Sports News Section

Monthly Archives: JULY 2016


Jul 28

ਰੀਓ ਓਲੰਪਿਕ 'ਚ ਨਹੀਂ ਦਿਖੇਗਾ ਦਿੱਗਜ ਟੈਨਿਸ ਸਟਾਰ

Share this News

ਬਾਸੇਲ : ਦੁਨੀਆ ਦੇ ਸਾਬਕਾ ਨੰਬਰ ਇਕ ਸਵਿਟਜ਼ਰਲੈਂਡ ਦੇ ਟੈਨਿਸ ਸਟਾਰ ਰੋਜਰ ਫੈਡਰਰ ਗੋਡੇ ਦੀ ਸੱਟ ਕਾਰਨ ਰਿਓ ਓਲੰਪਿਕ 'ਚ ਨਹੀਂ ਖੇਡ ਸਕਣਗੇ।17 ਗ੍ਰੈਂਡ ਸਲੇਮ ਖਿਤਾਬਾਂ ਦੇ ਬਾਦਸ਼ਾਹ ਫੈਡਰਰ ਨੇ ਕਿਹਾ ਕਿ ਜੇ ਉਨ੍ਹਾਂ ਨੇ ਆਪਣੇ ਕਰੀਅਰ 'ਚ ਹੋਰ ਖੇਡਣਾ ਹੈ ਤਾਂ ਉਨ੍ਹਾਂ ਨੂੰ ਰੀਓ 'ਚ ਨਹੀਂ ਜਾਣਾ ਚਾਹੀਦਾ।ਫੈਡਰਰ ਸਾਲ 2016 ਦੇ ਬਾਕੀ ਬਚੇ ਸੈਸ਼ਨ 'ਚ ਵੀ ਨਹੀਂ ਖੇਡਣਗੇ।ਬ੍ਰਾਜੀਲ ਦੇ ਰੀਓ ਡੀ ਜੇਨੇਰੋ 'ਚ ਪੰਜ ਤੋਂ 21 ਅਗੱਸਤ ਤੱਕ ਓਲੰਪਿਕ ਖੇਡਾਂ ਹੋਣੀਆਂ ਹਨ ਅਤੇ ਫੈਡਰਰ ਨੇ ਆਪਣੀ ਸੱਟ ਕਾਰਨ ਇਨ੍ਹਾਂ ਖੇਡਾਂ ਤੋਂ ਹਟਣ ਦਾ ਫੈਸਲਾ ਕੀਤਾ ਹੈ।34 ਸਾਲਾ ਫੈਡਰਰ ਨੂੰ ਲੰਘੇ ਫਰਵਰੀ ਮਹੀਨੇ ਗੋਡੇ 'ਤੇ ਸੱਟ ਲੱਗੀ ਸੀ।ਇਸ ਮਗਰੋਂ ਉਹ ਮਈ 'ਚ ਪਿੱਠ 'ਚ ਦਰਦ ...


Jul 28

ਦੂਜੇ ਡੋਪ ਟੈਸਟ 'ਚ ਫੇਲ ਹੋਣ ਮਗਰੋਂ ਭਲਵਾਨ ਨਰਸਿੰਘ ਯਾਦਵ ਦੀ ਰੀਓ ਓਲੰਪਿਕ ਜਾਣ ਦੀ ਆਸ ਟੁੱਟੀ

Share this News

ਸੋਨੀਪਤ : ਭਾਰਤੀ ਭਲਵਾਨ ਨਰਸਿੰਘ ਯਾਦਵ ਦੀਆਂ ਉਸ ਸਮੇਂ ਮੁਸ਼ਕਿਲਾਂ ਵਿਚ ਹੋਰ ਵਾਧਾ ਹੋ ਗਿਆ, ਜਦੋਂ ਉਨ•ਾਂ ਦਾ ਦੂਜੇ ਨਮੂਨਾ ਵੀ ਫੇਲ• ਹੋ ਗਿਆ। ਉੱਧਰ 74 ਕਿਲੋਵਰਗ ਵਿਚ ਨਰਸਿੰਘ ਯਾਦਵ ਦੀ ਥਾਂ ਪ੍ਰਵੀਨ ਰਾਣਾ ਨੂੰ ਰੀਓ ਓਲੰਪਿਕ ਵਿਚ ਭੇਜਣ ਦਾ ਫੈਸਲਾ ਕਰ ਲਿਆ ਗਿਆ ਹੈ।  ਹੁਣ ਦੂਜਾ ਡੋਪ ਟੈਸਟ ਵਿਚ ਫੇਲ ਹੋਣ ਅਤੇ ਫਿਰ ਰੀਓ ਓਲੰਪਿਕ ਦਾ ਮੌਕਾ ਗਵਾਉਣ ਤੋਂ ਬਾਅਦ ਭਲਵਾਨ ਨਰਸਿੰਘ ਯਾਦਵ ਖੁਦ ਨੂੰ ਨਿਰਦੋਸ਼ ਸਾਬਿਤ ਕਰਨ ਦਾ ਇਕ ਵੀ ਮੌਕਾ ਨਹੀਂ ਛੱਡਣਾ ਚਾਹੁੰਦੇ ਹਨ। ਨਰਸਿੰਘ ਨੇ ਇਸ ਮਾਮਲੇ ਵਿਚ ਹੁਣ ਪੁਲਿਸ ਦਾ ਸਹਾਰਾ ਲਿਆ ਹੈ ਅਤੇ ਹਰਿਆਣਾ ਦੇ ਸੋਨੀਪਤ ਵਿਚ ਆਪਣੀ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਨਰਸਿੰਘ ਨੇ ਆਪਣੀ ਸ਼ਿਕਾਇਤ ਵਿਚ ਇਕ ...


Jul 28

ਪਿਤਾ ਬਣੇ ਹਰਭਜਨ ਸਿੰਘ : ਗੀਤਾ ਬਸਰਾ ਨੇ ਲੰਡਨ 'ਚ ਦਿੱਤਾ ਬੇਟੀ ਨੂੰ ਜਨਮ

Share this News

ਜਲੰਧਰ : ਹਰਭਜਨ ਸਿੰਘ ਅਤੇ ਗੀਤਾ ਬਸਰਾ ਦੇ ਘਰ ਨਵਾਂ ਮਹਿਮਾਨ ਆਇਆ ਹੈ। ਗੀਤਾ ਨੇ ਬੇਟੀ ਨੂੰ ਜਨਮ ਦਿੱਤਾ ਹੈ। ਇਸ ਦੀ ਜਾਣਕਾਰੀ ਹਰਭਜਨ ਦੀ ਮਾਂ ਅਵਤਾਰ ਕੌਰ ਨੇ ਦਿੱਤੀ ਹੈ। ਧੀ ਨੇ 27 ਜੁਲਾਈ ਨੂੰ ਜਨਮ ਲਿਆ ਹੈ। ਅਵਤਾਰ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਹਰਭਜਨ ਅਤੇ ਗੀਤਾ ਨੂੰ ਫੋਨ 'ਤੇ ਵਧਾਈ ਦਿੱਤੀ ਹੈ। ਦੱਸ ਦਈਏ ਕਿ ਹਰਭਜਨ ਅਤੇ ਗੀਤਾ ਦਾ ਵਿਆਹ ਪਿਛਲੇ ਸਾਲ ਅਕਤੂਬਰ 2015 'ਚ ਹੋਇਆ ਸੀ।


Jul 28

ਫੌਜ ਦੀ ਵਰਦੀ 'ਚ ਨਜਰ ਆਏਗਾ BCCI ਦਾ ਬੌਸ

Share this News

ਨਵੀਂ ਦਿੱਲੀ : ਭਾਜਪਾ ਸੰਸਦ ਮੈਂਬਰ ਤੇ ਬੀ. ਸੀ. ਸੀ. ਆਈ. ਮੁਖੀ ਅਨੁਰਾਗ ਠਾਕੁਰ ਖੇਤਰੀ ਸੈਨਾ ਦੇ ਅਧਿਕਾਰੀ ਦੇ ਤੌਰ 'ਤੇ ਆਪਣੀ ਇਕ ਨਵੀਂ ਪਾਰੀ ਖੇਡਣ ਲਈ ਤਿਆਰ ਹਨ | 41 ਸਾਲ ਦੇ ਠਾਕੁਰ ਸ਼ੁਕਰਵਾਰ ਨੂੰ ਇਕ ਨਿਯਮਤ ਅਧਿਕਾਰੀ ਦੇ ਤੌਰ 'ਤੇ ਖੇਤਰੀ ਸੈਨਾ 'ਚ ਭਰਤੀ ਹੋ ਜਾਣਗੇ | ਭਾਜਪਾ ਸੰਸਦ ਮੈਂਬਰ ਰਹਿਣ ਦੌਰਾਨ ਸੈਨਾ ਬਲ 'ਚ ਸ਼ਾਮਿਲ ਹੋਣ ਵਾਲੇ ਇਹ ਪਹਿਲੇ ਵਿਅਕਤੀ ਹਨ | ਖੇਤਰੀ ਸੈਨਾ ਲਈ ਠਾਕੁਰ ਦਾ ਸਿਲੈਕਸ਼ਨ ਇਕ ਪੇਪਰ ਤੇ ਚੰਡੀਗੜ੍ਹ 'ਚ ਇੰਟਰਵਿਊ ਪਾਸ ਕਰਨ ਤੋਂ ਬਾਅਦ ਹੋਇਆ ਹੈ | ਉਸਦੀ ਟ੍ਰੇਨਿੰਗ ਭੁਪਾਲ 'ਚ ਹੋਈ ਹੈ | ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ 'ਚ ਸੰਸਦ ਮੈਂਬਰ ਠਾਕੁਰ ਨੂੰ ਇਕ ਨਿਯਮਤ ਅਧਿਕਾਰੀ ਦੇ ਤੌਰ ...


Jul 18

ਸਲਮਾਨ ਖਾਨ ਨੇ ਸਾਨਿਆ ਦੀ ਆਤਮ ਕਥਾ ਕੀਤੀ ਲਾਂਚ

Share this News

ਬੰਬਈ : ਬਾਲੀਵੁੱਡ ਸਟਾਰ ਸਲਮਾਨ ਖਾਨ ਨੇ ਐਤਵਾਰ ਨੂੰ ਇਥੇ ਦਿੱਗਜ ਖਿਡਾਰਨ ਸਾਨਿਆ ਮਿਰਜ਼ਾ ਦੀ ਆਤਮ ਕਥਾ 'ਐੱਸ. ਅਗੇਂਸਟ ਆਡਸ' ਲਾਂਚ ਕੀਤੀ। ਰੀਓ 'ਚ ਅਗਲੇ ਮਹੀਨੇ ਹੋਣ ਵਾਲੇ ਓਲੰਪਿਕ ਖੇਡਾਂ 'ਚ ਸਾਨਿਆ ਦੇ ਨਾਲ ਮਹਾਰਾਸ਼ਟਰ ਦੀ ਪ੍ਰਾਰਥਨਾ ਥੋਂਬਾਰੇ ਖੇਡਦੀ ਨਜ਼ਰ ਆਵੇਗੀ ਅਤੇ ਉਨ੍ਹਾਂ ਨੇ ਆਪਣੀ ਇਸ ਜੋੜੀਦਾਰ ਦੀ ਤਾਰੀਫ ਕੀਤੀ।
ਪ੍ਰਾਰਥਨਾ ਬਾਰੇ ਪੁਛਣ 'ਤੇ ਸਾਨਿਆ ਨੇ ਕਿਹਾ,''ਮੇਰੀ ਅਤੇ ਪ੍ਰਾਰਥਨਾ ਦੀ ਪਹਿਲੀ ਜੋੜੀ ਹੈ, ਜਿਸ ਨੇ ਤਮਗਾ ਜਿੱਤਿਆ ਹੈ। ਏਸ਼ੀਆ ਖੇਡਾਂ 'ਚ ਅਸੀਂ ਡਬਲਜ਼ 'ਚ ਤਮਗਾ ਜਿੱਤਿਆ ਸੀ। ਓਲੰਪਿਕ 'ਚ ਖੇਡਣਾ ਉਸ ਦੇ ਲਈ ਇਕ ਸ਼ਾਨਦਾਰ ਅਨੁਭਵ ਹੋਵੇਗਾ। ਉਹ ਪਿਛਲੇ ਡੇਢ ਸਾਲ ਤੋਂ ਸਾਨਿਆ ਮਿਰਜ਼ਾ ਟੈਨਿਸ ਐਕਡਮੀ 'ਚ ਖੇਡ ਰਹੀ ਹੈ।'' ਹੋਰ ਲੜਕੀਆਂ ਦੇ ਦੇਸ਼ 'ਚ ਇਸ ...


Jul 18

ਆਮਿਰ ਖਾਨ ਨੂੰ ਪਟਕੇਗਾ ਵਿਜੇਂਦਰ ਸਿੰਘ

Share this News

ਨਵੀਂ ਦਿੱਲੀ : ਡਬਲਯੂ.ਬੀ.ਓ. ਏਸ਼ੀਆ ਪੈਸੀਫਿਕ ਚੈਂਪੀਅਨ ਦਾ ਖਿਤਾਬ ਜਿੱਤਣ ਦੇ ਬਾਅਦ ਖੁਸ਼ੀ ਨਾਲ ਭਰੇ ਪਰ ਨਾਲ ਹੀ ਕਾਫੀ ਥਕੇ ਹੋਏ ਭਾਰਤੀ ਮੁੱਕੇਬਾਜ਼ ਵਿਜੇਂਦਰ ਸਿੰਘ ਥੋੜ੍ਹੇ ਦਿਨ ਤੱਕ ਇਸ ਜਿੱਤ ਦਾ ਆਨੰਦ ਮਾਣਨ ਦੇ ਬਾਅਦ ਪਾਕਿਸਤਾਨ 'ਚ ਜੰਮੇ ਬ੍ਰਿਟਿਸ਼ ਸਟਾਰ ਆਮਿਰ ਖਾਨ ਨਾਲ ਭਿੜਨ ਦੀ ਸੰਭਾਵਨਾ ਲੱਭਣਗੇ। 30 ਸਾਲਾ ਵਿਜੇਂਦਰ ਨੇ ਕੱਲ ਰਾਤ ਦਰਸ਼ਕਾਂ ਦੇ ਅਪਾਰ ਸਮਰਥਨ ਦੇ ਵਿਚਾਲੇ ਸਾਬਕਾ ਡਬਲਯੂ.ਬੀ.ਸੀ. ਯੂਰਪੀਅਨ ਚੈਂਪੀਅਨ ਕੈਰੀ ਹੋਪ ਨੂੰ 10 ਦੌਰ ਦੇ ਮੁਕਾਬਲੇ 'ਚ ਹਰਾ ਕੇ ਸੁਪਰ ਮਿਡਿਲਵੇਟ ਖਿਤਾਬ ਜਿੱਤਿਆ। ਇਹ ਉਨ੍ਹਾਂ ਦੀ ਲਗਾਤਾਰ ਸਤਵੀਂ ਜਿੱਤ ਹੈ। ਇਸ ਜਿਤ ਨਾਲ ਉਹ ਡਬਲਯੂ. ਬੀ.ਓ. ਰੈਂਕਿੰਗ 'ਚ 15ਵੇਂ ਸਥਾਨ 'ਤੇ ਪਹੁੰਚ ਗਏ ਹਨ ਅਤੇ ਉਨ੍ਹਾਂ ਨੂੰ ਅਗਲੇ ਦੋ ਮਹੀਨਿਆਂ 'ਚ ...


Jul 18

ਵਿਜੇਂਦਰ ਦਾ ਮੁਕਾਬਲਾ ਦੇਖਣ ਪਹੁੰਚੇ ਰਾਹੁਲ - ਲੱਗੇ 'ਮੋਦੀ-ਮੋਦੀ' ਦੇ ਨਾਅਰੇ

Share this News

ਨਵੀਂ ਦਿੱਲੀ : ਭਾਰਤ ਦੇ ਸਟਾਰ ਬਾਕਸਰ ਵਿਜੇਂਦਰ ਸਿੰਘ ਨੇ ਸ਼ਨੀਵਾਰ ਉਸ ਸਮੇਂ ਆਪਣੇ ਪੇਸ਼ੇਵਰ ਕਰੀਅਰ ਦੀਆਂ ਬੁਲੰਦੀਆਂ ਨੂੰ ਛੂਹ ਲਿਆ ਜਦੋਂ ਉਨ੍ਹਾਂ ਨੇ ਸਾਬਕਾ ਡਬਲਯੂ.ਬੀ.ਸੀ. ਯੂਰਪੀ ਚੈਂਪੀਅਨ ਕੈਰੀ ਹੋਪ ਨੂੰ ਮੁਕਾਬਲੇ 'ਚ ਹਰਾ ਕੇ ਡਬਲਯੂ.ਬੀ.ਓ. ਏਸ਼ੀਆ ਪੈਸਿਫਿਕ ਸੁਪਰ ਮਿਲਡਵੇਟ ਦਾ ਖਿਤਾਬ ਜਿੱਤਿਆ। ਇਸ ਮੁਕਾਬਲੇ ਨੂੰ ਦੇਖਣ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੀ ਪਹੁੰਚੇ ਸਨ ਪਰ ਉਹ ਜਿਵੇਂ ਹੀ ਸਟੇਡੀਅਮ 'ਚ ਦਾਖਲ ਹੋਏ ਦਰਸ਼ਕ 'ਮੋਦੀ-ਮੋਦੀ' ਦੇ ਨਾਅਰੇ ਲਗਾਉਣ ਲੱਗੇ ਪਰ ਉਨ੍ਹਾਂ ਦਰਸ਼ਕਾਂ ਦੇ ਇਸ ਵਿਵਹਾਰ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। 
46 ਸਾਲਾ ਰਾਹੁਲ ਇੰਡੀਅਨ ਪ੍ਰੀਮੀਅਰ ਲੀਗ ਦੇ ਚੇਅਰਮੈਨ ਰਾਜੀਵ ਸ਼ੁਕਲਾ ਦੇ ਨਾਲ ਬੈਠੇ ਸਨ। ਮੈਚ ਦੇ ਦੌਰਨ ਰਾਹੁਲ ਦੇ ਫੈਂਸ ਦੀ ਵੀ ਕੋਈ ਕਮੀ ਨਹੀਂ ਸੀ। ਰਾਹੁਲ ...


Jul 13

ਹਾਕੀ ਓਲੰਪਿਕ ਲਈ ਭਾਰਤੀ ਟੀਮ ਦੀ ਚੋਣ

Share this News

ਨਵੀਂ ਦਿੱਲੀ : ਪੰਜ ਅਗਸਤ ਨੂੰ ਸ਼ੁਰੂ ਹੋਣ ਵਾਲੇ ਰੀਓ ਓਲੰਪਿਕ ਲਈ ਭਾਰਤੀ ਮਹਿਲਾ ਅਤੇ ਪੁਰਸ਼ ਹਾਕੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ | ਅਨੁਭਵੀ ਤੇ ਦਿਗਜ਼ ਖਿਡਾਰੀ ਸਰਦਾਰ ਸਿੰਘ ਦੀ ਥਾਂ ਗੋਲਕੀਪਰ ਦੀ ਭੂਮਿਕਾ ਨਿਭਾਉਣ ਵਾਲੇ ਪੀ.ਆਰ. ਸ੍ਰੀਜੇਸ਼ ਨੂੰ 16 ਮੈਂਬਰੀ ਹਾਕੀ ਟੀਮ ਦਾ ਕਪਤਾਨ ਬਣਾਇਆ ਹੈ | ਫਾਰਵਰਡ ਦੀ ਭੂਮਿਕਾ ਨਿਭਾਉਣ ਵਾਲੇ ਐਸ.ਵੀ. ਸੁਨੀਲ ਭਾਰਤੀ ਪੁਰਸ਼ ਹਾਕੀ ਟੀਮ ਦੇ ਉੱਪ ਕਪਤਾਨ ਹੋਣਗੇ | ਸੱਟ ਨਾਲ ਜੂਝ ਰਹੇ ਡਿਫੈਂਡਰ ਬੀਰੇਂਦਰ ਲਾਕੜਾ ਟੀਮ 'ਚ ਥਾਂ ਬਣਾਉਣ 'ਚ ਨਾਕਾਮ ਰਹੇ ਹਨ | ਉਸ ਦੀ ਥਾਂ ਸੁਰਿੰਦਰ ਕੁਮਾਰ ਨੂੰ ਟੀਮ 'ਚ ਸ਼ਾਮਿਲ ਕੀਤਾ ਗਿਆ ਹੈ |
ਮਹਿਲਾ ਟੀਮ 'ਚ ਵੀ ਬਦਲਾਅ
ਭਾਰਤੀ ਮਹਿਲਾ ਹਾਕੀ ਟੀਮ ਦੀ ਕਮਾਨ ਅਨੁਭਵੀ ...


Jul 13

ਸਰਦਾਰ ਸਿੰਘ ਦੀ ਖੁੱਸੀ 'ਸਰਦਾਰੀ'

Share this News

ਨਵੀਂ ਦਿੱਲੀ : ਹਾਕੀ ਇੰਡੀਆ ਨੇ ਰੀਉ ਉਲੰਪਿਕ ਖੇਡਾਂ ਤੋਂ ਪਹਿਲਾਂ ਵੱਡਾ ਫੇਰਬਦਲ ਕਰਦਿਆਂ ਕੌਮੀ ਪੁਰਸ਼ ਹਾਕੀ ਟੀਮ ਦੀ ਕਮਾਨ ਸੀਨੀਅਰ ਗੋਲਕੀਪਰ ਪੀ.ਆਰ. ਸ੍ਰੀਜੇਸ਼ ਨੂੰ ਸੌਾਪ ਦਿਤੀ ਹੈ | ਇੰਜ ਲੰਮੇ ਸਮੇਂ ਤੋਂ ਕਪਤਾਨੀ ਸੰਭਾਲ ਰਹੇ ਸਰਦਾਰ ਸਿੰਘ ਤੋਂ ਇਹ ਜ਼ਿੰਮਵਾਰੀ ਖੋਹ ਲਈ ਗਈ ਹੈ | ਫ਼ਿਲਹਾਲ ਵਿਸ਼ਵ ਹਾਕੀ ਦੇ ਸਰਵੋਤਮ ਗੋਲਕੀਪਰ ਵਿਚੋਂ ਇਕ ਸ੍ਰੀਜੇਸ਼ ਨੂੰ ਲੰਡਨ ਵਿਚ ਛੇ ਦੇਸ਼ਾਂ ਦੇ ਚੈਂਪੀਅਨਜ਼ ਟਰਾਫ਼ੀ ਹਾਕੀ ਟੂਰਨਾਮੈਂਟ ਵਿਚ ਉਨ੍ਹਾਂ ਦੀ ਅਗਵਾਈ ਵਿਚ ਟੀਮ ਦੁਆਰਾ ਚਾਂਦੀ ਦਾ ਤਮਗ਼ਾ ਜਿੱਤਣ ਦਾ ਫ਼ਾਇਦਾ ਮਿਲਿਆ ਹੈ | ਸ੍ਰੀਜੇਸ਼ ਲਈ ਖਿਡਾਰੀ ਅਤੇ ਕਪਤਾਨ ਵਜੋਂ ਟੂਰਨਾਮੈਂਟ ਕਾਫ਼ੀ ਚੰਗਾ ਰਿਹਾ ਅਤੇ ਭਾਰਤ ਨੇ ਟੂਰਨਾਮੈਂਟ ਦੇ 38 ਸਾਲ ਦੇ ਇਤਿਹਾਸ ਵਿਚ ਅਪਣਾ ਸੱਭ ਤੋਂ ਵਧੀਆ ...


Jul 13

ਪੰਜਾਬ 'ਚ ਹੋਵੇਗਾ ਕਬੱਡੀ ਦਾ 6ਵਾਂ ਮਹਾਕੁੰਭ

Share this News

ਚੰਡੀਗੜ :  ਉੁਪ ਮੁੱਖ ਮੰਤਰੀ ਪੰੰਜਾਬ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਕਿ 6 ਵਾਂ ਵਿਸ਼ਵ ਕਬੱਡੀ ਕੱਪ-2016 ਸੂਬੇ ਵਿਚ 3 ਤੋਂ 17 ਨਵੰਬਰ ਤੱਕ ਰਾਜ ਦੇ ਵੱਖ-ਵੱਖ  ਸਟੇਡੀਅਮਾਂ ਵਿਚ ਕਰਵਾਇਆ ਜਾਵੇਗਾ। ਵਿਸ਼ਵ ਕਬੱਡੀ ਕੱਪ ਦਾ ਅਗਾਜ ਰੂਪਨਗਰ ਵਿਖੇ  ਅਤੇ ਸਮਾਪਤੀ ਸਮਾਰੋਹ ਜਲਾਲਾਬਾਦ ਵਿਖੇ ਹੋਵੇਗਾ। ਅੱਜ ਇਥੇ ਟੂਰਨਾਂਮੈਂਟ ਦੀ ਪ੍ਰਬੰਧਕੀ ਕਮੇਟੀ ਦੀ ਉਚ ਪੱੱਧਰੀ ਮੀਟਿੰਗ ਦੌਰਾਨ ਉਪ ਮੁੱਖ ਮੰਤਰੀ, ਜਿਨ•ਾਂ ਕੋਲ ਖੇਡ ਵਿਭਾਗ ਦਾ ਵਿਭਾਗ ਵੀ ਹੈ, ਨੇ ਸੂਬੇ ਅੰਦਰ ਚੱਲਣ ਵਾਲੇ ਇਸ ਵਿਸ਼ਵ ਕਬੱਡੀ ਮੁਕਾਬਲਿਆਂ ਦੀ ਸਮਾਂ ਸਾਰਣੀ ਨੂੰ ਪ੍ਰਵਾਨਗੀ ਦਿੰਦਿਆਂ ਕਿਹਾ ਕਿ ਵਿਸ਼ਵ ਕੱਪ ਦੇ ਕਬੱਡੀ ਮੈਚ 14 ਜਿਲਿਆਂ ਵਿਚ ਉਸਾਰੇ ਗਏ ਸਟੇਡੀਅਮਾਂ ਵਿਚ ਖੇਡੇ ਜਾਣਗੇ ਇਸ ਵਿਸ਼ਵ ਕੱਪ ਦੌਰਾਨ 14 ...[home] 1-10 of 10

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved