Sports News Section

Monthly Archives: AUGUST 2014


Aug 19

ਧੋਨੀ ਨੇ ਕਪਤਾਨੀ ਛੱਡਣ ਦੇ ਦਿੱਤੇ ਸੰਕੇਤ

Share this News

ਲੰਡਨ : ਇੰਗਲੈਂਡ ਦੇ ਖਿਲਾਫ 1-3 ਨਾਲ ਲੜੀ ਗਵਾਉਣ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਕਪਤਾਨੀ ਛੱਡਣ ਦੇ ਸੰਕੇਤ ਦਿੱਤੇ ਹਨ | ਬੀ. ਬੀ. ਸੀ. ਦੇ ਅਨੁਸਾਰ ਧੋਨੀ ਨੇ ਕਪਤਾਨੀ ਛੱਡਣ ਦੇ ਇਕ ਸਵਾਲ ਦੇ ਜਵਾਬ ਵਿਚ ਕਿਹਾ, 'ਤੁਹਾਨੂੰ ਅਗਲੀ ਖਬਰ ਦੇ ਲਈ ਇੰਤਜਾਰ ਕਰਨਾ ਹੋਵੇਗਾ' | ਦੱਸਣਯੋਗ ਹੈ ਕਿ ਧੋਨੀ ਨੇ ਭਾਰਤੀ ਟੈਸਟ ਟੀਮ ਦੀ ਕਪਤਾਨੀ 2008 ਵਿਚ ਸੰਭਾਲੀ ਸੀ ਅਤੇ ਹੁਣ ਤੱਕ 58 ਮੈਚਾਂ 'ਚ ਭਾਰਤੀ ਟੀਮ ਦੀ ਅਗਵਾਈ ਕਰ ਚੁੱਕੇ ਹਨ | ਇਸ ਦੌਰਾਨ ਟੀਮ ਨੇ ਰਿਕਾਰਡ 27 ਮੈਚ ਜਿੱਤੇ, ਪ੍ਰੰਤੂ ਵਿਦੇਸ਼ੀ ਜ਼ਮੀਨ 'ਤੇ ਮਹਿੰਦਰ ਸਿੰਘ ਧੋਨੀ ਦਾ ਰਿਕਾਰਡ ਕਾਫੀ ਮਾੜਾ ਹੈ | ਉਹ ਵਿਦੇਸ਼ੀ ਜ਼ਮੀਨ 'ਤੇ ...


Aug 19

ਸਾਬਕਾ ਹਾਕੀ ਉਲੰਪੀਅਨ ਸਮੇਤ 8 ਖਿਡਾਰੀ ਗ੍ਰਿਫਤਾਰ

Share this News

ਕਰਾਚੀ : ਲਾਹੌਰ ਪੁਲਸ ਨੇ ਪਾਕਿਸਤਾਨ ਦੇ ਸਾਬਕਾ ਓਲੰਪੀਅਨ ਅਤੇ ਕੌਮਾਂਤਰੀ ਖਿਡਾਰੀਆਂ ਤੇ ਰਾਸ਼ਟਰੀ ਜੂਨੀਅਰ ਟੀਮ ਦੇ ਤਿੰਨ ਅਧਿਕਾਰੀਆਂ ਸਮੇਤ 8 ਲੋਕਾਂ ਨੂੰ ਜੂਆ ਖੇਡਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਹੈ।
ਗ੍ਰਿਫਤਾਰ ਕੀਤੇ ਗਏ ਲੋਕਾਂ ਵਿਚ ਰਾਸ਼ਟਰੀ ਜੂਨੀਅਰ ਟੀਮ ਦੇ ਕੋਚ ਕਮਰ ਇਬਰਾਹਿਮ, ਮੁਹੰਮਦ ਹਰਫਾਨ ਸੀਨੀਅਰ ਅਤੇ ਕਾਮਰਾਨ ਅਸ਼ਰਫ ਅਤੇ ਹੋਰ ਬਾਕੀ ਓਲੰਪੀਅਨ ਅਤੇ ਅੰਤਰਰਾਸ਼ਟਰੀ ਖਿਡਾਰੀ ਦਾਨਿਸ਼ ਕਲੀਮ, ਅੰਜੁਮ ਸਈਦ ਅਤੇ ਸੋਹੇਲ ਅਸ਼ਰਫ ਸ਼ਾਮਲ ਹਨ।
    ਖਿਡਾਰੀਆਂ ਨੂੰ ਗਾਲਿਬ ਮਾਰਕੀਟ ਪੁਲਸ ਵੱਲੋਂ ਸਥਾਨਕ ਹੋਟਲ ਤੋਂ ਗ੍ਰਿਫਤਾਰ ਕੀਤਾ ਗਿਆ, ਜਿੱਥੇ ਉਹ ਜੂਆ ਖੇਡ ਰਹੇ ਸਨ। ਐੱਸ. ਐੱਚ. ਓ. ਨਾਸਿਰ ਹਮੀਦ ਨੇ ਕਿਹਾ ਕਿ ਉਨ੍ਹਾਂ ਦੇ ਨਾਲ ਇਕ ਮਹਿਲਾ ਵੀ ਸੀ ਅਤੇ ਉਨ੍ਹਾਂ ਦੇ ਕੋਲ ਹਜ਼ਾਰਾਂ ਰੁਪਏ, ...


Aug 19

ਫੈਡਰਰ ਤੇ ਸੇਰੇਨਾ ਨੇ ਸਿਨਸਿਨਾਟੀ 'ਚ ਜਿੱਤੇ ਖਿਤਾਬ

Share this News

ਮੇਸਨ : ਰੋਜਰ ਫੈਡਰਰ ਨੇ ਇਕ ਸੈੱਟ ਹਾਰਨ ਦੇ ਬਾਵਜੂਦ ਇੱਥੇ ਸਿਨਸਿਨਾਟੀ ਵਿਚ ਪੁਰਸ਼ ਸਿੰਗਲਜ਼ ਵਰਗ ਦਾ ਛੇਵੇਂ ਟੈਨਿਸ ਖਿਤਾਬ ਜਿੱਤਿਆ ਜਦਕਿ ਮਹਿਲਾ ਸਿੰਗਲਜ਼ ਵਿਚ ਸੇਰੇਨਾ ਵਿਲੀਅਮਸ ਚੈਂਪੀਅਨ ਬਣੀ।  ਫੈਡਰਰ ਨੇ ਇੱਥੇ ਵੈਸਟਰਨ ਐਂਡ ਸਦਰਨ ਓਪਨ ਵਿਚ ਡੇਵਿਡ ਫੈਡਰਰ ਨੂੰ 6-3, 1-6, 6-2 ਨਾਲ ਹਰਾਇਆ। ਸਵਿਟਜ਼ਰਲੈਂਡ ਦੇ ਇਸ  ਧਾਕੜ ਖਿਡਾਰੀ ਨੇ ਹੁਣ ਤਕ ਇਸ ਟੂਰਨਾਮੈਂਟ ਦੇ ਫਾਈਨਲ ਵਿਚ ਛੇ ਵਾਰ ਜਗ੍ਹਾ ਬਣਾਈ ਹੈ ਤੇ ਹਰ ਵਾਰ ਖਿਤਾਬ ਜਿੱਤਣ ਵਿਚ ਸਫਲ ਰਿਹਾ ਹੈ।  ਇਸ ਤੋਂ ਪਹਿਲਾਂ ਸੇਰੇਨਾ ਨੇ ਇਕਤਰਫਾ ਅੰਦਾਜ਼ ਵਿਚ ਫਾਈਨਲ ਮੁਕਾਬਲੇ ਵਿਚ ਏਨਾ ਇਵਾਨੋਵਿਕ ਨੂੰ ਸਿੱਧੇ ਸੈੱਟਾਂ ਵਿਚ 6-4, 6-1 ਨਾਲ ਹਰਾ ਕੇ ਮਹਿਲਾ ਸਿੰਗਲਜ਼ ਦਾ ਖਿਤਾਬ ਜਿੱਤ ਲਿਆ।[home] 1-3 of 3

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved