Sports News Section

Monthly Archives: SEPTEMBER 2014


Sep 21

ਬਾਦਲ ਵੱਲੋਂ ਹਾਕੀ ਖਿਡਾਰੀ ਬਲਬੀਰ ਸਿੰਘ ਸੀਨੀਅਰ ਨੂੰ ਭਾਰਤ ਰਤਨ ਦੇਣ ਦੀ ਸਿਫ਼ਾਰਸ਼

Share this News

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਨੇ ਭਾਰਤੀ ਹਾਕੀ ਦੇ ਇਤਿਹਾਸ 'ਚ ਸੰਦਲੀ ਪੈੜਾਂ ਦੇ ਨਿਸ਼ਾਨ ਛੱਡਣ ਵਾਲੇ ਉੱਘੇ ਹਾਕੀ ਖਿਡਾਰੀ ਸ. ਬਲਬੀਰ ਸਿੰਘ ਸੀਨੀਅਰ ਨੂੰ ਭਾਰਤ ਦਾ ਸਰਵਉੱਚ ਸਨਮਾਨ 'ਭਾਰਤ ਰਤਨ' ਦੇਣ ਦੀ ਸਿਫ਼ਾਰਸ਼ ਕੀਤੀ ਹੈ | ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ 'ਚ ਸ. ਬਾਦਲ ਨੇ ਉਨ੍ਹਾਂ ਨੂੰ ਦੱਸਿਆ ਕਿ ਸ. ਬਲਬੀਰ ਸਿੰਘ ਸੀਨੀਅਰ ਭਾਰਤੀ ਹਾਕੀ ਦੇ ਮਹਾਨ ਸਿਤਾਰੇ ਰਹੇ ਹਨ ਤੇ ਉਹ ਇਕੋ-ਇਕ ਖਿਡਾਰੀ ਹਨ, ਜਿਨ੍ਹਾਂ ਨੂੰ ਅੰਤਰਰਾਸ਼ਟਰੀ ਉਲੰਪਿਕ ਐਸੋਸੀਏਸ਼ਨ ਨੇ ਉਲੰਪਿਕ ਖੇਡਾਂ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਦੇ ਦੁਨੀਆ ਦੇ 16 ਮਹਾਨ ਖਿਡਾਰੀਆਂ ਦੀ ਸੂਚੀ 'ਚ ਸ਼ਾਮਿਲ ਕਰਕੇ ਇਕ ਉੱਚ ਦਰਜੇ ਦਾ ਸਨਮਾਨ ਦਿੱਤਾ | ਉਲੰਪਿਕ ...


Sep 21

ਏਸ਼ੀਆਈ ਖੇਡਾਂ : ਜੀਤੂ ਨੇ ਜਿੱਤਿਆ ਪਹਿਲਾ ਸੋਨ ਤਮਗਾ - ਸ਼ਵੇਤਾ ਨੇ ਕਾਂਸੀ

Share this News

ਨਵੀਂ ਦਿੱਲੀ : ਏਸ਼ੀਆਈ ਖੇਡਾਂ ਵਿੱਚ ਪਹਿਲੇ ਦਿਨ ਭਾਰਤ ਦੇ ਖਾਤੇ ਵਿੱਚ ਦੋ ਮੈਡਲ ਆਏ ਹਨ। ਨਿਸ਼ਾਨੇਬਾਜ਼ ਜੀਤੂ ਰਾਏ ਨੇ 50 ਮੀਟਰ ਪਿਸਟਲ ਮੁਕਾਬਲੇ 'ਚ ਭਾਰਤ ਨੂੰ ਸੋਨੇ ਦਾ ਪਹਿਲਾ ਮੈਡਲ ਦਿਵਾਇਆ ਹੈ। ਇਸ ਤੋਂ ਪਹਿਲਾਂ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਸੁਰਜਾ ਚੌਧਰੀ ਨੇ ਕਾਂਸ਼ੀ ਦਾ ਤਮਗਾ ਜਿੱਤਿਆ। ਸ਼ਵੇਤਾ ਨੇ 176.4 ਸਕੋਰ ਲੈਂਦਿਆਂ ਇਹ ਤਮਗਾ ਜਿੱਤਿਆ। ਇਸ ਮੁਕਾਬਲੇ ਵਿੱਚ ਸੋਨੇ ਦਾ ਮੈਡਮ ਚੀਨ ਅਤੇ ਚਾਂਦੀ ਦਾ ਤਮਗਾ ਦੱਖਣੀ ਕੋਰੀਆ ਦੇ ਖਾਤੇ ਵਿੱਚ ਗਿਆ ਹੈ। ਚੀਨ ਦੀ ਲਾਂਗ ਮੇਂਗਯੁਆਨ ਨੇ 202 ਦੇ ਸਕੋਰ ਨਾਲ ਸੋਨੇ ਦੇ ਤਮਗੇ ਨੂੰ ਨਿਸ਼ਾਨਾ ਲਾਇਆ, ਜਦਕਿ ਯੁਗ ਜੀਹਾਏ ਕੁਝ ਫਰਕ ਨਾਲ ਪਿੱਛੇ ਰਹਿ ਗਈ ਅਤੇ ਉਸ ਨੂੰ 201.3 ਦੇ ਸਕੋਰ ...


Sep 17

ਏਸ਼ੀਆਈ ਖੇਡਾਂ ਪੁਰਸ਼ ਅਤੇ ਮਹਿਲਾ ਵਰਗ ਦੀਆਂ ਹਾਕੀ ਟੀਮਾਂ ਲਈ ਪਰਖ ਦੀ ਘੜੀ

Share this News

ਭਾਰਤ ਦੀ ਪੁਰਸ਼ ਵਰਗ ਦੀ ਅਤੇ ਮਹਿਲਾ ਵਰਗ ਦੀ ਹਾਕੀ ਦੀ ਪਰਖ ਦੀ ਘੜੀ ਸਿਰ 'ਤੇ ਆਣ ਖੜ੍ਹੀ ਹੈ। 17ਵੀਆਂ ਏਸ਼ੀਅਨ ਖੇਡਾਂ ਜੋ ਕਿ ਇਨਚਿਓਨ ਕੋਰੀਆ ਵਿਖੇ 19 ਸਤੰਬਰ ਤੋਂ 4 ਅਕਤੂਬਰ ਤੱਕ ਆਯੋਜਿਤ ਹੋ ਰਹੀਆਂ ਹਨ, ਦਾ ਮੁੱਖ ਆਕਰਸ਼ਣ ਸਾਡੀ ਮਹਿਲਾ ਅਤੇ ਪੁਰਸ਼ ਵਰਗ ਦੀ ਹਾਕੀ ਦਾ ਉਲੰਪਿਕ ਹਾਕੀ ਲਈ ਸਿੱਧੇ ਤੌਰ 'ਤੇ ਕੁਆਲੀਫਾਈ ਕਰਨਾ ਹੈ। ਮਹਿਲਾ ਵਰਗ 'ਚ ਸਾਡੀ ਹਾਕੀ ਟੀਮ ਲਈ ਉਲੰਪਿਕ ਖੇਡਾਂ ਲਈ ਕੁਆਲੀਫਾਈ ਕਰਨਾ ਹਮੇਸ਼ਾ ਹੀ ਔਖਾ ਰਿਹਾ ਹੈ ਤੇ ਜੇ ਉਲੰਪਿਕ ਹਾਕੀ ਇਤਿਹਾਸ ਦੇ ਪੰਨੇ ਪਰਤ ਕੇ ਦੇਖੀਏ ਤਾਂ ਅਸੀਂ ਨਿਰਾਸ਼ ਹੋਵਾਂਗੇ, ਕਿਉਂਕਿ ਆਮ ਤੌਰ 'ਤੇ ਸਾਡੀ ਮਹਿਲਾ ਹਾਕੀ ਟੀਮ ਦੁਨੀਆ ਦੇ ਇਸ ਵੱਡੇ ਖੇਡ ਮੇਲੇ 'ਚ ਗ਼ੈਰ-ਹਾਜ਼ਰ ਹੀ ...


Sep 17

ਹੁਣ ਪਗੜੀ ਬੰਨ੍ਹ ਕੇ ਖੇਡ ਸਕਦੇ ਹਨ ਬਾਸਕੇਟਬਾਲ ਖਿਡਾਰੀ

Share this News

ਸਵਿਟਜ਼ਰਲੈਂਡ : ਅੰਤਰਰਾਸ਼ਟਰੀ ਬਾਸਕੇਟਬਾਲ ਦੀ ਸੰਚਾਲਨ ਸੰਸਥਾ ਨੇ ਕਿਹਾ ਹੈ ਕਿ ਖਿਡਾਰੀਆਂ ਨੂੰ ਹੁਣ ਟਰਾਏਲ ਦੇ ਤੌਰ 'ਤੇ ਸਿਰ 'ਤੇ ਧਾਰਮਿੰਕ ਬਸਤਰ ਜਿਵੇਂ ਕਿ ਪਗੜੀ ਤੇ ਹਿਜਾਬ ਪਹਿਨਣ ਦੀ ਆਗਿਆ ਦਿੱਤੀ ਜਾਵੇਗੀ । ਫੀਬਾ ਦੇ ਕੇਂਦਰੀ ਬੋਰਡ ਦੀਆਂ ਪੁਰੂਸ਼ੋਂ ਦੇ ਵਿਸ਼ਵ ਕੱਪ ਦੇ ਦੌਰਾਨ ਇਸ ਸਪਤਾਹਾਂਤ ਬੈਠਕ ਹੋਈ ਜਿਸ 'ਚ ਖਿਡਾਰੀਆਂ ਨੂੰ 2 ਸਾਲ ਦੇ ਪ੍ਰੀਖਿਆ ਦੌਰ ਦੇ ਦੌਰਾਨ ਸਿਰ ਢਕਣ ਲਈ ਕੱਪੜਾ ਪਹਿਨਣ ਜਿਵੇਂ ਕਿ ਪਗੜੀ ਜਾਂ ਹਿਜਾਬ  ਦੀ ਆਗਿਆ ਦੇਣ ਦੇ ਪੱਖ 'ਚ ਮਤਦਾਨ ਹੋਇਆ । ਇਸ ਤੋਂ ਪਹਿਲਾਂ ਫੀਬਾ ਨਿਯਮਾਂ ਦੇ ਅਨੁਸਾਰੇ ਖਿਡਾਰੀਆਂ ਨੂੰ ਆਪਣੇ ਬਾਲ ਤੇ ਮੁੜ੍ਹਕੇ ਨੂੰ ਨਿਅੰਤਰਿਤ ਕਰਣ ਲਈ ਪੰਜ ਸੇਮੀ ਦੇ ਹੇਡਬੈਂਡ ਪਹਿਨਣ ਦੀ ਆਗਿਆ ਦਿੱਤੀ ਜਾਂਦੀ ਸੀ ...


Sep 6

ਸਰਦਾਰ ਤੇ ਰਿੱਤੂ ਦੀ ਸੋਨੇ 'ਤੇ ਨਜ਼ਰ

Share this News

ਨਵੀਂ ਦਿੱਲੀ : ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ ਸਰਦਾਰ ਸਿੰਘ ਤੇ ਮਹਿਲਾ ਟੀਮ ਦੀ ਕਮਾਨ ਸੰਭਾਲ ਰਹੀ ਰਿੱਤੂ ਰਾਣੀ ਨੇ ਇੰਚੀਓਨ ਏਸ਼ੀਆਈ ਖੇਡਾਂ 'ਚ ਬੇਹਤਰ ਪ੍ਰਦਰਸ਼ਨ ਨਾਲ ਦੇਸ਼ ਲਈ ਸੋਨੇ ਦਾ ਤਮਗਾ ਹਾਸਲ ਕਰਨ ਦਾ ਭਰੋਸਾ ਜਤਾਇਆ ਹੈ। ਸਰਦਾਰ ਨੇ ਕਿਹਾ ਅਸੀਂ ਗੋਲਡ ਲੈ ਆਵਾਂਗੇ ਪਰ ਸਾਡਾ ਪਹਿਲਾ ਫੋਕਸ ਪਹਿਲੇ ਮੈਚ 'ਤੇ ਰਹੇਗਾ ਜਿਸ ਤੋਂ ਬਾਅਦ ਅਸੀਂ ਮੈਚ ਦਰ ਮੈਚ ਅੱਗੇ ਵਧਾਂਗੇ। ਸਾਡਾ ਪਹਿਲਾ ਮੈਚ ਸ਼੍ਰੀਲੰਕਾ ਨਾਲ ਹੈ ਅਤੇ ਅਸੀਂ ਜੇਤੂ ਸ਼ੁਰੂਆਤ ਕਰਨਾ ਚਾਹਾਂਗੇ ਕਿਉਂਕਿ  ਚੰਗੀ ਸ਼ੁਰੂਆਤ ਦਾ ਅੰਤ ਵੀ ਚੰਗਾ ਹੁੰਦਾ ਹੈ। ਪਾਕਿਸਤਾਨ ਨਾਲ ਸਾਡਾ ਗਰੁੱਪ ਮੈਚ ਕਾਫੀ ਮਹੱਤਵਪੂਰਨ ਹੋਵੇਗਾ। ਇਸ ਮੈਚ ਨਾਲ ਹੀ ਗਰੁੱਪ 'ਚ ਚੋਟੀ 'ਤੇ ਰਹਿਣ ਵਾਲੀ ਟੀਮ ਦਾ ਫੈਸਲਾ ...


Sep 6

ਲੁਧਿਆਣਾ ਵਿਖੇ ਵਿਸ਼ਵ ਕਬੱਡੀ ਲੀਗ ਮੁਕਾਬਲੇ ਅੱਜ ਤੋਂ ਸ਼ੁਰੂ

Share this News

ਲੁਧਿਆਣਾ : ਪੰਜਾਬੀਆਂ ਦੀ ਮਾਂ ਖੇਡ ਕਬੱਡੀ ਨੂੰ ਵਿਸ਼ਵ ਦੇ ਕੋਨੇ-ਕੋਨੇ 'ਚ ਪਹੁੰਚਾਉਣ ਲਈ ਉੱਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਦੀ ਸਰਪ੍ਰਸਤੀ ਹੇਠ ਸ਼ੁਰੂ ਕੀਤੀ ਗਈ ਵਿਸ਼ਵ ਕਬੱਡੀ ਲੀਗ ਦੇ ਚਾਰ ਅਹਿਮ ਮੁਕਾਬਲੇ ਲੁਧਿਆਣਾ ਵਿਖੇ ਕਰਵਾਏ ਜਾ ਰਹੇ ਹਨ | ਇਹ ਮੁਕਾਬਲੇ 6 ਤੇ 7 ਸਤੰਬਰ ਨੂੰ ਸਥਾਨਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਐਸਟਰੋਟਰਫ਼ ਹਾਕੀ ਸਟੇਡੀਅਮ ਵਿਖੇ ਕਰਵਾਏ ਜਾ ਰਹੇ ਹਨ | ਇਨ੍ਹਾਂ ਮੁਕਾਬਲਿਆਂ ਨੂੰ ਬਾਖ਼ੂਬੀ ਤਰੀਕੇ ਨਾਲ ਕਰਾਉਣ ਲਈ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਪੁਰਜ਼ੋਰ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ | ਇਨ੍ਹਾਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਲੀਗ ਦੇ ਕਮਿਸ਼ਨਰ ਤੇ ਵਿਧਾਇਕ ਸ: ਪ੍ਰਗਟ ਸਿੰਘ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਹਾਕੀ ਸਟੇਡੀਅਮ ਦਾ ਦੌਰਾ ਕੀਤਾ | ...


Sep 6

ਸਾਨੀਆ ਨੇ ਜਿੱਤਿਆ ਕਰੀਅਰ ਦਾ ਤੀਜਾ ਗ੍ਰੈਂਡ ਸਲੈਮ ਖਿਤਾਬ

Share this News

ਨਿਊਯਾਰਕ : ਭਾਰਤ ਦੀ ਚੋਟੀ ਦੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੇ ਬ੍ਰਾਜ਼ੀਲ ਦੇ ਬਰੂਨੋ ਸੋਰੇਸ ਨਾਲ ਅਮਰੀਕੀ ਓਪਨ ਮਿਕਸਡ ਡਬਲਜ਼ ਖਿਤਾਬ ਜਿੱਤ ਲਿਆ। ਸਾਨੀਆ ਦਾ ਇਹ ਕਰੀਅਰ ਦੀ ਤੀਜਾ ਗ੍ਰੈਂਡ ਸਲੈਮ ਮਿਕਸਡ ਡਬਲਜ਼ ਖਿਤਾਬ ਹੈ। ਸਾਨੀਆ ਤੇ ਸੋਰੇਸ ਨੇ ਅਮਰੀਕਾ ਦੇ ਐਬਿਗਾਲੀ ਸਪੀਅਰਸ ਤੇ ਮੈਕਸੀਕੋ ਦੇ ਸਾਂਤਿਆਗੋ ਗੋਂਜਾਲੇਜ ਦੀ ਜੋੜੀ ਨੂੰ 6-1, 2-6, 11-9 ਨਾਲ ਹਰਾਇਆ। ਸਾਨੀਆ ਇਸ ਤੋਂ ਪਹਿਲਾਂ 2009 ਆਸਟ੍ਰੇਲੀਆਈ ਓਪਨ ਤੇ 2012 ਫ੍ਰੈਂਚ ਓਪਨ ਹਮਵਤਨ ਮਹੇਸ਼ ਭੂਪਤੀ ਨਾਲ ਜਿੱਤ ਚੁੱਕੀ ਹੈ।[home] 1-7 of 7

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved