Tour & Travel Section
Aug 26

ਯੂਰਪ ਦੀ ਸੈਰ (Part-3) : ਕੁਦਰਤ ਦੀ ਸੁੰਦਰ ਮੀਨਾਕਾਰੀ ਵਾਲਾ ਦੇਸ਼ ਸਵਿਟਜ਼ਰਲੈਂਡ

ਅੱਜ ਮਿਲਾਨ ਵਿੱਚ ਨਿੰਮੀ-ਨਿੰਮੀ ਭੂਰ ਪੈ ਰਹੀ ਸੀ। ਮੌਸਮ ਪਿਆਰਾ ਜਿਹਾ ਹੋ ਗਿਆ। ਸ਼ਾਇਦ 10 ਸਾਲ ਬਾਅਦ ਮਿਲੇ ਸੱਜਣਾ ਦੇ ਦਿਲੀਂ ਨਿੱਘ ਨੇ ਇਸ ਮੌਸਮ ਨੂੰ ਹੋਰ ਰੰਗੀਨ ਕੀਤਾ ਹੋਵੇ। ਪੂਰੀ ਰਾਤ ਗੱਲਾਂ ਕਰਦੇ ਨਿੱਕਲੀ। ਰੰਧਾਵੇ ਅੱਡੇ ਤੇ ਬੈਠੇ ਹੋਈ ਨਿੱਕੀ ਜਿਹੀ ਲੜਾਈ ਨੇ ਕਿਵੇਂ ਯਾਰਾਂ ਦਾ ਕਾਫ਼ਲਾ ਖੇਰੂੰ-ਖ਼ੇਰੂ ਕਰ ਦਿੱਤਾ ਤੇ ਪ੍ਰਦੇਸ਼ਾਂ ਵਿੱਚ ਸੁੱਟ ਛੱਡਿਆ। ਸਮਾਂ ਜਿਵੇਂ ਫਿਰ ਕਾਲਜ ਨੂੰ ਲੈ ਗਿਆ ਤੇ ਉਸੇ ਜੋਸ਼ ਤੇ ਮਸਤੀ ਨਾਲ ਦਿਲ ਉਡਦੇ ਜੁਗਨੂੰਆਂ ਵਾਂਗ ਟਹਿਕਣ ਲੱਗਾ। ਸਮਾਂ ਸਵੇਰ ਦੇ 5 ਕੁ ਵਜੇ ਦਾ ਹੋ ਗਿਆ। ਹੁਣ ਸਾਡੀ ਤਿਆਰੀ ਸਵਿਟਜਰਲੈਂਡ ਦੀ ਹੋ ਗਈ। ਛੋਟੇ ਹੁੰਦਿਆਂ ਘੜੀਆਂ ਦੇ ਸ਼ਹਿਰ ਵਜੋਂ ਜਾਣੇ ਜਾਂਦੇ ਦੇਸ਼ ਨੂੰ ਦੇਖਣ ਲਈ ਮਨ ਕਾਹਲaਾ ਸੀ। ਕੋਈ 7 ਕੁ ਵਜੇ ਸੂਰਜ ਦੀਆਂ ਕਿਰਨਾਂ ਦੇ ਨਾਲ-ਨਾਲ ਹੀ ਅਸੀਂ ਚਾਲੇ ਪਾ ਦਿੱਤੇ। ਭੈਣ ਅਮ੍ਰਿਤ ਨੇ ਵੱਡੀ ਹੋਣ ਦਾ ਫ਼ਰਜ ਨਿਭਾਉਦਿਆਂ ਹਦਾਇਤਾਂ ਦੀ ਲੜੀ ਵੀ ਸਾਨੂੰ ਨਾਲ ਹੀ ਦੇ ਦਿੱਤੀ। ਮਿਲਾਨ ਤੋਂ ਯੂਰਿਕ ਕੋਈ 336 ਕਿਲੋਮੀਟਰ ਹੈ ਤੇ ਸਮਾਂ ਤਕਰੀਬਨ 4 ਕੁ ਘੰਟੇ ਦਾ ਲੱਗਦਾ ਹੈ। ਸਵਿੱਸ ਵਿੱਚ ਦਾਖਿਲ ਹੁੰਦਿਆਂ ਸਾਡੀ ਗੱਡੀ ਤੇ ਇੱਕ ਸਟਿੱਕਰ ਜਿਹਾ ਲਗਾਇਆ। ਹੁਣ ਅਸੀਂ ਸਵਿਟਜਰਲੈਂਡ ਵਿੱਚ ਦਾਖਲ ਹੋ ਗਏ ਸੀ। ਸਵਿਟਜਰਲੈਂਡ ਨੂੰ ਇਟਲੀ ਦੇ ਨਾਲ-ਨਾਲ ਫਰਾਂਸ, ਜਰਮਨੀ, ਅਸਟਰੀਆ ਆਦਿ ਬਾਰਡਰ ਵਿੱਚ ਘਿਰਿਆ ਹੈ। ਸਵਿਸ ਨੂੰ ਰਵਾਇਤੀ ਤੌਰ 'ਤੇ 1 ਅਗਸਤ 1291 ਨੂੰ ਹੋਂਦ ਵਿੱਚ ਆਇਆ ਮੰਨਿਆ ਜਾਂਦਾ ਹੈ। ਇਸੇ ਲਈ ਇਸੀ ਦਿਨ ਸਵਿਸ ਨੈਸ਼ਨਲ ਡੇਅ ਵੀ ਮਨਾਇਆ ਜਾਂਦਾ ਹੈ। ਰੈਡ ਕਰਾਸ ਦਾ ਜਨਮਦਾਤਾ ਵੀ ਸਵਿਸ ਹੀ ਹੈ। ਅੰਤਰਰਾਸ਼ਟਰੀ ਸੰਸਥਾਵਾਂ ਜਿਵੇਂ ਯੂ.ਐੱਨ. ਆਫਿਸ, ਯੂਰਪ ਯੂਨੀਅਨ ਆਦਿ ਵੀ ਸਵਿਸ ਦੇ ਹਿੱਸੇ ਹੀ ਆਉਂਦੀਆਂ ਹਨ। ਸਵਿੱਸ ਵਿੱਚ ਦਾਖਿਲ ਹੁੰਦੇ ਹੀ ਮੌਸਮ ਬਦਲ ਗਿਆ। ਸੜਕ ਦੇ ਆਲੇ-ਦੁਆਲੇ ਪਹਾੜਾਂ ਵਿੱਚੋਂ ਭਾਫਾਂ ਨਿੱਕਲ ਰਹੀਆਂ ਸਨ। ਮੌਸਮ ਕਸ਼ਮੀਰ ਵਾਂਗ ਸੀ। ਹੁਣ ਤੱਕ ਰੰਗ ਬਿਰੰਗਿਆਂ ਝਰਨਿਆਂ ਦੇ ਵਿਚੋਂ ਦੀ ਦੇਖੀਆਂ ਸੀਨਰੀਆਂ ਸੱਚ ਹੋ ਗਈਆਂ ਸਨ। ਪ੍ਰਮਾਤਮਾ ਨੇ ਜਿਵੇਂ ਸੁੰਦਰਤਾ ਕੁਦਰਤ ਦੀ ਸਾਰੀ ਇੱਥੇ ਹੀ ਸੁੱਟ ਦਿੱਤੀ ਸੀ। ਲੱਗਦਾ ਜਿਵੇਂ ਸਵਰਗ ਦੇ ਭੁਲੇਖੇ ਪਾਉਂਦੀ ਸੱਪ ਵਾਂਗ ਫਿਰਦੀ ਸੜਕ ਅਗਾਂਹ ਹੋਰ ਕ੍ਰਿਸ਼ਮੇ ਦਿਖਾਵੇਗੀ। ਅੱਜ ਮੈਂ ਇਹ ਗੱਲ ਕਹਿ ਸਕਦਾ ਸੀ ਕਿ ਧਰਤੀ ਤੇ ਬਣੇ ਕੁਦਰਤ ਦੇ ਸੁੰਦਰ ਸਵਰਗ ਸਵਿੱਸ ਨੂੰ ਮਾਨਸ ਜਾਤ ਵੱਲੋਂ ਇੱਕ ਵਾਰ ਜ਼ਰੂਰ ਤੱਕਣਾ ਚਾਹੀਦਾ ਹੈ। ਇਹ ਕੁਦਰਤੀ ਨਜਾਰੇ, ਝਰਨੇ, ਪਹਾੜ, ਸੁੰਗਧੀਆਂ, ਫੁੱਲ, ਕਿਣਮਿਣ, ਸੂਰਜ ਝਾਤੀ ਤੇ ਮਿਲਾਪੜੇ ਸੁਭਾਅ ਦੇ ਲੋਕ ਮੇਰੇ ਦਿਲ 'ਤੇ ਉਕਰੇ ਗਏ ਸਨ। ਅਸੀਂ ਰਾਹ ਵਿੱਚ ਕੁਦਰਤੀ ਨਜਾਰਿਆਂ ਨੂੰ ਹੋਰ ਨੇੜਿਓਂ ਤੱਕਣ ਲਈ ਬਿਆਸਕਾ ਰੁਕੇ। ਮੇਰੇ ਮਿੱਤਰ ਦੇ ਜਾਣਕਾਰ ਸਨ। ਉਹਨਾਂ ਦੇ ਘਰ ਇਕੱਲਾ ਹੀ ਪਹਾੜ ਦੇ ਉੱਪਰ ਸੀ। ਲਾਗਿਓਂ ਪਾਣੀ ਵਗਦਾ ਸੀ। ਜਦ ਘਰ ਦੇ ਪਿੱਛੇਓਂ ਤੱਕਿਆ ਤਾਂ ਪਾਣੀ ਦਾ ਝਰਨਾ ਲਗਾਤਾਰ ਮਧੁਰ ਸੰਗੀਤ ਗਾ ਰਿਹਾ ਸੀ। ਮੇਰਾ ਦਿਲ ਬਹੁਤ ਲੱਗਾ। ਇੱਕ-ਇੱਕ ਸੂਪ ਦਾ ਕੱਪ ਪੀ ਕੇ ਉੱਥੋਂ ਚਲ ਪਏ। ਰਾਹ ਵਿੱਚ ਤਕਰੀਬਨ 16 ਕਿਲੋਮੀਟਰ ਲੰਬੀ ਸੁਰੰਗ ਵਿੱਚ ਜਦ ਗੱਡੀ ਪਾਈ ਤਾਂ ਮੁੱਕਣ ਦਾ ਨਾਂ ਹੀ ਨਾ ਲਵੇ। ਏਡੀ ਲੰਬੀ ਸੁਰੰਗ ਮੈਂ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਦੇਖੀ ਸੀ। ਛੋਟੀਆਂ ਵੱਡੀਆਂ ਸੁਰੰਗਾਂ ਦੀ ਲੰਬਾਈ ਕੋਈ 30 ਕੁ ਕਿਲੋਮੀਟਰ ਬਣੀ। ਇਸ ਤੋਂ ਅਗਲਾ ਪੜਾਅ ਅਸੀਂ ਕੁਅਨਤੋਂ ਕੀਤਾ। ਐਂਡਰਮੈਟ, ਵਾਸਨ, ਐਲਟਡੋਰਫ, ਅਰਥ, ਜੁਗ ਹੁੰਦੇ ਹੋਏ ਅਸੀਂ ਯੂਰਿਕ ਪਹੁੰਚ ਗਏ। ਸ਼ਹਿਰ ਖ਼ੂਬਸੂਰਤ ਹੈ। ਪਰ ਕੁਦਰਤੀ ਨਜ਼ਾਰਿਆਂ ਨੇ ਤੇਂ ਰਫਤਾਰ ਜ਼ਿੰਦਗੀ ਨੂੰ ਪਸੰਦ ਨਾ ਕੀਤਾ। ਮਿੱਤਰਾਂ ਨੂੰ ਮਿਲਦੇ ਤੇ ਘੁੰਮਦੇ ਤਕਰੀਬਨ ਰਾਤ ਪਏ ਅਸੀਂ ਬੇਸਲ ਹੁੰਦੇ ਹੋਏ ਮੋਲਿਨੀ ਆ ਪਹੁੰਚੇ। ਕਾਫੀ ਥਕਾਨ ਹੋ ਗਈ ਸੀ। ਅੱਜ ਦੇ ਦਿਨਾਂ ਵਿੱਚ ਕਾਲੇ ਧਨ ਲਈ ਮਸ਼ਹੂਰ ਸਵਿੱਸ ਬੈਂਕ ਦੇ ਵੀ ਸ਼ਹਿਰ ਵਾਲੀ ਬ੍ਰਾਂਚ ਦੇ ਦਰਸ਼ਨ ਕੀਤੇ। ਮੇਰੇ ਇੱਕ ਮਿੱਤਰ ਨੇ ਦੱਸਿਆ ਕਿ ਪੈਸੇ ਖੂਹ ਪੱਟ ਕੇ ਰੱਖੇ ਹਨ ਤੇ ਫਿਰ ਆਪੇ ਹੀ ਗੱਲ ਨੂੰ ਕੱਚਾ ਕਰਦਾ ਬੋਲਿਆ, ਸ਼ਾਇਦ ਮੈਂ ਝੂਠ ਹੀ ਬੋਲਦਾ ਹੋਵਾਂ। ਇੱਕ ਗੱਲ ਸੱਚ ਸੀ ਕਿ ਇਹ ਦੇਸ਼ ਕਾਫੀ ਮਹਿੰਗਾ ਹੈ। ਸਵਿੱਸ ਫਰੈਂਕ ਇਸ ਦੇਸ਼ ਦੀ ਕਰੰਸੀ ਹੈ, ਪਰ ਦੇਸ਼ ਰਹਿਣ ਲਈ ਮਹਿੰਗਾ ਹੈ। ਅਸੀਂ ਕਾਰ ਵਿੱਚ ਡੀਜ਼ਲ ਭਰਾਉਣ ਲੱਗੇ ਤਾਂ ਉੱਥੇ ਰਹਿੰਦੇ ਮੇਰੇ ਮਿੱਤਰ ਨੇ ਰੋਕ ਦਿੱਤਾ ਤੇ ਕਹਿੰਦਾ, ''ਆ ਦੋ ਫਰਲਾਂਗ ਤੇ ਤਾਂ ਜਰਮਨ ਵਾਲਾ ਪੰਪ ਆ, ਟੈਂਕੀ ਪਿੱਛੇ 30 ਫਰੈਂਕ ਬਚ ਜਾਣੇ।'' ਤੇ ਗੱਲ ਸੱਚ ਹੀ ਸੀ। ਉਸੀ ਦਿਨ ਹੀ ਅਸੀਂ 317 ਨੰਬਰ ਰੋਡ ਲੈ ਕੇ ਜਰਮਨ ਨੂੰ ਚਾਲੇ ਪਾ ਦਿੱਤੇ। ਸਾਰਾ ਸਫ਼ਰ ਰਾਤ ਸੀ। ਇੱਥੇ ਗੌਰਤਲਬ ਹੈ ਕਿ ਜਰਮਨ ਦੀਆਂ ਮੁੱਖ ਸੜਕਾਂ ਉੱਪਰ ਸਪੀਡ ਦੀ ਕੋਈ ਸੀਮਾ ਨਹੀਂ ਹੈ। ਹਵਾਂ ਵਾਂਗ ਗੱਡੀਆਂ ਭੱਜੀਆਂ ਜਾਂਦੀਆਂ ਸਨ। ਮੇਰੇ ਮਿੱਤਰ ਨੇ ਦੱਸਿਆ ਕਿ ਦੂਸਰੇ ਦੇਸ਼ਾਂ ਤੋਂ ਲੋਕ ਫਰਾਰੀ, ਲੈਮਬੋਗੀਨੀ ਤੇ ਹੋਰ ਗੱਡੀਆਂ ਲੈ ਕੇ ਜਰਮਨ ਵਿੱਚ ਭਜਾਉਣ ਲਈ ਆਉਂਦੇ ਹਨ। ਸੱਚੀ ਰਾਹਤ ਤੇ ਮੌਤ ਘੁੰਮਦੀ ਨਜ਼ਰ ਆਉਂਦੀ ਹੈ। ਸਵੇਰ ਸਾਰ ਅਸੀਂ ਬਣਾਏ ਪ੍ਰੋਗਰਾਮ ਮੁਤਾਬਿਕ 'ਰਹਾਈਨ ਨਦੀਕੋਲ ਇਕੱਠੇ ਹੋਏ। ਇਹ ਨਦੀ ਮੱਧ ਅਤੇ ਪੱਛਮੀ ਯੂਰਪ ਦੀ ਦੂਸਰੀ ਸਭ ਤੋਂ ਵੱਡੀ ਨਦੀ ਹੈ। ਇਸ ਨਦੀ ਦੇ 'ਵੇਲ ਐਮ ਰਹਾਈਨ' ਦੇ ਸਥਾਨ ਤੇ ਜਰਮਨ, ਫਰਾਂਸ ਤੇ ਸਵਿਟਜਰਲੈਂਡ ਨੂੰ ਇਹ ਨਦੀ ਜੋੜਦੀ ਹੈ। ਪੁਲ ਪਾਰ ਕਰਕੇ ਅਸੀਂ ਦੂਸਰੇ ਦੇਸ਼ ਵਿੱਚ ਦਾਖ਼ਿਲ ਹੋ ਸਕਦੇ ਹਾਂ। ਸਵਿਟਜਰਲੈਂਡ ਦੇ ਲੋਕ ਆਮ ਤੌਰ ਤੇ ਜਰਮਨ ਵਿੱਚ ਜਾ ਕੇ ਘਰ ਦੇ ਨਿੱਕ ਸੁੱਕ ਦੀ ਖਰੀਦੋ ਫਰੋਖਤ ਕਰਦੇ ਵੇਖੇ ਜਾ ਸਕਦੇ ਹਨ। ਇੱਥੇ ਸ਼ੀਤ ਠੰਡ ਸੀ। ਸਾਡੇ ਕੋਲ ਇੱਕ-ਇੱਕ ਕੋਟੀ ਸੀ। ਠੰਡ ਨੇ ਹੱਥ ਪੈਰ ਜੋੜ ਦਿੱਤੇ। ਇਸ ਇਲਾਕੇ ਦੇ ਲੋਕ ਵੀ ਬੜੀ ਮਿਕਸ ਬੋਲੀ ਬੋਲਦੇ ਹਨ। ਜਰਮਨ ਤੇ ਸਵਿਸ ਦੀ ਸਾਂਝੀ ਜਿਹੀ ਭਾਸ਼ਾ। ਮੇਰੇ ਉੱਥੇ ਰਹਿੰਦੇ ਮਿੱਤਰ ਵੀ ਕਈ ਕੁਝ ਸਮਝਣ ਤੋਂ ਅਸਮਰਥ ਸਨ, ਪਰ ਚਿਹਰੇ ਦੇ ਹਾਵ ਭਾਵ ਦੇਖ ਕੇ ਅਸੀਂ ਜਾਣ ਜਾਂਦੇ ਸੀ। ਸਵਿਟਜਰਲੈਂਡ ਦੇ ਇਸ ਇਲਾਕੇ ਵਿੱਚ ਬਹੁਤੇ ਪੰਜਾਬੀ ਨਹੀਂ ਰਹਿੰਦੇ। ਵੈਸੇ ਪੂਰੇ ਸਵਿਸ ਵਿੱਚ ਹੀ ਘੱਟ ਹਨ। ਇਥੋਂ ਦੀਆਂ ਪੱਕੇ ਕਰਨ ਦੀਆਂ ਸ਼ਰਤਾਂ ਮਹਾਂ ਕਠੋਰ ਹਨ। ਅਸੀਂ ਰਿਹਾਈਨ ਨਦੀ ਵਿੱਚ ਹੀ ਬਣੇ ਚਲਦੇ ਫਿਰਦੇ ਰੈਸਟੋਰੈਂਟ ਵਿੱਚ ਹੀ ਨਾਸ਼ਤੇ ਦੇ ਅਨੰਦ ਲਏ ਤੇ ਕਾਹਵਾ ਪੀਤਾ। ਹੁਣ ਮੌਸਮ ਵੀ ਥੋੜਾ ਗਰਮ ਹੋ ਗਿਆ ਸੀ। ਨਵੇਂ ਕੱਪੜੇ ਖਰੀਦ ਕੇ ਪਾ ਲਏ ਸਨ ਤੇ ਬਾਜ਼ਾਰ ਵਿੱਚ ਘੁੰਮਦਿਆਂ-ਘੁੰਮਦਿਆਂ ਤਰਕਾਲਾਂ ਪੈ ਗਈਆਂ। ਬੱਚਿਆਂ ਨੂੰ ਸਕੂਲੋਂ ਛੁੱਟੀ ਹੋ ਗਈ ਸੀ ਤੇ ਕਈ ਉਹ ਰਿਹਾਈਨ ਨਦੀ ਵਾਲਾ ਪੁਲ ਪਾਰ ਕਰ ਰਹੇ ਸਨ। ਪਤਾ ਨਹੀਂ ਖ਼ਬਰੇ ਉਹ ਦੂਸਰੇ ਦੇਸੋਂ ਪੜਨ ਆਏ ਹੋਣ ਜਾਂ ਸਮਾਨ ਖਰੀਦਣ। ਅਸੀਂ ਵੀ ਘੁੰਮਕੇ ਥੱਕ ਗਏ ਸੀ ਤੇ ਹੁਣ ਅਗਲਾ ਪੜਾ ਸੀ ਆਈਫਲ ਟਾਵਰ ਪੈਰਿਸ।
                                                                             ............ਚਲਦਾਂ

ਹਰਕੀਰਤ ਸਿੰਘ ਸੰਧਰ
0061 431 209 323


Viewers  514
   Share this News


Comment

your name*comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 


Topic

Recent Posts

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved