Sports News Section

Monthly Archives: AUGUST 2015


Aug 26

200 ਮੀਟਰ ਦੇ ਸੈਮੀਫਾਈਨਲ 'ਚ ਪੁੱਜਾ ਇਹ ਫਰਾਟਾ ਦੌੜਾਕ

Share this News

ਬੀਜਿੰਗ :100 ਮੀਟਰ ਦੌੜ ਵਿਚ ਰੋਮਾਂਚਕ ਦੌੜ ਕਰ ਚੁੱਕੇ ਵਿਸ਼ਵ ਰਿਕਾਰਡਧਾਰੀ ਜਮੈਕਾ ਦੇ ਓਸਾਨ ਬੋਲਟ ਤੇ ਅਮਰੀਕਾ ਦੇ ਜਸਟਿਨ ਗੈਟਲਿਨ ਨੇ 200 ਮੀਟਰ ਰੇਸ ਵਿਚ ਵੀ ਜ਼ਬਰਦਸਤ ਟੱਕਰ ਵਲ ਕਦਮ ਵਧਾਉਂਦੇ ਹੋਏ ਮੰਗਲਵਾਰ ਨੂੰ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਦੇ ਇਸ ਮੁਕਾਬਲੇ ਦੇ ਸੈਮੀਫਾਈਨਲ ਵਿਚ ਜਗ੍ਹਾ ਬਣਾ ਲਈ।
ਬੋਲਟ ਨੇ ਗੈਟਲਿਨ ਨੂੰ ਮਾਮੂਲੀ ਫਰਕ ਨਾਲ ਹਰਾ ਕੇ 100 ਮੀਟਰ ਦਾ ਸੋਨ ਤਮਗਾ ਜਿੱਤਿਆ ਸੀ। ਕੁਝ ਥੱਕੇ ਨਜ਼ਰ ਆ ਰਹੇ ਬੋਲਟ ਨੇ 200 ਮੀਟਰ ਦੀ ਆਪਣੀ ਹੀਟ ਵਿਚ ਆਖਰੀ 15 ਮੀਟਰ ਵਿਚ ਤੇਜ਼ੀ ਦਿਖਾਉਂਦੇ ਹੋਏ 20.28 ਸੈਕਿੰਡ ਵਿਚ ਫਿਨਿਸ ਲਾਈਨ ਪਾਰ ਕਰ ਲਈ।
ਸਾਲ 2005 ਦੇ ਚੈਂਪੀਅਨ ਤੇ 2013 ਤੋਂ 200 ਮੀਟਰ ਵਿਚ ਹਾਰਦੇ ਚਲੇ ਆ ਰਹੇ 33 ਸਾਲਾ ਗੈਟਲਿਨ ...


Aug 26

ਆਈਸੀਸੀ ਰੈਂਕਿੰਗਜ਼ : ਵਿਰਾਟ ਟੌਪ-10 ’ਚੋਂ ਆਊਟ

Share this News

ਦੁਬਈ : ਭਾਰਤੀ ਟੈਸਟ ਟੀਮ ਦਾ ਕਪਤਾਨ ਵਿਰਾਟ ਕੋਹਲੀ ਤਾਜ਼ਾ ਆਈਸੀਸੀ ਟੈਸਟ ਰੈਂਕਿੰਗ ਵਿੱਚ ਟੌਪ-10 ਬੱਲੇਬਾਜ਼ਾਂ ਦੀ ਸੂਚੀ ਵਿੱਚੋਂ ਬਾਹਰ ਹੋ ਗਿਆ ਹੈ ਜਦੋਂ ਕਿ ਭਾਰਤ ਨੂੰ ਦੂਜੇ ਟੈਸਟ ਮੈਚ ਵਿੱਚ ਸ੍ਰੀਲੰਕਾ ਖ਼ਿਲਾਫ਼ ਜਿੱਤ ਦਿਵਾਉਣ ਵਾਲੇ ਆਫ ਸਪਿੰਨਰ ਰਵੀਚੰਦਰਨ ਅਸ਼ਵਿਨ ਅਤੇ ਲੈੱਗ ਸਪਿੰਨਰ ਅਮਿਤ ਮਿਸ਼ਰਾ ਨੇ ਰੈਂਕਿੰਗ ਵਿੱਚ ਛਲਾਂਗ ਲਗਾਈ ਹੈ। ਵਿਰਾਟ ਨੇ ਪੀ ਸਾਰਾ ਓਵਲ ਮੈਦਾਨ ਵਿੱਚ ਦੋਵੇਂ ਪਾਰੀਅਾਂ ਵਿੱਚ 78 ਅਤੇ 10 ਦੌਡ਼ਾਂ ਬਣਾਈਅਾਂ। ਉਹ ਇਕ ਸਥਾਨ ਡਿੱਗ ਕੇ 11ਵੇਂ ਨੰਬਰ ’ਤੇ ਪਹੁੰਚ ਗਿਆ ਹੈ ਜਦੋਂ ਕਿ ਭਾਰਤ ਦੀ ਪਹਿਲੀ ਪਾਰੀ ਵਿੱਚ 108 ਦੌਡ਼ਾਂ ਬਣਾ ਕੇ ‘ਮੈਨ ਆਫ ਦਿ ਮੈਚ’ ਬਣੇ ਓਪਨਰ ਲੋਕੇਸ਼ ਰਾਹੁਲ ਨੇ ਪਹਿਲੀ ਵਾਰ ਬੱਲੇਬਾਜ਼ੀ ਰੈਂਕਿੰਗ ਵਿੱਚ ਦਾਖ਼ਲਾ ਹਾਸਲ ਕਰਦਿਅਾਂ ...


Aug 26

ਉਲੰਪੀਅਨ ਰਾਜਿੰਦਰ ਸਿੰਘ ਰਹੇਲੂ ਸਪੋਰਟਸ ਅਥਾਰਟੀ ਆਫ ਇੰਡੀਆ 'ਚ ਕੋਚ ਨਿਯੁਕਤ

Share this News

ਪਟਿਆਲਾ : ਲੰਬੇ ਅਰਸੇ ਤੋਂ ਪੈਰਾ ਉਲੰਪਿਕ ਖੇਡਾਂ 'ਚ ਭਾਰਤ ਦੇ ਝੰਡਾ ਬਰਦਾਰ ਬਣੇ ਹੋਏ ਰਜਿੰਦਰ ਸਿੰਘ ਰਹੇਲੂ ਦੀ ਸਪੋਰਟਸ ਅਥਾਰਿਟੀ ਆਫ ਇੰਡੀਆ 'ਚ ਬਤੌਰ ਕੌਚ ਨਿਯੁਕਤੀ ਹੋਈ ਹੈ | ਇਸ ਤੋਂ ਪਹਿਲਾਂ ਉਹ ਖੇਡ ਵਿਭਾਗ ਪੰਜਾਬ 'ਚ ਕੋਚ ਵਜੋਂ ਤੈਨਾਤ ਸਨ | ਜਲੰਧਰ ਜ਼ਿਲ੍ਹੇ ਦੇ ਗੋਰਾਇਆ ਨੇੜਲੇ ਪਿੰਡ ਮਹਿਸਮਪੁਰ ਦੇ ਜੰਮਪਲ ਸ: ਰਹੇਲੂ ਨੇ ਸੰਨ 2004 ਦੀ ਪੈਰਾ ਉਲੰਪਿਕ ਖੇਡਾਂ ਦੇ ਪਾਵਰ ਲਿਫਟਿੰਗ ਮੁਕਾਬਲਿਆਂ 'ਚ ਕਾਂਸੀ, 2014 ਦੀਆਂ ਗਲਾਸਗੋ ਰਾਸ਼ਟਰਮੰਡਲ ਖੇਡਾਂ 'ਚ ਚਾਂਦੀ ਦਾ ਅਤੇ 2006 ਦੀਆਂ ਏਸ਼ੀਅਨ ਖੇਡਾਂ 'ਚ ਕਾਂਸੀ ਦਾ ਤਗਮਾ, ਏਸ਼ੀਅਨ ਚੈਂਪੀਅਨਸ਼ਿਪ 'ਚੋਂ ਸੋਨ ਤਗਮਾ ਜਿੱਤਿਆ ਹੈ | ਇਸ ਤੋਂ ਇਲਾਵਾ ਉਹ ਅਨੇਕਾਂ ਕੌਮੀ ਤੇ ਕੌਮਾਂਤਰੀ ਮੁਕਾਬਲਿਆਂ 'ਚ ਦੇਸ਼ ਦੀ ਸ਼ਾਨ ...


Aug 17

ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ : ਸਾਇਨਾ ਨੇ ਰਚਿਆ ਇਤਿਹਾਸ

Share this News

ਜਕਾਰਤਾ : ਬੈਡਮਿੰਟਨ 'ਚ ਪਹਿਲੀ ਵਾਰ ਵਿਸ਼ਵ ਚੈਂਪੀਅਨ ਦਾ ਸਾਇਨਾ ਨੇਹਵਾਲ ਦਾ ਸੁਪਨਾ ਉਸ ਸਮੇਂ ਟੁੱਟ ਗਿਆ ਜਦੋਂ ਇਥੇ ਖਿਤਾਬੀ ਮੁਕਾਬਲੇ 'ਚ ਸਾਇਨਾ ਨੂੰ ਸਪੇਨ ਦੀ ਕੈਰੋਲਿਨਾ ਮਾਰਿਨ ਦੇ ਖਿਲਾਫ ਹਾਰ ਦਾ ਸਾਹਮਣਾ ਕਰਨਾ ਪਿਆ | ਦੁਨੀਆ ਦੀ ਦੂਸਰੇ ਨੰਬਰ ਦੀ ਭਾਰਤੀ ਖਿਡਾਰਨ ਸਾਇਨਾ ਨੂੰ 59 ਮਿੰਟ ਤੱਕ ਚੱਲੇ ਮੁਕਾਬਲੇ 'ਚ ਸਪੈਨਿਸ਼ ਖਿਡਾਰਨ ਨੇ 16-21, 19-21 ਨਾਲ ਮਾਤ ਦਿੱਤੀ | ਸਾਇਨਾ ਨੂੰ ਲਗਾਤਾਰ ਦੂਸਰੀ ਵਾਰ ਕਿਸੇ ਵੱਡੇ ਟੂਰਨਾਮੈਂਟ ਦੇ ਫਾਈਨਲ 'ਚ ਹਾਰ ਦਾ ਸਾਹਮਣਾ ਕਰਨਾ ਪਿਆ | ਹਾਲਾਂਕਿ ਸਾਇਨਾ ਵੱਲੋਂ ਜਿੱਤਿਆ ਚਾਂਦੀ ਦਾ ਤਗਮਾ ਵਿਸ਼ਵ ਚੈਂਪੀਅਨਸ਼ਿਪ 'ਚ ਕਿਸੇ ਭਾਰਤੀ ਖਿਡਾਰੀ ਦਾ ਸਰਬੋਤਮ ਪ੍ਰਦਰਸ਼ਨ ਹੈ | ਸਾਇਨਾ ਨੂੰ ਇਸ ਤੋਂ ਪਹਿਲਾਂ ਇਸੇ ਸਾਲ ਆਲ ਇੰਗਲੈਂਡ ਚੈਂਪੀਅਨਸ਼ਿਪ ...


Aug 17

ਕੱਬਡੀ ਦਾ ਮਹਾਦੰਗਲ ਹੁਣ ਸਾਲ 'ਚ 2 ਵਾਰ

Share this News

ਨਵੀਂ ਦਿੱਲੀ : ਕੱਬਡੀ ਨੂੰ ਪਸੰਦ ਕਰਨ ਵਾਲਿਆਂ ਲਈ ਇਕ ਵੱਡੀ ਖੁਸ਼ਖਬਰੀ ਹੈ। ਹੁਣ ਇਹ ਮਹਾਦੰਗਲ ਸਾਲ 'ਚ 2 ਵਾਰ ਹੋਇਆ ਕਰੇਗਾ। ਪ੍ਰੋ. ਕੱਬਡੀ ਲੀਗ ਦੇ ਸਰਕਾਰੀ ਬ੍ਰਾਡਕਾਸਟਰ ਸਟਾਰ ਇੰਡੀਆ ਨੇ ਇਸ ਨੂੰ ਟੀ-20 ਅਤੇ ਆਈ.ਪੀ.ਐਲ ਦੇ ਪ੍ਰੋਗਰਾਮਾਂ ਨੂੰ ਦੇਖਦੇ ਹੋਏ ਇਸ ਨੂੰ ਖਾਸ ਸਮਾਂ ਦਿੱਤਾ ਹੈ। ਅਗਲੇ ਸਾਲ ਇਹ ਲੀਗ ਜਨਵਰੀ-ਫਰਵਰੀ ਅਤੇ ਫਿਰ ਜੁਲਾਈ-ਅਗਸਤ 'ਚ ਹੋਵੇਗੀ।
ਸਾਲ 2016 'ਚ ਇਸ ਦੇ ਹਿੱਟ ਹੋਣ ਤੋਂ ਬਾਅਦ ਇਸ ਨੂੰ ਅੱਗੇ ਵੀ ਜਾਰੀ ਰੱਖਿਆ ਜਾ ਸਕਦਾ ਹੈ। ਇਸ ਸਬੰਧ 'ਚ ਸਟਾਰ ਨੇ ਲੀਗ ਦੇ ਸਪਾਨਸਰਜ਼ ਥਮਸ ਅੱਪ, ਬਜਾਜ ਇਲੈਕ੍ਰਟਾਨਿਕਸ, ਟੀ.ਵੀ.ਐੱਸ ਮੋਟਰਸ, ਵੀ.ਆਈ.ਪੀ, ਫਲੀਪਕਾਰਟ, ਮਹਿੰਦਰਾ ਐਂਡ ਮਹਿੰਦਰਾ, ਡਿਪਾਰਟਮੈਂਟ ਆਫ ਐਟਮੀ ਅਨਰਜੀ ਅਤੇ ਸਟੇਟ ਬੈਂਕ ਆਫ ਇੰਡੀਆ ਨਾਲ ਗੱਲ ਕਰ ...


Aug 17

ਵਿਸ਼ਵ ਤੀਰਅੰਦਾਜ਼ੀ : ਅਭਿਸ਼ੇਕ ਨੂੰ ਸੋਨੇ ਦਾ ਤਗ਼ਮਾ

Share this News

ਵਰੋਕਲਾ (ਪੋਲੈਂਡ) : ਅਭਿਸ਼ੇਕ ਵਰਮਾ ਨੇ ਆਜ਼ਾਦੀ ਦਿਵਸ ਮੌਕੇ ਤੀਰਅੰਦਾਜ਼ੀ ਵਿਸ਼ਵ ਕੱਪ ਦੇ ਗੇਡ਼ ਤਿੰਨ ਵਿੱਚ ਸ਼ਨਿਚਰਵਾਰ ਨੂੰ ਕੰਪਾਊਂਡ ਪੁਰਸ਼ ਵਿਅਕਤੀਗਤ ਵਰਗ ਵਿੱਚ ਸੋਨੇ ਦਾ ਤਗ਼ਮਾ ਜਿੱਤਿਆ ਹੈ।
ਵਿਸ਼ਵ ਰੈਂਕਿੰਗ ਵਿੱਚ 18ਵੇਂ ਨੰਬਰ ’ਤੇ ਕਾਬਜ਼ ਅਭਿਸ਼ੇਕ ਨੇ ਫਾਈਨਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਅਾਂ ਇਰਾਨ ਦੇ ਇਸਮਾਈਲ ਅੈਬਦੀ ਨੂੰ 148-145 ਨਾਲ ਮਾਤ ਦੇ ਕੇ ਸੋਨੇ ਦਾ ਤਗ਼ਮਾ ਆਪਣੇ ਨਾਂ ਕੀਤਾ। ਇਸ ਜਿੱਤ ਨਾਲ ਹੀ ਏਸ਼ਿਆਈ ਖੇਡਾਂ ਵਿੱਚੋਂ ਚਾਂਦੀ ਦਾ ਤਗ਼ਮਾ ਜੇਤੂ ਅਭਿਸ਼ੇਕ ਨੇ ਇੰਚਿਓਨ 2014 ਖੇਡਾਂ ਵਿੱਚ ਅੈਬਦੀ ਹੱਥੋਂ ਮਿਲੀ ਹਾਰ ਦੀ ਭਾਜੀ ਮੋਡ਼ ਦਿੱਤੀ ਹੈ। ਦੱਸਣਯੋਗ ਹੈ ਕਿ ਇੰਚਿਓਨ ਵਿੱਚ ਫਾਈਨਲ ਵਿੱਚ ਅਭਿਸ਼ੇਕ ਨੂੰ ਇਰਾਨੀ ਤੀਰਅੰਦਾਜ਼ ਨੇ 141-145 ਨਾਲ ਮਾਤ ਦਿੱਤੀ ਸੀ। ਇਸ ਤੋਂ ਪਹਿਲਾਂ ਭਾਰਤ ਪੁਰਸ਼ ...


Aug 12

ਭਾਰਤੀ ਟੀਮ ਤੋਂ ਹੁਣ ਵਿਦੇਸ਼ਾਂ ਵਿੱਚ ਜਿੱਤ ਦੀ ੳੁਮੀਦ - ਸ਼ਾਸਤਰੀ

Share this News

ਗਾਲੇ : ਭਾਰਤੀ ਟੀਮ ਦੇ ਨਿਰਦੇਸ਼ਕ ਰਵੀ ਸ਼ਾਸਤਰੀ ਨੇ ਕਿਹਾ ਹੈ ਕਿ ਭਾਰਤੀ ਟੀਮ ਦਾ ਸਿੱਖਣ ਦਾ ਦੌਰ ਖਤਮ ਹੋ ਗਿਆ ਹੈ ਅਤੇ ਸਮਾਂ ਆਗਿਆ ਹੈ ਕਿ ਖਿਡਾਰੀ 20 ਵਿਕਟ ਝਟਕਾੳੁਣ ਦਾ ਢੰਗ ਲੱਭ ਕੇ ਟੈਸਟ ਮੈਚ ਜਿੱਤਣਾ ਸ਼ੁਰੂ ਕਰਨ। ਬੁੱਧਵਾਰ ਨੂੰ ਜਦੋਂ ਪਹਿਲਾਂ ਟੈਸਟ ਸ਼ੁਰੂ ਹੋਵੇਗਾ ਤਾਂ ਭਾਰਤੀ ਟੀਮ ਸ੍ਰੀਲੰਕਾ ਦੀ ਧਰਤੀ ੳੁੱਤੇ ਦੋ ਦਹਾਕਿਆਂ ਬਾਅਦ ਪਹਿਲੀ ਵਾਰ ਲਡ਼ੀ ਜਿੱਤਣ ਦੇ ਟੀਚੇ ਦੇ ਨਾਲ ਮੈਦਾਨ ਵਿੱਚ ੳੁੱਤਰੇਗੀ।
ਟੀਮ ਨਿਰਦੇਸ਼ਕ ਸ਼ਾਸਤਰੀ ਨੇ ਕਿਹਾ ਕਿ ਖਿਡਾਰੀ ਮੈਚ ਨੂੰ ਡਰਾਅ ਕਰਵਾੳੁਣ ਦੇ ਲੲੀ ਮੇੈਦਾਨ ਵਿੱਚ ਨਹੀ ਆੳੁਂਦੇ। ੳੁਹ ਅਜਿਹੀ ਕਿ੍ਕਟ ਖੇਡਦੇ ਹਨ ਜਿਸ ਨਾਲ ੳੁਹ ਖੇਡ ਨੂੰ ਅੱਗੇ ਲੈ ਜਾਣਾ ਚਾਹੁੰਦੇ ਹਨ। ੳੁਨ੍ਹਾਂ ਨੇ ਸੋਚਣਾ ਹੈ ਕਿ ਮੈਚ ...


Aug 12

ਵਿਸ਼ਵ ਕੱਪ ਨਾ ਜਿੱਤ ਸਕਣ ਦਾ ਦੁੱਖ ਹੈ - ਸੰਗਾਕਾਰਾ

Share this News

ਗਾਲੇ : ਸ਼੍ਰੀਲੰਕਾਈ ਕ੍ਰਿਕਟ ਦੇ ਮਹਾਨ ਦੂਤ ਤੇ ਅਪਾਣੀ ਆਖਰੀ ਲੜੀ ਖੇਡਣ ਦੀਆਂ ਤਿਆਰੀਆਂ ਵਿਚ ਰੁੱਝੇ ਕੁਮਾਰ ਸੰਗਾਕਾਰਾ ਨੇ ਕੌਮਾਂਤਰੀ ਕ੍ਰਿਕਟ ਵਿਚ ਡੇਢ ਦਹਾਕੇ ਦੇ ਅਪਾਣੇ ਕਰੀਅਰ ਨੂੰ 'ਸ਼ਾਨਦਾਰ' ਕਰਾਰ ਦਿੱਤਾ ਪਰ ਦੋ ਵਾਰ ਫਾਈਨਲ ਵਿਚ ਪਹੁੰਚਣ ਦੇ ਬਾਵਜੂਦ ਆਈ. ਸੀ. ਸੀ. ਵਨ ਡੇ ਵਿਸ਼ਵ ਕੱਪ ਨਾ ਜਿੱਤ ਸਕਣ ਦਾ ਉਸ ਨੂੰ ਅੱਜ ਵੀ ਦੁੱਖ ਹੈ। ਕ੍ਰਿਕਟ ਜਗਤ ਦੇ ਸਭ ਤੋਂ ਕਲਾਤਮਕ ਬੱਲੇਬਾਜ਼ਾਂ ਵਿਚੋਂ ਇਕ ਸੰਗਾਕਾਰਾ ਨੇ ਆਪਣੀ ਵਿਦਾਇਗੀ ਟੈਸਟ ਲਡੀ ਤੋਂ ਪਹਿਲਾਂ ਕਿਹਾ, ''ਮੈਂ 50 ਓਵਰਾਂ ਦਾ ਵਿਸ਼ਵ ਕੱਪ ਜਿੱਤਣਾ ਪਸੰਦ ਕਰਦਾ । ਸਾਡੇ ਕੋਲ ਦੋ ਮੌਕੇ ਸਨ ਪਰ ਅਸੀਂ ਖੁੰਝ ਗਏ। ਜੇਕਰ ਅਸੀਂ ਭਾਰਤ ਵਿਰੁੱਧ ਉਸ਼ਦੀ ਧਰਤੀ 'ਤੇ ਲੜੀ ਜਿੱਤ ਜਾਂਦੇ ਤਾਂ ਇਹ ...


Aug 12

ਸਾਨੀਆ ਮਿਰਜ਼ਾ ਨੂੰ ਮਿਲੇਗਾ ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ

Share this News

ਨਵੀਂ ਦਿੱਲੀ : ਪ੍ਰਸਿੱਧ ਟੈਨਿਸ ਖਿਡਾਰਨ ਸਾਨੀਅਾ ਮਿਰਜ਼ਾ ਦੇ ਨਾਂ ਦੀ ਸਿਫਾਰਸ਼ ਅੱਜ ਚੋਣ ਕਮੇਟੀ ਵੱਲੋਂ ਦੇਸ਼ ਦੇ ਵਕਾਰੀ ਸਰਵੳੁੱਚ ਖੇਡ ਪੁਰਸਕਾਰ ਰਾਜੀਵ ਗਾਧੀ ਖੇਲ ਰਤਨ ਪੁਰਸਕਾਰ ਲੲੀ ਕੀਤੀ ਗੲੀ। ੲਿਸ ਪੁਰਸਕਾਰ ਲੲੀ ਨਾਮਜ਼ਦ ਹੋਣ ਵਾਲੀ ੳੁਹ ਦੇਸ਼ ਦੀ ਦੂਜੀ ਟੈਨਿਸ ਖਿਡਾਰਨ ਹੈ। ਦੁਨੀਅਾਂ ਦੀ ਮਹਿਲਾ ਡਬਲਜ਼ ਵਿੱਚ ਨੰਬਰ ੲਿੱਕ ਖਿਡਾਰਨ ਸਾਨੀਅਾ ਮਿਰਜ਼ਾ ਨੇ ੲਿਸ ਵਾਰ ਵਿੰਬਲਡਨ ਵਿੱਚ ਸਵਿਟਜ਼ਰਲੈਂਡ ਦੀ ਮਾਰਟੀਨਾ ਹਿੰਗੀਜ਼ ਨਾਲ ਮਿਲਕੇ ਖਿ਼ਤਾਬ ਜਿੱਤਕੇ ੲਿਤਿਹਾਸ ਸਿਰਜਿਅਾ ਹੈ। ੳੁਹ ਹਿਸ ਵਕਾਰੀ ਖ਼ਿਤਾਬ ਨੂੰ ਜਿੱਤਣ ਵਾਲੀ ਪਹਿਲੀ ਮਹਿਲਾ ਖਿਡਾਰਨ ਬਣ ਗੲੀ ਹੈ।ੲਿਸ ਤੋਂ ਪਹਿਲਾਂ ੲਿਹ ਪੁਰਸਕਾਰ ਟੈਨਿਸ ਸਟਾਰ ਲਿੲੇਂਡਰ ਪੇਸ ਦੇ ਹਿੱਸੇ ਅਾੲਿਅਾ ਹੈ।


Aug 2

ਭੂਪਤੀ ਦੀ ਲੀਗ ਵਿੱਚ ਖੇਡੇਗਾ ਲਿਏਂਡਰ ਪੇਸ

Share this News

ਨਵੀਂ ਦਿੱਲੀ : ਭਾਰਤੀ ਟੈਨਿਸ ਦੇ ਦੋ ਸਿਖ਼ਰਲੇ ਖਿਡਾਰੀਅਾਂ ਲਿਏਂਡਰ ਪੇਸ ਅਤੇ ਮਹੇਸ਼ ਭੂਪਤੀ ਵਿਚਾਲੇ ਖਿੱਚਤਾਣ ਜੱਗ ਜ਼ਾਹਰ ਹੈ ਪਰ ਪੇਸ ਇਸ ਸਾਲ ਭੂਪਤੀ ਦੀ ਇੰਟਰਨੈਸ਼ਨਲ ਪ੍ਰੀਮੀਅਰ ਟੈਨਿਸ ਲੀਗ (ਆਈਪੀਟੀਅੈਲ) ਦੇ ਦੂਜੇ ਸੀਜ਼ਨ ਵਿੱਚ ਖੇਡਣ ਜਾ ਰਿਹਾ ਹੈ। ਭੂਪਤੀ ਨੇ ਸ਼ਨਿੱਚਰਵਾਰ ਨੂੰ ਇਥੇ ਪ੍ਰੈੱਸ ਕਾਨਫਰੰਸ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪੇਸ ਟੂਰਨਾਮੈਂਟ ਦੇ ਦੂਜੇ ਸੈਸ਼ਨ ਵਿੱਚ ਖੇਡਣ ਜਾ ਰਿਹਾ ਹੈ। ਸਵਿਟਜ਼ਰਲੈਂਡ ਦੀ ਮਾਰਟੀਨਾ ਹਿਗਿੰਸ ਨਾਲ ਮਿਲ ਕੇ ਵਿੰਬਲਡਨ ਦੇ ਮਿਕਸਡ ਡਬਲਜ਼ ਦਾ ਖ਼ਿਤਾਬ ਜਿੱਤਣ ਵਾਲਾ ਪੇਸ ਆਈਪੀਟੀਅੈਲ-2 ਵਿੱਚ ਟੂਰਨਾਮੈਂਟ ਦੀ ਨਵੀਂ ਟੀਮ ‘ਜਾਪਾਨ ਵਾਰੀਅਰਜ਼’ ਵੱਲੋਂ ਖੇਡੇਗਾ। 42 ਸਾਲਾ ਪੇਸ ਨਾਲ ਜਾਪਾਨ ਵਾਰੀਅਰਜ਼ ਟੀਮ ਵਿੱਚ ਵਿਸ਼ਵ ਦੇ ਪੰਜਵੇਂ ਨੰਬਰ ਦਾ ਖਿਡਾਰੀ ਕੇਈ ਨਿਸ਼ੀਕੋਰੀ, ਵਿਸ਼ਵ ਦੀ ...[home] [1] 2  [next]1-10 of 12

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved