Tour & Travel Section
Jul 23

ਯੂਰਪ ਦੀ ਸੈਰ (Part-2) : ਪਾਣੀ ਵਿੱਚ ਵਸਿਆ ਖੂਬਸੂਰਤ ਸ਼ਹਿਰ ਵੀਨਸ

ਮਿਲਾਨ ਤੋਂ ਤਕਰੀਬਨ 278 ਕਿਲੋਮੀਟਰ ਤੇ ਪਾਣੀ ਵਿੱਚ ਵਸਾਇਆ ਖੂਬਸੂਰਤ ਸ਼ਹਿਰ ਵੀਨਸ ਹੈ। ਇਟਲੀ ਭਾਸ਼ਾ ਵਿੱਚ ਵੀਨਸ ਨੂੰ ਵੀਨੀਸ਼ੀਆ ਕਿਹਾ ਜਾਂਦਾ ਹੈ। ਮਿਲਾਨ ਤੋਂ ਇੱਕ ਦੋ ਮਿੱਤਰਾਂ ਨੂੰ ਮਿਲਦੇ ਹੋਏ ਵੀਨਸ ਨੂੰ ਚੱਲ ਪਏ। ਰਸਤੇ ਵਿੱਚ ਜਾਂਦੇ ਬਰੇਸ਼ੀਆ ਰੁਕੇ। ਅਜੀਤ ਦੇ ਪੱਤਰਕਾਰ ਬਲਦੇਵ ਸਿੰਘ ਬੂਰੇ ਜੱਟਾਂ ਨਾਲ ਮੇਲ ਮਿਲਾਪ ਹੋਇਆ। ਇਸ ਛੋਟੀ ਜਿਹੀ ਮਿਲਣੀ ਵਿੱਚ ਕਈ ਸਾਂਝੀਆਂ ਗੱਲਾਂ ਯਾਦ ਕਰਕੇ ਦਿਲ ਹੋਰ ਪਾਸੇ ਜਾ ਤੁਰਿਆ। ਫਿਰ ਏਪ ਲੈ ਕੇ ਸਿੱਧਾ ਵੀਨਸ ਨੂੰ ਚਾਲੇ ਪਾ ਦਿੱਤੇ। ਰਸਤੇ ਵਿੱਚ ਜਾਂਦਿਆਂ ਕੁਦਰਤੀ ਨਜਾਰਿਆਂ ਨੂੰ ਕੈਮਰੇ ਵਿੱਚ ਕੈਦ ਕਰਦੇ ਗਏ। ਅਗਾਂਹ ਆਟੋ ਗਰਿੱਲ ਤੇ ਰੁਕੇ ਤੇ ਕੁੱਝ ਖਾਣ ਲਈ ਸਮਾਨ ਲਿਆ। ਵੀਨਸ ਸ਼ਹਿਰ ਅੰਦਰ ਜਾਂਦਿਆਂ ਹੀ ਅਜੀਬ ਚਹਿਲ ਪਹਿਲ ਦੇਖਣ ਨੂੰ ਮਿਲੀ। ਇੰਝ ਲੱਗਿਆ ਜਿਵੇਂ ਇਹ ਸ਼ਹਿਰ ਬਹੁਤ ਵੱਡਾ ਹੈ ਤੇ ਅਬਾਦੀ ਵੀ। ਵੀਨਸ ਨੂੰ ਜੇ ਇਤਿਹਾਸਿਕ ਸ਼ਹਿਰ ਵੀ ਕਿਹਾ ਜਾਵੇ ਤਾਂ ਕੋਈ ਅਥਕਥਨੀ ਨਹੀਂ ਹੋਵੇਗੀ। ਇਹ ਸ਼ਹਿਰ ਇਟਲੀ ਦੇ ਉੱਤਰ ਪੂਰਬ ਵਿੱਚ ਸਥਿਤ ਹੈ ਅਤੇ ਛੋਟੇ-ਛੋਟੇ 118 ਟਾਪੂਆਂ ਦਾ ਸਮੂਹ ਹੈ। ਸ਼ਹਿਰ ਵਿੰਚ ਦੀ ਨਿਕਲਣ ਵਾਲੀ ਨਦੀ ਹੀ ਇਸ ਸ਼ਹਿਰ ਨੂੰ ਬਾਕੀ ਕ੍ਰਿਸ਼ਮਿਆਂ ਤੋਂ ਅਲੱਗ ਕਰਦੀ ਹੈ। 2009 ਵਿੱਚ ਹੋਈ ਜਨਗਨਣਾ ਅਨੁਸਾਰ ਇਥੋਂ ਦੀ ਅਬਾਦੀ 270.098 ਸੀ 60 ਹਜ਼ਾਰ ਦੇ ਕਰੀਬ ਲੋਕ ਇਸ ਖੂਬਸੂਰਤ ਸ਼ਹਿਰ ਦੇ ਅੰਦਰ ਪੱਕੇ ਤੌਰ ਤੇ ਰਹਿੰਦੇ ਹਨ। ਵੀਨਸ ਦੇ ਨਾਮ ਨੂੰ ਲੈ ਕੇ ਵੀ ਕਈ ਕਿੱਸੇ ਹਨ। 10 ਸਦੀ ਵਿੱਚ ਇਸ ਨੂੰ ਵੀਨੀਤੀ ਨਾਲ ਜਾਣਿਆ ਜਾਂਦਾ ਸੀ। ਕਈ ਇਸ ਨੂੰ ਪਾਣੀ ਦੇ ਸ਼ਹਿਰ ਨਾਲ ਵੀ ਪਕਾਰਦੇ ਹਨ। ਇੱਕ ਅਮਰੀਕੀ ਅਖਬਾਰ ਨੇ ਆਪਣੀ ਸਾਰੀ ਰਿਪੋਰਟ ਵਿੱਚ ਇਹ ਕਿਹਾ ਸੀ ਕਿ ਯੂਰਪ ਵਿੱਚ ਸਭ ਤੋਂ ਰੁਮਾਂਟਿਕ ਸ਼ਹਿਰ ਵੀਨਸ ਹੈ। ਬਾਲੀਵੁੱਡ ਤੇ ਹਾਲੀਵੁੱਡ ਦੀਆਂ ਕਈ ਫਿਲਮਾਂ ਵਿੱਚ ਵੀ ਵੀਨਸ ਸ਼ਹਿਰ ਦੀ ਸੁੰਦਰਤਾ ਨੂੰ ਦਿਖਾਇਆ ਗਿਆ ਹੈ। ਰਾਣੀ ਮੁਖਰਜੀ ਤੇ ਹੋਰ ਕਈ ਫਿਲਮੀ ਹਸਤੀਆਂ ਨੇ ਵਿਆਹ ਕਰਾਉਣ ਲਈ ਵੀ ਇਸੇ ਸ਼ਹਿਰ ਨੂੰ ਚੁਣਿਆ ਸੀ।
ਵੀਨਸ ਨੂੰ ਦੇਖਣ ਆਉਣ ਲਈ ਇਟਲੀ ਤੇ ਬਾਹਰੋਂ ਆਏ ਸੈਲਾਨੀ ਆਸਾਨ ਤਰੀਕੇ ਨਾਲ ਇੱਥੇ ਪਹੁੰਚ ਸਕਦੇ ਹਨ। ਰੇਲਵੇ, ਬੱਸ ਤੇ ਹਵਾਈ ਅੱਡੇ ਦੀ ਵਿਸ਼ੇਸ਼ ਸਹੂਲਤ ਉਪਲੱਬਧ ਹੈ। ਇੱਕ ਅੰਕੜੇ ਮੁਤਾਬਿਕ 50 ਹਜ਼ਾਰ ਦੇ ਕਰੀਬ ਸੈਲਾਨੀ ਇਸ ਖੂਬਸੂਰਤੀ ਨੂੰ ਤੱਕਣ ਪਹੁੰਚਦੇ ਹਨ। ਸ਼ਹਿਰ ਦੇ ਅੰਦਰ ਵੜਦੇ ਰੌਚਿਕ ਕਲਾਕਾਰੀ ਨਾਲ ਸਜਿਆ ਵੀਨਸ ਦਾ 'ਵੀਨੀਸ਼ੀਆ ਸੈਂਟਾ' ਲੋਕੀਆ ਰੇਲਵੇ ਸਟੇਸ਼ਨ ਹੈ। ਇੱਥੇ ਇਹ ਵੀ ਕਹਿਣਾ ਜਾਇਜ਼ ਹੋਵੇਗਾ ਕਿ ਯੂਰਪ ਦੀ ਸਭ ਤੋਂ ਵੱਡੀ ਮੁਫ਼ਤ ਕਾਰ ਪਾਰਕਿੰਗ ਵੀ ਵੀਨਸ ਵਿੱਚ ਹੈ। ਹਵਾਈ ਸਫ਼ਰ ਕਰਕੇ ਆਉਣਾ ਵੀ ਵੀਨਸ ਲਈ ਔਖਾ ਨਹੀਂ ਹੈ। ਮਾਰਕੋ ਪੋਲੋ ਇੰਟਰਨੈਸ਼ਨਲ ਏਅਰਪੋਰਟ ਵੀਨਸ ਨੂੰ ਸੰਸਾਰ ਨਾਲ ਜੋੜਦਾ ਹੈ। 117 ਟਾਪੂਆਂ, 177 ਨਹਿਰਾਂ ਅਤੇ 409 ਪੁਲਾਂ ਵਿਚਕਾਰ ਵਸਿਆ ਇਹ ਸ਼ਹਿਰ ਸਾਨੂੰ ਇੱਕ ਵੱਖਰੀ ਦੁਨੀਆ ਵਿੱਚ ਲੈ ਗਿਆ। ਗੱਡੀ ਪਾਰਕ ਕਰਕੇ ਅਸੀਂ ਕਿਸ਼ਤੀ ਫੜਨ ਲਈ ਤੁਰ ਪਏ। ਅਸੀਂ 6 ਦੇ ਕਰੀਬ ਸੀ ਤੇ ਇੱਕ ਕਿਸ਼ਤੀ ਕਿਰਾਏ ਤੇ ਕਰ ਲਈ। ਕਿਸ਼ਤੀ ਦਾ ਮਲਾਹ ਰੁਮਾਨੀਆ ਦਾ ਸੀ। ਅੰਗਰੇਜ਼ੀ ਉਸ ਨੂੰ ਸਮਝ ਨਹੀਂ ਸੀ ਆਉਂਦੀ ਤੇ ਉਹਦੀ ਭਾਸ਼ਾ ਮੇਰੇ ਉੱਪਰ ਦੀ ਲੰਘ ਰਹੀ ਸੀ। ਉਹ ਬੇਝਿਜਕ ਆਪਣੀ ਭਾਸ਼ਾ ਵਿੱਚ ਮੈਨੂੰ ਵੀਨਸ ਦੀਆਂ ਵਿਸ਼ੇਸ਼ਤਾਵਾਂ ਦੱਸ ਰਿਹਾ ਸੀ। ਮੈਂ ਬੇਸਮਝ ਜਿਹਾ ਹੋ ਕੇ ਸਿਰ ਹਿਲਾਈ ਜਾ ਰਿਹਾ ਸੀ। ਉਹਨਾਂ ਦਾ ਆਪਣੀ ਭਾਸ਼ਾ ਪ੍ਰਤੀ ਪਿਆਰ ਅਤੇ ਸਤਿਕਾਰ ਦੇਖ ਕੇ ਮੈਨੂੰ ਬਹੁਤ ਚੰਗਾ ਲੱਗਿਆ। ਮੈਂ ਸੋਚਦਾ ਸੀ ਕਿ ਭਾਰਤ ਵਿੱਚ ਟੈਕਸੀ ਡਰਾਈਵਰਾਂ ਤੋਂ ਲੈ ਕੇ ਦੁਕਾਨਦਾਰਾਂ ਤੱਕ ਅੰਗਰੇਜ਼ਾਂ ਨੂੰ ਦੇਖ ਕੇ ਕਿਵੇਂ ਅੰਗਰੇਜੀ ਲੱਗ ਜਾਂਦੀ ਹੈ। ਸੋਰੀ ਸ਼ਬਦ ਤਾਂ ਅਸੀਂ ਵਾਧੂ ਜਿਹਾ ਹੀ ਕੱਢ ਮਾਰਦੇ ਹਾਂ। ਖੈਰ ਪਾਣੀ ਦੇ ਵਿਚੋ ਵਿੱਚ ਦੀ ਉਹ ਸਾਨੂੰ ਇੱਕ ਵੱਡੇ ਚਰਚ ਕੋਲ ਲੈ ਗਿਆ। ਇਹ ਚਰਚ ਕਾਫੀ ਪੁਰਾਣਾ ਸੀ ਤੇ ਉਸ ਉੱਪਰ ਕੀਤੀ ਮੀਨਾਕਾਰੀ ਮਹਿਲ ਦੇ ਵਾਂਗ ਸੀ। ਇਟਲੀ ਭਾਸ਼ਾ ਵਿੱਚ ਬਣੇ ਉੱਚ ਮੀਨਾਰ ਨੂੰ 'ਪਿਆਜ ਸਨ ਮਾਰਕੋ' ਕਿਹਾ ਜਾਂਦਾ ਹੈ। ਇਸ ਮੀਨਾਰ ਤੋਂ ਸਾਰੇ ਵੀਨਸ ਸ਼ਹਿਰ ਦੇ ਦਰਸ਼ਨ ਹੋ ਜਾਂਦੇ ਹਨ। ਇਸ ਚਰਚ ਦੇ ਬਾਹਰ ਸਮਾਨ ਵੇਚਣ ਵਾਲੇ ਬਹੁਤੇ ਬੰਗਲਾਦੇਸ਼ੀ ਸਨ। ਸੈਲਫੀ ਖਿੱਚਣ ਲਈ ਸਟਿੱਕ ਨਵੀਂ-ਨਵੀਂ ਆਈ ਸੀ ਤੇ ਹਰ ਪਾਸੇ ਵਿਕ ਰਹੀ ਸੀ। ਇਸ ਸ਼ਹਿਰ ਦੀ ਇਹ ਖਾਸ਼ੀਅਤ ਸੀ ਕੇ ਦੁਕਾਨਾਂ ਤੇ ਘਰਾਂ ਦਾ ਮੁੱਖ ਦਰਵਾਜਾ ਵੀ ਪਾਣੀ ਵਿੱਚ ਹੀ ਖੁੱਲਦਾ ਹੈ। ਛੋਟੀਆਂ ਛੋਟੀਆਂ ਕਿਸ਼ਤੀਆਂ ਘਰਾਂ ਬਾਹਰ ਖੜੀਆਂ ਸਨ। ਅਸੀਂ ਹੱਥ ਦੁਆਰਾ ਚਲਾਉਣ ਵਾਲੀ ਕਿਸ਼ਤੀ ਵਿੱਚ ਸਵਾਰ ਹੋਏ। ਕਾਲੇ ਰੰਗ ਦੀ ਇਹ ਬੇੜੀ ਵਿੱਚ ਬੈਠਣ ਲਈ ਦਰਬਾਰੀ ਕੁਰਸੀਆਂ ਲਗਾਈਆਂ ਸਨ। ਇਸੀ ਤਰ੍ਹਾਂ ਦੀਆਂ ਕਿਸ਼ਤੀਆਂ ਸ੍ਰੀ ਨਗਰ ਦੀ ਡੱਲ ਝੀਲ ਵਿੱਚ ਝੂਟੀਆਂ ਸਨ ਜਿਸ ਨੂੰ ਸ਼ਿਕਾਰਾ ਕਿਹਾ ਜਾਂਦਾ ਹੈ। ਗਲੀਆਂ ਵਿਚੋਂ ਦੀ ਇਹ ਕਿਸ਼ਤੀਆਂ ਸਾਈਕਲਾਂ ਵਾਂਗ ਤੁਰੀਆਂ ਫਿਰਦੀਆਂ ਹਨ। ਮੋੜ ਤੇ ਇੱਕ ਦੂਸਰੇ ਨੂੰ ਇਸ਼ਾਰਾ ਦੇਣ ਲਈ ਸੀਟੀ ਵਜਾਉਂਦੀਆਂ ਹਨ। ਛੋਟੇ-ਛੋਟੇ ਪੁਲਾਂ ਹੇਠੋ ਦੀ ਇਹ ਲੰਘਦੀਆਂ ਕਿਸ਼ਤੀਆਂ ਇੱਕ ਮਧੁਰ ਸੰਗੀਤ ਪੇਸ਼ ਕਰਦੀਆਂ ਹਨ। ਕਿਸ਼ਤੀਆਂ ਵਿੱਚ ਹੀ ਸਮਾਨ ਵੇਚਣ ਵਾਲੇ ਘੁੰਮਦੇ ਹਨ। ਇੱਕ ਕਿਸ਼ਤੀ ਨਾਲ ਦੂਸਰੀ ਕਿਸ਼ਤੀ ਲਗਾ ਕੇ ਅਸੀਂ ਇਟਲੀ ਲਿਖੀ ਟੋਪੀ ਤੇ ਜੈਕਟ ਖਰੀਦੀ। ਮਈ ਦਾ ਮਹੀਨਾ ਹੋਣ ਕਰਕੇ ਕਾਫੀ ਗਰਮੀ ਸੀ। ਜਨਵਰੀ ਵਿੱਚ ਇਸ ਦਾ ਤਾਪਮਾਨ 3 ਡਿਗਰੀ ਤੱਕ ਆ ਜਾਂਦਾ ਹੈ। 6 ਵੱਖਰੇ-ਵੱਖਰੇ ਹਿੱਸੇ ਵਿੱਚ ਵੰਡੇ ਵੀਨਸ ਸ਼ਹਿਰ ਦੇ ਘਰਾਂ ਨੂੰ ਲਗਾਏ ਨੰਬਰ ਬਹੁਤ ਹੀ ਨਿਰਾਲੇ ਹਨ। ਨਵੇਂ ਬੰਦੇ ਲਈ ਲੱਭਣਾ ਬਹੁਤ ਮੁਸ਼ਕਿਲ ਹੈ। ਇੱਕ ਗਲੀ ਵਿੱਚ ਘਰਾਂ ਵਿੱਚ ਲਟਕਾਉਣ ਵਾਲੇ ਝੂੰਮਰ ਬਣਦੇ ਹਨ। ਗਹਿਣਿਆਂ ਤੇ ਮਨਿਆਰੀ ਦੇ ਸਮਾਨ ਦੀਆਂ ਦੁਕਾਨਾਂ ਕਾਫੀ ਹਨ। ਮੁੱਖ ਨਹਿਰ ਦੇ ਇੱਕ ਪਾਸੇ ਹੋਟਲ ਹਨ। ਉਹਨਾਂ ਦੀ ਦਿੱਖ ਵਿਲੱਖਣ ਹੈ। 100 ਯੂਰੋ ਤੋਂ ਹਜ਼ਾਰਾਂ ਯੂਰੋ ਇੱਕ ਰਾਤ ਦੇ ਲੈਂਦੇ ਹਨ। ਪਾਣੀ ਦੀਆਂ ਕੰਧਾਂ ਵਿੱਚ ਬੱਜਦੀਆਂ ਝੱਲਾਂ ਸਾਉਣ ਨਹੀਂ ਦਿੰਦੀਆਂ। ਲੱਗਦਾ ਹੈ ਕਿ ਕਿੱਧਰੇ ਕਮਰਾ ਹਿੱਲ ਰਿਹਾ ਹੈ। ਖਾਣ ਵਿੱਚ ਰਵਾਇਤੀ ਖਾਣਾ ਜ਼ਿਆਦਾਤਰ ਮਿਲਦਾ ਹੈ। ਘੁੰਮਣ ਫਿਰਨ ਦੇ ਨਾਲ-ਨਾਲ ਇਹ ਸ਼ਹਿਰ ਇੱਕ ਵਿਉਪਾਰ ਵੀ ਚਲਾਉਂਦਾ ਹੈ। ਸਮੇਂ-ਸਮੇਂ ਤੇ ਇੱਥੋਂ ਦੇ ਆਯਾਤ ਨਿਰਯਾਤ ਦੀਆਂ ਵਸਤਾਂ ਬਦਲਦੀਆਂ ਰਹੀਆਂ ਹਨ। ਇੱਕ ਵਾਰ ਫਿਰ ਦੁਹਰਾ ਦੇਵਾਕੇ ਇੱਕ ਦਿਨ ਵਿੱਚ ਔਸਤ 50 ਹਜ਼ਾਰ ਦੇ ਕਰੀਬ ਸੈਲਾਨੀ ਇੱਥੇ ਪਹੁੰਚਦੇ ਹਨ ਅਤੇ 2006 ਵਿੱਚ 2927 ਮਿਲੀਅਨ ਅੰਤਰਰਾਸ਼ਟਰੀ ਸੈਲਾਨੀ ਇੱਕ ਸਾਲ ਵਿੱਚ ਇੱਥੇ ਆਏ ਸਨ। ਕਰੂਂ ਕੁਮੇਟੀ ਅਨੁਸਾਰ ਇੱਕ ਸਾਲ ਵਿੱਚ 193 ਮਿਲੀਅਨ ਅਮਰੀਕੀ ਡਾਲਰ ਸੈਲਾਨੀ ਕਿਸ਼ਤੀਆਂ ਤੇ ਖਰਚ ਕਰਦੇ ਹਨ। ਦੋ ਦਿਨਾਂ ਦੇ ਇਸ ਸਫ਼ਰ ਵਿੱਚ ਇੱਕ ਹੋਰ ਧਰਤੀ ਨੂੰ ਤੱਕਿਆ। ਮਹਿਮਾਨ ਨਿਵਾਜ਼ੀ ਵਿੱਚ ਇਹ ਸ਼ਹਿਰ ਮੈਨੂੰ ਬਹੁਤ ਪਸੰਦ ਆਇਆ। ਪਾਣੀ ਵਿੱਚ ਰਹਿਣ ਦਾ ਵੀ ਇੱਕ ਆਪਣਾ ਅਨੁਭਵ ਸੀ। ਢਲਦੀ ਸੂਰਜ ਦੀ ਲਾਲੀ ਵਿੱਚ ਅਸੀਂ 393 ਕਿਲੋਮੀਟਰ ਦਾ ਸਫ਼ਰ ਤਹਿ ਕਰਨ ਲਈ ਤੁਰ ਪਏ। ਅਗਲੀ ਮੰਜ਼ਿਲ ਰੋਮ ਸੀ।
         ................ਚਲਦਾਂ

ਹਰਕੀਰਤ ਸਿੰਘ ਸੰਧਰ
ajitsydney@yahoo.com
0 431 209 323


Viewers  438
   Share this News


Comment

your name*



comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 


Topic

Recent Posts

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved