Sports News Section

Monthly Archives: AUGUST 2016


Aug 30

ਤਾਨਾਸ਼ਾਹ ਤੋਂ ਵੀ ਉੱਤੇ ਨਿਕਲਿਆ ਇਹ ਰਾਸ਼ਟਰਪਤੀ / ਰੀਓ ਉਲੰਪਿਕ 'ਚੋਂ ਖਾਲੀ ਹੱਥ ਆਏ ਖਿਡਾਰੀਆਂ ਨੂੰ ਦੇਵੇਗਾ ਇਹ ਸਜ਼ਾ

Share this News

ਹਰਾਰੇ : ਕੁਝ ਦਿਨ ਪਹਿਲਾਂ ਹੀ ਖ਼ਬਰ ਆਈ ਸੀ ਕਿ ਉੱਤਰੀ ਕੋਰੀਆ ਦਾ ਤਾਨਾਸ਼ਾਹ ਰੀਓ ਉਲੰਪਿਕ 'ਚ ਖਾਲੀ ਹੱਥ ਆਉਣ ਵਾਲੇ ਖਿਡਾਰੀਆਂ ਤੋਂ ਕੋਲੇ ਦੀਆਂ ਖਾਨਾਂ ਵਿਚ ਕੰਮ ਕਰਵਾਏਗਾ ਪਰ ਇਹ ਰਾਸ਼ਟਰਪਤੀ ਤਾਂ ਤਾਨਾਸ਼ਾਹ ਤੋਂ ਵੀ ਉੱਤੇ ਨਿਕਲਿਆ। ਜ਼ਿੰਮਬਾਵੇ ਦੇ ਰਾਸ਼ਟਰਪਤੀ ਰੋਬਰਟ ਮੁਗਾਬੇ ਨੇ ਰੀਓ ਉਲੰਪਿਕ ਤੋਂ ਖਾਲੀ ਹੱਥ ਆਏ ਖਿਡਾਰੀਆਂ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਦਿੱਤੇ ਹਨ। 
ਜਾਣਕਾਰੀ ਮੁਤਾਬਕ ਮੁਗਾਬੇ ਨੇ ਜ਼ਿੰਮਬਾਵੇ ਦੀ ਪੁਲਸ ਦੇ ਜਨਰਲ ਕਮਿਸ਼ਨਰ ਨਾਲ ਮੁਲਾਕਾਤ ਕਰਕੇ ਇਹ ਹੁਕਮ ਦਿੱਤੇ ਹਨ ਅਤੇ ਕਿਹਾ ਹੈ ਕਿ ਜ਼ਿੰਮਬਾਵੇ ਦੀ ਸਾਰੀ ਉਲੰਪਿਕ ਟੀਮ ਨੂੰ ਹਰਾਰੇ ਇੰਟਰਨੈਸ਼ਨਲ ਏਅਰਪੋਰਟ ਤੋਂ ਹੀ ਗ੍ਰਿਫਤਾਰ ਕਰ ਲਿਆ ਜਾਵੇ। ਜ਼ਿਕਰਯੋਗ ਹੈ ਕਿ ਜ਼ਿੰਮਬਾਵੇ ਦੇ 31 ਖਿਡਾਰੀਆਂ ਨੇ ਰੀਓ ਉਲੰਪਿਕ ਵਿਚ ਹਿੱਸਾ ...


Aug 30

ਬਿਹਤਰ ਡਾਈਟ ਹੀ ਨਹੀਂ / ਸੈਕਸ ਵੀ ਹੈ ਓਲੰਪਿਕ 'ਚ ਮੈਡਲ ਜਿੱਤਣ ਦਾ ਰਾਜ਼

Share this News

ਨਵੀਂ ਦਿੱਲੀ : ਭਾਜਪਾ ਸੰਸਦ ਮੈਂਬਰ ਅਤੇ ਦਲਿਤ ਨੇਤਾ ਉਦਿਤ ਰਾਜ ਨੇ ਐਥਲੀਟ ਉਸੈਨ ਬੋਲਟ ਦੇ ਟ੍ਰੇਨਰ ਦਾ ਹਵਾਲਾ ਦਿੰਦੇ ਹੋਏ ਆਪਣੇ ਇਕ ਟਵੀਟ 'ਚ ਇਹ ਕਹਿ ਕੇ ਸੋਮਵਾਰ ਨੂੰ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਕਿ ਗਰੀਬੀ 'ਚ ਜਨਮ ਲੈਣ ਦੇ ਬਾਵਜੂਦ ਜਮੈਕਾ ਦੇ ਐਥਲੀਟ ਬੋਲਟ ਓਲੰਪਿਕ 'ਚ 9 ਸੋਨ ਤਮਗੇ ਜਿੱਤ ਸਕੇ ਹਨ ਕਿਉਂਕਿ ਉਨ੍ਹਾਂ ਦੇ ਟ੍ਰੇਨਰ ਨੇ ਉਨ੍ਹਾਂ ਨੂੰ ਦਿਨ 'ਚ 2 ਵਾਰ ਬੀਫ ਖਾਣ ਦੀ ਸਲਾਹ ਦਿੱਤੀ ਸੀ। ਉਦਿਤ ਦੇ ਇਸ ਬਿਆਨ ਦੀ ਕਾਫੀ ਆਲੋਚਨਾ ਹੋਈ। ਕਾਂਗਰਸ ਨੇ ਤਾਂ ਇਹ ਵੀ ਕਹਿ ਦਿੱਤਾ ਕਿ ਕੀ ਉਦਿਤ ਬੋਲਟ ਦਾ ਰਸੋਈਆ ਸੀ। ਇੰਨੇ ਵਿਵਾਦ ਦੇ ਵਿਚਾਲੇ ਇਹ ਗੱਲ ਸਾਫ ਹੈ ਕਿ ਐਥਲੀਟ ਦੀ ਕਾਮਯਾਬੀ ...


Aug 30

ਰਾਸ਼ਟਰਪਤੀ ਭਵਨ 'ਚ ਚੈਂਪੀਅਨਾਂ ਦਾ ਸਨਮਾਨ

Share this News

ਨਵੀਂ ਦਿੱਲੀ : ਨਵੀਂ ਦਿੱਲੀ ਵਿਖੇ ਖੇਡ ਦਿਵਸ ਮੌਕੇ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਨੇ ਖੇਡਾਂ 'ਚ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ 4 ਖਿਡਾਰੀਆਂ ਨੂੰ 'ਰਾਜੀਵ ਗਾਂਧੀ ਖੇਲ ਰਤਨ ਪੁਰਸਕਾਰ' ਨਾਲ ਨਿਵਾਜਿਆ ਹੈ ਜਦਕਿ ਲਗਾਤਾਰ 5ਵੇਂ ਸਾਲ ਮਾਕਾ ਟਰਾਫੀ (ਮੌਲਾਨਾ ਅਬਦੁੱਲ ਕਲਾਮ ਟਰਾਫੀ) 'ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਆਪਣਾ ਕਬਜ਼ਾ ਕਾਇਮ ਰੱਖਿਆ ਹੈ। ਅੱਜ ਖੇਡ ਦਿਵਸ ਮੌਕੇ ਖੇਡ ਪੁਰਸਕਾਰਾਂ ਦੀ ਵੰਡ ਲਈ ਰਾਸ਼ਟਰਪਤੀ ਭਵਨ 'ਚ ਹੋਏ ਸਮਾਰੋਹ ਦੌਰਾਨ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਨੇ ਰੀਓ ਉਲੰਪਿਕ ਖੇਡਾਂ 'ਚ ਚਾਂਦੀ ਦਾ ਤਗਮਾ ਜਿੱਤਣ ਵਾਲੀ ਬੈਡਮਿੰਟਨ ਖਿਡਾਰਨ ਪੀ. ਵੀ. ਸਿੰਧੂ, ਕੁਸ਼ਤੀ 'ਚ ਕਾਂਸੀ ਦਾ ਤਗਮਾ ਜੇਤੂ ਮਹਿਲਾ ਪਹਿਲਵਾਨ ਸਾਕਸ਼ੀ ਮਲਿਕ ਤੇ ਰੀਓ ਉਲੰਪਿਕ 'ਚ ਸ਼ਾਨਦਾਰ ਪ੍ਰਦਰਸ਼ਨ ਬਦਲੇ ਜਿਮਨਾਸਟ ਦੀਪਾ ਕਰਮਾਕਰ ਤੇ ਨਿਸ਼ਾਨੇਬਾਜ਼ ...


Aug 27

ਸਿੰਧੂ ਨਾਲ ਕਰਾਰ ਲਈ ਤਰਲੋ ਮੱਛੀ ਹੋਈਆਂ ਕੰਪਨੀਆਂ

Share this News

ਹੈਦਰਾਬਾਦ : ਓਲੰਪਿਕ ਮੈਡਲ ਜੇਤੂ ਪੀਵੀ ਸਿੰਧੂ 'ਤੇ ਲਕਸ਼ਮੀ ਮਹਿਰਬਾਨ ਰਹੀ ਹੈ। ਕਰੋੜਾਂ ਰੁਪਏ ਦੇ ਇਨਾਮਾਂ ਦੇ ਐਲਾਨ ਤੋਂ ਬਾਅਦ ਸਿੰਧੂ ਤੋਂ ਆਪਣਾ ਪ੍ਰਚਾਰ ਕਰਵਾਉਣ ਲਈ ਕੰਪਨੀਆਂ 'ਚ ਦੌੜ ਲੱਗ ਗਈ ਹੈ। ਇਕ ਤੋਂ ਵਧ ਕੇ ਇਕ ਨਾਮੀ ਕੰਪਨੀਆਂ ਉਨ੍ਹਾਂ ਨਾਲ ਕਰਾਰ ਕਰਨ ਲਈ ਬੇਤਾਬ ਹਨ। ਬੈਡਮਿੰਟਨ ਸਟਾਰ ਦੀ ਬਰਾਂਡ ਵੈਲਿਊ ਹੁਣ ਲਗਪਗ ਦਸ ਗੁਣਾ ਵਧ ਕੇ ਦੋ ਕਰੋੜ ਰੁਪਏ ਹੋ ਗਈ ਹੈ। ਉਨ੍ਹਾਂ ਦੀ ਬਰਾਂਡ ਮੈਨੇਜਮੈਂਟ ਫਰਮ ਨੂੰ ਇਸ ਦੇ ਹੋਰ ਵਧਣ ਦੀ ਉਡੀਕ ਹੈ। ਇਹੀ ਵਜ੍ਹਾ ਹੈ ਕਿ ਉਹ ਇਸ ਮਾਮਲੇ 'ਚ ਕਿਸੇ ਕਾਹਲ ਦੇ ਮੂਡ 'ਚ ਨਹੀਂ ਹੈ।
ਸਿੰਧੂ ਦੀ ਬਰਾਂਡ ਮਾਰਕੀਟਿੰਗ ਨੂੰ ਮੈਨੇਜ ਕਰ ਰਹੀ ਬੇਸਲਾਈਨ ਵੈਂਚਰਜ਼ ਦੇ ਸਹਿ ਸੰਸਥਾਪਕ ਅਤੇ ਡਾਇਰੈਕਟਰ ...


Aug 27

ਓਲੰਪਿਕ ਬਰੌਂਜ਼ ਮੈਡਲਿਸਟ ਨਾਲ ਵੀਰੂ ਦੀ ਮੁਲਾਕਾਤ

Share this News

ਨਵੀਂ ਦਿੱਲੀ : ਸਾਬਕਾ ਕ੍ਰਿਕਟਰ ਵਰਿੰਦਰ ਸਹਿਵਾਗ ਨੇ ਰੀਓ ਓਲੰਪਿਕ 'ਚ ਕਾਂਸੀ ਤਮਗਾ ਜਿੱਤਣ ਵਾਲੀ ਸਾਕਸ਼ੀ ਮਲਿਕ ਨਾਲ ਮੁਲਾਕਾਤ ਕੀਤੀ ਅਤੇ ਸ਼ੁਕਰ ਹੈ ਕਿ ਉਹ ਸਭ ਨਹੀਂ ਹੋਇਆ ਜਿਸ ਦਾ ਉਨ੍ਹਾਂ ਨੂੰ ਡਰ ਸੀ। ਸਹਿਵਾਗ ਨੇ ਸਾਕਸ਼ੀ ਨਾਲ ਆਪਣੀ ਤਸਵੀਰ ਟਵੀਟਰ 'ਤੇ ਸ਼ੇਅਰ ਕੀਤੀ ਅਤੇ ਲਿਖਿਆ, ''ਸਾਕਸ਼ੀ ਮਲਿਕ ਨਾਲ ਮੁਲਾਕਾਤ ਜ਼ਬਰਦਸਤ ਰਿਹਾ, ਉਨ੍ਹਾਂ ਨੇ ਮੇਰੇ ਨਾਲ ਕੁਸ਼ਤੀ ਨਹੀਂ ਕੀਤੀ ਇਸ ਲਈ ਮੈਂ ਉਨ੍ਹਾਂ ਦੀ ਜਿੱਤ 'ਤੇ ਅਤੇ ਦੇਸ਼ ਦਾ ਮਾਣ ਵਧਾਉਣ 'ਤੇ ਆਰਾਮ ਨਾਲ ਵਧਾਈ ਦੇ ਸਕਿਆ।''
ਸਾਕਸ਼ੀ ਨੇ ਵੀ ਇਸ ਮੁਲਾਕਾਤ ਲਈ ਸਹਿਵਾਗ ਦਾ ਧੰਨਵਾਦ ਕਰਦੇ ਹੋਏ ਟਵੀਟ ਕੀਤਾ ਅਤੇ ਕਿਹਾ, ''ਮਿਲਣ ਲਈ ਧੰਨਵਾਦ ਸਰ ਤੁਸੀਂ ਬਹੁਤ ਚੰਗੇ ਮਨੁੱਖ ਹੋ।'' ਇਸ ਤੋਂ ਪਹਿਲਾਂ ਜਦ ਸਾਕਸ਼ੀ ...


Aug 27

ਕੈਂਸਰ ਪੀੜਤ ਲਈ ਨਿਲਾਮ ਕੀਤਾ ਉਲੰਪਿਕ ਤਗਮਾ

Share this News

ਪੋਲੈਂਡ :  ਪੋਲੈਂਡ ਦੇ ਚੱਕਾ ਸੁੱਟਣ ਵਾਲੇ ਖਿਡਾਰੀ ਪਿਓਤਰ ਮਾਲਾਚੋਵਸਕੀ ਨੇ ਕੈਂਸਰ ਨਾਲ ਪੀੜਤ ਤਿੰਨ ਸਾਲ ਦੇ ਬੱਚੇ ਦੇ ਇਲਾਜ ਲਈ ਆਪਣਾ ਉਲੰਪਿਕ ਤਗਮਾ ਨਿਲਾਮ ਕਰ ਦਿੱਤਾ | 33 ਸਾਲਾ ਮਾਲਾਚੋਵਸਕੀ ਨੇ ਉਲੰਪਿਕ 'ਚ ਚੱਕਾ ਸੁੱਟਣ ਦੇ ਮੁਕਾਬਲੇ 'ਚ ਚਾਂਦੀ ਦਾ ਤਗਮਾ ਜਿੱਤਿਆ ਸੀ | ਮਾਲਾਚੋਵਸਕੀ ਨੇ ਤਗਮੇ ਦੀ ਕੀਤੀ ਨਿਲਾਮੀ ਤੋਂ ਮਿਲੀ ਰਕਮ ਨਾਲ ਅੱਖ ਦੇ ਕੈਂਸਰ ਨਾਲ ਜੂਝ ਰਹੇ ਬੱਚੇ ਓਲੇਕ ਸਿਨਾਸਕੀ ਦਾ ਇਲਾਜ ਕੀਤਾ ਜਾਵੇਗਾ | ਇਸ ਬੱਚੇ ਨੂੰ ਇਲਾਜ ਲਈ ਨਿਊਯਾਰਕ ਭੇਜਿਆ ਜਾਵੇਗਾ | ਮਾਲਾਚੋਵਸਕੀ ਨੇ ਕਿਹਾ ਕਿ ਮੇਰਾ ਚਾਂਦੀ ਦਾ ਤਗਮਾ ਇਕ ਹਫਤਾ ਪਹਿਲਾਂ ਮੇਰੇ ਲਈ ਵਿਸ਼ੇਸ਼ ਸਥਾਨ ਰੱਖਦਾ ਸੀ | ਉਨ੍ਹਾਂ ਕਿਹਾ ਕਿ ਓਲੇਕ ਦੀ ਸਿਹਤ ਲਈ ਇਸ ਦੀ ...


Aug 27

ਮੋਦੀ ਵੱਲੋਂ ਅਗਲੇ ਤਿੰਨ ਓਲੰਪਿਕ ਲਈ ਟਾਸਕ ਫੋਰਸ ਬਣਾਉਣ ਦਾ ਐਲਾਨ

Share this News

ਨਵੀਂ ਦਿੱਲੀ : ਰੀਓ ਓਲੰਪਿਕ 'ਚ ਹੁਣ ਤੱਕ ਦਾ ਸਭ ਤੋਂ ਵੱਡਾ ਭਾਰਤੀ ਦਲ ਭੇਜਣ ਦੇ ਬਾਵਜੂਦ ਮਿਲੇ ਸਿਰਫ ਦੋ ਤਮਗਿਆਂ ਦੇ ਬਾਅਦ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਅਗਲੇ ਤਿੰਨ ਓਲੰਪਿਕ ਦੀਆਂ ਤਿਆਰੀਆਂ ਦਾ ਐਕਸ਼ਨ ਪਲਾਨ ਬਣਾਉਣ ਲਈ ਕਮੇਟੀ ਗਠਿਤ ਕਰਨ ਐਲਾਨ ਕੀਤਾ। ਸ਼੍ਰੀ ਮੋਦੀ ਨੇ ਕਿਹਾ ਕਿ 2020, 2024 ਅਤੇ 2028 'ਚ ਹੋਣ ਵਾਲੇ ਅਗਲੇ ਤਿੰਨ ਓਲੰਪਿਕਾਂ ਲਈ ਐਕਸ਼ਨ ਪਲਾਨ ਬਣਾਉਣ ਲਈ ਕਮੇਟੀ ਗਠਿਤ ਕੀਤੀ ਜਾਵੇਗੀ। ਭਾਰਤ ਨੇ ਰੀਓ ਓਲੰਪਿਕ 'ਚ ਬੈਡਮਿੰਟਨ ਖਿਡਾਰੀ ਪੀ ਵੀ ਸਿੰਧੂ ਅਤੇ ਮਹਿਲਾ ਪਹਿਲਵਾਨ ਸਾਕਸ਼ੀ ਮਲਿਕ ਰਾਹੀਂ ਸਿਰਫ ਦੋ ਤਮਗੇ ਹੀ ਹਾਸਲ ਕੀਤੇ ਸਨ। ਸਿੰਧੂ ਨੇ ਚਾਂਦੀ ਅਤੇ ਸਾਕਸ਼ੀ ਨੇ ਕਾਂਸੀ ਤਮਗਾ ਜਿੱਤਿਆ ਸੀ। 
ਸ਼੍ਰੀ ਮੋਦੀ ਨੇ ਮੰਤਰੀਮੰਡਲ ਦੀ ਬੈਠਕ 'ਚ ...


Aug 26

ਕਨੇਕਿਟਕਟ ਓਪਨ : ਸੈਮੀਫਾਈਨਲ 'ਚ ਪਹੁੰਚੀ ਸਾਨੀਆ ਅਤੇ ਮੋਨੀਕਾ

Share this News

ਕਨੇਕਿਟਕਟ : ਵਿਸ਼ਵ ਦੀ ਨੰਬਰ ਇਕ ਮਹਿਲਾ ਡਬਲਜ਼ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਨੇ ਰੋਮਾਨੀਆ ਦਾ ਮੋਨੀਕਾ ਨਿਕਲੇਸਕੁ ਨਾਲ ਜੋੜੀ ਬਣਾ ਕੇ 761000 ਡਾਲਰ ਦੇ ਇਨਾਮ ਵਾਲੇ ਕਨੇਕਿਟਕਟ ਓਪਨ ਦੇ ਮਹਿਲਾ ਡਬਲਜ਼ ਦੇ ਸੈਮੀਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ। ਸਾਨੀਆ ਅਤੇ ਮੋਨੀਕਾ ਨੇ ਕੁਆਰਟਰਫਾਈਨਲ 'ਚ ਕਰੋਏਸ਼ੀਆ ਦੀ ਦਾਰੀਜਾ ਜੁਰਕ ਅਤੇ ਆਸਟ੍ਰੇਲੀਆ ਦੀ ਐਨਾਸਤਾਸੀਆ ਰੋਡੀਓਨੋਵਾ ਦੀ ਜੋੜੀ ਨੂੰ ਸਿੱਧੇ ਸੇਟਾਂ 'ਚ 6-1 ਅਤੇ 6-4 ਨਾਲ ਸ਼ਿਕਸਤ ਦਿੱਤੀ। ਭਾਰਤ ਅਤੇ ਰੋਮਾਨੀਆ ਦੀ ਜੋੜੀ ਨੇ ਚਾਰ 'ਚੋਂ ਚਾਰ ਬ੍ਰੇਕ ਅੰਕਾਂ ਨੂੰ ਹਾਸਲ ਕੀਤਾ।
29 ਸਾਲਾ ਸਾਨੀਆ ਅਤੇ 28 ਸਾਲਾ ਮੋਨੀਕਾ ਦੀ ਜੋੜੀ ਨੇ ਆਪਣੇ 67 ਪ੍ਰਤੀਸ਼ਤ ਸਰਵਿਸ ਅੰਕ ਹਾਸਲ ਕੀਤੇ ਜਦਕਿ ਜੁਰਕ ਅਤੇ ਰੋਡੀਓਨੋਵਾ ਨੇ 52 ਪ੍ਰਤੀਸ਼ਤ ਹੀ ਸਰਵਿਸ ਅੰਕ ...


Aug 26

ਰੀਓ ਉਲੰਪਿਕ ਤੋਂ ਖਾਲੀ ਹੱਥ ਆਏ ਖਿਡਾਰੀਆਂ ਲਈ ਤਾਨਾਸ਼ਾਹੀ ਫੁਰਮਾਨ

Share this News

ਪਿਓਂਗਯਾਂਗ : ਖੇਡ ਵਿਚ ਜਿੱਤ ਹਾਰ ਤਾਂ ਚੱਲਦੀ ਹੀ ਰਹਿੰਦੀ ਹੈ ਪਰ ਇਹ ਗੱਲ ਉੱਤਰੀ ਕੋਰੀਆ ਦਾ ਤਾਨਾਸ਼ਾਹ ਕਿਮ ਜੋਂਗ ਨਹੀਂ ਸਮਝਦਾ। ਉਹ ਖੇਡ ਵਿਚ ਹਾਰ-ਜਿੱਤ ਨੂੰ ਵੀ ਆਪਣੀ ਗੁਲਾਮ ਸਮਝਦਾ ਹੈ ਅਤੇ ਉਸ ਨੇ ਰੀਓ ਉਲੰਪਿਕ 'ਚੋਂ ਬਿਨਾਂ ਮੈਡਲ ਜਿੱਤੇ ਖਾਲੀ ਹੱਥ ਵਾਪਸ ਆਉਣ ਵਾਲੇ ਖਿਡਾਰੀਆਂ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦਾ ਮਨ ਬਣਾ ਲਿਆ ਹੈ। 'ਟੈਲੀਗ੍ਰਾਫ' ਨੇ ਟੋਕੀਓ ਦੀ ਵਾਸੇਦਾ ਯੂਨੀਵਰਸਿਟੀ ਦੇ ਪ੍ਰੋਫੈਸਰ ਤੋਸ਼ੀ ਮਿਤਸ਼ੁ ਦੇ ਹਵਾਲੇ ਨਾਲ ਦੱਸਿਆ ਹੈ ਕਿ ਤਾਨਾਸ਼ਾਹ ਨੇ ਜਿੱਥੇ ਜੇਤੂਆਂ ਨੂੰ ਵਧੀਆ ਮਕਾਨ, ਰਾਸ਼ਨ, ਕਾਰ ਅਤੇ ਬਾਕੀ ਤੋਹਫੇ ਦੇਣ ਦਾ ਐਲਾਨ ਕੀਤਾ ਹੈ, ਉੱਥੇ ਖਰਾਬ ਪ੍ਰਦਰਸ਼ਨ ਕਰਨ ਵਾਲਿਆਂ ਤੋਂ ਉਨ੍ਹਾਂ ਦੇ ਰਾਸ਼ਨ ਕਾਰਡ ਖੋਹ ਲਏ ਜਾਣਗੇ ਅਤੇ ...


Aug 26

ਉਲੰਪਿਕ ਜੇਤੂ 'ਤੇ ਨੋਟਾਂ ਦੀ ਬਾਰਸ਼ - 13.5 ਕਰੋੜ - 2 BMW ਗੱਡੀਆਂ

Share this News

ਨਵੀਂ ਦਿੱਲੀ : ਰੀਓ ਉਲੰਪਿਕ ‘ਚ ਸਿਲਵਰ ਮੈਡਲ ਜਿੱਤਣ ਵਾਲੀ ਪੀ.ਵੀ. ਸਿੰਧੂ ਤੇ ਕਾਂਸੀ ਮੈਡਲ ਜਿੱਤਣ ਵਾਲੀ ਸਾਕਸ਼ੀ ਮਲਿਕ ਦਾ ਦੇਸ਼ ਪਹੁੰਚਣ ‘ਤੇ ਭਰਪੂਰ ਸਵਾਗਤ ਹੋਇਆ। ਸਿੰਧੂ ਦਾ ਹੈਦਰਾਬਾਦ ‘ਚ ਡਬਲ ਡੈਕਰ ਬੱਸ ‘ਚ 32 ਕਿ.ਮੀ. ਤੱਕ ਵਿਜੇ ਜਲੂਸ ਕੱਢਿਆ ਗਿਆ। ਉੱਧਰ ਸਾਕਸ਼ੀ ਨੂੰ ਏਅਰੋਪਰਟ ਤੋਂ ਲੈਣ ਲਈ ਹਰਿਆਣਾ ਦੇ 5 ਮੰਤਰੀ ਪਹੁੰਚੇ ਹੋਏ ਸਨ। ਇਸ ਤੋਂ ਬਾਅਦ ਸਾਕਸ਼ੀ ਦੇ ਸਨਮਾਨ ਲਈ ਸੂਬਾ ਸਰਕਾਰ ਨੇ ਵਿਸ਼ੇਸ਼ ਸਮਾਰੋਹ ਕੀਤਾ।
ਪੀ.ਵੀ. ਸਿੰਧੂ ਸਿਲਵਰ ਮੈਡਲ ਜੇਤੂ ਖਿਡਾਰਨ ਹੈ। ਇਸ ਲਈ ਉਸ ‘ਤੇ ਜ਼ਿਆਦਾ ਪੈਸਿਆਂ ਦੀ ਵਰਖਾ ਹੋਈ। ਉਸ ਨੂੰ ਹੁਣ ਤੱਕ 13.5 ਕਰੋੜ ਰੁਪਏ ਦੇ ਇਨਾਮਾਂ ਦਾ ਐਲਾਨ ਹੋ ਚੁੱਕਿਆ ਹੈ। ਇਸ ਦੇ ਨਾਲ ਹੀ ਸਿੰਧੂ ਨੂੰ ਅਗਲੇ ਮਹੀਨੇ ...[home] [1] 2 3  [next]1-10 of 25

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved