Sports News Section

Monthly Archives: AUGUST 2017


Aug 30

ਸਰਦਾਰ ਸਿੰਘ ਅਤੇ ਝਝਾਰਿਆ ਨੂੰ ਮਿਲਿਆ ਖੇਡ ਰਤਨ

Share this News

ਨਵੀਂ ਦਿੱਲੀ : ਪੈਰਾ ਓਲੰਪੀਅਨ ਦੇਵੇਂਦਰ ਝਝਾਰਿਆ ਅਤੇ ਤਜ਼ਰਬੇਕਾਰ ਹਾਕੀ ਖਿਡਾਰੀ ਸਰਦਾਰ ਸਿੰਘ ਨੂੰ ਮੰਗਲਵਾਰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕੌਮੀ ਖੇਡ ਦਿਵਸ ਮੌਕੇ 'ਤੇ ਦੇਸ਼ ਦੇ ਸਰਬ ਉਚ ਖੇਡ ਸਮਾਨ ਰਾਜੀਵ ਗਾਂਧੀ ਖੇਡ ਰਤਨ ਨਾਲ ਨਵਾਜਿਆ ਹੈ। ਜਦਕਿ ਸਟਾਰ ਮਹਿਲਾ ਕ੍ਰਿਕਟ ਹਰਮਨਪ੍ਰੀਤ ਕੌਰ ਸਮੇਤ 16 ਖਿਡਾਰੀਆਂ ਨੂੰ ਅਰਜੁਨ ਪੁਰਸਕਾਰ ਦਿੱਤੇ ਗਏ। ਇਸ ਵਾਰ ਅਰਜੁਨ ਪੁਰਸਕਾਰ ਲਈ 17 ਖਿਡਾਰੀਆਂ ਦੀ ਚੋਣ ਕੀਤੀ ਗਈ, ਪਰ ਕ੍ਰਿਕਟ ਚੇਤੇਸ਼ਵਰ ਪੁਜਾਰਾ ਕਾਊਂਟੀ ਕ੍ਰਿਕਟ 'ਚ ਰੁਝੇ ਹੋਣ ਕਾਰਨ ਪੁਰਸਕਾਰ ਹਾਸਲ ਕਰਨ ਲਈ ਨਹੀਂ ਪਹੁੰਚ ਸਕੇ। ਉਨਾਂ ਨੂੰ ਇਹ ਪੁਰਸਕਾਰ ਬਾਅਦ 'ਚ ਦਿੱਤਾ ਜਾਵੇਗਾ।
ਭਾਲਾ ਸੁੱਟਣ ਵਿੱਚ ਖਿਡਾਰੀ ਦੇਵੇਂਦਰ ਝਝਾਰਿਆ ਦੋ ਪੈਰਾਓਲੰਪਿਕ 'ਚ ਗੋਲਡ ਮੈਡਲ ਜਿੱਤਣ ਵਾਲੇ ਪਹਿਲੇ ਭਾਰਤੀ ਖਿਡਾਰੀ ਹਨ ਅਤੇ ਖੇਡ ...


Aug 30

ਉਪ-ਰਾਸ਼ਟਰਪਤੀ ਨੇ ਰਾਸ਼ਟਰੀ ਖੇਡ ਪ੍ਰਤਿਭਾ ਖੋਜ ਪੋਰਟਲ ਦੀ ਕੀਤੀ ਸ਼ੁਰੂਆਤ

Share this News

ਨਵੀਂ ਦਿੱਲੀ : ਦਿੱਲੀ ਦੇ ਇੰਦਰਾ ਗਾਂਧੀ ਸਟੇਡੀਅਮ 'ਚ ਅੱਜ ਇਕ ਪ੍ਰੋਗਰਾਮ ਦੌਰਾਨ ਭਾਰਤ ਦੇ ਉਪ-ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਰਾਸ਼ਟਰੀ ਖੇਡ ਪ੍ਰਤਿਭਾ ਖੋਜ ਪੋਰਟਲ ਦੀ ਸ਼ੁਰੂਆਤ ਕੀਤੀ ਹੈ | ਇਸ ਮੌਕੇ ਕੇਂਦਰੀ ਖੇਡ ਮੰਤਰੀ ਵਿਜੇ ਗੋਇਲ ਅਤੇ ਮੰਤਰਾਲੇ ਦੇ ਹੋਰ ਕਈ ਅਧਿਕਾਰੀ ਵੀ ਮੌਜੂਦ ਰਹੇ | ਪੋਰਟਲ ਦੀ ਸ਼ੁਰੂਆਤ ਕਰਨ ਮੌਕੇ ਉਪ-ਰਾਸ਼ਟਰਪਤੀ ਨੇ ਕਿਹਾ ਕਿ ਇਸ ਪੋਰਟਲ ਰਾਹੀਂ ਨਾ ਸਿਰਫ਼ ਦੇਸ਼ ਵਿਚ ਛੁਪੀ ਹੋਈ ਪ੍ਰਤਿਭਾ ਦੀ ਪਹਿਚਾਣ ਕੀਤੀ ਜਾਵੇਗੀ, ਬਲਕਿ ਉਨ੍ਹਾਂ ਦੀ ਚੋਣ ਕਰ ਕੇ ਉਨ੍ਹਾਂ ਨੂੰ ਖੇਡ ਜਗਤ 'ਚ ਅੱਗੇ ਵਧਣ ਲਈ ਸਾਰੀਆਂ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ | ਉਪ-ਰਾਸ਼ਟਰਪਤੀ ਨੇ ਕਿਹਾ ਕਿ ਇਸ ਤਰ੍ਹਾਂ ਦੇ ਯਤਨਾਂ ਨਾਲ ਬਿਹਤਰੀਨ ਪ੍ਰਤਿਭਾਵਾਂ ਤਾਂ ਮਿਲਦੀਆਂ ਹੀ ਹਨ ਅਤੇ ...


Aug 30

ਅਮਰੀਕੀ ਮੁੱਕੇਬਾਜ਼ ਮੇਵੇਦਰ ਨੇ ਜਿੱਤੀ ਦੁਨੀਆ ਦੀ ਸਭ ਤੋਂ ਮਹਿੰਗੀ ਫਾਈਟ

Share this News

ਲਾਸ ਵੇਗਾਸ : ਸੇਵਾਮੁਕਤੀ ਤੋਂ ਦੋ ਸਾਲ ਬਾਅਦ ਰਿੰਗ ਵਿੱਚ ਵਾਪਸੀ ਕਰਦੇ ਹੋਏ ਅਮਰੀਕਾ ਦੇ ਮੁੱਕੇਬਾਜ਼ ਫਲਾਇਡ ਮੇਵੇਦਰ ਨੇ ਬਾਕਸਿੰਗ ਦੀ ਦੁਨੀਆ ਦੀ ਸਭ ਤੋਂ ਵੱਡੀ ਫਾਈਟ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਆਪਣੇ ਪੇਸ਼ੇਵਰ ਮੁੱਕੇਬਾਜ਼ੀ ਕਰੀਅਰ ਵਿੱਚ ਇੱਕ ਵੀ ਮੈਚ ਨਾ ਹਾਰਨ ਵਾਲੇ ਮੇਵੇਦਰ ਨੇ 29 ਸਾਲਾ ਆਇਰਿਸ਼ ਕੋਨੋਰ ਮਕਗ੍ਰੇਗੋਰ ਨੂੰ 10ਵੇਂ ਰਾਊਂਡ ਵਿੱਚ ਹਰਾ ਦਿੱਤਾ। ਮੇਵੇਦਰ ਨੇ ਇਸ ਦੇ ਨਾਲ ਹੀ ਆਪਣੇ ਪ੍ਰੋਫੈਸ਼ਨਲ ਬਾਕਸਿੰਗ ਕਰੀਅਰ ਦਾ ਅੰਤ 50ਵੀਂ ਜਿੱਤ ਨਾਲ ਅਜੇਤੂ ਰਹਿੰਦੇ ਹੋਏ ਕੀਤਾ। ਉਨ੍ਹਾਂ ਨੇ ਦਸਵੇਂ ਰਾਊਂਡ ਵਿੱਚ ਟੈਕਨੀਕਲ ਨਾਕਆਊਟ ਆਧਾਰ ‘ਤੇ ਮਿਕਸਡ ਮਾਰਸ਼ਲ ਆਰਟ ਸਟਾਰ ਮਕਗ੍ਰੇਗੋਰ ਨੂੰ ਹਰਾਇਆ।
ਮੁਕਾਬਲਾ ਬੇਹੱਦ ਸੰਘਰਸ਼ਪੂਰਨ ਰਿਹਾ ਅਤੇ ਆਇਰਿਸ਼ ਮੁੱਕੇਬਾਜ਼ ਨੇ ਮੇਵੇਦਰ ਨੂੰ ਸਖ਼ਤ ਟੱਕਰ ਦਿੱਤੀ। 40 ...


Aug 17

WHO ਵੱਲੋਂ ਮਿਲਖਾ ਸਿੰਘ ਨੂੰ ਵੱਡਾ ਸਨਮਾਨ

Share this News

ਨਵੀਂ ਦਿੱਲੀ : ਉੱਡਣੇ ਸਿੱਖ ਦੇ ਨਾਮ ਨਾਲ ਜਾਣੇ ਜਾਂਦੇ ਮਿਲਖਾ ਸਿੰਘ ਨੂੰ ਵਿਸ਼ਵ ਸਿਹਤ ਸੰਗਠਨ ਨੇ ਦੱਖਣੀ ਪੂਰਬੀ ਏਸ਼ੀਆ ਖੇਤਰ ‘ਚ ਸਰੀਰਕ ਗਤੀਵਿਧੀਆਂ ਸਬੰਧੀ ਗੁੱਡਵਿਲ ਅੰਬੈਸਡਰ ਚੁਣਿਆ ਹੈ। ਹੁਣ ਉਹ ਵਿਸ਼ਵ ਸਿਹਤ ਸੰਗਠਨ ਵੱਲੋਂ ਗੈਰ-ਸੰਚਾਰੀ ਬਿਮਾਰੀਆਂ ਦੀ ਰੋਕਥਾਮ ਤੇ ਉਨ੍ਹਾਂ ‘ਤੇ ਕਾਬੂ ਪਾਉਣ ਲਈ ਪ੍ਰਚਾਰ ਕਰਨਗੇ।
ਡਬਲੀਊਐਚਓ ਦੀ ਦੱਖਣ ਪੂਰਬੀ ਏਸ਼ੀਆ ਖੇਤਰ ਦੀ ਨਿਰਦੇਸ਼ਕ ਪੂਨਮ ਖੇਤਰਪਾਲ ਨੇ ਕਿਹਾ, ਸਿਹਤ ਲਈ ਤੰਦਰੁਸਤੀ ਸਬੰਧੀ ਗਤੀਵਿਧੀਆਂ ਨੂੰ ਵਧਾਉਣਾ ਅਹਿਮ ਹੈ। ਮਿਲਖਾ ਸਿੰਘ ਜਿਹੇ ਮਹਾਨ ਅਥਲੀਟ ਨੂੰ ਇਸ ਨਾਲ ਜੋੜਨ ਲਈ ਇਸ ਸੰਗਠਨ ਨੂੰ ਹੋਰ ਕਾਮਯਾਬੀ ਮਿਲੇਗੀ।
ਉਨ੍ਹਾਂ ਕਿਹਾ ਕਿ ਹਰ ਸਾਲ ਵਿਸ਼ਵ ਸਿਹਤ ਸੰਗਠਨ ਦੱਖਣੀ ਪੂਰਬੀ ਏਸ਼ੀਆ ‘ਤੇ ਗੈਰ ਸੰਚਾਰੀ ਬੀਮਾਰੀਆਂ ਨਾਲ ਕਰੀਬ 85 ਲੱਖ ਮੌਤਾਂ ਹੁੰਦੀਆਂ ਹਨ ਤੇ ...


Aug 17

ਪੰਜਾਬ ਦੀ ਧੀ ਨੇ ਅਮਰੀਕਾ ਗੱਡੇ ਝੰਡੇ

Share this News

ਲਾਸ ਏਂਜਲਸ : ਭਾਰਤ ਦੀ ਨਿਸ਼ਾਨੇਬਾਜ਼ ਅਵਨੀਤ ਸਿੱਧੂ ਨੇ ਅਮਰੀਕਾ ਵਿੱਚ ਚੱਲ ਰਹੀਆਂ ਵਿਸ਼ਵ ਪੁਲਿਸ ਖੇਡਾਂ ਵਿੱਚ 4 ਤਗਮੇ ਹਾਸਲ ਕੀਤੇ ਹਨ। ਹੁਣ ਅਵਨੀਤ ਸਿੱਧੂ ਪੰਜਾਬ ਪੁਲਿਸ ਚ ਡੀਐੱਸਪੀ ਦਾ ਅਹੁਦਾ ਸੰਭਾਲ ਰਹੀ ਹੈ। ਅਵਨੀਤ ਨੇ ਵਧੀਆ ਪ੍ਰਦਰਸ਼ਨ ਕਰਦੇ ਹੋਏ 1 ਸੋਨੇ ਦਾ, 1 ਚਾਂਦੀ ਦਾ ਅਤੇ 2 ਕਾਂਸੀ ਦੇ ਤਗਮੇ ਹਾਂਸਲ ਕੀਤੇ ਹਨ। ਅਵਨੀਤ ਨੇ ਇਹ ਉਪਲੱਬਧੀ ਹਾਸਲ ਕਰਕੇ ਆਪਣੇ ਨਾਲ ਨਾਲ ਦੇਸ਼ ਦਾ ਨਾਮ ਵੀ ਰੋਸ਼ਨ ਕੀਤਾ ਹੈ। ਜ਼ਿਕਰਯੋਗ ਹੈ ਕਿ ਵਿਸ਼ਵ ਪੁਲਿਸ ਅਤੇ ਫਾਇਰ ਖੇਡ ਫੈਡਰੇਸ਼ਨ ਦੇ ਵਲੋਂ 1985 ਚ ਓਲੰਪਿਕਸ ਦੀ ਤਰਜ਼ ਤੇ ਵਿਸ਼ਵ ਪੁਲਿਸ ਅਤੇ ਫਾਇਰ ਖੇਡਾਂ ਦੀ ਸ਼ੁਰੂਆਤ ਕੀਤੀ ਗਈ ਸੀ। ਇਸ ਵਾਰ ਖੇਡਾਂ ਚ 70 ਦੇਸ਼ਾਂ ਦੇ 8 ...


Aug 17

ਬਾਊਂਸਰ ਲੱਗਣ ਨਾਲ ਪਾਕਿਸਤਾਨੀ ਕ੍ਰਿਕਟਰ ਜੁਬੈਰ ਅਹਿਮਦ ਦੀ ਮੌਤ

Share this News

ਕਰਾਚੀ : ਪਾਕਿਸਤਾਨ ਦੇ ਬੱਲੇਬਾਜ ਜੁਬੈਰ ਅਹਿਮਦ ਦੀ ਮਰਦਾਨ ‘ਚ ਘਰੇਲੂ ਮੈਚ ਦੇ ਦੌਰਾਨ ਬਾਊਂਸਰ ਲਗਣ ਨਾਲ ਮੌਤ ਹੋ ਗਈ| ਚਾਰ ਲਿਸਟ ਏ ਮੈਚ ਖੇਲ ਚੁੱਕੇ ਅਹਿਮਦ ਟੀ20 ਟੀਮ ਕਵੇਟਾ ਬੀਇਰਸ ਦੇ ਵੱਲੋਂ ਖੇਲ ਰਹੇ ਸਨ| ਇਹ ਘਟਨਾ 14 ਅਗਸਤ ਨੂੰ ਘਟੀ| ਪਾਕਿਸਤਾਨ ਕ੍ਰਿਕੇਟ ਬੋਰਡ ਨੇ ਅੱਜ ਸੋਸ਼ਲ ਮੀਡਿਆ ‘ਤੇ ਇੱਕ ਸੁਨੇਹੇ ਦੇ ਜ਼ਰਿਏ ਇਸ ਖਬਰ ਦੀ ਪੁਸ਼ਟੀ ਕੀਤੀ ਅਤੇ ਹਮੇਸ਼ਾ ਸੁਰੱਖਿਆ ਸਮੱਗਰੀਆਂ ਦੀ ਵਰਤੋ ਕਰਨ ਦੀ ਜ਼ਰੂਰਤ ਤੇ ਜ਼ੋਰ ਦਿੱਤਾ| ਪੀਸੀਬੀ ਨੇ ਆਪਣੇ ਟਵਿਟਰ ਹੈਂਡਲ ਉੱਤੇ ਲਿਖਿਆ, ‘ਜੁਬੈਰ ਅਹਿਮਦ ਦੀ ਦੁਖਦ ਮੌਤ ਸਾਨੂੰ ਸਬਕ ਦਿੰਦੀ ਹੈ ਕਿ ਹਮੇਸ਼ਾ ਸੁਰੱਖਿਆ ਸਮੱਗਰੀ ਜਿਵੇਂ ਹੇਲਮੇਟ ਦੀ ਵਰਤੋ ਕਰਨੀ ਜਰੂਰੀ ਹੈ|


Aug 9

ਆਪਣੇ ਕਰੀਅਰ ਦੀ ਆਖਰੀ ਰੇਸ ਵਿੱਚ ਪਛੜ ਗਿਆ ਬੋਲਟ

Share this News

ਲੰਦਨ : ਕ੍ਰਿਕੇਟ ਦੇ ਇਤਹਾਸ ਦੇ ਸਭ ਤੋਂ ਵੱਡੇ ਬੱਲੇਬਾਜ਼ ਮੰਨੇ ਜਾਣ ਵਾਲੇ ਡਾਨ ਬਰੈਡਮੈਨ ਆਪਣੇ ਕਰੀਅਰ ਦੇ ਆਖਰੀ ਮੈਚ ਨੂੰ ਯਾਦਗਾਰ ਨਹੀਂ ਬਣਾ ਸਕੇ ਸਨ। ਬਰੈਡਮੈਨ ਕੋਲ ਕੁੱਝ ਦੌੜਾਂ ਬਣਾ ਕੇ 100 ਦੌੜਾਂ ਨਾਲ ਬੱਲੇਬਾਜੀ ਦੀ ਔਸਤ ਹਾਸਲ ਕਰਨ ਦਾ ਮੌਕਾ ਸੀ ਪਰ ਉਹ ਬਿਨਾ ਕੋਈ ਰਨ ਬਣਾਏ ਦੇ ਹੀ ਆਊਟ ਹੋ ਕੇ ਅਜਿਹਾ ਕਰਨੋਂ ਖੁੰਝ ਗਏ।
ਅਜਿਹਾ ਹੀ ਕੁੱਝ ਹੋਇਆ ਯੂਸ਼ੇਨ ਬੋਲਟ ਨਾਲ, ਜਿਸ ਨੇ ਇਹ ਸਾਬਤ ਕਰ ਦਿੱਤਾ ਕਿ ਵਿੱਚ ਖਿਡਾਰੀ ਖੇਡ ਤੋਂ ਵੱਡਾ ਨਹੀਂ ਹੋ ਸਕਦਾ। ਵਰਲਡ ਚੈਂਪੀਅਨਸ਼ਿਪ ਵਿੱਚ ਆਪਣੇ ਕਰੀਅਰ ਦੀ ਆਖਰੀ ਦੌੜ ਲਗਾ ਰਹੇ ਬੋਲਟ ਦੀ ਵਿਦਾਈ ਸੁਨਹਿਰੀ ਨਾ ਹੋ ਸਕੀ।
ਬੋਲਟ ਆਪਣੀ ਜ਼ਿੰਦਗੀ ਦੀ ਆਖਰੀ ਦੌੜ ਹਾਰ ਗਏ। 100 ਮੀਟਰ ...


Aug 9

ਸਪਾਟ ਫਿਕਸਿੰਗ : ਹਾਈਕੋਰਟ ਨੇ ਸ੍ਰੀਸੰਤ ‘ਤੇ ਖੇਡਣ ਦੀ ਪਾਬੰਦੀ ਹਟਾਈ

Share this News

ਨਵੀਂ ਦਿੱਲੀ : ਸਪਾਟ ਫਿਕਸਿੰਗ ਮਾਮਲੇ ‘ਚ ਉਮਰ ਭਰ ਲਈ ਕੌਮੀ ਕ੍ਰਿਕਟ ਖੇਡਣ ‘ਤੇ ਪਾਬੰਦੀ ਦਾ ਸਾਹਮਣਾ ਕਰ ਰਹੇ ਕ੍ਰਿਕਟ ਐਸ. ਸ੍ਰੀਸੰਤ ਨੂੰ ਵੱਡੀ ਰਾਹਤ ਮਿਲੀ ਹੈ। ਸੋਮਵਾਰ ਨੂੰ ਕੇਰਲ ਹਾਈਕੋਰਟ ਨੇ ਬੀਸੀਸੀਆਈ ਵੱਲੋਂ ਲਾਈਆਂ ਗਈਆਂ ਪਾਬੰਦੀਆਂ ਨੂੰ ਹਟਾ ਦਿੱਤਾ ਹੈ। ਸ੍ਰੀਸੰਤ ‘ਤੇ ਇਹ ਪਾਬੰਦੀ 2013 ‘ਚ ਆਈਪੀਐਲ-6 ਸਪਾਟ ਫਿਕਸਿੰਗ ਮਾਮਲੇ ‘ਚ ਸ਼ਾਮਲ ਹੋਣ ਕਾਰਨ ਲੱਗੀ ਸੀ। ਹਾਈਕੋਰਟ ਦਾ ਫੈਸਲਾ ਆਉਣ ਮਗਰੋਂ ਸ੍ਰੀਸੰਤ ਨੇ ਟਵੀਟ ਕਰ ਕੇ ਕਿਹਾ, ” ਗੋਡ ਇਜ਼ ਗ੍ਰੇਟ, ਪਿਆਰ ਅਤੇ ਸਮਰਥਨ ਲਈ ਸਾਰਿਆਂ ਦਾ ਧੰਨਵਾਦ।” ਦੱਸ ਦੇਈਏ ਕਿ ਐਸ. ਸ੍ਰੀਸੰਤ ਭਾਰਤੀ ਟੀਮ ਦੇ ਉਭਰਦੇ ਹੋਏ ਤੇਜ਼ ਗੇਂਦਬਾਜ਼ ਰਹੇ ਹਨ ਪਰ ਬੀਸੀਸੀਆਈ ਨੇ ਸਪਾਟ ਫਿਕਸਿੰਗ ਦੇ ਦੋਸ਼ਾਂ ਮਗਰੋਂ ਉਨ•ਾਂ ‘ਤੇ ਉਮਰ ਭਰ ...


Aug 9

ਕੈਪਟਨ ਨੇ ਹਰਮਨ ਨੂੰ ਬਣਾਇਆ ਡੀਐਸਪੀ

Share this News

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕ੍ਰਿਕਟ ਦੀ ਮੰਨੀ ਪ੍ਰਮੰਨੀ ਖਿਡਾਰਣ ਹਰਮਨਜੀਤ ਕੌਰ ਨੂੰ ਡੀਐਸਪੀ ਦੇ ਅਹੁਦੇ ਲਈ ਨੌਕਰੀ ਪੱਤਰ ਦਿੱਤਾ। ਉਨ੍ਹਾਂ ਹਰਮਨਜੀਤ ਨੂੰ ਤੋਹਫੇ ਵਜੋਂ ਐਲਾਨ ਕੀਤਾ 5 ਲੱਖ ਰੁਪਏ ਦਾ ਚੈੱਕ ਵੀ ਦਿੱਤਾ। ਇਸ ਮੌਕੇ ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਤੇ ਹਰਮਨਜੀਤ ਕੌਰ ਦੇ ਪਿਤਾ ਵੀ ਹਾਜ਼ਰ ਸਨ। ਕੈਪਟਨ ਨੇ ਮਹਿਲਾ ਕ੍ਰਿਕਟ ਵਿਸ਼ਵ ਕੱਪ ‘ਚ ਕਮਾਲ ਕਰਨ ਵਾਲੀ ਮੋਗੇ ਦੀ ਰਹਿਣ ਵਾਲੀ ਹਰਮਨਪ੍ਰੀਤ ਕੌਰ ਨੂੰ ਡੀਐਸਪੀ ਅਹੁਦੇ ਲਈ ਨੌਕਰੀ ਪੱਤਰ ਦਿੱਤਾ। ਹਰਮਨਪ੍ਰੀਤ ਕੌਰ ਨੇ ਹਾਲ ਹੀ ‘ਚ ਖ਼ਤਮ ਹੋਏ ਮਹਿਲਾ ਵਿਸ਼ਵ ਕੱਪ ‘ਚ ਆਪਣੀ ਬੱਲੇਬਾਜ਼ੀ ਦੇ ਦਮ ‘ਤੇ ਭਾਰਤ ਨੂੰ ਫਾਈਨਲ ਵਿੱਚ ਪਹੁੰਚਾਇਆ ਸੀ। ਹਰਮਨ ਨੇ ਸੈਮੀਫਾਈਨਲ ‘ਚ 115 ...


Aug 9

ਕੈਨੇਡਾ ਕਬੱਡੀ ਕੱਪ 20 ਅਗਸਤ ਨੂੰ ਪਾਵਰੇਡ ਸੈਟਰ ਵਿਖੇ

Share this News

ਬਰੈਪਟਨ : ਦੁਨੀਆ ਭਰ ਵਿਚ ਮਸ਼ਹੂਰ 27ਵਾਂ ਕੈਨੇਡਾ ਕਬੱਡੀ ਕੱਪ 20 ਅਗਸਤ ਨੂੰ ਬਰੈਂਪਟਨ ਦੇ ਪਾਵਰੇਡ ਸੈਂਟਰ ਵਿਖੇ ਕਰਵਾਇਆ ਜਾ ਰਿਹਾ ਹੈ। ਇਹ ਟੁਰਨਾਮੈਂਟ ਇਨਡੋਰ ਹੋਵੇਗਾ ਅਤੇ ਇਸ ਵਾਰ ਇਸ ਨੂੰ ਡਿਕਸੀ ਟੋਰਾਂਟੋ ਯੂਨਾਈਟਡ ਸਪੋਰਟਸ ਕਲੱਬ ਵਲੋਂ ਕਰਵਾਇਆ ਜਾ ਰਿਹਾ ਹੈ। ਕਲੱਬ ਦੇ ਪ੍ਰਧਾਨ ਦਲਜੀਤ ਸਹੋਤਾ ਨੇ ਦੱਸਿਆ ਕਿ ਇਸ ਟੂਰਨਾਮੈਟ ਵਿਚ ਦੋ ਟੀਮਾਂ ਵੈਨਕੁਵਰ (ਕੈਨੇਡਾ ਵੈਸਟ), ਇਕ ਟੀਮ ਟੋਰਾਂਟੋ (ਕੈਨੇਡਾ ਈਸਟ) ਤੋ ਇਲਾਵਾ ਇੰਗਲੈਡ, ਅਮਰੀਕਾ, ਇੰਡੀਆ ਅਤੇ ਪਾਕਿਸਤਾਨ ਸਮੇਤ ਕੁੱਲ 7 ਟੀਮਾਂ ਭਾਗ ਲੈਣਗੀਆਂ। ਪ੍ਰਧਾਨ ਦਲਜੀਤ ਸਿੰਘ ਸਹੋਤਾ ਨੇ ਦੱਸਿਆ ਕਿ ਪਾਕਿਸਤਾਨ ਦੀ ਟੀਮ ਨੂੰ ਸਪਾਂਸਰਸਿ਼ਪ ਭੇਜ ਦਿੱਤੀ ਗਈ ਹੈ। ਪੰਜ ਖਿਡਾਰੀ ਕਨਫਰਮ ਹੋ ਚੁੱਕੇ ਹਨ ਅਤੇ ਬਾਕੀਆਂ ਦੇ ਵੀ ਜਲਦੀ ਵੀਜ਼ੇ ਲੱਗਣ ਦੀ ...



[home] 1-10 of 10





Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved