ਆਂਧਰਾ ਪ੍ਰਦੇਸ਼ ਵੱਲੋਂ ਰਣਜੀ ਮੈਚ ਖੇਡਣ ਦਾ ਫੈਸਲਾ ਕੀਤਾ ਹੈ। ਭਾਰਤ ਵੱਲੋਂ 13 ਟੈਸਟ ਅਤੇ 125 ਇਕ-ਰੋਜ਼ਾ ਕੌਮਾਂਤਰੀ ਮੈਚ ਖੇਡਣ ਵਾਲੇ ਕੈਫ ਨੇ ਮਾਰਚ, 1998 ਬਾਅਦ 85 ਰਣਜੀ ਮੈਚਾਂ ਵਿੱਚ ਉੱਤਰ ਪ੍ਰਦੇਸ਼ ਦੀ ਨੁਮਾਇੰਦਗੀ ਕੀਤੀ ਹੈ। ਉਸ ਨੇ ਆਪਣੇ ਕਰੀਅਰ ਵਿੱਚ ਹੁਣ ਤਕ ਕੁੱਲ 160 ਪ੍ਰਥਮ ਸ਼੍ਰੇਣੀ ਮੈਚ ਖੇਡ ਕੇ 9277 ਦੌੜਾਂ ਬਣਾਈਆਂ ਹਨ। ਕੈਫ ਨੇ ਉੱਤਰ ਪ੍ਰਦੇਸ਼ ਵੱਲੋਂ ਆਪਣਾ ਆਖਰੀ ਰਣਜੀ ਮੈਚ ਇਸ ਸਾਲ ਜਨਵਰੀ ਵਿੱਚ ਕਰਨਾਟਕਾ ਖਿਲਾਫ ਬੰਗਲੌਰ ’ਚ ਖੇਡਿਆ ਸੀ।
ਪਹਿਲੀ ਅਗਸਤ ਤੋਂ ਕੈਫ ...


Jul 21

ਲਾਰਡਸ ਟੈਸਟ ਰੋਮਾਂਚਕ ਮੋੜ 'ਤੇ

Share this News

ਲੰਡਨ : ਭਾਰਤੀ ਕ੍ਰਿਕਟ ਟੀਮ ਇਤਿਹਾਸਕ ਲਾਰਡਸ ਮੈਦਾਨ ਵਿਚ 28 ਸਾਲਾਂ ਦੇ ਲੰਬੇ ਸਮੇਂ ਤੋਂ ਬਾਅਦ ਜਿੱਤ ਵੱਲ ਵੱਧ ਰਹੀ ਹੈ। ਭਾਰਤ ਨੇ ਇੰਗਲੈਂਡ ਸਾਹਮਣੇ ਜਿੱਤ ਲਈ 319 ਦੌੜਾਂ ਦਾ ਟੀਚਾ ਰੱਖਿਆ ਅਤੇ ਚੌਥੇ ਦਿਨ ਐਤਵਾਰ ਨੂੰ ਖੇਡ ਖਤਮ ਹੋਣ ਤਕ ਮੇਜ਼ਬਾਨ ਟੀਮ ਦੇ 4 ਸੀਨੀਅਰ ਬੱਲੇਬਾਜ਼ 105 ਦੌੜਾਂ 'ਤੇ ਆਊਟ ਹੋ ਚੁੱਕੇ ਸਨ। ਭਾਰਤ ਨੇ ਇਸ ਇਤਿਹਾਸਕ ਮੈਦਾਨ 'ਤੇ ਇਕੋ-ਇਕ ਜਿੱਤ 1986 ਵਿਚ ਕਪਿਲ ਦੇਵ ਦੀ ਕਪਤਾਨੀ ਵਿਚ ਹਾਸਲ ਕੀਤੀ ਸੀ ਉਦੋਂ ਭਾਰਤ 5 ਵਿਕਟਾਂ ਨਾਲ ਜਿੱਤਿਆ ਸੀ।
ਭਾਰਤ ਦੀ ਦੂਸਰੀ ਪਾਰੀ ਚਾਹ ਦੇ ਸਮੇਂ ਤੋਂ ਕੁਝ ਪਹਿਲਾਂ 342 ਦੌੜਾਂ 'ਤੇ ਸਿਮਟੀ ਅਤੇ ਇੰਗਲੈਂਡ ਨੂੰ ਜਿੱਤ ਲਈ 319 ਦੌੜਾਂ ਦਾ ਟੀਚਾ ਮਿਲਿਆ ਪਰ ਇੰਗਲੈਂਡ ਨੇ ...


Jul 16

ਵਿਸ਼ਵ ਚੈਂਪੀਅਨਸ਼ਿਪ 'ਚ ਭਾਰਤੀ ਚੁਣੌਤੀ ਪੇਸ਼ ਕਰਨਗੇ ਬਿੰਦਰਾ ਅਤੇ ਹਿਨਾ

Share this News

ਨਵੀਂ ਦਿੱਲੀ : ਉਲੰਪਿਕ ਸੋਨ ਤਗਮਾ ਜੇਤੂ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਆਈ. ਐਸ. ਐਸ. ਐਫ. ਵਿਸ਼ਵ ਚੈਂਪੀਅਨਸ਼ਿਪ ਵਿਚ ਭਾਰਤੀ ਚੁਣੌਤੀ ਦੀ ਅਗਵਾਈ ਕਰਨਗੇ ਪ੍ਰੰਤੂ ਰੰਜਨ ਸੋਢੀ ਇਸ ਵਿਚ ਜਗਾ ਨਹੀਂ ਬਣਾ ਸਕੇ | ਇਹ ਟੂਰਨਾਮੈਂਟ ਇਸ ਲਈ ਅਹਿਮ ਹੈ ਕਿ ਕਿਉਂਕਿ ਇਸ ਨਾਲ 2016 ਵਿਚ ਰਿਓ ਡੀ ਜਨੇਰੀਓ ਵਿਚ ਹੋਣ ਵਾਲੇ ਉਲੰਪਿਕ ਖੇਡਾਂ ਦੇ ਲਈ 64 ਕੋਟਾ ਸਥਾਨ ਹਾਸਲ ਕੀਤੇ ਜਾਣਗੇ | ਭਾਰਤੀ ਰਾਸ਼ਟਰੀ ਰਾਈਫਲ ਸੰਘ ਦੀ ਨੀਤੀ ਅਨੁਸਾਰ ਪਿਛਲੇ 6 ਮਹੀਨੇ ਦੇ ਸਕੋਰ ਦੇ ਆਧਾਰ 'ਤੇ ਨਿਸ਼ਾਨੇਬਾਜ਼ਾਂ ਦੀ ਚੋਣ ਕੀਤੀ ਜਾਂਦੀ ਹੈ | ਮਹਿਲਾ ਵਰਗ ਵਿਚ ਏਅਰ ਪਿਸਟਲ ਵਿਚ ਵਿਸ਼ਵ ਚੈਂਪੀਅਨ ਹਿਨਾ ਸਿੱਧੂ ਭਾਰਤੀ ਚੁਣੌਤੀ ਦੀ ਅਗਵਾਈ ਕਰੇਗੀ, ਇਸ ਵਿਚ ਲੱਜਾ ਗੋਸਵਾਮੀ, ਅਨੀਸਾ ਸੈੱਯਦ, ਰਾਨੀ ...[home] [1] 2  [next]1-10 of 18

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved