Sports News Section

Monthly Archives: JULY 2015


Jul 23

ਵਾਰ ਵਾਰ ਕੋਚ ਬਦਲਣ ਨਾਲ ਪ੍ਰਦਰਸ਼ਨ ’ਚ ਆਵੇਗਾ ਨਿਘਾਰ - ਬਲਬੀਰ ਸਿੰਘ ਸੀਨੀਅਰ

Share this News

ਨਵੀਂ ਦਿੱਲੀ : ਭਾਰਤੀ ਪੁਰਸ਼ ਹਾਕੀ ਟੀਮ ਦੇ ਮੁੱਖ ਕੋਚ ਪਾਲ ਵਾਨ ਅਾਸ ਬਾਰੇ ਉੱਠੇ ਵਿਵਾਦ ਤੋਂ ਨਿਰਾਸ਼ ਮਹਾਨ ਹਾਕੀ ਖਿਡਾਰੀ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਨੇ ਕਿਹਾ ਹੈ ਕਿ ਵਾਰ ਵਾਰ ਕੋਚ ਬਦਲਣ ਨਾਲ ਟੀਮ ਦੇ ਪ੍ਰਦਰਸ਼ਨ ’ਤੇ ਮਾਡ਼ਾ ਅਸਰ ਪਵੇਗਾ ਜਦੋਂ ਕਿ ਰੀਓ ਓਲੰਪਿਕ ਖੇਡਾਂ ਮਹਿਜ਼ ਇਕ ਸਾਲ ਦੂਰ ਹਨ। ਓਲੰਪਿਕ ਵਿੱਚੋਂ ਤਿੰਨ ਵਾਰ ਸੋਨੇ ਦਾ ਤਗ਼ਮਾ ਜੇਤੂ (ਲੰਡਨ 1948, ਹੇਲਸਿੰਕੀ 1952 ਤੇ ਮੈਲਬਰਨ 1956) ਬਲਬੀਰ ਸਿੰਘ ਨੇ ਇਸ ਖ਼ਬਰ ਏਜੰਸੀ ਨਾਲ ਗੱਲਬਾਤ ਦੌਰਾਨ ਕਿਹਾ, ‘ਜੇਕਰ ਅਸੀਂ ਵਾਰ ਵਾਰ ਕੋਚ ਬਦਲਦੇ ਹਾਂ ਤਾਂ ਕੁੱਝ ਗਲਤ ਜ਼ਰੂਰ ਹੈ, ਜਿਸ ਦਾ ਖੇਡ ’ਤੇ ਮਾਡ਼ਾ ਅਸਰ ਪਵੇਗਾ।’ ਵਿਸ਼ਵ ਕੱਪ 1975 ਜੇਤੂ ...


Jul 23

ਅੰਮ੍ਰਿਤਸਰ ਦੀ ਬੱਚੀ ਨੇ ਕਰ ਦਿੱਤਾ ਕਮਾਲ

Share this News

ਅੰਮ੍ਰਿਤਸਰ : ਗੁਰੂ ਨਗਰੀ ਦੀ ਪੰਜ ਸਾਲਾ ਨੰਨ੍ਹੀ ਪਰੀ ਨੇ ਇਕ ਵੱਡੇ ਰਾਸ਼ਟਰੀ ਰਿਕਾਰਡ ਨੂੰ ਆਪਣੇ ਨਾਂ ਕਰ ਲਿਆ ਹੈ। ਉਸ ਨੇ ਸਕੇਟਰ ਰਾਹੀਂ 26 ਕਿਲੋਮੀਟਰ ਦਾ ਸਫਰ 85 ਮਿੰਟਾਂ 'ਚ ਤੈਅ ਕਰਕੇ ਰਾਸ਼ਟਰੀ ਰਿਕਾਰਡ ਬਣਾਇਆ ਹੈ। ਪੰਜ ਸਾਲ ਦੀ ਰਾਵੀ ਬਾਜਵਾ ਨੇ ਇਹ ਕਾਰਨਾਮਾ ਕਰ ਕੇ ਸਭ ਨੂੰ ਹੈਰਾਨ ਕਰ ਦਿੱਤਾ। ਇਸ ਬੱਚੀ ਨੇ ਸਾਢੇ ਤਿੰਨ ਸਾਲ ਦੀ ਉਮਰ 'ਚ ਹੀ ਸਕੇਟਿੰਗ ਸ਼ੁਰੂ ਕੀਤੀ ਸੀ। ਇਸ ਰਿਕਾਰਡ ਲਈ ਉਸ ਨੇ ਅੰਮ੍ਰਿਤਸਰ ਦੇ ਰਾਮ ਤੀਰਥ ਰੋਡ ਤੋਂ ਦੇਸ਼ ਦੀ ਵਾਹਗਾ ਸਰਹੱਦ ਤੱਕ ਸਕੇਟਿੰਗ ਕੀਤੀ।
ਰਾਵੀ ਦੀ ਇਸ ਸਫਲਤਾ ਤੋਂ ਉਸ ਦੇ ਮਾਤਾ-ਪਿਤਾ ਅਤੇ ਟੀਚਰ ਬੇਹੱਦ ਖੁਸ਼ ਹਨ। ਜ਼ਿਕਰਯੋਗ ਹੈ ਕਿ ...


Jul 23

ਮੌਤ ਦਾ ਕਾਨਟਰੈਕਟ ਜਿੱਤਣ ਤੋਂ ਬਾਅਦ ਸਾਹਮਣੇ ਆਏ ਮਸ਼ਹੂਰ ਰੈਸਲਰ ਸੰਗਰਾਮ ਸਿੰਘ

Share this News

ਚੰਡੀਗਡ਼੍ਹ : ਮੌਤ ਦਾ ਕਾਨਟਰੈਕਟ ਸਾਈਨ ਕਰਕੇ ਕਾਮਨਵੈਲਥ ਹੈਵੀਵੇਟ ਰੈਸਲਿੰਗ ਚੈਂਪੀਅਨਸ਼ਿਪ ਜਿੱਤਣ ਵਾਲੇ ਮਸ਼ਹੂਰ ਰੈਸਲਰ ਸੰਗਰਾਮ ਸਿੰਘ ਹੁਣ ਬਡ਼ੀ ਸ਼ਾਨ ਨਾਲ ਦੇਸ਼ ਦੇ ਸਾਹਮਣੇ ਆ ਗਏ ਹਨ ਅਤੇ ਆਪਣੇ ਉਨ੍ਹਾਂ ਪਲਾਂ ਨੂੰ ਸਭ ਨਾਲ ਸਾਂਝਾ ਕੀਤਾ ਹੈ, ਜਦੋਂ ਉਨ੍ਹਾਂ ਨੂੰ ਲੱਗਿਆ ਸੀ ਕਿ ਪੂਰੀ ਗੇਮ ਉਨ੍ਹਾਂ ਦੇ ਹੱਥੋਂ ਨਿਕਲ ਗਈ ਹੈ।
ਹਰਿਆਣਾ ਦੇ ਰਹਿਣ ਵਾਲੇ ਇਸ ਸ਼ੇਰਦਿਲ ਇਨਸਾਨ ਨੇ ਲੰਬੇ ਸਮੇਂ ਤੋਂ ਬਾਅਦ ਰਿੰਗ 'ਚ ਵਾਪਸੀ ਕੀਤੀ ਅਤੇ ਜਿੱਤਣ ਤੋਂ ਬਾਅਦ ਪੂਰਾ ਦੇਸ਼ ਉਸ ਨੂੰ ਜਾਨਣ ਲੱਗ ਪਿਆ ਹੈ। ਸੰਗਰਾਮ ਸਿੰਘ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਲਈ ਯਾਦਗਾਰ ਪਲ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਮਾਣ ਹੈ ਕਿ ...


Jul 7

ਮਿਤਾਲੀ ਨੇ ਇਕ ਦਿਨਾ ਮੈਚਾਂ 'ਚ ਪੂਰੀਆਂ ਕੀਤੀਆਂ 5000 ਦੌੜਾਂ

Share this News

ਬੈਂਗਲੁਰੂ : ਭਾਰਤੀ ਮਹਿਲਾ ਕਿ੍ਕਟ ਟੀਮ ਦੀ ਕਪਤਾਨ ਮਿਲਾਨੀ ਰਾਜ ਨੇ ਇਕ ਦਿਨਾ ਮੈਚਾਂ 'ਚ 5000 ਦੌੜਾਂ ਪੂਰੀਆਂ ਕਰ ਲਈਆਂ ਹਨ | ਇਸ ਮੁਕਾਮ 'ਤੇ ਪਹੁੰਚਣ ਵਾਲੀ ਉਹ ਭਾਰਤ ਦੀ ਪਹਿਲੀ ਅਤੇ ਵਿਸ਼ਵ ਦੀ ਦੂਸਰੀ ਬੱਲੇਬਾਜ਼ ਬਣ ਗਈ ਹੈ | ਮਿਤਾਲੀ ਨੇ ਸੋਮਵਾਰ ਨੂੰ ਐਸ ਚਿੰਨਾਰਸਵਾਸੀ ਸਟੇਡੀਅਮ 'ਚ ਨਿਊਜ਼ੀਲੈਂਡ ਨਾਲ ਖੇਡੇ ਗਏ ਚੌਥੇ ਇਕ ਦਿਨਾ ਮੈਚ 'ਚ 81 ਦੌੜਾਂ ਦੀ ਨਾਬਾਦ ਪਾਰੀ ਖੇਡੀ | ਉਸ ਦੇ ਖਾਤੇ 'ਚ ਹੁਣ 5029 ਦੌੜਾਂ ਦਰਜ ਹੋ ਗਈਆਂ ਹਨ | ਮਿਤਾਲੀ ਨੇ 157 ਮੈਚਾਂ ਦੀਆਂ 144 ਪਾਰੀਆਂ 'ਚ 48.82 ਦੇ ਔਸਤ ਨਾਲ ਦੌੜਾਂ ਬਣਾਈਆਂ ਹਨ | ਮਿਤਾਲੀ ਦੇ ਖਾਤੇ 'ਚ 5 ਸੈਂਕੜੇ ਅਤੇ 37 ਅਰਧ ਸੈਂਕੜੇ ਸ਼ਾਮਿਲ ਹਨ | ...


Jul 7

ਮਹਿਲਾ ਫੁੱਟਬਾਲ ਵਰਲਡ ਕੱਪ: ਜਾਪਾਨ ਨੂੰ 5 - 2 ਨਾਲ ਹਰਾ ਕੇ ਅਮਰੀਕੀ ਟੀਮ ਬਣੀ ਚੈਂਪੀਅਨ

Share this News

ਵੈਨਕੁਵਰ : ਅਮਰੀਕੀ ਟੀਮ ਨੇ ਸਟਰਾਈਕਰ ਕਾਰਲੀ ਲਾਇਡ ਦੀ ਸ਼ਾਨਦਾਰ ਹੈਟ੍ਰਿਕ ਦੀ ਬਦੌਲਤ ਜਾਪਾਨ ਨੂੰ 5 - 2 ਨਾਲ ਹਰਾ ਕੇ ਮਹਿਲਾ ਫੁੱਟਬਾਲ ਵਰਲਡ ਕੱਪ 'ਤੇ ਕਬਜ਼ਾ ਕਰ ਲਿਆ। ਅਮਰੀਕਾ ਨੇ ਮੈਚ ਦੇ ਸ਼ੁਰੂਆਤ ਤੋਂ ਹੀ ਧਮਾਕੇਦਾਰ ਖੇਡ ਦਿਖਾਇਆ ਅਤੇ ਜਾਪਾਨ 'ਤੇ ਦਬਾਅ ਬਣਾ ਕੇ ਰੱਖਿਆ। ਅਮਰੀਕਾ ਨੇ 16ਵੇਂ ਮਿੰਟ ਤੱਕ 4 - 0 ਤੋਂ ਵਾਧਾ ਹਾਸਲ ਕਰਕੇ ਮੈਚ ਆਪਣੇ ਵੱਲ ਕਰ ਲਿਆ ਸੀ। ਲਾਇਡ ਨੇ ਮੈਚ 'ਚ ਤੀਜੇ, 5ਵੇਂ ਅਤੇ 16ਵੇਂ ਮਿੰਟ 'ਚ ਗੋਲ ਦੀ ਹੈਟ੍ਰਿਕ ਲਗਾਈ ਤਾਂ ਲਾਰੇਨ ਹਾਲੀਡੇ ਨੇ 14ਵੇਂ ਮਿੰਟ 'ਚ ਇਕ ਗੋਲ ਕੀਤਾ।
ਫਾਈਨਲ ਮੁਕਾਬਲੇ 'ਚ ਪਿਛੜਨ ਤੋਂ ਬਾਅਦ ਜਾਪਾਨੀ ਖਿਡਾਰੀਆਂ ਨੇ ਵੀ ਹਮਲੇ ਤੇਜ਼ ਕੀਤੇ। ਟੀਮ ਵਲੋਂ ਯੂਕੀ ਜਿਮੀ ਨੇ ...


Jul 7

ਵਿੰਬਲਡਨ : ਕੁਆਟਰ ਫਾਈਨਲ 'ਚ ਪਹੁੰਚੀ ਸਾਨੀਆ-ਮਾਰਟਿਨਾ ਦੀ ਜੋੜੀ

Share this News

ਵਿੰਬਲਡਨ  :  ਭਾਰਤ ਦੀ ਟੈਨਿਸ ਸਟਾਰ ਖਿਡਾਰੀ ਸਾਨੀਆ ਮਿਰਜ਼ਾ ਅਤੇ ਉਸ ਦੀ ਸਵਿਸ ਜੋੜੀਦਾਰ ਮਾਰਟਿਨਾ ਹਿੰਗਸ ਸੋਮਵਾਰ ਨੂੰ ਵਧੀਆ ਪ੍ਰਦਰਸ਼ਨ ਕਰਦੇ ਹੋਏ ਗ੍ਰਾਸ ਕੋਰਟ ਗ੍ਰੈਂਡ ਸਲੈਮ ਵਿੰਬਲਡਨ ਦੇ ਮਹਿਲਾ ਮਿਕਸਡ ਮੁਕਾਬਲੇ ਦੇ ਕੁਆਟਰ ਫਾਈਨਲ 'ਚ ਪਹੁੰਚ ਗਈ ਹੈ | ਇਸ ਜੋੜੀ ਨੇ ਸਪੇਨ ਦੀ ਅਨਾਬੇਲ ਮੇਡਿਨਾ ਗੇਰਿਗਵੇਜ ਅਤੇ ਐਰੰਤਾ ਪਾਰਾ ਸਾਂਤੋਂਜਾ ਨੂੰ ਸਿੱਧੇ ਸੈਟਾਂ 'ਚ 6-4, 6-3 ਨਾਲ ਹਰਾਇਆ | ਇਹ ਮੈਚ ਇਕ ਘੰਟਾ 7 ਮਿੰਟ ਚੱਲਿਆ | ਇਸ ਤੋਂ ਇਲਾਵਾ ਮਹਿਲਾ ਦੇ ਸਿੰਗਲ ਮੁਕਾਬਲੇ 'ਚ ਰੂਸ ਦੀ ਮਾਰੀਆ ਸ਼ਾਰਾਪੋਵਾ ਨੇ ਕਜ਼ਾਕਿਸਤਾਨ ਦੀ ਜ਼ਰੀਨਾ ਡਿਆਸ ਨੂੰ 6-4, 6-4 ਨਾਲ ਹਰਾ ਕੇ ਕੁਆਟਰ ਫਾਈਨਲ 'ਚ ਪ੍ਰਵੇਸ਼ ਕੀਤਾ |
ਸੇਰੇਨਾ ਨੇ ਵੀਨਸ ਨੂੰ ਹਰਾਇਆ
ਵਿੰਬਲਡਨ- ਟੈਨਿਸ ਸਟਾਰ ਸੇਰੇਨਾ ...[home] 1-6 of 6

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved