Sports News Section

Monthly Archives: SEPTEMBER 2015


Sep 18

ਕੋਰੀਆ ਓਪਨ : ਜੈਰਾਮ ਇਕੱਲਾ ਮੈਦਾਨ ’ਚ ਡਟਿਆ

Share this News

ਸਿਓਲ : ਭਾਰਤੀ ਬੈਡਮਿੰਟਨ ਖਿਡਾਰੀ ਅਜੈ ਜੈਰਾਮ ਕੋਰੀਆ ਓਪਨ ਵਿੱਚ ਭਾਰਤ ਵੱਲੋਂ ਇੱਕਲੌਤੀ ਚੁਣੌਤੀ ਰਹਿ ਗਏ ਹਨ, ਜਦਕਿ ਪੀਵੀ ਸਿੰਧੂ ਅੱਜ ਇਸ ਸੁਪਰ ਸੀਰੀਜ਼ ’ਚੋਂ ਬਾਹਰ ਹੋ ਗੲੀ ਹੈ। ਜੈਰਾਮ ਨੇ ਅੱਜ ਹਾਂਗਕਾਂਗ ਦੇ ਵਾਂਗ ਵਿੰਗ ਕੀ ਵਿੰਸੇਟ ਨੂੰ ਹਰਾ ਕੇ ਪੁਰਸ਼ਾਂ ਦੇ ਕੁਆਰਟਰਫਾੲੀਨਲ ਵਿੱਚ ਪ੍ਰਵੇਸ਼ ਕੀਤਾ ਹੈ।
ਡੱਚ ਓਪਨ ਜੇਤੂ ਅਜੈ ਜੈਰਾਮ ਨੇ ਦੁਨੀਆਂ ਦੇ 30ਵੇਂ ਨੰਬਰ ਦੇ ਵਿੰਸੇਟ ਨੂੰ 17-21, 21-15, 21-15 ਨਾਲ ਹਰਾਇਆ। ਵਿਸ਼ਵ ਦੇ 32ਵੇਂ ਨੰਬਰ ਦੇ ਇਸ ਭਾਰਤੀ ਖਿਡਾਰੀ ਦਾ ਸਾਹਮਣਾ ਹੁਣ ਜਾਪਾਨ ਦੇ ਸ਼ੋ ਸਾਸਾਕੀ ਅਤੇ ਇੰਡੋਨੇਸ਼ੀਆ ਦੇ ਕ੍ਰਿਸਟੀ ਜੋਨਾਟਨ ਦਰਮਿਆਨ ਮੁਕਾਬਲੇ ਦੇ ਜੇਤੂ ਨਾਲ ਹੋਵੇਗਾ।
ਇਸ ਤੋਂ ਪਹਿਲਾਂ ਵੀਪੀ ਸਿੰਧੂ ਮਹਿਲਾਵਾਂ ਦੇ ਸਿੰਗਲ ਮੁਕਾਬਲੇ ਵਿੱਚ ਜਾਪਾਨ ਦੀ ਸਾਯਕਾ ਤਾਕਹਾਸ਼ੀ ਹੱਥੋਂ ...


Sep 18

ਸੁਖਬੀਰ ਵੱਲੋਂ 6ਵੇਂ ਵਿਸ਼ਵ ਕਬੱਡੀ ਕੱਪ ਦੇ ਪ੍ਰੋਗਰਾਮ ਦਾ ਐਲਾਨ

Share this News

ਚੰਡੀਗੜ੍ਹ : ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਛੇਵੇਂ ਵਿਸ਼ਵ ਕਬੱਡੀ ਕੱਪ 2015 ਦੇ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ | ਇਹ ਕਬੱਡੀ ਮਹਾਂਕੁੰਭ 15 ਤੋਂ 28 ਨਵੰਬਰ ਤੱਕ ਕਰਵਾਇਆ ਜਾਵੇਗਾ | ਇਸ ਪ੍ਰੋਗਰਾਮ ਬਾਰੇ ਫ਼ੈਸਲਾ ਅੱਜ ਇੱਥੇ ਪੰਜਾਬ ਭਵਨ ਵਿਖੇ ਉਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਤੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ, ਪੰਜਾਬ ਸ. ਸਿਕੰਦਰ ਸਿੰਘ ਮਲੂਕਾ ਦੀ ਮੌਜੂਦਗੀ 'ਚ ਕੀਤਾ ਗਿਆ | ਸ. ਬਾਦਲ, ਜੋਕਿ ਸੂਬੇ ਦੇ ਖੇਡ ਮੰਤਰੀ ਵੀ ਹਨ, ਨੇ ਭਾਰਤ, ਪਾਕਿਸਤਾਨ, ਅਰਜਨਟਾਈਨਾ, ਅਮਰੀਕਾ, ਇੰਗਲੈਂਡ, ਕੈਨੇਡਾ, ਈਰਾਨ, ਸੀਰੀਆ ਲਿਓਨ, ਸਪੇਨ, ਆਸਟ੍ਰੇਲੀਆ ਤੇ ਡੈਨਮਾਰਕ ਦੀਆਂ ਟੀਮਾਂ ਨੂੰ ਪੁਰਸ਼ ਵਰਗ 'ਚ ਭਾਗ ਲੈਣ ਦੀ ਮਨਜ਼ੂਰੀ ਦਿੱਤੀ | ...


Sep 18

ਦੁੱਤੀ ਚੰਦ ਬਣੀ ਫਰਾਟਾ ਕੁਈਨ

Share this News

ਕੋਲਕਾਤਾ : ਰੇਲਵੇ ਦੀ ਦੁੱਤੀ ਚੰਦ ਨੇ ਧਮਾਕੇਦਾਰ ਵਾਪਸੀ ਕਰਦੇ ਹੋਏ 55ਵੀਂ ਰਾਸ਼ਟਰੀ ਓਪਨ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਵੀਰਵਾਰ ਨੂੰ 100 ਮੀਟਰ ਦੌੜ ਦਾ ਸੋਨ ਤਮਗਾ ਜਿੱਤ ਲਿਆ। ਦੁੱਤੀ ਹੀਟ ਵਿਚ ਵੀ ਸਭ ਤੋਂ ਅੱਗੇ ਰਹੀ ਤੇ ਫਾਈਨਲ ਵਿਚ ਉਸ ਨੇ 11.68 ਸੈਕਿੰਟ ਵਿਚ ਜਿੱਤ ਹਾਸਲ ਕੀਤੀ। ਸ਼੍ਰਾਵਣੀ ਨੰਦਾ 11.70 ਸੈਕਿੰਟ ਦੇ ਨਾਲ ਦੂਜੇ ਸਥਾਨ 'ਤੇ ਰਹੀ।  ਦੁੱਤੀ ਚੰਦ ਚੈਂਪੀਅਨਸ਼ਿਪ ਦੀ ਫਰਾਟਾ ਕੁਈਨ ਤਾਂ ਬਣ ਗਈ ਪਰ 11.32 ਸੈਕਿੰਟ ਦੇ ਓਲੰਪਿਕ ਕੁਆਲੀਫਿਕੇਸ਼ਨ ਮਾਰਕ ਤੋਂ ਦੂਰ ਰਹਿ ਗਈ।  ਦੁੱਤੀ ਚੰਦ 'ਤੇ ਕੌਮਾਂਤਰੀ ਐਥਲੈਟਿਕਸ ਮਹਾਸੰਘ (ਆਈ. ਏ. ਏ. ਐੱਫ.) ਨੇ ਉਸਦੇ ਸਰੀਰ ਵਿਚ ਟੋਸਟੋਸਟੋਰੋਨ ਦੀ ਮਾਤਾਰ ਵੱਧ ਹੋਣ ਕਾਰਨ ਪਾਬੰਦੀ ਲਗਾ ਦਿੱਤੀ ਸੀ। ਇਹ ਮਾਤਰਾ ਮਹਿਲਾ ਐਥਲੀਟਾਂ ਲਈ ...


Sep 1

ਭਵਿੱਖ 'ਚ ਇਸ ਨਾਂ ਦੀ ਹਰ ਸੀਰੀਜ਼ ਖੇਡਿਆ ਕਰਨਗੇ ਭਾਰਤ-ਦੱਖਣੀ ਅਫਰੀਕਾ

Share this News

ਨਵੀਂ ਦਿੱਲੀ : ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਤੇ ਕ੍ਰਿਕਟ ਦੱਖਣੀ ਅਫਰੀਕਾ (ਸੀ.ਐਸ.ਏ.) ਨੇ ਸੋਮਵਾਰ ਨੂੰ ਭਵਿੱਖ 'ਚ ਦੋਵਾਂ ਦੇਸ਼ਾਂ ਵਿਚਾਲੇ ਹੋਣ ਵਾਲੀਆਂ ਸਾਰੀਆਂ ਸੀਰੀਜ਼ ਨੂੰ 'ਮਹਾਤਮਾ ਗਾਂਧੀ-ਨੈਲਸਨ ਮੰਡੇਲਾ ਸੀਰੀਜ਼' ਨਾਂ ਦੇਣ ਦਾ ਐਲਾਨ ਕੀਤਾ ਹੈ। ਭਵਿੱਖ 'ਚ ਦੋਵਾਂ ਦੇਸ਼ਾਂ ਵਿਚਾਲੇ 'ਫ੍ਰੀਡਮ ਟਰਾਫੀ' ਲਈ ਖੇਡੀ ਜਾਣ ਵਾਲੀ ਟੈਸਟ ਸੀਰੀਜ਼ ਇਨ੍ਹਾਂ ਦੋਵਾਂ ਦੇਸ਼ਾਂ ਦੇ ਮਹਾਨ ਸਪੂਤਾਂ ਨੂੰ ਸਮਰਪਿਤ ਕੀਤੀ ਜਾਵੇਗੀ।
ਬੀ.ਸੀ.ਸੀ.ਆਈ. ਮੁਖੀ ਜਗਮੋਹਨ ਡਾਲਮੀਆ ਨੇ ਸੋਮਵਾਰ ਨੂੰ ਕਿਹਾ, 'ਗਾਂਧੀ ਤੇ ਮੰਡੇਲਾ ਨੇ ਅਹਿੰਸਾ ਤੇ ਗੈਰ-ਸਹਿਯੋਗ ਦੇ ਹਥਿਆਰਾਂ ਨਾਲ ਆਪੋ-ਆਪਣੇ ਦੇਸ਼ ਨੂੰ ਆਜ਼ਾਦੀ ਦੁਆਈ ਸੀ। ਅਸੀਂ ਇਸ ਟਰਾਫੀ ਨੂੰ ਸਾਡੇ ਦੇਸ਼ਾਂ ਦੇ ਮਾਰਗਦਰਸ਼ਕ ਗਾਂਧੀ ਤੇ ਮਦੀਬਾ (ਮੰਡੇਲਾ) ਨੂੰ ਸਮਰਪਿਤ ਕਰਦੇ ਹਾਂ।' ਉਧਰ, ਸੀ.ਐਸ.ਏ. ਮੁਖੀ ਕ੍ਰਿਸ ਨੇਂਜਾਨੀ ਨੇ ਕਿਹਾ, ...


Sep 1

ਇਸ ਮਸ਼ਹੂਰ ਫੁੱਟਬਾਲਰ ਨੇ ਬਣਵਾਇਆ ਖੁਦ ਦਾ ਬੁੱਤ

Share this News

ਮੈਡ੍ਰਿਡ : ਪੁਰਤਗਾਲ ਦੇ ਦਿੱਗਜ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਦੁਨੀਆਂ ਭਰ 'ਚ ਆਪਣੀ ਖੇਡ ਦੇ ਨਾਲ ਸਟਾਈਲ ਲਈ ਵੀ ਜਾਣੇ ਜਾਂਦੇ ਹਨ ਪਰ ਉਨ੍ਹਾਂ ਦਾ ਇਕ ਦੂਜਾ ਰੂਪ ਵੀ ਸਾਰਿਆਂ ਸਾਹਮਣੇ ਆਇਆ ਹੈ। ਸਪੈਨਿਸ਼ ਫੁੱਟਬਾਲ ਕਲੱਬ ਰੀਅਲ ਮੈਡ੍ਰਿਡ ਦੇ ਸਟਾਰ ਸਟਰਾਈਕਰ ਰੋਨਾਲਡੋ ਨੇ ਖੁਦ ਦਾ ਮੋਮ ਦਾ ਬੁੱਤ ਬਣਵਾਇਆ ਹੈ।
ਉਨ੍ਹਾਂ ਇਸ 'ਤੇ ਕਰੀਬ 20 ਹਜ਼ਾਰ ਯੂਰੋ (ਕਰੀਬ 15 ਲੱਖ ਰੁਪਏ) ਖਰਚ ਕੀਤੇ ਹਨ। ਇਸ ਬੁੱਤ ਨੂੰ ਰੋਨਾਲਡੋ ਨੇ ਸਪੇਨ ਸਥਿਤ ਆਪਣੀ ਸ਼ਾਨਦਾਰ ਕੋਠੀ 'ਚ ਇਕ ਬ੍ਰਿਟਿਸ਼ ਕਾਰੀਗਰ ਤੋਂ ਬਣਵਾਇਆ ਹੈ। ਇਸ ਬੁੱਤ ਦੇ ਸਿਰ 'ਤੇ ਲਗਾਏ ਨਕਲੀ ਵਾਲਾਂ ਦੀ ਦੇਖਭਾਲ ਕਰਨ ਦੀ ਜ਼ਿੰਮੇਵਾਰੀ ਉਨ੍ਹਾਂ ਆਪਣੇ ਨਿੱਜੀ ਹੇਅਰ ਡਰੈਸਰ ਨੂੰ ਸੌਂਪੀ ਹੈ।
ਪੁਰਤਗਾਲ ਦੇ ਕਪਤਾਨ ਰੋਨਾਲਡੋ ਦਾ ਕਹਿਣਾ ...


Sep 1

ਭਾਰਤ ਦਾ 17 ਮੈਂਬਰੀ ਦਲ ਨਾ ਤਿੰਨਾਂ ’ਚ ਨਾ ਤੇਰਾਂ ’ਚ

Share this News

ਪੇਇਚਿੰਗ : ਰੀਓ ਓਲੰਪਿਕ 2016 ਦੀਅਾਂ ਤਿਆਰੀਅਾਂ ਵਿੱਚ ਜ਼ੋਰ ਸ਼ੋਰ ਨਾਲ ਜੁਟੇ ਹੋਣ ਦੇ ਭਾਰਤੀ ਅਥਲੀਟਾਂ ਦੇ ਦਾਅਵਿਅਾਂ ਦੀ ਪੋਲ ਚੀਨ ਦੇ ਪੇਇਚਿੰਗ ਵਿੱਚ ਅੈਤਵਾਰ ਨੂੰ ਸਮਾਪਤ ਹੋਈ 15ਵੀਂ ਵਿਸ਼ਵ ਅਥਲੈਟਿਕ ਚੈਂਪੀਅਨਸ਼ਿਪ ਨੇ ਖੋਲ੍ਹ ਦਿੱਤੀ ਹੈ। ਇਸ ਚੈਂਪੀਅਨਸ਼ਿਪ ਵਿੱਚ ਭਾਰਤ ਦਾ 17 ਮੈਂਬਰੀ ਦਲ ਇਕ ਵੀ ਤਗ਼ਮਾ ਨਹੀਂ ਜਿੱਤ ਸਕਿਆ। ਡਿਸਕਸ ਥਰੋਅਰ ਵਿਕਾਸ ਗੌਡ਼ਾ, ਦੌਡ਼ਾਕ ਟਿੰਟੂ ਲੂਕਾ ਅਤੇ ਗੋਲਾ ਸੁਟਾਵਾ ਇੰਦਰਜੀਤ ਸਿੰਘ ਹੀ ਆਪਣੇ ਆਪਣੇ ਮੁਕਾਬਲਿਅਾਂ ਦੇ ਫਾਈਨਲ ਵਿੱਚ ਪਹੁੰਚ ਸਕੇ। ਭਾਰਤ ਨੂੰ 2003 ਵਿਸ਼ਵ ਚੈਂਪੀਅਨਸ਼ਿਪ ਵਿੱਚ ਇਕਲੌਤਾ ਕਾਂਸੀ ਦਾ ਤਗ਼ਮਾ ਮਿਲਿਆ ਸੀ। ਇਹ ਤਗ਼ਮਾ ਅੰਜੂ ਬੌਬੀ ਜਾਰਜ ਨੇ ਲੰਬੀ ਛਾਲ ਵਿੱਚ ਜਿੱਤਿਆ ਸੀ। ਰਾਸ਼ਟਰਮੰਡਲ ਖੇਡਾਂ ਦਾ ਚੈਂਪੀਅਨ ਵਿਕਾਸ ਗੌਡ਼ਾ ਡਿਸਕਸ ਥਰੋਅ ਵਿੱਚ 9ਵੇਂ ਸਥਾਨ ...[home] 1-6 of 6

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved