Sports News Section

Monthly Archives: JULY 2017


Jul 31

ਹਰ ਮਨ ਜਿੱਤਣ ਵਾਲੀ ਹਰਮਨਪ੍ਰੀਤ ਕੌਰ ਦਾ ਮੋਗਾ ਪੁੱਜਣ 'ਤੇ ਭਰਵਾਂ ਸਵਾਗਤ

Share this News

ਮੋਗਾ : ਕ੍ਰਿਕਟ ਦੀ ਦੁਨੀਆ 'ਚ ਨਵਾਂ ਕੀਰਤੀਮਾਨ ਸਥਾਪਤ ਕਰਨ ਵਾਲੀ ਭਾਰਤੀ ਮਹਿਲਾ ਕ੍ਰਿਕਟ ਖਿਡਾਰਨ ਹਰਮਨਪ੍ਰੀਤ ਵੱਲੋਂ ਬੀਤੇ ਦਿਨ ਇੰਗਲੈਂਡ ਵਿਖੇ ਹੋਏ ਵਿਸ਼ਵ ਕੱਪ ਮਹਿਲਾ ਕ੍ਰਿਕਟ ਟੂਰਨਾਮੈਂਟ ਦੇ ਸੈਮੀ-ਫਾਈਨਲ ਮੈਚ ਦੌਰਾਨ ਆਸਟ੍ਰੇਲੀਆ ਵਿਰੁੱਧ ਧਮਾਕੇਦਾਰ ਪਾਰੀ ਖੇਡਣ ਉਪਰੰਤ ਅੱਜ ਪਹਿਲੀ ਵਾਰ ਆਪਣੇ ਜੱਦੀ ਸ਼ਹਿਰ ਮੋਗਾ ਪਹੁੰਚਣ 'ਤੇ ਹਰਮਨਪ੍ਰੀਤ ਦਾ ਜ਼ਿਲਾ ਪ੍ਰਸ਼ਾਸਨ ਦੀ ਅਗਵਾਈ ਹੇਠ ਸ਼ਾਹੀ ਸਵਾਗਤ ਕੀਤਾ ਗਿਆ। 
ਹਰਮਨ ਦੇ ਸਵਾਗਤ ਲਈ ਉਲੀਕੇ ਪ੍ਰੋਗਰਾਮ ਦੌਰਾਨ ਖਾਸ ਗੱਲ ਇਹ ਰਹੀ ਕਿ ਇਸ ਸਮਾਗਮ 'ਚ ਹੁਕਮਰਾਨ ਕਾਂਗਰਸ ਪਾਰਟੀ ਦੇ ਆਗੂਆਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਵੀ ਸਮਾਗਮ ਵਿਚ ਸ਼ਿਰਕਤ ਕਰ ਕੇ ਦੁਨੀਆ ਭਰ 'ਚ ਮੋਗਾ ਅਤੇ ਪੰਜਾਬ ਦੀਆਂ ਧੀਆਂ ਦਾ ਨਾਂ ਰੌਸ਼ਨ ...


Jul 31

ਹਾਕੀ ਲੀਗ ਨਾ ਹੋਣ ਕਾਰਨ ਖਿਡਾਰੀ ਨਿਰਾਸ਼

Share this News

ਜਲੰਧਰ : ਹਾਕੀ ਇੰਡੀਆ ਵੱਲੋਂ ਹਰ ਸਾਲ ਕਰਵਾਈ ਜਾਂਦੀ ਲੀਗ ਨਾ ਕਰਵਾਏ ਜਾਣ ਕਾਰਨ ਖਿਡਾਰੀ ਨਿਰਾਸ਼ ਹਨ। ਲੀਗ ਮੈਚ ਖੇਡਣ ਵਾਲੇ ਪੰਜਾਬ ਦੇ 26 ਖਿਡਾਰੀਆਂ ਵਿੱਚੋਂ 12 ਜਲੰਧਰ  ਦੇ ਹਨ। ਇਸ ਹਾਕੀ ਲੀਗ ਵਿੱਚ ਉਭਰਦੇ ਖਿਡਾਰੀਆਂ ਨੂੰ ਚੋਟੀ ਦੇ ਖਿਡਾਰੀਆਂ ਨਾਲ ਖੇਡਣ ਦਾ ਮੌਕਾ ਮਿਲਦਾ ਹੈ। ਵਿਦੇਸ਼ਾਂ ਦੇ ਖਿਡਾਰੀ ਵੀ ਇਸ ਲੀਗ ਦਾ ਹਿੱਸਾ ਬਣਦੇ ਹਨ। ਲੀਗ ਮੈਚਾਂ ਤੋਂ  ਕਰੋੜਾਂ ਰੁਪਏ ਦੇ ਲਾਭ ਵੀ ਖਿਡਾਰੀਆਂ ਨੂੰ ਮਿਲਦੇ ਰਹੇ ਹਨ।
ਹਾਕੀ ਲੀਗ ਕਰਵਾਉਣ ਦਾ ਮਕਸਦ ਵੀ ਇਹ ਹੀ ਰਿਹਾ ਹੈ ਕਿ ਇਸ ਨਾਲ ਹਾਕੀ ਪ੍ਰਤੀ ਖਿਡਾਰੀਆਂ ਵਿੱਚ ਉਤਸ਼ਾਹ ਪੈਦਾ ਹੋਵੇ ਤੇ ਉਨ੍ਹਾਂ ਦੀ ਕਾਰਗੁਜ਼ਾਰੀ ਵਿੱਚ ਨਿਖਾਰ ਆਵੇ। ਪਿਛਲੇ ਪੰਜ ਸਾਲ ਤੋਂ ਇਹ ਲੀਗ ਲਗਾਤਾਰ ਕਰਵਾਈ ਜਾ ...


Jul 31

ਭਾਰਤ ਦਾ ਸਟੋਕਸ ਬਣ ਸਕਦੈ ਹਾਰਦਿਕ ਪੰਡਯਾ

Share this News

ਗਾਲੇ : ਭਾਰਤੀ ਕਪਤਾਨ ਵਿਰਾਟ ਕੋਹਲੀ ਦਾ ਮੰਨਣਾ ਹੈ ਕਿ ਆਲਰਾਊਂਡਰ ਹਾਰਦਿਕ ਪੰਡਯਾ ਭਾਰਤ ਦਾ ਬੇਨ ਸਟੋਕਸ ਬਣ ਸਕਦਾ ਹੈ। ਵਿਰਾਟ ਨੇ 23 ਸਾਲਾ ਪੰਡਯਾ ਦੇ ਪ੍ਰਭਾਵਸ਼ਾਲੀ ਟੈਸਟ ਡੈਬਿਊ ਨੂੰ ਦੇਖਦੇ ਹੋਏ ਕਿਹਾ ਕਿ ਜਦੋਂ ਤੁਸੀਂ ਆਪਣੇ ਘਰ 'ਚੋਂ ਬਾਹਰ ਵਿਦੇਸ਼ੀ ਧਰਤੀ 'ਤੇ ਖੇਡਦੇ ਹੋ ਤਾਂ ਇਕ ਆਲਰਾਊਂਡਰ ਤੁਹਾਨੂੰ ਕਾਫੀ ਸੰਤੁਲਨ ਦਿੰਦਾ ਹੈ ਤੇ ਮੈਨੂੰ ਲੱਗਦਾ ਹੈ ਕਿ ਹਾਰਦਿਕ 'ਚ ਉਹ ਪ੍ਰਤਿਭਾ ਮੌਜੂਦ ਹੈ।
ਪੰਡਯਾ ਨੇ ਸ਼੍ਰੀਲੰਕਾ ਵਿਰੁੱਧ ਗਾਲੇ 'ਚ ਪਹਿਲੇ ਟੈਸਟ ਵਿਚ ਆਪਣਾ ਟੈਸਟ ਡੈਬਿਊ ਕੀਤਾ। ਉਸ ਨੇ ਭਾਰਤ ਦੀ ਪਹਿਲੀ ਪਾਰੀ ਵਿਚ 49 ਗੇਂਦਾਂ ਵਿਚ ਪੰਜ ਚੌਕਿਆਂ ਤੇ ਤਿੰਨ ਛੱਕਿਆਂ ਦੀ ਮਦਦ ਨਾਲ 50 ਦੌੜਾਂ ਬਣਾਈਆਂ ਸਨ ਤੇ ਸ਼੍ਰੀਲੰਕਾ ਦੀ ਪਹਿਲੀ ਪਾਰੀ 'ਚ ਇਕ ...


Jul 25

ਹਰਮਨਪ੍ਰੀਤ ਨੂੰ ਕੈਪਟਨ ਅਮਰਿੰਦਰ ਨੇ ਦਿੱਤਾ ਡੀਐਸਪੀ ਪੋਸਟ ਦਾ ਆਫ਼ਰ

Share this News

ਚੰਡੀਗੜ੍ਹ : ਆਈਸੀਸੀ ਮਹਿਲਾ ਕ੍ਰਿਕਟ ਵਿਸ਼ਵ ਕੱਪ ਦੇ ਬੇਹੱਦ ਹੀ ਕਰੀਬੀ ਫਾਈਨਲ ਮੈਚ ਵਿਚ ਭਾਰਤੀ ਟੀਮ ਬੇਸ਼ਕ ਹੀ ਹਾਰ ਗਈ ਲੇਕਿਨ ਸ਼ਾਨਦਾਰ ਪ੍ਰਦਰਸ਼ਨ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤੀ ਕ੍ਰਿਕਟਰ ਹਰਮਨਪ੍ਰੀਤ ਕੌਰ ਨੂੰ ਪੰਜਾਬ ਪੁਲਿਸ ਵਿਚ ਡੀਐਸਪੀ ਦੀ ਨੌਕਰੀ ਦਾ ਆਫਰ ਦਿੱਤਾ ਹੈ। ਇਸ ਦੇ ਨਾਲ ਹੀ ਪੰਜ ਲੱਖ ਰੁਪਏ ਇਨਾਮ ਦੇਣ ਦਾ ਵੀ ਐਲਾਨ ਕੀਤਾ।  ਹਰਮਨਪ੍ਰੀਤ ਨੇ ਇਸ ਦੇ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ ਹੈ। 6 ਸਾਲ ਪਹਿਲਾਂ ਹਰਮਨ ਨੂੰ ਸਰਕਾਰ  ਵਲੋਂ ਪੁਲਿਸ ਦੀ ਨੌਕਰੀ ਦੇਣ ਤੋਂ ਮਨ੍ਹਾ ਕੀਤਾ ਸੀ।
ਹਰਮਨਪ੍ਰੀਤ ਨੇ ਆਸਟ੍ਰੇਲੀਆ ਦੇ ਖ਼ਿਲਾਫ਼ ਸੈਮੀਫਾਈਨ ਮੁਕਾਬਲੇ ਵਿਚ ਬੇਹੱਦ ਵਧੀਆ ਖੇਡਦੇ ਹੋਏ 115 ...


Jul 25

ਭਾਰਤ ਦਾ ਵਿਸ਼ਵ ਕੱਪ ਦਾ ਸੁਪਨਾ ਤੋੜਨ ਵਾਲੀ ਇਸ ਖਿਡਾਰਨ ਦੀ ਕਹਾਣੀ ਕਿਸੇ ਤੋਂ ਘੱਟ ਨਹੀਂ

Share this News

ਨਵੀਂ ਦਿੱਲੀ : ਵਿਸ਼ਵ ਕੱਪ ਫਾਈਨਲ ਹਾਰ ਗਈਆਂ ਪਰ ਇਸ ਵਾਰ ਦਾ ਉਨ੍ਹਾਂ ਦਾ ਪ੍ਰਦਰਸ਼ਨ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਥੇ ਹੀ, ਖਿਤਾਬੀ ਮੁਕਾਬਲੇ ਵਿੱਚ ਚੈਂਪੀਅਨ ਇੰਗਲੈਂਡ ਨੇ ਜੋ ਪ੍ਰਦਰਸ਼ਨ ਕੀਤਾ ਉਹ ਵੀ ਸ਼ਲਾਘਾਯੋਗ ਸੀ। ਫਾਈਨਲ ਵਿੱਚ ਜੋ ਖਿਡਾਰਨ ਸਟਾਰ ਬਣੀ ਉਹ ਸੀ ਆਨਿਆ ਸ਼ਰਬਸੋਲ। ਜਿੰਨੀ ਦਿਲਚਸਪ ਭਾਰਤੀ ਖਿਡਾਰਨਾਂ ਦੀ ਕਹਾਣੀ ਰਹੀ ਹੈ, ਓਨੀ ਹੀ ਦਿਲਚਸਪ ਇਸ ਖਿਡਾਰਨ ਦੀ ਜ਼ਿੰਦਗੀ ਵੀ ਰਹੀ ਹੈ।
ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ 25 ਸਾਲ ਦੀ ਆਨਿਆ ਸ਼ਰਬਸੋਲ ਨੇ ਅਜਿਹਾ ਕੀ ਕੀਤਾ ਜਿਸ ਨੇ ਕਰੋੜਾਂ ਭਾਰਤੀ ਫੈਂਸ ਦਾ ਸੁਪਨਾ ਤੋੜ ਦਿੱਤਾ। ਇੰਗਲੈਂਡ ਨੇ ਭਾਰਤ ਨੂੰ 229 ਦੌੜਾਂ ਦਾ ਟੀਚਾ ਦਿੱਤਾ ਸੀ। ਜਦੋਂ ਭਾਰਤ ਜਵਾਬ ਦੇਣ ਉੱਤਰਿਆ ਤਦ ਸ਼ਰਬਸੋਲ ਹੀ ਅਜਿਹੀ ...


Jul 25

ਹਰਿੰਦਰਪਾਲ ਸਿੰਘ ਨੇ ਆਸਟ੍ਰੇਲੀਆ 'ਚ ਕਰਾਤੀ ਬੱਲੇ-ਬੱਲੇ...

Share this News

ਭਾਰਤ ਦੇ ਹਰਿੰਦਰਪਾਲ ਸਿੰਘ ਸੰਧੂ ਨੇ ਅਪਣੀ ਸ਼ਾਨਦਾਰ ਖੇਡ ਜਾਰੀ ਰਖਦਿਆਂ ਸਕੁਐਸ਼ ਦਾ ਵਿਕਟੋਰੀਆ ਓਪਨ ਖ਼ਿਤਾਬ ਅਪਣੇ ਨਾਮ ਕਰ ਲਿਆ। ਉਸ ਨੇ ਫ਼ਾਈਨਲ ਵਿਚ ਆਸਟ੍ਰੇਲੀਆ ਦੇ ਪਹਿਲਾ ਦਰਜਾ ਪ੍ਰਾਪਤ ਰੈਕਸ ਹੈਡ੍ਰਿਕ ਨੂੰ 12-14, 11-3, 11-4 ਅਤੇ 11-7 ਨਾਲ ਹਰਾ ਕੇ ਇਕ ਹਫ਼ਤੇ ਵਿਚ ਦੂਜਾ ਖ਼ਿਤਾਬ ਜਿੱਤ ਲਿਆ। ਪਿਛਲੇ ਹਫ਼ਤੇ ਸਾਊਥ ਆਸਟ੍ਰੇਲੀਅਨ ਓਪਨ ਜਿੱਤਣ ਪਿੱਛੋਂ ਹਰਿੰਦਰਪਾਲ ਸਿੰਘ ਸੰਧੂ ਨੇ ਇਕ ਵੀ ਸੈਟ ਹਾਰੇ ਬਗ਼ੈਰ ਫ਼ਾਈਨਲ ਤਕ ਦਾ ਸਫ਼ਰ ਤੈਅ ਕੀਤਾ ਸੀ ਅਤੇ ਖ਼ਿਤਾਬੀ ਮੁਕਾਬਲੇ ਵਿਚ ਵੀ ਬਿਹਤਰੀਨ ਖੇਡ ਜਾਰੀ ਰਖਦਿਆਂ 77 ਮਿੰਟ ਵਿਚ ਅਪਣੇ ਵਿਰੋਧੀ ਨੂੰ ਹਰਾ ਦਿਤਾ। ਪਹਿਲੇ ਸੈਟ ਵਿਚ ਭਾਵੇਂ ਹਰਿੰਦਰਪਾਲ ਸਿੰਘ ਸੰਧੂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਦੋਹਾਂ ਖਿਡਾਰੀਆਂ ਵਿਚਾਲੇ ਲੰਮੀਆਂ ...


Jul 25

ਇੰਗਲੈਂਡ ਨੇ ਜਿੱਤਿਆ ਵਰਲਡ ਕੱਪ, ਭਾਰਤੀ ਕੁੜੀਆਂ ਨੇ ਸਭ ਦਾ ਦਿਲ

Share this News

ਲੰਡਨ : ਭਾਰਤੀ ਮਹਿਲਾਵਾਂ ਹੱਥੋਂ ਅੱਜ ਇਤਿਹਾਸਕ ਲਾਰਡਜ਼ ਮੈਦਾਨ ’ਤੇ ਇਤਿਹਾਸ ਤਿਲਕ ਗਿਆ। ਭਾਰਤੀ ਟੀਮ ਇੰਗਲੈਂਡ ਖ਼ਿਲਾਫ਼ ਐਤਵਾਰ ਨੂੰ ਤਿੰਨ ਵਿਕਟਾਂ ’ਤੇ 191 ਦੌੜਾਂ ਦੀ ਮਜ਼ਬੂਤ ਸਥਿਤੀ ਦੇ ਬਾਵਜੂਦ 219 ਦੌੜਾਂ ’ਤੇ ਢੇਰ ਹੋ ਗਈ ਤੇ ਪਹਿਲੀ ਵਾਰ ਮਹਿਲਾ ਵਿਸ਼ਵ ਕੱਪ ਜਿੱਤਣ ਦਾ ਮੌਕਾ ਗੁਆ ਬੈਠੀ।
ਇੰਗਲੈਂਡ ਨੇ ਭਾਰਤ ਨੂੰ ਨੌਂ ਦੌੜਾਂ ਨਾਲ ਹਰਾਇਆ। ਇੰਗਲੈਂਡ ਨੇ ਸੱਤ ਵਿਕਟਾਂ ’ਤੇ 228 ਦੌੜਾਂ ਬਣਾਈਆਂ ਜਦੋਂ ਕਿ ਭਾਰਤੀ ਟੀਮ 48.4 ਗੇਂਦਾਂ ’ਤੇ 219 ਦੌੜਾਂ ਹੀ ਬਣਾ ਸਕੀ। ਇੰਗਲੈਂਡ ਵੱਲੋਂ ਅਨਿਆ ਸ਼੍ਰਬਸੋਲ ਨੇ 46 ਦੌੜਾਂ ਦੇ ਛੇ ਵਿਕਟਾਂ ਲਈਆਂ। ਐਲਕਸ ਹਾਰਟਲੇ ਨੇ 58 ਦੌੜਾਂ ਦੇ ਕੇ 2 ਵਿਕਟਾਂ ਲਈਆਂ।
ਭਾਰਤ ਵੱਲੋਂ ਪੂਨਮ ਰਾਊਤ ਨੇ 80 ਗੇਂਦਾਂ ’ਤੇ 51 ਦੌੜਾਂ ਬਣਾਈਆਂ ਅਤੇ ...


Jul 12

ਸਚਿਨ ਤੇ ਵਿਰਾਟ ਤੋਂ ਬਾਅਦ ਪੰਜਾਬ ਦੇ ਸ਼ਮਿੰਦਰ ਨੂੰ ਵਿੰਬਲਡਨ ਦਾ ਸਲਾਮ

Share this News

ਜਲੰਧਰ : ਖੇਡ ਦੇ ਮੈਦਾਨ ਵਿੱਚ ਖਿਲਾੜੀਆਂ ਦਾ ਹੁਨਰ ਤਾਂ ਹਰ ਕੋਈ ਵੇਖਦਾ ਹੈ, ਪਰ ਕਈ ਅਜਿਹੀ ਲੋਕ ਵੀ ਹਨ ਜੋ ਮੈਦਾਨ ਦੇ ਬਾਹਰ ਬੈਠਕੇ ਵੀ ਲੋਕਾਂ ਦਾ ਦਿਲ ਜਿੱਤ ਲੈਂਦੇ ਹਨ। ਅਜਿਹੀ ਹੀ ਇੱਕ ਵਿਅਕਤੀ ਹਨ ਪੰਜਾਬ ਦੇ ਫਗਵਾੜਾ ਨਿਵਾਸੀ ਸ਼ਮਿੰਦਰ ਸਿੰਘ ,ਜਿਨ੍ਹਾਂ ਨੇ 12000 ਟੂਥਪਿਕਸ ਨਾਲ ਵਿੰਬਲਡਨ ਦੇ ਸੈਂਟਰ ਕੋਰਟ ਦਾ ਹੂਬਹੂ ਸ਼ਾਨਦਾਰ ਮਾਡਲ ਤਿਆਰ ਕੀਤਾ ਹੈ। ਜਦੋਂ ਵਿੰਬਲਡਨ ਦੇ ਆਯੋਜਕਾਂ ਨੇ ਇਹ ਵੇਖਿਆ ਤਾਂ ਉਹ ਹੈਰਾਨ ਹੋਏ ਅਤੇ ਉਨ੍ਹਾਂ ਨੇ 15 ਜੁਲਾਈ ਨੂੰ ਸੈਂਟਰ ਕੋਰਟ ‘ਚ ਖੇਡੇ ਜਾਣ ਵਾਲੇ ਮਹਿਲਾ ਫਾਇਨਲ ਮੈਚ ਦੇਖਣ ਲਈ ਸ਼ਮਿੰਦਰ ਨੂੰ ਖਾਸ ਸੱਦਾ ਦਿੱਤਾ ਹੈ। ਇਸ ਤੋਂ ਪਹਿਲਾਂ ਦੇਸ਼ ਵਿੱਚ ਸਿਰਫ ਸਚਿਨ ਤੇਂਦੁਲਕਰ ਅਤੇ ਵਿਰਾਟ ਕੋਹਲੀ ਨੂੰ ...


Jul 12

ਰਵੀ ਸਾਸ਼ਤਰੀ ਬਣੇ ਟੀਮ ਇੰਡੀਆ ਦੇ 'ਗੁਰੂ'

Share this News

ਚੰਡੀਗੜ੍ਹ : ਮੀਡੀਆ ਰਿਪੋਰਟ ਮੁਤਾਬਕ ਸਾਬਕਾ ਆਲ ਰਾਊਂਡਰ ਤੇ ਕ੍ਰਿਕਟ ਟੀਮ ਦੇ ਡਾਇਰੈਕਟਰ ਰਵੀ ਸਾਸ਼ਤਰੀ ਨੂੰ ਭਾਰਤੀ ਕ੍ਰਿਕਟ ਟੀਮ ਦਾ ਨਵਾਂ ਮੁੱਖ ਕੋਚ ਨਿਯੁਕਤ ਕੀਤਾ ਗਿਆ ਹੈ। ਸਾਸ਼ਤਰੀ ਦੀ ਕੋਚ ਵਜੋਂ ਟੀਮ ਨਾਲ ਪਹਿਲੀ ਯਾਤਰਾ ਸ੍ਰੀਲੰਕਾ ਦੌਰੇ ਸਮੇਂ ਹੋਵੇਗੀ। ਇਸ ਤੋਂ ਪਹਿਲਾਂ ਅਨਿਲ ਕੁੰਬਲੇ ਟੀਮ ਦੇ ਕੋਚ ਸਨ। ਦੂਜੇ ਪਾਸੇ ਕ੍ਰਿਕਟ ਬੋਰ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ।
ਬੀਸੀਸੀਆਈ ਨੂੰ ਇਸ ਅਹੁਦੇ ਲਈ 10 ਲੋਕਾਂ ਨੇ ਅਪਲਾਈ ਕੀਤਾ ਸੀ। ਇਨ੍ਹਾਂ ਵਿੱਚ ਵਰਿੰਦਰ ਸਹਿਵਾਗ ਸਮੇਤ ਕਈ ਚਰਚਿਤ ਚਿਹਰੇ ਸ਼ਾਮਲ ਸਨ। ਸਾਸ਼ਤਰੀ ਦਾ ਇੰਟਰਵਿਊ ਭਾਰਤੀ ਕ੍ਰਿਕਟ ਟੀਮ ਦੇ ਮਾਹਿਰਾਂ ਸੌਰਵ ਗਾਂਗੁਲੀ, ਸਚਿਨ ਤੇਂਦੂਲਕਰ ਤੇ ਵੀਵੀਐਸ ਲਕਸ਼ਮਣ ਨੇ ਲਿਆ ਸੀ।
ਦਰਅਸਲ ਕੁੰਬਲੇ ਦੇ ਅਹੁਦਾ ਛੱਡਣ ਤੋਂ ਬਾਅਦ ਜਲਦ ਅਹੁਦਾ ਭਰਨ ...


Jul 12

ਕ੍ਰਿਕਟ ਸਟਾਰ ਦੇ ਦਾਦਾ ਆਟੋ ਚਲਾ ਕੇ ਕਰਦੇ ਗੁਜ਼ਾਰਾ

Share this News

ਦੇਹਰਾਦੂਨ : ਭਾਰਤੀ ਕ੍ਰਿਕਟ ਟੀਮ ਦੇ ਕਿਸੇ ਸਟਾਰ ਦੀ ਗੱਲ ਕਰੋ ਤਾਂ ਗੱਲ ਉਸ ਦੇ ਸਟਾਰਡਮ ‘ਤੇ ਜਾਂਦੀ ਹੈ। ਭਾਰਤੀ ਕ੍ਰਿਕਟ ਟੀਮ ਦਾ ਟਿਕਟ ਪਾਉਣ ਤੋਂ ਬਾਅਦ ਆਮ ਬੰਦੇ ਦਾ ਸਿਤਾਰਾ ਚਮਕਦਾ ਹੋਇਆ ਬਣ ਜਾਂਦਾ ਹੈ। ਕੀ ਤੁਸੀਂ ਇਸ ਗੱਲ ਦਾ ਅੰਦਾਜ਼ਾ ਲਾ ਸਕਦੇ ਹੋ ਕਿ ਕਿਸੇ ਵੱਡੇ ਸਟਾਰ ਦੇ ਘਰ ਦਾ ਕੋਈ ਵਿਅਕਤੀ ਮੁਫ਼ਲਿਸੀ ਦੀ ਜ਼ਿੰਦਗੀ ਕੱਟਦਾ ਹੋਵੇ। ਅਜਿਹਾ ਕੁਝ ਭਾਰਤੀ ਕ੍ਰਿਕਟ ਟੀਮ ਦੇ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੇ ਦਾਦਾ ਜੀ ਨਾਲ ਹੋ ਰਿਹਾ ਹੈ।
ਜਸਪ੍ਰੀਤ ਬੁਮਰਾਹ ਕ੍ਰਿਕਟ ਟੀਮ ‘ਚ ਛਾਏ ਹੋਏ ਹਨ। ਉੱਤਰਖੰਡ ਦੇ ਊਧਮ ਸਿੰਘ ਨਗਰ ‘ਚ ਜਸਪ੍ਰੀਤ ਦੇ ਦਾਦਾ ਆਟੋ ਚਲਾਉਂਦੇ ਹਨ। ਜਸਪ੍ਰੀਤ ਦੇ ਦਾਦਾ ਜੀ ਸੰਤੋਖ਼ ਸਿੰਘ ਨੇ ਕਦੇ ਆਪਣੇ ਪੋਤੇ ਦਾ ...[home] [1] 2  [next]1-10 of 13

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved