Tour & Travel Section
Nov 7

ਯੂਰਪ ਦੀ ਸੈਰ (Part-5) : ਸੁੰਦਰ ਸ਼ਹਿਰ ਦਾ ਨਮੂਨਾ ਰੋਮ

ਦੋ ਦਿਨ ਪੈਰਿਸ ਵਿੱਚ ਬਿਤਾ ਕੇ ਗੱਡੀ ਹੁਣ ਦੁਬਾਰਾ ਇਟਲੀ ਵੱਲ ਨੂੰ ਪਾ ਲਈ। ਹੁਣ ਅਗਲੀ ਮੰਜ਼ਿਲ ਸੀ ਰੋਮ। ਸਾਡੇ ਇੱਕ ਮਿੱਤਰ ਦੀ ਸਿਹਤ ਖਰਾਬ ਹੋਣ ਕਰਕੇ ਜਹਾਜ਼ ਰਾਂਹੀ ਸਫਰ ਕੀਤਾ। ਹਰ ਰੋਜ਼ ਪੈਰਿਸ ਤੋਂ ਰੋਮ ਨੂੰ 20 ਫਲਾਈਟਾਂ ਜਾਂਦੀਆਂ ਹਨ। ਪੈਰਿਸ ਤੋਂ ਰੋਮ ਤਕਰੀਬਨ 1423 ਕਿਲੋਮੀਟਰ ਹੈ। ਗੱਡੀ ਵਿੱਚ ਸਾਨੂੰ ਲਗਾਤਾਰ 15 ਘੰਟੇ ਲੱਗੇ। ਕੋਈ ਦੁਪਹਿਰੇ ਜਿਹੇ ਤੁਰੇ ਸੀ ਤੇ ਅਗਲੇ ਦਿਨ ਤੜਕੇ ਅਸੀਂ ਰੋਮ ਪਹੁੰਚ ਗਏ। ਦਿਲ ਅਜੇ ਵੀ ਪੈਰਿਸ ਵਿੱਚ ਸੀ। ਥੱਕੇ ਹੋਣ ਕਰਕੇ ਮੰਜੇ ਤੇ ਡਿੱਗ ਪਏ ਤੇ ਉਨੀਂਦਰਾਂ ਲਾਹੀਆਂ। ਅਗਲੀ ਸਵੇਰ ਰੋਮ ਘੁੰਮਣ ਲਈ ਸਵੇਰੇ ਹੀ ਤਿਆਰ ਹੋ ਗਏ। ਬੱਚੇ ਵੀ ਸਕੂਲਾਂ ਨੂੰ ਜਾ ਰਹੇ ਸਨ। ਸਾਡੇ ਇਟਲੀ ਰਹਿੰਦੇ ਮਿੱਤਰ ਨੇ ਦੱਸਿਆ ਕਿ ਕਾਰ ਨਾਲੋਂ ਬੱਸ ਤੇ ਰੋਮ ਦੇ ਦੁਆਲੇ ਦੀ ਸੈਰ ਕੀਤੀ ਜਾਵੇ। ਇਹ ਬੱਸ ਸੱਚਮੁੱਚ ਹੀ ਬਹੁਤ ਰੌਚਿਕ ਭਰੀ ਸੀ। ਪੂਰੇ ਰੋਮ ਦੇ ਦੁਆਲੇ ਛੋਟੀਆਂ ਇੱਟਾਂ ਭਾਵ ਨਾਨਕਸ਼ਾਹੀ ਇੱਟਾਂ ਦੀ ਕੰਧ ਹੈ ਅਤੇ ਬੱਸ ਵਿੱਚ ਸਾਰੀ ਜਾਣਕਾਰੀ ਦੱਸਦੇ ਹਨ ਤੇ ਇਤਿਹਾਸ ਦੇ ਪੰਨਿਆਂ ਨੂੰ ਫਿਰ ਤੋਂ ਸਾਡੇ ਲਈ ਦਹਰਾਉਂਦੇ ਹਨ। ਕਈ ਰਹੱਸ ਇਸ ਕੰਧ ਨੇ ਖੋਲ੍ਹੇ। ਇਹ ਕੰਧ ਉਸ ਸਮੇਂ ਦੁਸ਼ਮਣ ਤੋਂ ਬਚਾਅ ਲਈ ਬਣਾਈ ਸੀ ਤੇ ਪੂਰੀ ਕੰਧ ਰੋਮ ਸ਼ਹਿਰ ਦੇ ਬਾਹਰ-ਬਾਹਰ ਦੀ ਬਣੀ ਹੈ। ਰੋਮ ਸ਼ਹਿਰ ਦੇ ਅੰਦਰ ਦੀਆਂ ਕਈ ਸੜਕਾਂ ਵੀ ਛੋਟੀਆਂ ਇੱਟਾਂ ਦੀਆਂ ਬਣੀਆਂ ਹਨ। ਸ਼ਹਿਰ ਅੰਦਰ ਆ ਕੇ ਲੱਗਦਾ ਹੈ ਕਿ ਅਸੀਂ ਹਜ਼ਾਰਾਂ ਸਾਲ ਪੁਰਾਣੀ ਜ਼ਿੰਦਗੀ ਅੰਦਰ ਪ੍ਰਵੇਸ਼ ਕਰ ਗਏ ਹਾਂ। ਕਲਾ ਅਤੇ ਕਾਰੀਗਰੀ ਦਾ ਉੱਤਮ ਨਮੂਨਾ ਪੇਸ਼ ਹੁੰਦਾ ਹੈ। ਸ਼ਹਿਰ ਕਾਫ਼ੀ ਪੁਰਾਣਾ ਬਣਿਆ ਅਤੇ ਖੂਬਸੂਰਤ ਹੈ। ਮੇਰਾ ਧਿਆਨ ਸਭ ਤੋਂ ਜ਼ਿਆਦਾ ਸਨ ਪੈਤਰੋ ਚਰਚ ਨੇ ਖਿੱਚਿਆ। ਇਹ ਚਰਚ ਅੰਦਰੋਂ ਕਾਰੀਗਰੀ ਵੱਲੋਂ ਕੀਤੀ ਮੀਨਾਕਾਰੀ ਲਾਜਵਾਬ ਹੈ। ਲੱਗਦਾ ਹੈ, ਜਿਵੇਂ ਇਸ ਨੂੰ ਬਣਾਉਣ ਵਿੱਚ ਹਜ਼ਾਰਾਂ ਸਾਲ ਲੱਗੇ ਹੋਣ। ਜ਼ਿਆਦਾਤਰ ਉਥੋਂ ਦਾ ਇਤਿਹਾਸ ਇਟਾਲੀਅਨ ਭਾਸ਼ਾ ਵਿੱਚ ਹੀ ਲਿਖਿਆ ਮਿਲਦਾ ਹੈ। 1861 ਵਿੱਚ ਰੋਮ ਨੇ ਇਟਲੀ ਦੀ ਰਾਜਧਾਨੀ ਵਜੋਂ ਪੇਸ਼ਕਾਰੀ ਕੀਤੀ, ਪਰ 1871 ਵਿੱਚ ਪੱਕੇ ਤੌਰ 'ਤੇ ਫਲੋਰੈਂਸ ਤੋਂ ਰੋਮ ਨੂੰ ਇਟਲੀ ਦੀ ਰਾਜਧਾਨੀ ਬਣਾ ਦਿੱਤਾ ਗਿਆ। ਰੋਮ ਨੂੰ ਕੈਥੋਲਿਕ ਈਸਾਈਆਂ ਦਾ ਧੁਰਾ ਮੰਨਿਆ ਜਾਂਦਾ ਹੈ। ਇਟਲੀ ਵਿੱਚ ਰੋਮ ਸਭ ਤੋਂ ਭੀੜ-ਭੜੱਕੇ ਵਾਲਾ ਸ਼ਹਿਰ ਹੈ। ਫਿਰ ਵੀ ਇਹ ਸ਼ਹਿਰ ਦਿਲ ਨੂੰ ਮੋਹਦਾ ਹੈ। ਤਕਰੀਬਨ 2.9 ਮਿਲੀਅਨ ਲੋਕ ਇਸ ਦੇ ਇਲਾਕੇ ਵਿੱਚ ਰਹਿੰਦੇ ਹਨ। ਜੇਕਰ ਰੋਮ ਦੇ ਪਿਛੋਕੜ ਦੀ ਗੱਲ ਕਰੀਏ ਤਾਂ ਕੋਈ ਢਾਈ ਹਜ਼ਾਰ ਸਾਲ ਪੁਰਾਣੀ ਹੈ ਜਦ ਰੋਮਨ ਇੱਥੇ ਆਏ। ਇਹਨਾਂ ਨੇ ਤਕਰੀਬਨ 753 ਬੀ.ਸੀ. ਵਿੱਚ ਇਸ ਨੂੰ ਲੱਭਿਆ। ਇਹ ਰੋਮਨ ਕਿੰਗਡਮ ਦੀ ਰਾਜਧਾਨੀ ਵੀ ਬਣੀ ਅਤੇ ਰੋਮਨ ਸੱਭਿਆਚਾਰ ਦਾ ਆਧਾਰ ਵੀ ਰੋਮ ਹੀ ਬਣੀ। ਸ਼ਹਿਰ ਦੀ ਹਰ ਵਸਤ ਮਨਭਾਉਂਦੀ ਹੈ। ਸੜਕਾਂ, ਇਮਾਰਤਾਂ ਦੇ ਨਾਮ ਇਟਾਲੀਅਨ ਵਿੱਚ ਹੋਣ ਕਰਕੇ ਯਾਦ ਰੱਖਣੇ ਬਹੁਤ ਔਖੇ ਹਨ। ਲੋਕ ਬਹੁਤ ਮਿਲਣਸਾਰ ਹਨ। ਇੱਥੇ ਵੀ ਕਈ ਭਾਰਤੀ, ਬੰਗਲਾਦੇਸੀ ਤੇ ਹੋਰ ਸਮਾਨ ਵੇਚਣ ਵਾਲੇ ਹਨ। ਇਹ ਸੜਕਾਂ ਤੇ ਹੀ ਆਪਣਾ ਸਮਾਨ ਵੇਚਦੇ ਹਨ। ਪਰ ਪੁਲਿਸ ਇਹਨਾਂ ਨੂੰ ਰੋਕਦੀ ਹੈ। ਪੂਰਾ ਦਿਨ ਸ਼ਹਿਰ ਦੀ ਖੂਬਸੂਰਤੀ ਨੂੰ ਤੱਕਿਆ। ਹੁਣ ਮਨ ਹੋਰ ਜ਼ਿੰਦਗੀ ਵਿੱਚ ਸੀ। ਪੁਰਾਣੀਆਂ ਖੂਬਸੂਰਤ ਇਮਾਰਤਾਂ ਜਿੱਥੇ ਕੁੱਝ ਚੰਗਾ ਕਰਨ ਲਈ ਕਹਿ ਰਹੀਆਂ ਸਨ, ਉਥੇ ਨਾਸ਼ਵਾਨ ਫਾਨੀ ਸਰੀਰ ਦੀ ਚੀਕ-ਚੀਕ ਦੇ ਦੁਹਾਈ ਵੀ ਦੇ ਰਹੀਆਂ ਸਨ। ਕਿੰਨੇ ਲੋਕ ਗੁਜ਼ਰ ਗਏ ਪਰ ਇਹ ਇਮਾਰਤਾਂ ਜਿਉਂ ਦੀਆਂ ਤਿਉਂ ਬਰਕਰਾਰ ਹਨ। ਅਗਲੇ ਦਿਨ ਸਵੇਰੇ ਰੋਮ ਤੋਂ ਮਿਲਾਨ ਨੂੰ ਚਾਲੇ ਪਾਏ। ਰੋਮ ਵੀ ਸੁੰਦਰ ਸ਼ਹਿਰ ਹੈ। ਸ਼ਹਿਰ ਵਿਚਕਾਰ ਬਣੇ ਚਰਚ ਨੇ ਮਿਲਾਨ ਦੀ ਖੂਬਸੂਰਤੀ ਨੂੰ ਚਾਰ ਚੰਨ ਲਾਏ ਹਨ। ਕਾਫੀ ਵਿਲੱਖਣ ਅਤੇ ਵੱਡੀ ਬਣੀ ਮਾਰਕਿੱਟ ਵਿੱਚੋਂ ਸੱਜਣਾਂ ਮਿੱਤਰਾਂ ਲਈ ਸਮਾਨ ਖਰੀਦਿਆ। ਹੁਣ ਸਾਡੇ ਕੋਲ ਦੋ ਦਿਨ ਦਾ ਸਮਾਂ ਸੀ ਵਾਪਿਸ ਆਉਣ ਲਈ। 181 ਕਿਲੋਮੀਟਰ ਵਿੱਚ ਘਿਰੇ ਮਿਲਾਨ ਦੀਆਂ ਕਈ ਇਮਾਰਤਾਂ ਤੇ ਚਰਚ ਕਈ ਸੌ ਸਾਲ ਪੁਰਾਣੇ ਅਤੇ ਨਵੇਂ ਨਕੋਰ ਪਏ ਹਨ। ਪਿਆਜਾ ਡਲ ਡੋਮੋ ਨਾਮਕ ਚਰਚ ਅੰਦਰ ਚਿੱਤਰਕਾਰੀ ਅਤੇ ਰੋਸ਼ਨੀ ਰਾਂਹੀ ਬਣਦੇ ਅਕਾਰ ਕਾਫੀ ਆਕ੍ਰਿਸ਼ਤ ਸਨ। ਹੁਣ ਅਸੀਂ ਇੱਥੋਂ ਅਗਲੇ ਦਿਨ ਕਰੀਮੈਨੇ ਸ਼ਹਿਰ ਵੱਲ ਨੂੰ ਚਲ ਪਏ। ਮੇਰੇ ਕੁੱਝ ਮਿੱਤਰਾਂ ਨੇ ਇੱਥੇ ਸਾਡੀ ਆਓ ਭਗਤ ਲਈ ਪਾਰਟੀ ਰੱਖੀ ਸੀ। ਇੰਡੀਅਨ ਇਟਾਲੀਅਨ ਸਪੋਰਟਸ ਕਲੱਬ ਕਰੀਮੋਨਾ ਪਾਹਮਾ ਵੱਲੋਂ ਮੈਨੂੰ ਵਿਸ਼ੇਸ਼ ਤੌਰ 'ਤੇ ਸਨਮਾਨ ਚਿੰਨ੍ਹ ਦਿੱਤਾ। ਸਾਡੇ ਅਜੀਜ ਨਰਿੰਦਰਪਾਲ ਬਿੱਟੂ, ਸਨਵੀਰ, ਅਜੀਤ ਦੇ ਪੱਤਰਕਾਰ ਬਲਦੇਵ ਸਿੰਘ ਬੂਰੇ ਜੱਟਾਂ, ਜਤਿੰਦਰ ਸਿੰਘ ਬੁਗਲੀ, ਖਾਨ ਆਦਿ ਸਾਰੇ ਸਾਨੂੰ ਅਲਵਿਦਾ ਕਹਿਣ ਇਕੱਠੇ ਹੋਏ। ਦੇਰ ਰਾਤ ਤੱਕ ਕਰੀਮੋਨੇ ਲੱਗੀ ਸਰਕਸ ਦੇਖੀ ਤੇ ਤੜਕਸਾਰ ਘਰ ਆਏ। ਸਵੇਰੇ ਅਸੀਂ ਸਾਰੇ ਯਾਰ ਆਪਣੇ-ਆਪਣੇ ਦੇਸ਼ ਜਾਣ ਲਈ ਮੈਲਪੈਨਸਾ ਹਵਾਈ ਤੇ ਪਹੁੰਚ ਗਏ। ਮੇਰੇ 2 ਮਿੱਤਰਾਂ ਦੀ ਉਡਾਣ ਮੇਰੇ ਤੋਂ ਪਹਿਲਾਂ ਸੀ ਤੇ ਬਾਕੀ ਬਾਅਦ ਵਿੱਚ। ਇੱਕ ਵਾਰ ਫਿਰ ਅਮਰੀਕਾ ਕਨੇਡਾ ਵਿੱਚ ਮਿਲਣ ਦਾ ਵਾਧਾ ਕਰਕੇ ਇਹ ਸਾਰਾ ਗਰੁੱਪ ਫਿਰ ਵਿੱਛੜ ਗਿਆ। ਹੁਣ ਜਹਾਜ਼ ਵਿੱਚ ਬੈਠਦੇ ਹੀ ਫਿਰ ਤੋਂ ਉਹ ਸਾਰਾ ਹਾਲ ਅੱਖੀਆਂ ਮੂਹਰੇ ਘੁੰਮਣ ਲੱਗਾ। ਕਦ ਅੱਖ ਲੱਗੀ ਤੇ ਸਵੇਰੇ ਤੜਕਸਾਰ ਸਿਡਨੀ ਆ ਉੱਤਰਿਆ। ਮੇਰੀ ਜ਼ਿੰਦਗੀ ਦੇ ਸੁਨੈਹਰੀ ਪੰਨਿਆਂ ਤੇ ਇਹ ਯੂਰਪ ਯਾਤਰਾ ਉੱਕਰੀ ਪਈ ਹੈ, ਜਿਹੜੀ ਤਰੋ ਤਾਜਾ ਰੱਖਦੀ ਹੈ। ਇਹ ਸੀ ਯੂਰਪ ਦਾ ਸਫ਼ਰ ਤੇ ਸਤਿਗੁਰ ਦੀ ਮਿਹਰ ਸਦਕਾ ਅਗਲੇ ਸਫਰ ਦੀ ਸ਼ੁਰੂਆਤ ਨਾਲ ਫਿਰ ਸਾਰਿਆਂ ਨਾਲ ਜੁੜਾਂਗੇ। ਮੇਰੀ ਰਾਇ ਅਨੁਸਾਰ ਰੋਮ ਸਾਰਿਆਂ ਨੂੰ ਇਕ ਵਾਰ ਜ਼ਰੂਰ ਦੇਖਣਾ ਚਾਹੀਦਾ ਹੈ। ਰੱਬ ਰਾਖਾ।ਹਰਕੀਰਤ ਸਿੰਘ ਸੰਧਰ
ajitsydney@yahoo.com
+61 431 209 323


Viewers  510
   Share this News


Comment

your name*comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 


Topic

Recent Posts

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved