Sports News Section

Monthly Archives: AUGUST 2016


Aug 20
posted by admin on 20.08.16 01:07 as General

ਮਹਾਨ ਓ….ਸੋਨ ਬੋਲਟ

Share this News

ਰੀਓ ਡੀ ਜੇਨੇਰੀਓ : ਜਮੈਕਾ ਦੇ 29 ਸਾਲ ਦੇ ਉਸੈਨ ਬੋਲਟ ਇੱਕ ਵਾਰ ਫਿਰ ਤੋਂ ਵਿਸ਼ਵ ਦੇ ਸਭ ਤੋਂ ਤੇਜ਼ ਧਾਵਕ ਬਣ ਕੇ ਉਭਰੇ ਹਨ। ਰੀਓ ਓਲੰਪਿਕਸ 'ਚ ਉਸੈਨ ਬੋਲਟ ਨੇ ਓਹ ਕਰ ਦਿੱਤਾ ਜੋ ਪਿਛਲੇ 120 ਸਾਲ 'ਚ ਨਹੀਂ ਹੋਇਆ। ਬੋਲਟ ਨੇ ਓਲੰਪਿਕਸ ਦੇ 14ਵੇਂ ਦਿਨ ਇਤਿਹਾਸ ਰਚਦਿਆਂ 4 ਗੁਨਾ 100 ਮੀਟਰ ਰਿਲੇ 'ਚ ਗੋਲਡ ਮੈਡਲ ਜਿੱਤਿਆ। ਇਸ ਈਵੈਂਟ 'ਚ ਬੋਲਟ ਨੇ ਆਪਣੇ 3 ਸਾਥੀਆਂ ਨਾਲ ਮਿਲਕੇ 37.27 ਸੈਕਿੰਡਸ ਦਾ ਸਮਾਂ ਦੇਕੇ ਬਾਜ਼ੀ ਮਾਰੀ। ਇਸ ਦੌੜ 'ਚ ਜਦ ਤਕ ਬੈਟਨ ਬੋਲਟ ਦੇ ਹੱਥ 'ਚ ਆਇਆ ਤਾਂ ਜਮੈਕਾ ਦੀ ਟੀਮ ਨੂੰ ਬ੍ਰਿਟੇਨ ਅਤੇ ਜਪਾਨ ਦੀ ਟੀਮ ਤੋਂ ਕੜੀ ਟੱਕਰ ਮਿਲ ਰਹੀ ਸੀ। ਪਰ ਬੋਲਟ ਨੇ ...


Aug 20

ਪੀ. ਵੀ. ਸਿੰਧੂ ਚਾਂਦੀ ਦਾ ਤਮਗ਼ਾ ਜਿੱਤਣ ਵਾਲੀ ਪਹਿਲੀ ਭਾਰਤੀ ਔਰਤ ਬਣੀ

Share this News

ਰੀਉ ਡੀ ਜਿਨੇਰੀਉ : ਰੀਉ ਉਲੰਪਿਕ ਵਿਚ ਮਹਿਲਾ ਸਿੰਗਲਜ਼ ਬੈਡਮਿੰਟਨ ਦੇ ਫ਼ਾਈਨਲ ਵਿਚ ਪੀ. ਵੀ. ਸਿੰਧੂ ਨੂੰ ਵਿਸ਼ਵ ਦੀ ਨੰਬਰ ਇਕ ਖਿਡਾਰਨ ਸਪੇਨ ਦੀ ਕੈਰੋਲੀਨਾ ਮਾਰੀਨ ਕੋਲੋਂ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਉਹ ਭਾਰਤ ਲਈ ਸੋਨੇ ਦਾ ਤਮਗ਼ਾ ਜਿੱਤਣ ਤੋਂ ਵਾਂਝੀ ਰਹਿ ਗਈ ਹਾਲਾਂਕਿ ਉਸ ਦੀ ਝੋਲੀ ਚਾਂਦੀ ਦਾ ਤਮਗ਼ਾ ਆਇਆ ਹੈ ਜੋ ਅਪਣੇ ਆਪ ਵਿਚ ਭਾਰਤ ਦੇ ਲਿਹਾਜ ਨਾਲ ਇਕ ਰੀਕਾਰਡ ਹੈ। ਉਹ ਉਲੰਪਿਕ ਚਾਂਦੀ ਦਾ ਤਮਗ਼ਾ ਜਿੱਤਣ ਵਾਲੀ ਦੇਸ਼ ਦੀ ਪਹਿਲੀ ਮਹਿਲਾ ਬਣ ਗਈ ਹੈ। ਮਾਰੀਨ ਨੇ ਸਿੰਧੂ ਨੂੰ 19-21, 21-12 ਅਤੇ 21-15 ਨਾਲ ਹਰਾਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੰਧੂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਰੀਉ ਉਲੰਪਿਕ ਵਿਚ ਉਨ੍ਹਾਂ ਦੀ ਉਪਲਭਧੀ ...


Aug 20

ਜੇਕਰ ਮੈਂ ਦੋਸ਼ੀ ਹਾਂ ਤਾਂ ਮੈਨੂੰ ਫਾਂਸੀ ਚੜ੍ਹਾ ਦਿਓ - ਨਰਸਿੰਘ

Share this News

ਰੀਓ ਡੀ ਜੇਨੇਰੀਓ : ਚਾਰ ਸਾਲ ਦੀ ਪਾਬੰਦੀ ਅਤੇ ਓਲੰਪਿਕ ਖੇਡ ਪਿੰਡ ਤੋਂ ਬਾਹਰ ਕੀਤੇ ਜਾਣ 'ਤੇ ਸ਼ਰਮਸਾਰ ਹੋਏ ਡੋਪ ਵਿਵਾਦ 'ਚ ਸ਼ਾਮਲ ਪਹਿਲਵਾਨ ਨਰਸਿੰਘ ਯਾਦਵ ਨੇ ਸ਼ੁੱਕਰਵਾਰ ਨੂੰ ਆਪਣੀ ਲੜ੍ਹਾਈ ਪ੍ਰਧਾਨ ਮੰਤਰੀ ਦੇ ਦਫਤਰ ਤੱਕ ਲੈ ਜਾਣ ਦਾ ਮਨ ਬਣਾਇਆ। ਰੀਓ ਓਲੰਪਿਕ 'ਚ ਭਾਰਤ ਦੀ ਨੁਮਾਇੰਦਗੀ ਕਰਨ ਦਾ ਨਰਸਿੰਘ ਦਾ ਸੁਪਨਾ ਉਸ ਸਮੇਂ ਟੁੱਟ ਗਿਆ ਜਦੋਂ ਡੋਪ ਟੈਸਟ 'ਚ ਅਸਫਲ ਹੋਣ ਦੇ ਬਾਅਦ ਉਨ੍ਹਾਂ ਨੂੰ ਨਾਡਾ ਤੋਂ ਮਿਲੀ ਕਲੀਨਚਿੱਟ ਨੂੰ ਵਾਡਾ ਨੇ ਖੇਡ ਅਦਾਲਤ 'ਚ ਚੁਣੌਤੀ ਦਿੱਤੀ ਅਤੇ ਖੇਡ ਅਦਾਲਤ ਨੇ ਸੁਣਵਾਈ ਦੇ ਬਾਅਦ ਉਨ੍ਹਾਂ 'ਤੇ ਚਾਰ ਸਾਲ ਦੀ ਪਾਬੰਦੀ ਲਗਾ ਦਿੱਤੀ। 
ਨਰਸਿੰਘ ਨੇ ਕਿਹਾ, ''ਮੇਰਾ ਤਾਂ ਨਾਂ ਖਰਾਬ ਹੋਇਆ ਹੀ ਹੈ, ਇਸ ਨਾਲ ਪੂਰੇ ...


Aug 20

ਬਬੀਤਾ ਦੀ ਹਾਰ ਨਾਲ ਮਹਿਲਾ ਕੁਸ਼ਤੀ ’ਚ ਭਾਰਤੀ ਚੁਣੌਤੀ ਖ਼ਤਮ

Share this News

ਰੀਓ ਡੀ ਜਨੇਰੇ : ਭਾਰਤੀ ਪਹਿਲਵਾਨ ਬਬੀਤਾ ਕੁਮਾਰੀ ਮਹਿਲਾਵਾਂ ਦੇ 53 ਕਿਲੋਗਰਾਮ ਭਾਰ ਵਰਗ ਦੇ ਪ੍ਰੀ ਕੁਆਰਟਰ ਫਾਈਨਲ ਵਿੱਚ ਅੱਜ ਇੱਥੇ ਯੂਨਾਨ ਦੀ ਮਾਰੀਆ ਪ੍ਰਿਵੋਲਾਰਾਕੀ ਤੋਂ ਅੰਕਾਂ ਦੇ ਆਧਾਰ ’ਤੇ 1-5 ਨਾਲ ਹਾਰ ਗਈ ਅਤੇ ਇਸ ਦੇ ਨਾਲ ਹੀ ਰੀਓ ਓਲੰਪਿਕ ਦੇ ਮਹਿਲਾ ਕੁਸ਼ਤੀ ਮੁਕਾਬਲੇ ਵਿੱਚ ਭਾਰਤੀ ਚੁਣੌਤੀ ਖ਼ਤਮ ਹੋ ਗਈ ਹੈ। ਸਾਕਸ਼ੀ ਮਲਿਕ ਦੀ ਇਤਿਹਾਸਕ ਜਿੱਤ ਮਗਰੋਂ ਸਾਰਿਆਂ ਦੀਆਂ ਨਿਗਾਹਾਂ ਬਬੀਤਾ ’ਤੇ ਟਿਕੀਆਂ ਹੋਈਆਂ ਸਨ, ਪਰ ਗਲਾਸਗੋ ਰਾਸ਼ਟਰ ਮੰਡਲ ਖੇਡਾਂ ਵਿੱਚ ਸੋਨ ਅਤੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗ਼ਮਾ ਜਿੱਤਣ ਵਾਲੀ ਭਾਰਤੀ ਪਹਿਲਵਾਨ ਦੀ ਹਮਲਾਵਰ ਨੀਤੀ ਕਾਰਗਰ ਸਾਬਤ ਨਹੀਂ ਹੋਈ ਅਤੇ ਦੋ ਮੌਕਿਆਂ ’ਤੇ ਆਪਣੇ ਹੀ ਦਾਅ ਵਿੱਚ ਫਸਣ ਕਾਰਨ ਉਸ ਨੂੰ ਇਹ ਮੁਕਾਬਲਾ ...


Aug 20

ਪੀ ਵੀ ਸਿੰਧੂ ਨੇ ਫਾਈਨਲ ‘ਚ ਪਹੁੰਚ ਕੇ ਭਾਰਤ ਲਈ ਇਕ ਹੋਰ ਮੈਡਲ ਕੀਤਾ ਪੱਕਾ

Share this News

ਰੀਓ ਡੀ ਜਨੇਰੀਓ : ਭਾਰਤ ਦੀ ਬੈਡਮਿੰਟਨ ਖਿਡਾਰਨ ਪੀ ਵੀ ਸਿੰਧੂ ਨੇ ਇਤਿਹਾਸ ਰਚਦੇ ਹੋਏ ਬੈਡਮਿੰਟਨ ਸਿੰਗਲ ਦੇ ਫਾਈਨਲ ਵਿਚ ਥਾਂ ਬਣਾ ਲਈ ਹੈ। ਫਾਈਨਲ ਵਿਚ ਥਾਂ ਬਣਾਉਣ ਦੇ ਨਾਲ ਹੀ ਸਿੰਧੂ ਨੇ ਭਾਰਤ ਲਈ ਦੂਜਾ ਮੈਡਲ ਵੀ ਪੱਕਾ ਕਰ ਲਿਆ ਹੈ। ਸੈਮੀਫਾਈਨਲ ਮੁਕਾਬਲੇ ਵਿਚ ਸਿੰਧੂ ਨੇ ਜਾਪਾਨ ਦੀ ਨੋਮੋਜੀ ਓਕੁਹਾਰਾ ਨੂੰ 21-19, 21-10 ਨਾਲ ਸਿੱਧੇ ਸੈਟਾਂ ਵਿਚ ਹਰਾਉਂਦੇ ਹੋਏ ਫਾਈਨਲ ਵਿਚ ਥਾਂ ਬਣਾ ਲਈ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਸ੍ਰੀ ਨਰਿਦਰ ਮੋਦੀ ਨੇ ਰੀਓ ਓਲੰਪਿਕਸ ਵਿੱਚ ਤਮਗਾ ਪੱਕਾ ਕਰਨ ‘ਤੇ ਸਿੰਧੂ ਨੂੰ ਵਧਾਈ ਦਿੱਤੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਿੰਧੂ ਨੇ ਇਤਿਹਾਸ ਰਚਿਆ ਹੈ। ਸਾਰਾ ਦੇਸ਼ ਇਸ ਜਿੱਤ ‘ਤੇ ਖੁਸ਼ੀਆਂ ਮਨਾ ਰਿਹਾ ਹੈ। ...


Aug 20

ਸਾਕਸ਼ੀ ਮਲਿਕ ਨੇ ਜਿੱਤਿਆ ਭਾਰਤੀਆਂ ਦਾ ਦਿੱਲ

Share this News

ਚੰਡੀਗੜ : ਪਛਿਲੇ ਦਨਾਂ ਤੋਂ ਭਾਰਤੀ ਦਲ ਰਓਿ ਓਲੰਪਕਿ ‘ਚ ਕੋਈ ਖਾਸ ਪ੍ਰਦਰਸ਼ਨ ਨਹੀਂ ਕਰ ਸਕਆਿ ਪਰ ਦੇਰ ਰਾਤ ਭਾਰਤ ਦੀ ਮਹਾਨ ਖਡਾਰਨ ਸਾਕਸ਼ੀ ਮਲਕਿ ਨੇ ਕੁਸ਼ਤੀ ਚ ਭਾਰਤ ਨੂੰ ਪਹਲਾ ਮੈਡਲ ਦਵਾਇਆ ਜਦੋਂ ਰਾਤ ਮੈੱਚ ਦੇ ਨਤੀਜੇ ਆਏ ਤਾਂ ਹਰ ਭਾਰਤੀ ਨੇ ਖੁਸ਼ੀ ਮਨਾਈ। ਪੂਰੇ ਭਾਰਤ ਨੇ ਸਾਕਸ਼ੀ ਮਲਿਕ ਨੂੰ ਵਧਾਈਆਂ ਦਤੀਆਂ। ਭਾਰਤ ਦੀ ਕੁਸ਼ਤੀ ਖਿਡਾਰਨ ਸਾਕਸ਼ੀ ਨੇ ਮਹਲਾ ਵਰਗ 58 ਕਲੋਗ੍ਰਾਮ ਵਚਿ ਕਾਂਸੇ ਦਾ ਤਗਮਾ ਜਤਿਆਿ। ਸਾਕਸ਼ੀ ਨੇ ਆਪਣੇ ਵਰੋਧੀ ਨੂੰ 8-5 ਨਾਲ ਹਰਾਇਆਪਹਲੇ ਰਾਊਂਡ ਵਿਚ 0-5 ਨਾਲ ਪਛੇ ਚਲ ਰਹੀ ਸੀ ਪਰ ਦੂਜੇ ਰਾਊਂਡ ਚ ਉਸ ਨੇ ਆਪਣੀ ਜ਼ੋਰਦਾਰ ਵਾਪਸੀ ਕਰਦਆਿਂ ਕਾਂਸੇ ਦਾ ਤਗਮਾ fਜਤ ‘ਚ ਸਫ਼ਲਤਾ ਹਾਸਲ ਕਰ ਲਈ। ਇਸ ਦੇ ...


Aug 9

ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹੈ ਪਾਕਿਤਸਾਨ ਦਾ ਮਹਾਨ ਬੱਲੇਬਾਜ਼ ਹਨੀਫ ਮੁਹੰਮਦ

Share this News

ਕਰਾਚੀ : ਪਾਕਿਸਤਾਨ ਕ੍ਰਿਕਟ ਟੀਮ ਦੇ ਸਾਬਕਾ ਮਹਾਨ ਬੱਲੇਬਾਜ਼ ਹਨੀਫ ਮੁਹੰਮਦ ਦੀ ਹਾਲਤ ਬੇਹੱਦ ਨਾਜ਼ੁਕ ਬਣੀ ਹੋਈ ਹੈ। ਉਹ ਫੇਫੜਿਆਂ ਦੇ ਕੈਂਸਰ ਨਾਲ ਜੂਝ ਰਹੇ ਹਨ। ਹਨੀਫ ਨੂੰ ਸਾਹ ਲੈਣ 'ਚ ਸਮੱਸਿਆ ਆਉਣ ਕਾਰਨ ਬੀਤੀ 31 ਜੁਲਾਈ ਨੂੰ ਕਰਾਚੀ ਦੇ ਆਗਾ ਖਾਨ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਸੋਮਵਾਰ ਨੂੰ ਉਨ੍ਹਾਂ ਦੀ ਹਾਲਤ ਹੋਰ ਖਰਾਬ ਹੋ ਗਈ, ਜਿਸ ਕਾਰਨ ਉਨ੍ਹਾਂ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ। 
ਹਨੀਫ ਨੂੰ 2013 'ਚ ਫੇਫੜਿਆਂ ਦੇ ਕੈਂਸਰ ਬਾਰੇ ਪਤਾ ਲੱਗਾ। ਬੇਟੇ ਸ਼ੋਇਬ ਮੁਹੰਮਦ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਹਨੀਫ ਲੰਡਨ 'ਚ ਕੈਂਸਰ ਨੂੰ ਕੰਟੋਰਲ ਕਰਨ ਲਈ ਕੀਮੋਥੈਰਪੀ ਅਤੇ ਸਰਜਰੀ ਵੀ ਕਰਵਾ ਚੁੱਕੇ ਹਨ ਪਰ ਸਮੇਂ ਦੇ ਨਾਲ ਉਨ੍ਹਾਂ ਦਾ ...


Aug 9

ਮਿਲਖਾ ਨੇ ਰੀਓ 'ਚ ਭਾਰਤ ਦੇ ਖਰਾਬ ਪ੍ਰਦਰਸ਼ਨ ਲਈ ਆਈ. ਓ. ਏ. ਨੂੰ ਠਹਿਰਾਇਆ ਜ਼ਿੰਮੇਵਾਰ

Share this News

ਨਵੀਂ ਦਿੱਲੀ : ਦਿੱਗਜ ਐਥਲੀਟ ਮਿਲਖਾ ਸਿੰਘ ਨੇ ਅੱਜ ਭਾਰਤੀ ਓਲੰਪਿਕ ਸੰਘ (ਆਈ. ਓ. ਏ.) 'ਤੇ ਜੰਮ ਕੇ ਹਮਲਾ ਬੋਲਿਆ ਅਤੇ ਉਸ ਨੂੰ ਰੀਓ ਓਲੰਪਿਕ 'ਚ ਭਾਰਤੀ ਖਿਡਾਰੀਆਂ ਦੇ ਖਰਾਬ ਪ੍ਰਦਰਸ਼ਨ ਲਈ ਜ਼ਿੰਮੇਵਾਰ ਠਹਿਰਾਇਆ। ਸਾਲ 1960 ਦੇ ਰੋਮ ਓਲੰਪਿਕ 'ਚ ਮਾਮੂਲੀ ਫਰਕ ਨਾਲ ਕਾਂਸੀ ਦੇ ਤਮਗੇ ਤੋਂ ਖੁੰਝਣ ਵਾਲੇ ਮਿਲਖਾ ਨੇ ਕਿਹਾ ਕਿ ਪਹਿਲਾਂ ਦੇ ਮੁਕਾਬਲੇ ਭਾਰਤੀ ਖਿਡਾਰੀਆਂ ਦੇ ਪ੍ਰਦਰਸ਼ਨ ਦੇ ਪੱਧਰ 'ਚ ਗਿਰਾਵਟ ਆਈ ਹੈ। ਮਿਲਖਾ ਨੇ ਕਿਹਾ, ''ਇਹ ਸੱਚ ਹੈ ਕਿ ਅਸੀਂ ਰੀਓ 'ਚ ਵਧੀਆ ਪ੍ਰਦਰਸ਼ਨ ਨਹੀਂ ਕਰ ਰਹੇ ਹਾਂ। ਇਸ ਨਾਲ ਪਹਿਲਾਂ ਦੀਆਂ ਓਲੰਪਿਕ ਖੇਡਾਂ ਦੀ ਤੁਲਨਾ 'ਚ ਭਾਰਤੀ ਖਿਡਾਰੀਆਂ ਦੇ ਪ੍ਰਦਰਸ਼ਨ ਦੇ ਪੱਧਰ 'ਚ ਕਮੀ ਆਈ ਹੈ।''
ਰੀਓ ਓਲੰਪਿਕ ਦੇ ਤਿੰਨ ਦਿਨ ...


Aug 9

‘ਰਬੜ ਦੀ ਗੁੱਡੀ’ ਜ਼ਿੰਦਗੀ ਨੂੰ ਦਾਅ ’ਤੇ ਲਾ ਕੇ ਫਾਈਨਲ ’ਚ ਪੁੱਜੀ

Share this News

ਰੀਓ : ‘ਰਬੜ ਦੀ ਗੁੱਡੀ’ (ਜਿਮਨਾਸਟ) ਦੀਪਾ ਕਰਮਾਕਰ ਨੂੰ ਖ਼ਤਰੇ ਮੁੱਲ ਲੈਣ ਦਾ ਸ਼ੌਕ ਹੈ। ਮੀਡੀਆ ਨਾਲ ਘਿਰੀ ਦੀਪਾ ਨੇ ਕਿਹਾ ਕਿ ਉਸ ਦੀ ਛਾਲ ਖ਼ਤਰਨਾਕ ਹੈ ਪਰ ਉਸ ਨੂੰ ਇਸ ਤੋਂ ਡਰ ਨਹੀਂ ਲਗਦਾ। ਦੀਪਾ ਨੂੰ ਖ਼ਤਰਿਆਂ ਨਾਲ ਪਿਆਰ ਹੋ ਗਿਆ ਹੈ ਕਿਉਂਕਿ ਜੋਖ਼ਿਮ ਨਾ ਲਏ ਜਾਣ ’ਤੇ ਉਸ ਦੀ ਹਸਤੀ ਕਿਤੇ ਗੁਆਚ ਜਾਏਗੀ। ਦੀਪਾ ਕਰਮਾਕਰ ਜਦੋਂ ਵਾਲਟ (ਛਾਲ) ਲਈ ਜਾਂਦੀ ਹੈ ਤਾਂ ਅਗਲੇ ਛੇ ਸਕਿੰਟਾਂ ਲਈ ਲੋਕ ਉਸ ਦੀਆਂ ਹੈਰਤਅੰਗੇਜ਼ ਕਲਾਬਾਜ਼ੀਆਂ ਨੂੰ ਦੇਖਣ ਲਈ ਨਜ਼ਰਾਂ ਗੱਡ ਦਿੰਦੇ ਹਨ। ਕੁਝ ਲੋਕ ਅਤੇ ਖਿਡਾਰੀ ਉਸ ਲਈ ਦੁਆਵਾਂ ਮੰਗਦੇ ਹਨ ਕਿਉਂਕਿ ‘ਪ੍ਰੋਡੁਨੋਵਾ’ ਕਲਾਤਮਕ ਜਿਮਨਾਸਟਿਕਸ ’ਚ ਸਭ ਤੋਂ ਖ਼ਤਰਨਾਕ ਛਾਲ ਹੈ। ਦੀਪਾ ਜਦੋਂ ਧਰਤੀ ’ਤੇ ਪੈਰ ਧਰਦੀ ...


Aug 7

ਓਲੰਪਿਕ ਦਾ ਰੰਗਾਰੰਗ ਆਗਾਜ਼

Share this News

ਰੀਓ : ਬ੍ਰਾਜ਼ੀਲ ਦੇ ਮਰਾਕਾਨਾ ਸਟੇਡੀਅਮ ‘ਚ ਰੰਗਾਰੰਗ ਉਦਘਾਟਨ ਸਮਾਰੋਹ ਦੇ ਨਾਲ ਰੀਓ ਓਲੰਪਿਕਸ ਦੀ ਸ਼ੁਰੂਆਤ ਹੋਈ। ਉਦਘਾਟਨ ਸਮਾਰੋਹ ‘ਚ ਬ੍ਰਾਜ਼ੀਲ ਨੇ ਆਪਣੇ ਵਿਰਸੇ ਅਤੇ ਇਤਿਹਾਸ ਦੀ ਝਲਕ ਪੇਸ਼ ਕੀਤੀ। ਰੌਸ਼ਨੀ ਸੰਗੀਤ ਅਤੇ ਡਾਂਸ ਦੇ ਜਰੀਏ ਬ੍ਰਾਜ਼ੀਲ ਦੀ ਰੰਗਾਰੰਗ ਸੰਸਕ੍ਰਿਤੀ ਨੂੰ ਦਰਸ਼ਾਇਆ ਗਿਆ ਅਤੇ ਜਸ਼ਨ ਮਨਾਇਆ ਗਿਆ। 
ਦੁਨੀਆ ਦੇ 200 ਤੋਂ ਵੱਧ ਦੇਸ਼ਾਂ ਦੇ ਅਥਲੀਟਾਂ ਨੇ 75 ਹਜ਼ਾਰ ਦਰਸ਼ਕਾਂ ਸਾਹਮਣੇ ਮਾਰਚ ਪਾਸਟ ਕੀਤਾ। ਖੇਡਾਂ ਦੇ ਮਹਾਕੁੰਭ ‘ਚ ਕੁਲ 206 ਦੇਸ਼ਾਂ ਦੀਆਂ ਟੀਮਾਂ 28 ਖੇਡਾਂ ‘ਚ ਆਪਣਾ ਦਮ ਅਜਮਾਉਣ ਲਈ ਬ੍ਰਾਜ਼ੀਲ ਪਹੁੰਚੀਆਂ ਹਨ। ਇਨ੍ਹਾਂ ਖੇਡਾਂ ਅਤੇ ਖਿਡਾਰੀਆਂ ‘ਤੇ ਵਿਸ਼ਵ ਦੇ ਕਰੋੜਾਂ ਦਰਸ਼ਕਾਂ ਦੀਆਂ ਨਜਰਾਂ ਟਿਕੀਆਂ ਹਨ। ਹਾਲਾਂਕਿ ਓਲੰਪਿਕਸ ਦੀ ਸ਼ੁਰੂਆਤ ਤੋਂ ਪਹਿਲਾਂ ਰੂਸੀ ਡੋਪਿੰਗ ਵਿਵਾਦ, ਜ਼ੀਕਾ ਵਾਇਰਸ, ...[home] [prev]  1 [2] 3  [next]11-20 of 25

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved