Tour & Travel Section
Jul 23

ਸੈਰ-ਸਫ਼ਰ : ਆਸਟ੍ਰੇਲੀਆ 'ਚ ਪੰਜਾਬੀ ਸਭਿਆਚਾਰ ਦੀ ਜਨਮ ਭੂਮੀ

ਕਈ ਦਿਨਾਂ ਤੋਂ ਤੁਰੀ ਆ ਰਹੀ ਘੁਸਰ ਮੁਸਰ ਤੋਂ ਬਾਅਦ ਆਖਿਰ ਇਕ ਦਿਨ ਸਿਡਨੀ ਦੇ ਪਾਰਕਲ਼ੀ ਗੁਰਦਵਾਰੇ ਬੁੱਢਾ ਹਾਲ ਵਿਚ ਤਾਸ ਖੇਡ ਰਿਹਾਂ ਨੂੰ ਭਾਈ ਊਧਮ ਸਿੰਘ ਸੋਹਾਣਾ ਨੇ ਆ ਕੇ ਲਲਕਾਰੇ ਨਾਲ ਪੁੱਛਿਆ।"ਕਿਉਂ ਜੀ ਹੈ ਇਰਾਦਾ ਵੁਲਗੁਲਗੇ ਜਾਣ ਦਾ"ਸਾਡੇ ਸਾਰਿਆਂ ਦੇ ਇਕਦਮ ਕੰਨ ਖੜ੍ਹੇ ਹੋ ਗਏ ਤੇ ਨਾਲ ਹੀ ਪੁੱਛਿਆ।"ਬਣਿਆ ਕੋਈ ਇੰਤਜਾਮ"।"ਇੰਤਜਾਮ ਵਾਲੀ ਗੱਲ ਕਿਹੜੀ ਹੈ,ਆਪਾਂ ਪੰਜ ਜਣੇ ਮੇਰੇ ਵਾਲੀ ਗੱਡੀ ਲੈ ਕੇ ਘੁੰਮ ਆਉਨੇ ਹਾਂ" ਇਸ ਜਬਾਬ ਨੇ ਸਾਡੇ ਵਿਚ ਜੋਸ ਭਰ ਦਿੱਤਾ ਤੇ ਕਿਹਾ ਇਸ ਤੋਂ ਵਧੀਆ ਹੋਰ ਕੀ ਹੋ ਸਕਦਾ ਹੈ।        ਨਿਰਮਲ ਸਿੰਘ ਨੋਕਵਾਲ
    ਦੂਜੀ ਸਵੇਰ ਸੁਭਹ ਸੱਤ ਵਜੇ ਅਸੀਂ ਪੰਜ ਜਣੇ ਊਧਮ ਸਿੰਘ, ਸੁਰਿੰਦਰਪਾਲ ੰਿਸੰਘ ਮਾਂਗਟ,ਬਲੰਿਵੰਦਰ ਸਿੰਘ ਸੰਧੂ ,ਜੀਤ ਸ਼ਿੰਘ ਸੋਹੀ ਤੇ ਮੈਂ ਗੁਰਦਵਾਰੇ ਇਕੱਠੇ ਹੋਏ ਤੇ ਬੋਲੇ ਸੋ ਨਿਹਾਲ ਦਾ ਜੈਕਾਰਾ ਬੋਲ ਕੇ ਵੂਲਗੁਲਗਾ ਲਈ ਰਵਾਨਾ ਹੋ ਪਏ।ਗੱਡੀ ਸਟਾਰਟ ਕਰਨ ਤੋਂ ਪਹਿਲਾਂ ਰਸਤੇ ਦੀ ਜਾਣਕਾਰੀ ਲਈ ਨੈਵੀਗੇਟਰ ਵਿਚ ਵੂਲਗੁਲਗੇ ਦਾ ਪ੍ਰੋਗਰਾਮ ਭਰਕੇ ਗੱਡੀ ਸੜਕ ਤੇ ਚਾੜ੍ਹ ਦਿੱਤੀ।ਸਿਡਨੀ ਸਹਿਰ ਦੇ ਮੋੜਾਂ ਘੋੜਾਂ ਵਿਚਦੀ ਨਿਕਲਦੇ ਹੋਏ ਸਿੱਧੇ ਵੂਲਗੁਲਗਾ ਦੇ ਰਾਹ ਪੈ ਗਏ। ਗੱਡੀ ਵਿਚ ਬੈਠਿਆਂ ਮੌਸਮ ਤੋਂ ਲੈ ਕੇ ਆਲੇ ਦੁਆਲੇ ਦੇ ਜੰਗਲਾਂ ਤੇ ਜਮੀਨਾਂ ਦੀਆਂ ਗੱਲਾਂ ਹੰਦੀਆਂ ਹੋਈਆਂ ਪਿਛਲੇ ਦਿਨੀਂ ਪ੍ਰੋਗਰਾਮ ਨਾ ਬਨਣ ਵਾਰੇ ਤਕ ਹੋਈਆਂ।ਗੱਡੀ ਸੌ ਕਿਲੋਮੀਟਰ ਦੀ ਸਪੀਡ ਤੋਂ ਉੱਤੇ ਜਾ ਰਹੀ ਸੀ।ਆਖਰੀ ਗੱਲਾਂ ਪੰਜਾਬ ਤੇ ਭਾਰਤੀ ਸਿਆਸਤ aਤੇ ਹੋਈਆਂ। ਲਗਾਤਾਰ ਚਾਰ ਘੰਟੇ ਦੇ ਸਫਰ ਬਾਅਦ ਚਾਹ ਪਾਣੀ ਦੀ ਗੱਲ ਹੋਈ। ਸਫਰ ਕਰੀਬ ਦੋ ਘੰਟੇ ਦਾ ਬਾਕੀ ਰਹਿ ਗਿਆ ਸੀ। ਰੈਸਟ ਕਰਨ ਵਾਲੇ ਅੱਡੇ ਜਿਸਦਾ ਨਾਮ ਟੈਲੀਪੈਨਿਕ ਪੁਆਇੰਟ ਸੀ ਤੇ ਉਤਰਕੇ,ਪੰਜ ਕੱਪ ਚਾਹ ਦਾ ਆਰਡਰ ਦੇ ਕੇ,ਆਪੋ ਆਪਣੇ ਘਰਾਂ ਤੋੰ ਬਣਵਾਕੇ ਲਿਆਂਦੇ ਪਰੌਂਠੇ ਟੇਵਲਾਂ ਉਪਰ ਰੱਖ ਲਏ।ਕੁਰਸੀਆਂ ਤੇ ਮੇਜਾਂ ਦੀਆਂ ਮੋਟੀਆਂ ਭਾਰੀ ਲੱਤਾਂ ਤੇ ਸਾਧਾਰਣ ਰੂਪ ਨਾਲ ਚੀਰ ਕੇ ਬਣਾਏ ਗਏ ਨਮੂਨੇ ਨੇ ਬਹੁਤ ਹੀ ਸਾਵਾਂ ਮਹੌਲ ਪੇਸ ਕੀਤਾ।ਇਸ ਮਹੌਲ ਨੁੰ ਚਾਰ ਚੰਂਨ ਹੋਰ ਲਗ ਗਏ ਜਦੋਂ ਜੀਤ ਸਿੰਘ ਸੋਹੀ ਨੇ ਪੁਰਾਣੇ ਸਮੇਂ ਵਾਲੀ ਕੁੱਟੀ ਹੋਈ ਚੂਰੀ ਦੀਆਂ ਪੰਜ ਪਿੰਨੀਆਂ ਮੇਜ ਤੇ ਰੱਖ ਦਿਤੀਆਂ। ਚਾਹ,ਪਰੌਂਠੇ ਤੇ ਪਿੰਨੀਆਂ ਨੇ ਪੰਜਾਂ ਦੀ ਤਸੱਲੀ ਕਰਵਾਂ ਦਿਤੇ ।ਹੋਟਲ ਦੇ ਨਾਲ ਲਗਦੀ ਦੁਕਾਨ ਤੇ ਗੁਜਰਾਤੀ ਕੁੜੀ ਨੂੰ ਮਿਲਕੇ ਬਹੁਤ ਹੀ ਖੁਸੀ ਹੋਈ।ਗੱਡੀ ਮੁੜ ਸੜਕ ਤੇ ਚਾੜ੍ਹ ਦਿਤੀ।ਵੂਲਗੁਲਗੇ ਤੋਂ ਤਕਰੀਵਨ ਤੀਹ ਕੁ ਕਿਲੋਮੀਟਰ ਦੂਰ ਰਹਿ ਜਾਣ ਤੇ ਪਿਛੋਂ ਸੰਪਰਕ ਲੈ ਕੇ ਆਂਦੇ ਹੋਏ ਅਮਰਜੀਤ ਨੂੰ ਫੋਨ ਕੀਤਾ ਜਿਸਦੇ ਜਬਾਬ ਵਿਚ ਅਮਰਜੀਤ ਨੇ ਪੰਜਾਂ ਮਿੰਟਾਂ ਵਿਚ ਅੱਗੇ ਆਉਣ ਵਾਰੇ ਕਿਹਾ।ਅਸੀਂ ਗੱਡੀ ਤੋਂ ਉਤਰਕੇ ਆਲੇ ਦੁਆਲੇ ਝਾਤ ਮਾਰਨ ਹੀ ਲੱਗੇ ਸੀ ਕਿ ਲਾਲ ਰੰਗ ਦੀ ਗੱਡੀ ਚੋਂ ਛਾਲ ਮਾਰਕੇ ਅਮਰਜੀਤ ਸਾਡੇ ਸਾਹਮਣੇ ਖੜਾ ਹੌਇਆ।ਖੇਤਾਂ ਵਿਚ ਕੰਮ ਕਰਦੇ ਕਪੜਿਆਂ ,ਭਾਰੀ ਬੂਟਾਂ ਤੇ ਖੁਸੀ ਭਰੇ ਚਿਹਰੇ ਨਾਲ ਮਿਲਕੇ ਸਾਡੀ ਮਾਨਸਿਕ ਭੁੱਖ ਲਾਹ ਦਿਤੀ।ਹਾਲ ਚਾਲ ਪੁੱਛਣ ਪਿੱਛੋਂ ਅਮਰਜੀਤ ਨੇ ਸਾਨੂੰ ਆਪਣੇ ਪਿੱਛੇ ਆਉਣ ਲਈ ਕਿਹਾ ਤੇ ਅਸੀਂ ਅਮਰਜੀਤ ਦੇ ਕੇਲਿਆਂ ਦੇ ਫਾਰਮ ਤੇ ਪਹੁੰਚ ਗਏ।ਏਕੜਾਂ ਬੱਧੀ ਕੇਲਿਆਂ ਦੀ ਖੇਤੀ ਸਾਡੇ ਲਈ ਪਹਿਲਾ ਤੇ ਅਨੋਖਾ ਨਜਾਰਾ ਸੀ।ਇੰਨੀਆਂ aੱਚੀਆਂ ਪਹਾੜੀਆਂ aੱਤੇ ਇੰਨੇ aੱਚੇ ਬੂਟੇ ਦੇਖਕੇ ਸਾਨੂਂ ਸਾਰਿਆਂ ਨੂੰ ਅਸਚਰਜਤਾ ਹੋ ਰਹੀ ਸੀ।ਸਾਡੇ ਸਾਰਿਆਂ ਦੇ ਮੂੰਹੋਂ।"ਕਮਾਲ ਹੋ ਗਈ ਬਈ" ਦੇ ਸਬਦ ਨਿਕਲਦੇ ਰਹੇ ਨੀਵੇਂ ਥਾਉਂ ਵਾਲੇ ਬੂਟੇ ਦਿਖਾਉਣ ਤੋਂ ਬਾਅਦ ਅਮਰਜੀਤ ਨੇ ਸਾਨੂੰ ਇਕ ਰੋਡੀ ਜੀਪ ਚ ਚੜ੍ਹਨ ਲਈ ਇਸਾਰਾ ਕੀਤਾ ਤੇ ਕਿਹਾ।"ਚਲੋ ਤੁਹਾਨੂੰ ਪਹਾੜੀ ਦੇ aੱਪਰ ਤੱਕ ਖੇਤ ਦਿਖਾਉਂਦੇ ਹਾਂ" ਖੇਤ ਵਿਚ ਜੀਪ ਲਈ ਕੁੱਝ ਕੱਚਾ ਤੇ ਕੁੱਝ ਪੱਕਾ ਰਸਤਾ ਬਣਿਆ ਹੋਇਆ ਸੀ।ਜੀਪ ਜਦੋਂ ਪਹਾੜੀ ਤੇ ਚੜ੍ਹਨ ਲਈ ਰਾਹ ਪਈ ਇਕ ਦਮ ਉੱਚੀ ਚੜ੍ਹਾਈ ਸੀ। ਲੇਕਿਨ ਰੋਜ ਦਾ ਧੰਦਾ ਹੋਣ ਕਰਕੇ ਅਮਰਜੀਤ ਬੜੇ ਹੀ ਅਰਾਮ ਨਾਲ ਜੀਪ ਨੂੰ ਚੜ੍ਹਾਈ aੱਪਰ ਲੈ ਕੇ ਜਾ ਰਿਹਾ ਸੀ। ਪੂਰਾ ਖੇਤ ਪਾਰ ਕਰਨ ਬਾਅਦ  ਪਹਾੜੀ ਦੇ ਸਿਖਰ ਪਹੁੰਚੇ।ਅਸੀਂ ਸਾਰੇ ਹੈਰਾਨ ਸੀ ਕਿ ਕਿੰਨੇ aੱਚੇ ਪਹੁੰਚ ਗਏ ਹਾਂ। ਆਲੇ ਦੁਆਲੇ ਨਿਗਾਹ ਮਾਰੀ ਤਾਂ ਦੂਰ ਦੂਰ ਤਕ ਬੜਾ ਅਦਭੁੱਤ ਨਜਾਰਾ ਦਿਖਾਈ ਦੇ ਰਿਹਾ ਸੀ। ਪਹਾੜਾਂ aੱਪਰ ਕੇਲੇ ਦੀ ਖੇਤੀ ਕੁਦਰਤ ਦੇ ਨਜਾਰਿਆਂ ਨੂੰ ਚਾਰ ਚੰਂਨ ਲਾ ਰਹੀ ਸੀ।ਕਿਧਰੇ ਉੱਚੇ ਪਹਾੜਾਂ ਤੇ ਬਣੇ ਮਕਾਨ ਆਪਣਾ ਵੱਖਰਾ ਟੌਰ ਦਿਖਾ ਰਹੇ ਸਨ।ਖੜ੍ਹਿਆਂ ਦੇ ਸੱਜੇ ਹੱਥ ਧਰਤ ਦੀ ਨੀਲੀ ਪਰਤ ਅਸਮਾਨ ਦੇ ਪੈਰੀਂ ਹੱਥ ਲਾ ਰਹੀ ਸੀ। ਜਦੋਂ ਇਹ ਪੁੱਛਿਆ ਕਿ ਇਹ ਪਰਤ ਨੀਲੀ ਕਿਉਂ ਹੈ ਤਾਂ ਜਬਾਬ ਮਿਲਿਆ ਕਿ ਉਹ ਸਮੁੰਦਰ ਹੈ ਧਰਤੀ ਨਹੀਂ।ਇਸ ਗੱਲ ਤੇ ਅਸੀਂ ਹੈਰਾਨ ਹੋ ਗਏ।ਹੈਰਾਨਗੀ ਦੀ ਹਾਲਤ ਅੰਦਰ ਹੀ ਅਸੀਂ ਕਈ ਤਰਾਂ ਦੇ ਸਵਾਲ ਕਰੀ ਜਾ ਰਹੇ ਸੀ। ਇਥੇ ਖੜਿਆਂ ਹੀ ਮੈਂਨੂੰ ਸਿਡਨੀ ਦਾ ਸਭ ਤੋਂ aੱਚਾ ਟਾਵਰ ਯਾਦ ਆਇਆ ।ਇਹ ਵੀ ਸਵਾਲ ਬਣ ਗਿਆ ਕਿ ਅਗਰ ਅਸੀਂ ਇੱਥੇ ਪੈਦਲ ਆਉਣਾ ਹੁੰਦਾ ਤਾਂ ਕੀ ਆ ਸਕਦੇ ਸੀ।ਪ੍ਰੰਤੂ ਇਹ ਲੋਕ ਧੰਨ ਹਨ ਜੋ ਖੇਤਾਂ ਵਿਚ ਕੰਮ ਕਰਨ ਲਈ ਸਾਰਾ ਦਿਨ ਉਪਰ ਹੇਠਾਂ ਘੁੰਮਦੇ ਹਨ।ਕਿਸਾਨ ਦੀ ਇੰਨੀ ਸਖਤ ਮਿਹਨਤ ਦੇਖਕੇ,ਪੰਜਾਬ ਦਾ ਡੀਂਗਾਂ ਮਾਰਦਾ ਕਿਸਾਨ ਬੌਨਾ ਹੀ ਜਾਪਣ ਲੱਗ ਪਿਆ।ਕੇਲਿਆਂ ਦੇ ਸਾਰੇ ਬੂਟਿਆਂ ਨੁੰ ਫਲ ਦੇ ਭਾਰ ਨਾਲ ਡਿਗ ਜਾਣ ਤੌਂ ਬਚਾਉਣ ਲਈ ਆਲੇ ਦੁਆਲੇ ਸਪੋਰਟਾਂ ਦੇ ਕੇ ਬੰਂਿਨਆ ਹੋਇਆ ਸੀ।ਕੇਲਿਆਂ ਦੇ ਹਰੇਕ ਗੁੱਛੇ ਨੂੰ ਪਲਾਸਟਿਕ ਦੇ ਲਫਾਫਿਆਂ ਨਾਲ ਹੇਠਲੇ ਪਾਸੇ ਤੋਂ ਖੁਲੇ ਰੱਖਕੇ ਢਕਿਆ ਹੋਇਆ ਸੀ।ਇਸ ਤਰਾਂ ਕੇਲੇ ਦੀ ਪਕਿਆਈ ਤੇ ਰੰਗ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ।ਬੂਟੇ ਉਪਰ ਸਪਰੇ ਕਰਨ ਲਈ ਟਰੈਕਟਰ ਵਰਗੇ ਡੀਜਾਈਨ ਦੀ ਮਸੀਨ ਨਾਲ ਸਾਨੂੰ ਅਮਰਜੀਤ ਨੇ ਸਪਰੇ ਕਰਕੇ ਦਿਖਾਈ ਜੋ ਸਾਨੂੰ ਸਾਰਿਆਂ ਨੂੰ ਹੈਰਾਨ ਕਰ ਰਹੀ ਸੀ।  ਬੂਟੇ ਨੂੰ ਸੁੰਡੀ ਤੋਂ ਬਚਾਉਣ ਲਈ ਤਨੇ ਅੰਦਰ ਕਰੀਬ ਦੋ ਇੰਚ ਗਹਿਰਾ ਟੀਕਾ ਲਗਾਉਣ ਵਾਰੇ ਦੱਸਿਆ। ਫਲ ਤੋੜਨ ਬਾਅਦ ਕੇਲੇ ਦੇ ਬੂਟੇ ਨੂੰ ਕੱਟਣਾ ਅਤੇ ਉਸਦੀ ਜੜ੍ਹ ਵਿਚ ਪੈਦਾ ਹੋਏ ਬੂਟੇ ਨੂੰ ਪਾਲਣ ਵਾਰੇ ਦੱਸਿਆ।ਦੱਸਣ ਤੋਂ ਪਤਾ ਲੱਗਿਆ ਕਿ ਕੇਲੇ ਦੀ ਖੇਤੀ ਪੂਰਾ ਸਾਲ ਚਲਦੀ ਰਹਿੰਦੀ ਹੈ।ਬਾਰਾਂ ਤੋਂ ਪੰਦਰਾਂ ਮਹੀਨਿਆਂ ਵਿਚ ਬੂਟਾ ਫਲ ਦੇ ਕੇ ਕੱਟਣ ਯੋਗ ਹੋ ਜਾਂਦਾ ਹੈ।aੱਚੇ ਬੂਟਿਆਂ  ਦੇ ਫਲ ਤੇ ਲ਼ਫਾਫਾ ਪਾਉਣ ਜਾਂ ਫਲ ਤੋੜਨ ਲਈ ਪਾਉੜੀ ਦਾ ਪ੍ਰਯੋਗ ਕੀਤਾ ਜਾਂਦਾ ਹੈ।ਮੀਂਹ ਨਾ ਪੈਣ ਦੀ ਸੂਰਤ ਵਿਚ ਬੂਟਿਆਂ ਨੂੰ ਪਾਣੀ ਦੇਣ ਦਾ ਪ੍ਰਬੰਧ ਜਮੀਂਨ ਅੰਦਰ ਪਾਈਪਾਂ ਵਿਛਾ ਕੇ ਫੁਹਾਰਿਆਂ ਰਾਹੀਂ ਕੀਤਾ ਹੋਇਆ ਸੀ। ਪਾਣੀ ਦਾ ਪ੍ਰਬੰਧ ਜਮੀਂਨ ਅੰਦਰ ਕਾਫੀ ਡੂੰਗਾ ਛੱਪੜ ਪੁੱਟ ਕੇ ਬਾਰਿਸ ਦੇ ਪਾਣੀ ਨਾਲ ਭਰ ਕੇ ਕੀਤਾ ਹੋਇਆ ਸੀ ਜੋ ਕਿ ਪੰਪ ਰਾਹੀਂ ਫੁਹਾਰਿਆਂ ਵਿਚ ਪਹੁੰਚਾਇਆ ਜਾਂਦਾ ਸੀ।ਪੰਪ ਬਿਜਲੀ ਦੀ ਬਿਜਾਏ ਡੀਜਲ ਇੰਜਣ ਨਾਲ ਚਲਾਇਆ ਜਾ ਰਿਹਾ ਸੀ ਕਿਉਕਿ ਬਿਜਲੀ ਨਾਲ ਮਹਿੰਗਾ ਪੈਂਦਾ ਸੀ।ਖੇਤ ਦੀ ਟੀਸੀ ਤੋਂ ਉਤਰਨ ਲਈ ਜਦੋਂ ਜੀਪ ਹੇਠਾਂ ਨੂੰ  ਆ ਰਹੀ ਸੀ ਡਰ ਲੱਗ ਰਿਹਾ ਸੀ ਕਿ ਇਸ ਤਰਾਂ ਸਿੱਧੀ ਉਤਰਾਈ ਵਿਚ ਜੇ ਜੀਪ ਗੇਅਰ ਜਾਂ ਬਰੇਕ ਵਿਚ ਕੋਈ ਸਮੱਸਿਆ ਆ ਜਾਏ ਕੋਈ ਵੀ ਜਾਨੀ ਨੁਕਸਾਨ ਹੋ ਸਕਦਾ ਹੈ।ਪਰ ਲੋਕ ਇਸ ਤੋਂ ਪੂਰੀ ਤਰਾਂ ਸਤਰਕ ਹਨ ਤੇ ਮਸੀਨਰੀ ਨੂੰ ਗਰੰਟੀ ਸੁਦਾ ਹੀ ਰੱਖਿਆ ਜਾਂਦਾ ਹੈ।ਫਾਰਮ ਦੀ ਆਮਦਨ ਵਾਰੇ ਪੁੱਛਣ ਤੇ ਅਮਰਜੀਤ ਨੇ ਪੂਰੀ ਸੰਤੁਸਟਤਾ ਦਾ ਜਬਾਬ ਦਿਤਾ।ਫਾਰਮ ਉਪਰ ਦੇਸੀ ਕਿਸਮ ਦੀਆਂ ਕਰੀਬ ਦਸ ਕੁ ਮੁਰਗੀਆਂ ਰੱਖੀਆਂ ਹੋਈਆਂ ਸਨ। ਘਰ ਦੀ ਲੋੜ ਲਈ ਪਪੀਤੇ ਦੇ ਬੂਟੇ ਤੇ ਟਮਾਟਰਾਂ ਦੇ ਬੂਟੇ ਪੰਜਾਬੀ ਮਹੌਲ ਦੀ ਯਾਦ ਤਾਜਾ ਕਰਵਾ ਰਹੇ ਸਨ।ਸਰ੍ਹੋ ਦੀਆਂ ਗੰਦਲਾਂ ਤੇ ਖਿੜੇ ਹੋਏ ਪੀਲੇ ਫੁੱਲ ਅਪਣਾ ਹੀ ਰੰਗ ਬੰਨ ਰਹੇ ਸਨ।ਫਾਰਮ ਦੇਖਣ ਤੋਂ ਬਾਅਦ ਅਸੀਂ ਸਾਰੇ ਇੱਕੋ ਵਾਕ ਤੇ ਸਹਿਮਤ ਸੀ।"ਅੱਜ ਵੇਖਿਐ ਅਸਲੀ ਆਸਟ੍ਰੇਲੀਆ"
       ਬਹੁਤ ਹੀ ਵੱਡੀ ਖੁਸੀ ਨਾਲ ਅਸੀਂ ਅਮਰਜੀਤ ਦੇ ਘਰ ਆ ਗਏ ( ਜੋ ਕਿ ਕਾਫਿਸ ਹਾਰਬਰ ਸਹਿਰੀ ਇਲਾਕੇ ਵਿਚ ਪੈਂਦਾ ਹੈ)ਘਰ ਆਮ ਜਮੀਨ ਤੋਂ ਕਰੀਬ ਦਸ ਫੁੱਟ aੱਚੀ ਜਗਾ੍ਹ ਤੇ ਬਣਾਇਆ ਹੋਇਆ ਸੀ। ਲ਼ੰਬੇ ਚੌੜੇ ਮਕਾਨ ਨੂੰ ਦੇਖਕੇ ਰੂਹ ਖੁਸ ਹੋ ਗਈ ਸੀ ਮਕਾਨ ਦੇ ਦੋ ਭਾਗ ਸਨ।ਇਕ ਵਿਚ ਖੇਤੀ ਨਾਲ ਜੁੜਿਆ ਸਮਾਨ ਜਿਵੇਂ ਕਿ ਮਸੀਨਰੀ ਵਗੈਰਾ ਤੇ ਦੂਜਾ ਸਿਰਫ ਰਿਹਾਇਸ ਲਈ ਸੀ। ਘਰ ਦੀ ਬਾਉਂਡਰੀ ਦੇ ਨਾਲ ਲੱਗਦੇ ਕੇਲੇ ਦੇ ਖੇਤ ਕੁਦਰਿਤ ਦੀ ੱਿਨਘੀ ਗੋਦ ਦਾ ਅਨੰਦ ਦੇ ਰਹੇ ਸਨ।ਬਰਾਂਡੇ ਵਿਚ ਕੁਰਸੀਆਂ ਤੇ ਬੈਠਕੇ ਚਾਹ ਪੀਣ ਦਾ ਮਹੌਲ ਸਾਨੂੰ ਸਾਡੇ ਨਾਨਕੇ ਘਰ ਬੈਠਣ ਵਾਂਗ ਲੱਗ ਰਿਹਾ ਸੀ।ਸਰਸਰੀ ਗੱਲਾਂ ਚੱਲ ਰਹੀਆਂ ਸਨ।ਪ੍ਰੀਵਾਰ ਵਲੋਂ ਦਿਤਾ ਜਾ ਰਿਹਾ ਮਾਣ ਸਤਿਕਾਰ ਮਨਾਂ ਅੰਦਰ ਡੂੰਗੀ ਤਰਾਂ ਖੁਭ ਰਿਹਾ ਸੀ। ਸਮੇਂ ਦਾ ਧਿਆਨ ਰਖਦਿਆਂ ਅਮਰਜੀਤ ਨੂੰ ਸਵਰਨ ਸਿੰਘ ਜਿਸਦਾ ਸੰਪਰਕ ਸਿਡਨੀ ਤੌਂ ਲੈ ਕੇ ਤੁਰੇ ਸੀਦੇ ਫਾਰਮ ਤੇ ਚਲਣ ਲਈ ਕਿਹਾ।ਅਮਰਜੀਤ ਨੇ ਆਪਣੇ ਘਰ ਦੀ ਲਿਸਕਾਂ ਮਾਰਦੀ ਕਾਲੀ ਵੱਡੀ ਗੱਡੀ ਕੱਢੀ ਤੇ ਫਾਰਮ ਤੇ ਨੂੰ ਚਲ ਪਏ।ਫਾਰਮ ਤੇ ਸਵਰਨ ਸਿੰਘ ਨਾ ਹੋਣ ਕਰਕੇ ਉਸਦਾ ਲੜਕਾ ਦੋਨੌਂ ਹੱਥ ਜੋੜਦਿਆਂ ਸਾਡਾ ਨਿੱਘਾ ਸੁਆਗਤ ਕਰ ਰਿਹਾ ਸੀ।ਲੜਕਾ ਪੰਜਾਬੀ ਥੋੜੀ ਅੜ ਕੇ ਬੋਲ ਰਿਹਾ ਸ ਿਕਿਉਂਕਿ ਜਬਾਨ ਉਪਰ ਅੰਗਰੇਜੀ ਚੜ੍ਹੀ ਹੋਈ ਸੀ।ਫਾਰਮ ਦੇਖਣ ਦੀ ਗੱਲ ਕੀਤੀ ਤਾਂ ੫੦ਮੀਟਰ ਲੰਬੇ ਤੇ ੪੦ਮੀਟਰ ਚੌੜੇ ਏਅਰ ਕੰਡੀਸਨ ਫਾਰਮ ਦਾ ਬੂਹਾ ਖੋਲਿਆ। ਫਾਰਮ ਅੰਦਰ ਤਾਪਮਾਨ ਪੂਰੀ ਤਰਾਂ ਬਣਾਇਆ ਹੋਇਆ ਸੀ।ਖੀਰਿਆਂ ਦੀਆਂ ਵੇਲਾਂ ਪਲਾਸਟਿਕ ਦੇ ਲਫਾਫਿਆਂ ਵਿਚ ਲਗਾਈਆਂ ਹੋਈਆਂ ਸਨ ਲਫਾਫਿਆਂ ਹੇਠਾਂ ਪੂਰੀ ਜਮੀਨ ਤੇ ਪਲਾਸਟਿਕ ਦਾ ਤੱਪੜ ਵਿਸਿਆ ਹੋਇਆ ਸੀ।ਮਿੱਟੀ ਦਾ ਕਿਣਕਾ ਵੀ ਖੇਤ ਵਿਚ ਦਿਖਾਈ ਨਹੀਂ ਦੇ ਰਿਹਾ ਸੀ।ਵੇਲਾਂ ਕਰੀਬ ਚਾਰ ਫੁੱਟ ਦੇ ਫਾਸਲੇ ਤੇ ਲਾਈਨਾਂ ਵਿਚ ਸਨ ਜਮੀਨ ਤੋਂ ਕਰੀਬ ਸੱਤ ਫੁੱਟ aੁੱਚਾ ਲੋਹੇ ਦੀ ਤਾਰ ਦਾ ਜਾਲ ਵਿਛਾਇਆ ਹੋਇਆ ਸੀ। ਵੇਲਾਂ ਨੂੰ ਧਾਗੇ ਨਾਲ aਪਰਲੇ ਜਾਲ ਦੀ ਤਾਰ ਨਾਲ ਬੰਨ੍ਹਿਆ ਹੋਇਆ ਸੀ।ਵੇਲਾਂ ਦੀਆਂ ਜੜਾਂ ਨੂੰ ਪਲਾਸਟਿਕ ਦੀ ਪਾਈਪ ਨਾਲ ਪਾਣੀ ਦਾ ਕਨੈਕਸਨ ਦਿਤਾ ਹੋਇਆ ਸੀ।ਖੁਰਾਕ ਸਿਰਫ ਪਾਣੀ ਵਿਚ ਮਿਲਾ ਕੇ ਹੀ ਦਿਤੀ ਜਾਂਦੀ ਸੀ।ਖੀਰਾ ਤੋੜਨ ਲਈ ਵੇਲਾਂ ਵਿਚਕਾਰ ਟਰਾਲੀ ਘੁੰਮਾ ਕੇ ਖੀਰਾ ਇਕੱਠਾ ਕੀਤਾ ਜਾਂਦਾ ਸੀ।ਖੇਤ ਦਾ ਤਾਪਮਾਨ ਕੰਪਿਊਟਰ ਨਾਲ ਸੈਟ ਕੀਤਾ ਜਾਂਦਾ ਸੀ।ਤਾਪਮਾਨ ਵਧ ਜਾਣ ਦੀ ਹਾਲਤ ਵਿਚ ਅਪਣੇ ਆਪ ਦਰਵਾਜਾ ਖੁਲ਼੍ਹ ਕੇ ਤਾਪਮਾਨ ਘਟ ਜਾਂਦਾ ਸੀ ਤੇ ਅਪਣੇ ਆਪ ਦਰਵਾਜਾ ਬੰਦ ਹੋ ਜਾਂਦਾ ਸੀ।ਵੇਲਾਂ ਨੂੰ ਉਪਰਲੇ ਜਾਲ ਨਾਲ ਬੰਨੇ ਹੋਣ ਕਰਕੇ ਵੇਲਾਂ ਪੁਰਾਣੀ ਕਪਾਹ ਦਿਆਂ ਬੂਟਿਆਂ ਵਾਂਗ ਸਿੱਧੀਆਂ ਖੜੀਆਂ ਸਨ।ਫਾਰਮ ਦੀ ਆਮਦਨ ਵਾਰੇ ਪੁਛੇ ਜਾਣ ਤੇ ਲੜਕਾ ਖੁਸੀ ਨਾਲ ਆਮ ਖੇਤ ਨਾਲੋਂ ਦਸ ਗੁਣਾ ਵੱਧ ਤੇ ਖਰਚਾ ਘੱਟ ਦੱਸ ਰਿਹਾ ਸੀ।ਖੇਤੀ ਚੋਂ ਮੁਨਾਫੇ ਬਾਰੇ ਦਸਦਿਆਂ ਲੜਕਾ ਬਹੁਤ ਖੁਸ ਸੀ। ਜਿਸਨੂੰ ਦੇਖਕੇ ਮੇਰਾ ਮਨ ਹੇਠਾਂ ਤੋਂ ਉਪਰ ਤਕ ਗੇੜਾ ਖਾ ਗਿਆ। ਅਪਣੇ ਸਾਥੀ ਨੂੰ ਪੁੱਛੇ ਬਿਨਾ ਰਿਹਾ ਨਾ ਗਿਆ।"ਕਿਹਾ ਤਾਂ ਇਹ ਜਾਂਦਾ ਹੈ ਕਿ ਰੱਬ ਬੰਦੇ ਦੀ ਕਿਸਮਤ ਲਿਖਕੇ ਭੇਜਦਾ ਹੈ ਪਰ ਇੱਥੇ ਕੀ ਹੋ ਰਿਹਾ ਹੈ? ਕਿੱਥੇ ਅਸੀਂ ਇੰਡੀਆ ਦੇ ਲੋਕ ਤੇ ੱਿਕੱਥੇ ਇਹ ਆਸਟ੍ਰੇਲੀਅਨ ਲੋਕ। ਰੱਬ ਕਿੱਥੇ ਹੈ?" ਸਾਰਿਆਂ ਦੇ ਮਨਾਂ ਤੇ ਇਹ ਸਵਾਲ ਬਣਿਆ ਹੋਇਆ ਸੀ ਕਿ ਸਾਨੂੰ ਤਾਂ ਜੀਵਨ ਜੀਣ ਲਈ ਵੀ ਏ. ਸੀ. ਨਹੀਂ ਮਿਲਦਾ ਇੱਥੇ ਖੇਤੀ ਵੀ ਏ. ਸੀ. ਨਾਲ ਕੀਤੀ ਜਾਂਦੀ ਹੈ।ਇਸੇ ਸਵਾਲ ਨਾਲ ਬੋਝਲ ਹੋਏ ਅਸੀਂ ਗੁਰਚਰਨ ਸਿੰਘ ਗੈਰੀ ਦੇ ਘਰ ਨੂੰ ਤੁਰ ਪਏ।ਧਰਤੀ ਦੇ ਉਚੇ ਟਿੱਬੇ ਤੇ ਬਣੇ ਮਕਾਨ ਅੰਦਰ ਗੱਡੀਆਂ ਚੜ੍ਹੀਆਂ। ਖੁਸੀ ਨਾਲ ਭਰੇ ਲਾਲ ਚਿਹਰੇ ਨਾਲ ਗੁਰਚਰਨ ਸਿੰਘ ਗੈਰੀ ਸਾਡੇ ਸੁਆਗਤ ਲਈ ਅੰਦਰੋਂ ਬਾਹਰ ਆਇਆ। ਸਾਰੇ ਪ੍ਰੀਵਾਰ ਨੇ ਸਾਡਾ ਭਰਪੂਰ ਸੁਆਗਤ ਕੀਤਾ।ਪਹਿਲਾਂ ਚਾਹ ਪਾਣੀ ਪੀਤਾ ਫਿਰ ਥੋੜੀ ਦੇਰ ਬਾਅਦ ਹੀ ਖਾਣ ਪੀਣ ਲਈ ਮੇਜ ਸਜ ਗਿਆ। ਗੈਰੀ ਨੂੰ ਜਨਮ ਸਥਾਂਨ ਪੱਛਣ ਤੇ ਦੱਸਿਆ   ਕਿ ਉਹ ਲੁਧਿਆਣੇ ਤੋਂ ਹੈ ਬਹੁਤ ਖਸੀ ਹੋਈ।ਕਾਜੂ ,ਬਦਾਮ,ਨਮਕੀਨ.ਠੰਡਾ,ਸੋਢਾ ਤੇ ਤਿੰਨ ਤਰਾਂ ਦੀ ਸਰਾਬ ਮੇਜ ਉੱਤੇ ਟਿਕਾ ਦਿਤੀ ਗਈ।ਅੰਗਰੇਜੀ ,ਬੀਅਰ ਤੇ ਘਰਦੀ ਕੱਢੀ ਹੋਈ ਸਾਫ ਚਿੱਟੀ ਸਰਾਬ ਲਿਸਕਾਂ ਮਾਰ ਰਹੀ ਸੀ।ਹਰੇਕ ਬੰਦੇ ਨੂੰ ਅਪਣੀ ਮਨ ਪਸੰਦ ਦੀ ਪੀਣ ਲਈ ਪੇਸਕਸ ਹੋਈ।ਨਾਂ੍ਹ ਨਾਂ੍ਹ ਕਰਦਿਆਂ ਅਸੀਂ ਇਕ ਇਕ,ਦੋ ਦੋ ਪੈਗ ਲਗਾ ਕੇ ਤੇ ਫਿਰ ਮਿਲਣ ਦਾ ਵਾਅਦਾ ਕਰਕੇ ਵਿਦਾਇਗੀ ਲਈ।ਮੁੜ ਅਸੀਂ ਅਮਰਜੀਤ ਦੇ ਘਰ ਆ ਪਹੁੰਚੇ। ਪ੍ਰੀਵਾਰ ਬੜੀ ਤੀਬਰਤਾ ਨਾਲ ਉਡੀਕ ਰਿਹਾ ਸੀ।ਸੋਫਿਆਂ ਤੇ ਬੈਠਦਿਆਂ ਹੀ ਮੇਜ ਸਜ ਗਿਆ।ਫਿਰ ਸਰਾਬ ਦਾ ਦੌਰ ਸੁਰੂ ਹੋ ਗਿਆ।ਰਾਤ ਦੇ ਨੌਂ ਵਜਣ ਨੂੰ ਜਾ ਰਹੇ ਸਨ। ਮਕਾਨ ਅੰਦਰ ਉਪਰਲੀ ਮੰਜਲ ਤੇ ਡਾਈਂਿਨੰਗ ਟੇਬਲ ਤੇ ਰੋਟੀ ਪਰੋਸੀ ਜਾ ਰਹੀ ਸੀ।ਡਾਈਂਿਨੰਗ ਟੇਬਲ ਤੇ ਰਸੋਈ ਇਕੋ ਹਾਲ ਵਿਚ ਸਨ।ਰਸੋਈ ਵਿਚ ਜਨਾਨੀਆਂ ਸੇਵਾ ਲਈ ਤਿਆਰ ਬਰ ਤਿਆਰ ਖੜੀਆਂ ਸਨ।ਬੱਚੇ ਰੋਟੀ ਵਰਤਾਉਣ ਲਈ ਮਿਲਟਰੀ ਦੀ ਤਰਾਂ ਤਿਆਰ ਖੜੇ ਸਨ।ਕੁਰਸੀਆਂ ਤੇ ਬੈਠਦਿਆਂ ਹੀ ਖਾਣਾ ਪਰੋਸਿਆ ਗਿਆ।ਦਾਲ ,ਸਬਜੀ ਅਤੇ ਰੈਤੇ ਦੇ ਨਾਲ ਸਰੋਂ੍ਹ ਦਾ ਸਾਗ ਅਪਣੀਆਂ ਮਹਿਕਾਂ ਛੱਡ ਰਿਹਾ ਸ਼ੀ।ਚੌਲ ਅਤੇ ਕਣਕ ਦੀ ਰੋਟੀ ਦੇ ਨਾਲ ਸੋਨੇ ਰੰਗੀ ਮੱਕੀ ਦੀ ਰੋਟੀ ਪੰਜਾਬੀ ਖਾਣੇ ਦੀ ਰੂਹ ਲਲਕਾਰ ਰਹੀ ਸੀ।ਖਾਣਾ ਖਾਣ ਤੋਂ ਬਾਅਦ ਅਚਨਚੇਤੀ ਹੀ ਮੂੰਹੋਂ ਨਿਕਲਿਆ।"ਵਾਹ ਸਾਡਾ ਪੰਜਾਬੀ ਕਲਚਰ"।ਹਾਸੇ ਭਾਣੇ ਦੀਆਂ ਗੱਲਾਂ ਕਰਦੇ ਬਿਸਤਰਿਆਂ ਕੋਲ ਆਏ।ਬਿਸਤਰਿਆਂ ਤੇ ਪਿਆਂ ਗੱਲ ਪੰਜਾਬ ਦੇ ਦਹਿਸਤਗਰਦ ਸਮੇਂ ਦੀ ਚੱਲ ਪਈ ਆਪੋ ਅਪਣੇ ਹੰਡਾਏ ਨਿੱਜੀ ਤਜਰਬੇ ਬਿਆਨ ਕੀਤੇ।ਸਮਾਂ ਜਿਆਂਦਾ ਹੋ ਜਾਣ ਕਰਕੇ ਊਦਮ ਸਿੰਘ ਨੇ ਕਿਹਾ।"ਚਲੋ ਸੌਂ ਜਾਉ"।ਪਰ ਸਾਡਾ ਹਾਲੇ ਸੌਂਣ ਨੂੰ ਦਿਲ ਨਹੀਂ ਕਰਦਾ ਸੀ ਤੇ ਗੱਲਾਂ ਜਾਰੀ ਸਨ।ਥੋੜੀ ਦੇਰ ਬਾਅਦ ਹੀ ਊਦਮ ਸਿੰਘ ਦੇ ਵੱਜੇ ਇਸ ਦਬਕੇ ਨੇ ਸਾਨੂੰ ਸਾਰਿਆਂ ਨੂੰ ਚੁੱਪ ਕਰਾ ਦਿਤਾ।"ਓਏ ਸੌਂ ਜਾਉ ਹੁਣ ਤੜਕੇ ਵੀ ਉਠਣਾ ਹੈ"ਅਸੀਂ ਸਾਰੇ ਸੌਂ ਗਏ।ਸਵੇਰੇ ਉਠਦਿਆਂ ਹੀ ਅਗਲੀ ਯਾਤਰਾ ਦੀ ਤਿਆਰੀ ਲਈ ਜਲਦੀ ਤਿਆਰ ਹੋਣਾ ਸੁਰੂ ਕਰ ਦਿਤਾ।
       ਚਾਹ ਪਾਣੀ ਦੇ ਨਾਸਤੇ ਬਾਅਦ ਜਦ ਬਾਹਰ ਨਿਕਲੇ ਸੂਰਜ ਪੂਰੇ ਜੌਰ ਨਾਲ ਚਮਕਣ ਲੱਗ ਪਿਆ ਸੀ।ਮਿੱਠੀ ਠੰਡ ਸੂਰਜ ਦੀਆਂ ਕਿਰਨਾਂ ਨਾਲ ਘੁਲ ਮਿਲ ਰਹੀ ਸੀ।ਸਾਰੇ ਪ੍ਰੀਵਾਰ ਨੂੰਪਿਆਰ ਭਰੇ ਦਿਲ ਨਾਲ ਫਤਿਹ ਬੁਲਾਉਂਦਿਆਂ ਗੱਡੀਆਂ ਤੇ ਸਵਾਰ ਹੋਕੇ ਤੁਰ ਪਏ।ਯਾਤਰਾ ਦਾ ਪਹਿਲਾ ਪੜਾਅ ਬਰਕਸਨਾਰ ਪਾਰਕ ਸੀ।ਅਮਰਜੀਤ ਸਾਡੀ ਰਹਿਨਮਾਈ ਕਰ ਰਿਹਾ ਸੀ।ਇਸ ਪਾਰਕ ਚ ਕਰੀਬ ਚਾਰ ਸਾਲ ਪਹਿਲਾਂ ਸਹਿਰ ਤੌਂ ਉੱਚੀਆਂ ਪਹਾੜੀਆਂ ਤੇ ਇਕ ਲੱਕੜੀ ਦਾ ਪੁਲ ਬਣਾ ਕੇ ਸਾਰੇ ਸਹਿਰ ਅਤੇ ਸਮੁੰਦਰ ਨੂੰ ਦੇਖਣ ਵਾਲ਼ਾ ਟੂਰਿਸਟ ਸਥਾਨ ਬਣਾਇਆ ਸੀ।ਬਹੁਤ ਹੀ ਮਜਬੂਤ ਪੁਲ ਸੀ ਪ੍ਰੰਤੂ ਥੋੜਾ ਝੂਲ਼ਦਾ ਹੌਣ ਕਰਕੇ ਲਗਦਾ ਸੀ ਕਿ ਕਿਤੇ ਡਿਗ ਹੀ ਨਾ ਪਈਏ।ਹਾਸੇ ਮਜਾਕ ਕਰਦਿਆਂ ਸਾਰੇ ਨਜਾਰੇ ਨੂੰ ਕੈਮਰੇ ਵਿਚ ਬੰਦ ਕਰਦਿਆਂ ਉੱਥੋਂ ਚਾਲੇ ਪਾ ਦਿਤੇ।
ਕਰੀਬ ਅੱਠ ਕਿਲੋਮੀਟਰ ਦੂਰ ਪਹਾੜੀ ਦੀ ਗੋਦ ਚ ਬਣੇ ਪੰਜਾਬੀ ਫਾਰਮ ਤੇ ਗਏ। ਪਲਾਸਟਿਕ ਦੇ ਚਿੱਟੇ ਜਾਲਾਂ ਨਾਲ ਢਕੇ ਹੋਏ ਖੇਤ ਦੂਰ ਤਕ ਦਿਖਾਈ ਦੇ ਰਹੇ ਸਨ ਪੜ੍ਹਾਈ ਦੇ ਆਧਾਰ ਤੇ ਗਏ ਹੋਏ ਪੰਜਾਬੀ ਮੁੰਡੇ ਫਾਰਮ ਤੇ ਰਹਿ ਰਹੇ ਸਨ।aਨਾਂ੍ਹ ਨੇ ਬੜੇ ਹੀ ਚਾਉ ਨਾਲ ਸਾਨੂੰ ਫਾਰਮ ਦਿਖਾਇਆ।ਬਲਿਊਵੇਰੀ ਅਤੇ ਟਮਾਟਰਾਂ ਦੀ ਖੇਤੀ ਉਥੋਂ ਦੀ ਮੁੱਖ ਖੇਤੀ ਸੀ।ਬਲਿਊਵੇਰੀ ਦੇ ਬੂਟੇ ਪੰਜਾਬ ਅੰਦਰ ਬੇਰੀ ਦੀਆਂ ਝਾੜੀਆਂ ਦਾ ਦ੍ਰਿਸ ਪੇਸ ਕਰ ਰਹੇ ਸਨ। ਝਾੜੀਆਂ ਉਤੇ ਲੱਗੇ ਬੇਰਾਂ ਵਾਂਗ ਹੀ ਬਲਿਊਵੇਰੀ ਦਾ ਫਲ ਲੱਗਿਆ ਹੋਇਆ ਸੀ। ਫਲ ਦਾ ਰੰਗ ਕਰੀਬ ਜਾਮਣ ਵਰਗਾ ਤੇ ਸਾਈਜ ਬੇਰ ਜਿੰਨਾ ਹੀ ਸੀ ਜਿਸਨੂਂੰ ਹੱਥਾਂ ਨਾਲ ਤੋੜਕੇ ਹੀ ਪੈਕ ਕੀਤਾ ਜਾਂਦਾ ਸੀ।ਬਲਿਊਵੇਰੀ ਦਾ ਫਲ ਸਿਹਤ ਲਈ ਬਹੁਤ ਹੀ ਲਾਭਦਾਇਕ ਮੰਨਿਆ ਜਾਦਾ ਹੈ। ਇਹ ਬਾਜਾਰ ਵਿਚ ਸਾਰੇ ਫਲਾਂ ਨਾਲੌਂ ਮਹਿੰਗਾ ਮਿਲਦਾ ਹੈ।ਫਲ ਨੂੰ ਜਾਨਵਰਾਂ ਤੋਂ ਬਚਾਉਣ ਲਈ ਕਰੀਬ ਛੱਤ ਫੁੱਟ aੱਚਾ ਜਾਲ ਪਾ ਕੇ ਸਾਰੇ ਖੇਤ ਢਕੇ ਹੋਏ ਸਨ।ਸਾਰੇ ਬੂਟੇ ਲਾਈਨਾਂ ਵਿਚ ਲੱਗੇ ਹੋਏ ਸਨ। ਲਾਈਨਾਂ ਵਿਚ ਕਰੀਬ ਪੰਜਫੁੱਟ ਦਾ ਫਾਸਲਾ ਸੀ। ਸਿੰਜਾਈ ਲਈ ਸਾਰੇ ਖੇਤ ਵਿਚ ਪਾਈਪਾਂ ਵਿਛੀਆਂ ਹੋeਆਂ ਸਨ। ਬੂਟੇ ਦੀ ਜੜ ਨਾਲ ਸੁਰਾਖ ਮਾਰਕੇ ਪਾਣੀ ਲਾਇਆ ਜਾਂਦਾ ਸੀ।ਪਾਣੀ ਦੀ ਇਕ ਬੂੰਦ ਵੀ ਕਿਤੇ ਜਾਇਆ ਨਹੀਂ ਸੀ ਜਾ ਰਹੀ।ਏਕੜਾਂ ਦੇ ਖੇਤ ਨੂੰ ਸਿਰਫ ਦੋ ਤਿੰਨ ਘੰਟੇ ਪੰਪ ਚਲਾ ਕੇ ਪਾਣੀ ਦੇ ਦਿਤਾ ਜਾਂਦਾ ਸੀ।ਬੂਟੇ ਦਾ ਆਲਾ ਦੁਆਲਾ ਤਕਰੀਵਨ ਤਿੰਨ ਚਾਰ ਫੁੱਟ ਚੌੜੇ ਪਲਾਸਟਿਕ ਦੇ ਤੱਪੜ ਨਾਲ ਢਕਿਆ ਹੋਇਆ ਸੀ ਜਿਸ ਨਾਲ ਬੂਟੇ ਦੇ ਆਲੇ ਦੁਆਲੇ ਕੋਈ ਘਾਹ ਫੁਸ ਜਾਂ ਨਦੀਨ ਬੂਟੇ ਦੀ ਖੁਰਾਕ ਨਾ ਘਟਾ ਸਕੇ।ਕੋਈ ਖਾਦ ਜਾਂ ਦਵਾਈ ਦੇਣ ਲਈ ਪੰਪ ਦੇ ਕੋਲ ਡਰੰਮ ਵਿਚ ਘੋਲਕੇ ਹੀ ਪਾਣੀ ਵਿਚ ਮਿਲਾ ਦਿਤੀ ਜਾਂਦੀ ਸੀ।ਕੋਈ ਵੱਖਰੀ ਮਿਹਨਤ ਨਹੀਂ ਕੀਤੀ ਜਾਂਦੀ ਸੀ।ਬੂਟੇ ਦੀਆਂ ਪੁਰਾਣੀਆਂ ਟਾਹਣੀਆਂ ਨੂੰ ਕੱਟ ਦਿਤਾ ਜਾਂਦਾ ਸੀ।ਜਿਸ ਨਾਲ ਬੂਟਾ ਲਗਾਤਾਰ ਚਾਰ ਪੰਜ ਸਾਲ ਫਲ ਯੋਗ ਰਹਿੰਦਾ ਸੀ ਤੇ ਫਲ ਲਗਾਤਾਰ ਚਲਦਾ ਰੰਿਹੰਦਾ ਸੀ।ਇਸੇ ਹੀ ਤਰੀਕੇ ਨਾਲ ਟਮਾਟਰਾਂ ਦੀ ਖੇਤੀ ਹੂੰਦੀ ਦੇਖੀ।ਸ਼ਾਰੇ ਖੇਤ ਉਤੇ ਪਲਾਸਟਿਕ ਦਾ ਕਾਗਜ ਪਾਇਆ ਹੋਇਆ ਸੀ।ਪੂਰੇ ਖੇਤ ਵਿਚ ਪਲਾਸਟਿਕ ਦਾ ਤੱਪੜ ਵਿਸਾਇਆ ਹੋਇਆ ਸੀ।ਤੱਪੜ aੱਤੇ ਹੀ ਪਲਾਸਟਿਕ ਦੇ ਗਮਲਿਆਂ ਵਿਚ ਬੂਟੇ ਲਾਏ ਹੋਏ ਸਨ।ਹਰ ਬੂਟੇ ਨੂੰ ਛੱਤ ਦੇ ਨਾਲ ਲਗਦੀਆਂ ਲੋਹੇ ਦੀਆਂ ਤਾਰਾਂ ਨਾਲ ਪਤਲੀਆਂ ਰੱਸੀਆਂ ਨਾਲ ਬੰਨਿਆ ਹੋਇਆ ਸੀ।ਬੂਟਾ ਜਿਉਂ ਹੀਵੱਡਾ ਹੂੰਦਾ ਜਾਂਦਾ ਸੀ।ਉਸੇ ਤਰਾਂ ਨੂੰ ਰੱਸੀ ਵਧਾ ਕੇ ਵੇਲ ਅੱਗੇ ਵਲ ਨੂੰ ਲੈ ਜਾਈ ਜਾਂਦੀ ਸੀ।ਫਲ ਦੇ ਆਲੇ ਦੁਆਲੇ ਦੇ ਪੱਤੇ ਕੱਟ ਦਿਤੇ ਜਾਂਦੇ ਸਨ ਤਾਂਕਿ ਫਲ ਦੀ ਖੁਰਾਕ ਫਾਲਤੂ ਪੱਤੇ ਨਾ ਖਾ ਸਕਣ।ਬੂਟੇ ਨੂੰ ਪਾਣੀ ਪਲਾਸਟਿਕ ਦੀਆਂ ਪਾਈਪਾਂ ਰਾਂਹੀਂ ਦਿਤਾ ਜਾਂਦਾ ਸੀ ਜਿਸ ਨਾਲ ਤੁਬਕਾ ਤੁਬਕਾ ਪਾਣੀ ਵੇਲ ਨੂੰ ਮਿਲਦਾ ਰਹਿੰਦਾ ਸੀ। ਖਾਦ ਅਤੇ ਦੁਆਈ ਪਿੱਛੋਂ ਪੰਪ ਰਾਹੀਂ ਹੀ ਦਿਤੀ ਜਾਂਦੀ ਸੀ।ਪਾਣੀ ਦੇ ਸਾਧਨ ਕਰੀਬ ਮੁਫਤ ਵਰਗੇ ਹੀ ਹਨ।ਹਰੇਕ ਫਾਰਮ ਵਿਚ ਇਕ ਪਾਣੀ ਦਾ ਡੰਘਾ ਤਲਾਬ ਹੰਦਾ ਹੈ ਜਿਸ ਅੰਦਰ ਬਾਰਿਸ ਦਾ ਪਾਣੀ ਇਕੱਠਾ ਕਰ ਲਿਆ ਜਾਂਦਾ ਹੈ ਤੇ ਪੰਪਾਂ ਰਾਂਹੀਂ ਫਸਲਾਂ ਨੂੰ ਦਿਤਾ ਜਾਂਦਾ ਹੈ।ਬਿਜਲੀ ਨਾਲ ਚਲਣ ਵਾਲੇ ਪੰਪਾਂ ਲਈ ਬਿਜਲੀ ਸੋਲਰ ਸਿਸਟਮ ਨਾਲ ਬਣਾਈ ਜਾਂਦੀ ਹੈ।ਪਾਣੀ ਇਕ ਇਕ ਬੂੰਦ ਨੂੰ ਸੰਭਾਲ ਕੇ ਵਰਤਿਆ ਜਾਂਦਾ ਹੈ।ਕਿਤੇ ਕਿਤੇ ਜਮੀਨ ਵਿਚ ਵੀ ਪੰਪ ਲਗਾਏ ਜਾਂਦੇ ਹਨ।
          ਵੂਲਗੁਲਗਾ ਵਿਚ ਤਕਰੀਵਨ ਸਾਰੀ ਖੇਤੀ ਪੰਜਾਬੀ ਲੋਕਾਂ ਕੋਲ ਹੈ।ਖੇਤੀ ਦਾ ਕੰਮ ਸਖਤ ਹੋਣ ਦੀ ਵਜ੍ਹਹ ਕਰਕੇ ਅੰਗਰੇਜਾਂ ਦੀ ਨਵੀਂ ਪੀਹੜੀ ਖੇਤੀ ਕਰਨ ਨੂੰ ਤਿਆਰ ਨਹੀਂ।ਉੱਚੀਆਂ ਪੜਾ੍ਹਈਆਂ ਕਰਕੇ ਉੱਚੀਆਂ ਨੌਕਰੀਆਂ ਜਾਂ ਵੱਡੇ ਕਾਰੋਬਾਰਾਂ ਵਲ ਜਾ ਰਹੀ ਹੈ।ਹਰੇਕ ਫਾਰਮ aੱਤੇ ਪੰਜਾਬੀ ਰੰਗ ਦਿਖਾਈ ਦੇ ਰਿਹਾ ਸੀ।ਘਰ ਦੀ ਲੋੜ ਲਈ ਮੁਰਗੀਆਂ,ਸਰੋਂ੍ਹ ਦਾ ਸਾਗ ,ਲਛਣ ਤੇ ਕੱਝ ਕ ਪਪੀਤੇ ਦਿਖਾਈ ੰਿਦੰਦੇ ਸਨ।
ਟਮਾਟਰਾਂ ਦਾ ਫਾਰਮ ਦੇਖਣ ਤੋਂ ਬਾਅਦ ਗੁਰਦਵਾਰੇ ਜਾਣ ਦਾ ਪ੍ਰੌਗਰਾਮ ਬਣਾਇਆ।ਸਿੱਖਾਂ ਨੇ ਅਪਣਾ ਅਸਲੀ ਰੂਪ ਦਿਖਾਇਆ ਹੋਇਆ ਸੀ। ਚੌਧਰ ਦੀ ਭੱਖ ਨੇ ਸਾਰੇ ਭਾਈਚਾਰੇ ਨੂੰ ਦੋ ਹਿੱਸਿਆਂ ਵਿਚ ਵੰਡਿਆ ਹੋਇਆ ਸੀ।ਨਾਲੋ ਨਾਲ ਲਗਦੇ ਦੋ ਗੁਰਦੁਆਰੇ ਬਣੇ ਹੋਏ ਸਨ।ਇਕ ਗੁਰਦਵਾਰੇ ਵਾਲੇ ਲੋਕ ਦੂਜੇ ਗੁਰਦੁਆਰੇ ਜਾਣਾ ਅਪਣੀ ਤੋਹੀਨ ਸਮਝਦੇ ਸਨ।ਪੁਰਾਣੇ ਗੁਰਦੁਆਰੇ ਵਿਚ ਲੰਗਰ ਹਾਲ ਵਿਚ ਵੱਡੀ ਗਿਣਤੀ ਵਿਚ ਕੁਰਸੀਆਂ ਮੇਜ ਸਜੀਆਂ ਹੋਈਆਂ ਸਨ ਤੇ ਹੇਠਾਂ ਬੈਠਕੇ ਖਾਣ ਲਈ ਇਕ ਤੱਪੜ ਵੀ ਵਿਛਾਇਆ ਹੋਇਆ ਸੀ।ਲੰਗਰ ਹਾਲ ਵਿਚ ਜੁੱਤੀਆਂ ਲੈਕੇ ਜਾਣ ਦੀ ਖੱਲ੍ਹ ਸੀ।ਇਸ ਤਰਾਂ ਦਾ ਪ੍ਰਬੰਧ ਦਸਾਂ ਗੁਰੂਆਂ ਦੀ ਲੰਗਰ ਪ੍ਰਥਾ ਜਾਂ ਲੰਗਰ ਦੇ ਅਰਥਾਂ ਤੌਂ ਮੁਨਕਰ ਹੋਣ ਦੀ ਨਿਸਾਨੀ ਸੀ।ਵੱਡਾ ਗੁਰਦੁਆਰਾ ਜੋ ਕਿ ਬਾਅਦ ਵਿਚ ਬਣਿਆ ਸੀ ਅੰਦਰ ਕਿਸੇ ਪ੍ਰੀਵਾਰ ਨੇ ਲੜਕਾ ਹੋਣ ਦੀ ਖੁਸੀ ਵਿਚ ਅਖੰਡ ਪਾਠ ਦਾ ਭੋਗ ਪਾਇਆ ਜਾ ਰਿਹਾ ਸੀ।ਰਿਸਤੇ ਦਾਰਾਂ ਤੇ ਆਲੇ ਦੁਆਲੇ ਦੇ ਸਜਣਾਂ ਮਿੱਤਰਾਂ ਨੂੰ ਸੱਦਾ ਦਿਤਾ ਹੋਇਆ ਸੀ।ਅਸੀਂ ਭੋਗ ਤੋਂ ਪਹਿਲਾਂ ਪਹੁੰਚ ਗਏ ਸੀ। ਗੁਰਦੁਆਰੇ ਬਾਹਰ ਹਰੀ ੰਿਸੰਘ ਨਲੂਏ ਤੇ ਮਾਈ ਭਾਗੋ ਦੇ ਬੁੱਤਾਂ ਨਾਲ ਗੁਰਦੁਆਰੇ ਦੀ ਪਹਿਰੇਦਾਰੀ ਹੋ ਰਹੀ ਸੀ।ਗੁਰਦੁਅਲਾਰੇ ਦੀ ਬਿਲੰਿਡੰਗ ਹਿੰਦੁਸਤਾਨੀ ਗੁਰਦੁਆਰਿਆਂ ਵਰਗੀ ਸੀ ਪਰ ਬਾਹਰਲੇ ਦੇਸਾਂ ਦੇ ਗੁਰਦੁਆਰਿਆਂ ਵਾਂਗ ਹੇਠਾਂ ਲੰਗਰ ਤੇ ਉਪਰਲੀ ਮੰਜਲ ਤੇ ਗ੍ਰੰਥ ਸਾਹਿਬ ਦਾ ਸਰੂਪ ਸੀ।ਕੀਰਤਨ ਅੰਦਰ ਭਾਰਤ ਦੀ ਤਰਾਂ ਬਹੁਤੀਆਂ  ਮਿਥਹਾਸਕ ਤੇ ਅੰਧ ਵਿਸਵਾਸੀ ਗੱਲਾਂ ਸੁਣਾ ਕੇ ਭਰਮਾਆਿ ਜਾ ਰਿਹਾ ਸੀ ਅਤੇ ਡਾਲਰ ਇਕੱਠੇ ਕੀਤੇ ਜਾ ਰਹੇ ਸਨ।ਆਉਣ ਵਾਲਾ ਹਰ ਵਿਅਕਤੀ ਗੋਲਕ ਅਤੇ ਕੀਰਤਨੀਏ ਦੇ ਬਾਜੇ ਨੂੰ ਡਾਲਰਾਂ ਨਾਲ ਨਮਸਕਾਰਦਾ ਸੀ।ਅਸੀਂ ਅਪਣੇ ਸੰਪਰਕ ਦੇ ਲੋਕਾਂ ਨੂੰ ਮਿਲੀ ਜੁਲੀ ਜਾ ਰਹੇ ਸੀ।ਲੰਗਰ ਖਾਣ aਪਰੰਤ ਬੀਬੀ ਰਛਮੀਰ ਕੌਰ ਵਲ ਚਲ ਪਏ।
ਬੀਬੀ ਰਛਮੀਰ ਕੌਰ ਜਿਸਨੇ ਬੜੀ ਸਖਤ ਮਿਹਨਤ ਕਰਕੇ।"ਪੰਜਾਬੀ ਸਿੱਖ ਕਮਿਉਨਿਟੀ ਇਨ ਆਸਟ੍ਰੇਲੀਆ"ਕਿਤਾਬ ਲਿਖਕੇ ਵੱਡਾ ਨਾਮਣਾ ਖੱਟਿਆ ਹੈ ਨੂੰ ਮਿਲਣ ਦੀ ਬੜੀ ਤਾਂਘ ਸੀ, ਅਸੀਂ ਭੋਗ ਤੋਂ ਬਾਅਦ ਮਿਲੇ।ਬੀਬੀ ਦੇ ਘਰ ਚ ਕੋਈ ਫੰਕਸਨ ਹੋਣ ਕਰਕੇ,ਸਾਨੂੰ ਅਪਣੇ ਦਢਤਰ ਜਿਸਦੀ ਚਾਬੀ ਉਸ ਕੋਲ ਹੀ ਸੀ ਲੈ ਗਈ।ਬੀਬੀ ਨੇ ਅਪਣੇ ਜੀਵਨ ਦੀ ਕਹਾਣੀ ਬੜੇ ਵਿਸਥਾਰ ਨਾਲ( ਜੋ ਕਿ ਇਸ ਲੇਖ ਵਿਚ ਲਿਖਣੀ ਮੁਸਕਿਲ ਹੈ।)ਸੁਣਾਈ ਤੇ ਸਾਡੇ ਕੋਲੋਂ ਵੀ ਬੜਾ ਕੁੱਝ ਪੁੱਛਿਆ। ਬੀਬੀ ਵੂਲਗੁਲਗਾ ਦੀ ਜੰਮ ਪਲ ਹੋਣ ਕਰਕੇ ਜਾਣਕਾਰੀ ਬੜੀ ਗਹਿਰਾਈ ਤੱਕ ਰਖਦੀ ਹੈ।ਬੀਬੀ ਦੀ ਉਮਰ ੫੨ ਸਾਲ ਹੈ। ਬੀਬੀ ਨੇ ਦੱਸਿਆ ਕਿ ਉਸਦਾ ਦਾਦਾ ਸਰਦਾਰ ਊਧਮ ਸਿੰਘ ੧੮੯੫ ਵਿਚ ਆਸਟ੍ਰੇਲੀਆ ਆਇਆ ਸੀ।ਇੱਥੋਂ ਵਾਪਸ ਜਾ ਕੇ ਫਿਰ ਸਾਰੇ ਪ੍ਰਵਾਰ ਨੂੰ ਨਾਲ ਲੈਕੈ ਆਇਆ ਸੀ।ਉਸ ਵੇਲੇ ਮੇਰੇ ਬਾਪ ਅਮਰਜੀਤ ਸਿੰਘ ਦੀ ਉਮਰ ਸਿਰਫ ਪੰਜ ਸਾਲ ਦੀ ਸੀ।ਇਸੇ ਕਰਕੇ ਸਿੱਖ ਕਮਿਉਨਿਟੀ ਦਾ ਇਤਿਹਾਸ ਇਸ ਪ੍ਰੀਵਾਰ ਨਾਲ ਜੁੜਿਆ ਹੋਇਆ ਹੈ।ਪਹਿਲਾ ਭਾਰਤੀ ਬੰਦਾ ਅੰਗਰੇਜ  ਦੀ ਮਿਲਟਰੀ ਵਿਚੌਂ ਰੀਟਾਇਰ ਹੋਕੇ ਇੱਥੇ ਆਇਆ ਸੀ।ਬੀਬੀ ਅੱਜ ਕਲ਼੍ਹ ਇੱਥੇ ਸਰਕਾਰੀ ਨੌਕਰੀ ਤੇ ਵੈਲਫੇਅਰ ਅਫਸਰ ਲਗੀ ਹੋਈ ਹੈ।ਬੀਬੀ ਨੇ ਦੱਸਿਆ ਕਿ ਇਹ ਦਫਤਰ ਵੀ ਉਸਨੇ ਆਪ ਹੀ ਬਣਵਾਇਆ ਹੈ।ਬੀਬੀ ਨੇ ਭਾਰਤ ਅਤੇ ਖਾਸ ਕਰਕੇ ਪੰਜਾਬ ਤੌਂ ਆਏ ਬਹੁਤ ਲੋਕਾਂ ਦੀ ਮਦਦ ਕਰਕੇ ਆਸਟ੍ਰੇਲੀਆ ਅੰਦਰ ਸੈਟ ਕਰਵਾਇਆ ਹੈ।ਬੀਬੀ ਦੀ ਕਿਤਾਬ ਭਾਰਤੀ ਲੋਕਾਂ ਦੇ ਸੈਟ ਹੋਣ ਦੇ ਡੂੰਘੇ ਇਤਿਹਾਸ ਤੇ ਚਾਨਣਾ ਪਾਉਂਦੀ ਹੈ।ਕਿਤਾਬ ਅੰਦਰ ਭਾਰਤੀ ਲੋਕਾਂ ਨੇ ਝੱਲੀਆਂ ਮੁਸੀਬਤਾਂ,ਨਸਲਵਾਦ ਤੇ ਸਖਤ ਮਿਹਨਤ ਨਾਲ ਜੀਵਨ ਦੀ ਸੈਟਲਮੈਂਟ ਬੜੇ ਹੀ ਰੌਚਿਕ ਢੰਗ ਨਾਲ ਬਿਆਨ ਕੀਤੀ ਹੈ।ਬੀਬੀ ਨੇ ਆਸਟ੍ਰੇਲੀਅਨ ਮਾਈਗਰੇਸਨ ਕਾਨੂੰਂਨ ਦਾ ਸਰਟੀਫੀਕੇਟ ਹਾਸਲ ਕੀਤਾ ਹੋਇਆ ਹੈ।ਮੈਂ ਅਪਣੇ ਸਿਡਨੀ ਚ ਲਿਖੇ ਹੋਏ ਸਾਰੇ ਆਰਟੀਕਲ  ਉਸਨੂੰ ਦਿੱਤੇ ਤਾਂ ਉਸਨੇ ਦੱਸਿਆ ਕਿ ਉਹ ਪੰਜਾਬੀ ਬੋਲ ਤਾਂ ਲੈਂਦੀ ਹੈ ਪਰ ਪੜ੍ਹ ਨਹੀਂ ਸਕਦੀ।ਮੈਂ ਸਪਸ਼ਟ ਸਬਦਾਂ ਨਾਲ ਉਸਦੀ ਇਸ ਕਮਜੋਰੀ ਨੂੰ ਨੋਟ ਕਰਵਾਇਆ ਅਤੇ ਖਤੋ ਖਿਤਾਬਤ ਦੇ ਐਡਰੈਸ ਲੈਕੇ ਫੋਟੋਆਂ ਲੈਕੇ ਵਿਦਾਇਗੀ ਲਈ।
         ਸਾਡੇ ਤਿੰਨ ਸਾਥੀ ਵਧੀਆ ਹੋਟਲ ਚ ਤੇ ਵਧੀਆ ਨਜਾਰੇ ਚ ਬੈਠੇ ਬੀਅਰ ਪੀ ਰਹੇ ਸਨ।ਅਸੀਂ ਵੀ ਉਨਾਂ੍ਹ ਵਿਚ ਜਾ ਸਮੁਲੀਅਤ ਕੀਤੀ।ਬੀਅਰ ਨਾਲ ਤਸ਼ੱਲ਼ੀ ਹੋ ਜਾਣ ਬਾਅਦ ਅਸੀਂ ਵੂਲ਼ ਗੁਲਗੇ ਤੋਂ ਅੱਗੇ ਬ੍ਰਿਸਵੇਨ ਤਰਫ ਹੋਰ ਫਾਰਮ ਦੇਖਣ ਲਈ ਚਾਲੇ ਪਾ ਦਿੱਤੇ।ਕਰੀਬ ਤੀਹ ਕਿਲੋਮੀਟਰ ਦੂਰ ਬਲਿਊ ਵੇਰੀ ਦੇ ਫਾਰਮ ਤੇ ਗਏ।ਫਾਰਮ ਦਾ ਕਰੀਬ ਅੱਧਾ ਭਾਗ ਜਾਲ ਨਾਲ ਢਕਿਆ ਹੋਇਆ ਤੇ ਅੱਧਾ ਨੰਗਾ ਸੀ। ਨੰਗੇ ਫਾਰਮ ਤੇ ਜਾਨਵਰ ਅਪਣੀ ਪੇਟ ਪੂਜਾ ਕਰ ਰਹੇ ਸਨ।ਫਾਰਮ ਤੇ ਫਲ ਤੋੜ ਰਹੇ ਬੰਦਿਆਂ ਤੇ ਨਿਗਾਹ ਪਈ,ਨਜਦੀਕ ਗਏ ਤਾਂ ਇਕ ਲੜਕਾ ਤੇ ਲੜਕੀ ਫਰਾਂਸ ਤੋਂ ਆਏ ਹੋਏ ਸਨ।ਉਨਾਂ੍ਹ ਨਾਲ ਗੱਲ ਬਾਤ ਕਰਨ ਤੋਂ ਪਤਾ ਲੱਗਿਆ ਕਿ ਉਹ ਛੇ ਮਹੀਨੇ ਦਾ ਵਰਕ ਪਰਮਿਟ ਲੈ ਕੇ ਆਏ ਹੋਏ ਹਨ ਤੇ ਕੰਮ ਕਰਕੇ ਡਾਲਰ ਕਮਾ ਕੇ ਘੁੰਮ ਫਿਰ ਕੇ ਵਾਪਸ ਚਲੇ ਜਾਣਗੇ।ਸਾਨੂੰ ਇਹ ਦੇਖਕੇ ਬਹੁਤ ਹੈਰਾਨਗੀ ਹੋਈ ਕਿ ਉਸ ਜੋੜੇ ਦੀ ਰੀਹਾਇਸ ਵੀ ਫਾਰਮ aੱਤੇ ਹੀ ਸੀ।ਪਲਾਸਟਿਕ ਦੇ ਛੋਟੇ ਜਿਹੇ ਟੈਂਟ ਅੰਦਰ ਸੌਣ ਦਾ ਪ੍ਰਬੰਧ ਸੀ।ਕਪੜਾ ਲਤਾ ਤੇ ਖਾਣ ਦਾ ਸਾਰਾ ਸਮਾਨ ਕਾਰ ਵਿਚ ਰੱਖਿਆ ਹੋਇਆ ਸੀ।ਖਾਣਾ ਪਕਾਉਣ ਲਈ ਲੱਕੜੀ ਬਾਲ ਕੇ ਪ੍ਰਬੰਧ ਕੀਤਾ ਹੀeਆ ਸੀ।ਆਬਾਦੀ ਤੋਂ ਇੰਨੀ ਦੂਰ ਰਹਿਣ ਦੀ ਬਹੁਤ ਵੱਡੀ ਹਿੰਮਤ ਸੀ ਜਦੋਂ ਕਿ ਕੰਗਾਰੂ ਵਰਗੇ ਜਾਨਵਰ ਖੇਤਾਂ ਵਿਚ ਆਮ ਹੀ ਘੰਮਦੇ ਫਿਰਦੇ ਸਨ। ਸਾਰੇ ਫਾਰਮਾਂ ਦੀ ਤਰਾਂ ਸਾਰੀ ਮਸੀਨਰੀ ਖੇਤਾਂ ਵਿਚ ਹੀ ਖੜੀ ਸੀ।ਕਿਸੇ ਕਿਸਮ ਦੀ ਚੋਰੀ ਚਕਾਰੀ ਦਾ ਕੋਈ ਡਰ ਨਹੀ ਸੀ।
ਅਸੀਂ ਵਾਪਸ ਕੌਫਿਸ ਹਾਰਬਰ ਆ ਗਏ।ਸਰਦਾਰ ਹਰਜਿੰਦਰ ਸਿੰਘ ਸੋਹੀ ਜਿਨਾਂ੍ਹ ਨਾਲ ਸਾਡਾ ਮੇਲ ਗੁਰਦੁਆਰੇ ਹੀ ਹੋ ਗਿਆ ਸੀ ਦੇ ਘਰ ਅੱਗੇ ਗੱਡੀਆਂ ਆ ਖੜੀਆਂ।ਆਮ ਜਮੀਨ ਤੌਂ aੱਚੀ ਥਾਉਂ ਤੇ ਮਕਾਨ ਬਣਿਆ ਹੋਇਆ ਸੀ।ਮਕਾਨ ਦੇ ਫਰੰਟ ਇਕ ਵਧੀਆ ਕੌਠੀ ਦੀ ਝਲਕ ਦੇ ਰਿਹਾ ਸੀ।ਸੋਹੀ ਨੂੰ ਫੋਨ ਕੀਤਾ ,ਸੋਹੀ ਨੇ ਘਰੋਂ ਬਾਹਰ ਹੋਣ ਦੀ ਸੂਰਤ ਵਿਚ ਘਰ ਵਾਲੀ ਨੂੰ ਬਾਹਰ ਬੰਦੇ ਖੜੇ ਹੋਣ ਵਾਰੇ ਦੱਸਿਆ ਤਾਂ ਉਪਰਲੀ ਮੰਜਲ ਤੇ ਬਾਹਰ ਆ ਕੇ ਉਸਦੇ ਘਰ ਵਾਲੀ ਨੇ ਸਾਨੂੰ ਹਾਕ ਮਾਰਕੇ ਅੰਦਰ ਆਉਣ ਲਈ ਕਿਹਾ। ਦਰਵਾਜਾ ਖੁਲਿਆ ਤੇ ਸੋਫਿਆਂ ਉਪਰ ਬੈਠ ਗਏ।ਇੰਨੇ ਨੂੰ ਖੁਲ਼ੀ ਦਾੜ੍ਹੀ ਤੇ ਸਿਰ ਤੇ ਪਟਕਾ ਲਪੇਟੀ ਸੋਹੀ ਸਾਹਬ ਵੀ ਆ ਗਏ।ਸਾਰਾ ਪ੍ਰੀਵਾਰ ਖੁਸੀ ਖੁਸੀ ਸਾਡਾ ਸਵਾਗਤ ਕਰ ਰਿਹਾ ਸੀ।ਸੋਹੀ ਨਾਲ ਸਾਡੀ ਜਾਣ ਪਛਾਣ ਸਿਰਫ ਸਾਡੇ ਨਾਲ ਜੀਤ ਸਿੰਘ ਦੇ ਸੋਹੀ ਹੋਣ ਕਾਰਨ ਸੀ ਹੋਰ ਕੋਈ ਜਾਣਕਾਰੀ ਨਹੀਂ ਸੀ।ਇੰਨਾਂ ਵੱਡਾ ਪਿਆਰ ਇਸ ਪ੍ਰੀਵਾਰ ਵੱਲੌਂ ਮਿਲਿਆ,ਜੀਵਨ ਦੀਆਂ ਯਾਦਾਂ ਅੰਦਰ ਅਪਣੀ ਅਮਿੱਟ ਛਾਪ ਛੱਡ ਗਿਆ। ਸਮੇਂ ਅਨੁਸਾਰ ਰਾਤ aੱਪਰ ਨੂੰ ਆ ਰਹੀ ਸੀ ।ਆਉਂਦਿਆਂ ਹੀ ਸੋਹੀ ਨੇ ਅਪਣੇ ਬੱਚਿਆਂ ਨੂਂੰ ਲਲਕਾਰੇ ਵਾਂਗ ਆਵਾਜ ਮਾਰਕੇ ਚਾਹ ਪਾਣੀ ਤੇ ਬੀਅਰ ਬਿਸਕੀ ਲਈ ਕਿਹਾ।ਬੜੀ ਹੀ ਫੁਰਤੀ ਨਾਲ ਵੱਡਾ ਮੇਜ ਚਾਹ ਪਾਣੀ ਠੰਡਾ ਤੇ ਜੂਸ ਨਾਲ ਸਜ ਗਿਆ।ਉਪਰੰਤ ਬੀਅਰ ਬਿਸਕੀ ਕਾਜੂ ਬਦਾਮ ਤੇ ਚਿਕਨ ਦੀਆਂ ਪਲੇਟਾਂ ਮੇਜ ਤੇ ਆ ਸਜੀਆਂ।ੰਿਤੰਨ ਮੁੰਡਿਆਂ ਵੱਲੋਂ ਮੇਜ ਸਜਾaਂਦਿਆਂ ਹੀ ਸੋਹੀ ਵੱਲੋਂ ਜਾਣ ਪਛਾਣ ਕਰਵਾਈ ਗਈ। ਇਕ ਉਸਦਾ ਅਪਣਾ ਲੜਕਾ ਸੀ ਜੋਕਿ ਸਰੀਰਕ ਤੌਰ ਤੇ ਲੰਬਾ,ਸਡੌਲ ਤੇ ਤਾਕਤਵਰ ਸੀ।ਇਹ ਉਂਨੀ ਸਾਲ ਤੋਂ ਘੱਟ ਉਮਰ ਦੀ ਟੀਮ ਚ ਕਬੱਡੀ ਖੇਡਦਾ ਹੈ ਚੰਗਾ ਜਾਫੀਆ ਹੈ ਅਤੇ ਨਾਲ ਹੀ ਮੁੰਡੇ ਨੂੰ ਸੁਣਾ ਕੇ ਕਿਹਾ ਕਿ ਜੇ ਗੋਰੀਆਂ ਕੁੜੀਆਂ ਦੀਆਂ ਮਹਿਫਲਾਂ ਤੋਂ ਦੂਰ ਰਿਹਾ ਤਾਂ ਚੰਗਾ ਪਲੇਅਰ ਬਣ ਜਾਵੇਗਾ। ਦੂਜੇ ਮੁੰਡਿਆਂ ਵਾਰੇ ਦੱਸਿਆ ਜੋ ਭਾਣਜੇ ਸਨ।ਉਨਾਂ੍ਹ ਨੂੰ ਅਪਣੇ ਵਲੋਂ ਸਪੌਂਸਰਸਿਪ ਭੇਜ ਕੇ ਮੰਗਵਾਇਆ ਗਿਆ ਸੀ। ਅੱਜ ਦੇ ਭਰਪੂਰ ਨਜਾਰੇ ਅੰਦਰ ਵੱਡੀ ਗੱਲ ਇਹ ਸੀ ਕਿ ਸੋਹੀ ਨੇ ਆਪ ਸਰਾਬ ਮੀਟ ਪ੍ਰਯੋਗ ਬੰਦ ਕੀਤਾ ਹੋਇਆ ਸੀ।ਪਰ ਸਾਨੂੰ ਸੁਰੂ ਕਰਵਾਉਣ ਲਈ ਪੂਰਾ ਜੋਰ ਲਾਇਆ ਹੋਇਆ ਸੀ।ਲੋੜ ਮੁਤਾਬਿਕ ਹਰ ਕੋਈ ਆਪੋ ਅਪਣੀ ਪਾ ਰਿਹਾ ਸੀ ਤੇ ਮਨ ਪਸੰਦ ਖਾ ਰਿਹਾ ਸੀ।ਸੁਭਾ ਜਲਦੀ ਰਵਾਨਗੀ ਦੀ ਗੱਲ ਕਾਰਣ ਖਾਣਾ ਪਰੋਸਿਆ ਗਿਆ। ਬਾਕੀ ਦਾਲ ਸਬਜੀਆਂ ਤੋਂ ਇਲਾਵਾ ਸਰੋਂ੍ਹ ਦਾ ਸਾਗ ਅਪਣੀਆਂ ਮਹਿਕਾਂ ਛੱਡ ਰਿਹਾ ਸੀ।ਸਾਰਾ ਪ੍ਰੀਵਾਰ ਖਾਣਾ ਪਰੋਸਣ ਵਿਚ ਚਾਈਂ ਚਾਂਈ ਭੱਜਿਆ ਫਰਿਦਾ ਸੀ।ਖਾਣਾ ਖਾਣ ਪਿੱਛੋਂ ਕਮਰਿਆਂ ਅੰਦਰ ਬਿਸਤਰਿਆਂ ਦਾ ਪ੍ਰਬੰਧ ਬਹੁਤ ਸੋਹਣਾ ਸੀ। ਰਾਤ ਦੀ ਘੂਕ ਨੀਂਦ ਤੋਂ ਬਾਅਦ ਮਿਥੇ ਸਮੇਂ ਤੇ ਉਠ ਨਹੀਂ ਹੋ ਸਕਿਆ।ਜਦੋਂ ਉਠੇ ਕਾਹਲੀ ਨਾਲ ਤਿਆਰ ਹੋਣ ਲਗ ਪਏ। ਨਾਸਤੇ ਅੰਦਰ ਪਰੌਂਠੇ,ਦਹੀਂ,ਸਬਜੀ ਤੋਂ ਇਲਾਵਾ ਖੋਏ ਵਿਚ ਮਿਲਾਏ ਹੋਏ ਤਿਲਾਂ ਦੀਆਂ ਪਿੰਨੀਆਂ ਪੇਸ ਕੀਤੀਆਂ ਗਈਆਂ ਜਿੰਨ੍ਹਾਂ ਨੂੰ ਖਾ ਕੇ ਪੂਰਨ ਆਨੰਦ ਆਇਆ।ਤੁਰਨ ਲੱਗਿਆਂ ਜਦੋਂ ਸੋਹੀ ਤੇ ਉਸਦੇ ਘਰ ਵਾਲੀ ਨਾਲ ਫੋਟੋ ਖਿਚਾਉਣ ਦੀ ਗੱਲ ਕੀਤੀ ਤਾਂ ਘਰ ਵਾਲ਼ੀ ਕਹਿਣ ਲਗੀ।"ਭਰਾ ਜੀ ਇਕ ਮਿੰਟ ਠਹਿਰਿਓ"। ਦੇਖਿਆ ਕਿ ਸਾਡੇ ਸਫਰ ਲਈ ਦੁਪਹਿਰ ਦੀ ਰੋਟੀ ਪੈਕ ਕਰ ਰਹੀ ਸੀ। ਵੇਖਕੇ ਹੈਰਾਨਗੀ ਹੋਈ।ਫੋਟੋ ਹੋਣ ਪਿੱਛੋਂ ਪੈਕ ਕੀਤੀ ਰੋਟੀ ਅਤੇ ਪਾਣੀ ਦੀਆਂ ਬੋਤਲਾਂ ਧੱਕੇ ਨਾਲ ਸਾਡੇ ਹੱਥ ਫੜਾਈਆਂ।"ਧੰਨ ਨੇ ਬਈ ਇਹ ਲੋਕ"ਸਾਡੇ ਸਾਰਿਆਂ ਦੇ ਮ੍ਹੂੰਹੋਂ ਨਿਕਲਿਆ। ਫਤਿਹ ਬੁਲਾ ਕੇ ਨੈਵੀਗੇਟਰ ਦੀ ਹਦਾਇਤ ਅਨੁਸਾਰ ਗੱਡੀ ਨੂੰ ਵਾਪਸੀ ਸਫਰ ਪਾ ਲਿਆ।ਸੜਕ ਦੇ ਦੁਆਲੇ ਜੰਗਲੀ ਦਰਖਤਾਂ,ਖੁਲੇ ਖੈਤਾਂ ਚ ਚਰਦੇ ਡੰਗਰਾਂ ਤੇ ਨਾਲ ਲਗਦੇ ਸਮੁੰਦਰ ਦੀਆਂ ਝਲਕਾਂ ਦੇਖਦੇ ਅਸੀਂ ਸਿਡਨੀ ਵਲ ਵਧ ਰਹੇ ਸੀ।ਸਿਡਨੀ ਤੋਂ ਕਰੀਬ ਦੋ ਸ਼ੌ ਕਿਲੋਮੀਟਰ ਦੂਰ ਨੈਲਸਨ ਵੇ ਜਿੱਥੇ ਕਿ ਸਮੁੰਦਰ ਚੌਂ ਛੱਲਾਂ ਨਾਲ ਰੇਤਾ ਨਿਕਲਕੇ ਦੂਰ ਤਕ ਫੈਲਿਆ ਹੋਇਆ ਹੈ aੱਤੇ ਜਾਣ ਦਾ ਪ੍ਰੋਗਰਾਮ ਬਣਾਇਆ। ਦੁਪਹਿਰ ਦਾ ਕਰੀਬ ਇੱਕ ਵੱਜ ਚੁੱਕਾ ਸੀ।ਪੜਾਅ ਤੇ ਪਹੁੰਚ ਕੇ ਪਹਿਲਾਂ ਰੋਟੀ ਖਾਣ ਦਾ ਪ੍ਰੋਗਰਾਮ ਬਣਾਇਆ।
ਜਦੋਂ ਰੋਟੀ ਖੋਲਕੇ ਦੇਖੀ ਪਰੌਂਠੇ,ਸਬਜੀ  ਤੇ ਅਚਾਰ ਨਾਲ ਭਰਪੂਰ ਖਾਣਾ ਸੀ। ਸਮੁੰਦਰ ਅਤੇ ਰੇਤੇ ਦੇ ਕੰਢੇ ਚਲੇ ਗਏ।ਪਤਾ ਕੀਤਾ ਤਾਂ ਇਸ ਰੇਤੇ ਦੀ ਲੰਬਾਈ ੩੨ ਕਿਲੋਮੀਟਰ ਸੀ ਚੌੜਾਈ ਰੂਪ ਵਿਚ ਹਰੇਕ ਸਾਲ ਕਰੀਬ ਦੋ ਮੀਟਰ ਵਧ ਜਾਂਦਾ ਸੀ। ਰੇਤੇ ਦੇ ਟਿੱਬੇ ਬਣੇ ਹੋਏ ਸਨ।ਰੇਤੇ ਉਤੇ ਸਿਰਫ ਚਾਰੇ ਪਹੀਏ ਚਲਣ ਵਾਲੀਆਂ ਗੱਡੀਆਂ ਹੀ ਚਲਦੀਆਂ ਹਨ। ਟਿੱਬਿਆਂ ਦਾ ਨਜਾਰਾ  ਸਾਡੇ ਰਾਜਿਸਥਾਨ ਦੇ ਇਲਾਕੇ ਦੀ ਯਾਦ ਤਾਜਾ ਕਰਾ ਰਿਹਾ ਸੀ।ਊਧਮ ਸਿੰਘ ਨੇ ਮਜਾਕ ਨਾਲ ਕਿਹਾ ਕਿਤੇ ਸੱਸੀ,ਪੁਨੂੰ ਦ ੇਪਿੱਛੇ ਇਨਾਂ੍ਹ ਹੀ ਰੇਤਿਆਂ ਤੇ ਤਾਂ ਨਹੀਂ ਸਹੀਦ ਹੋਈ।ਰੇਤ ਦੇ ਟਿੱਬਿਆਂ ਉਪਰ ਘੁੰਮਣ ਲਈ ਅਤੇ aੱਚੇ ਟਿੱਬਿਆਂ ਤੋਂ ਹੇਠਾਂ ਸਿੱਧੀ ਉਤਰਾਈ ਵਿਚ ਬੱਸ ਵੱਲੋਂ ਛਾਲ ਮਾਰਨ ਦੀ ਤਰਾਂ ਉਤਰਨ ਦੇ ੧੦੦ ਡਾਲਰ ਦੇ ਕੇ ਟਿਕਟ ਲੈ ਲeੈ ਗਏ।ਬੱਸ ਦੇ ਡਰਾਈਵਰ ਨੇ ਟਿੱਬਾ ਤੇ ਲੈ ਜਾਕੇ ਸਾਨੂੰ ਇਕ ਛਾਲ ਮਰਵਾਈ,ਸਾਰਿਆਂ ਦੇ ਮੂੰਹੋਂ ਨਿਕਲਿਆ।"ਦੇਖੀਂ ਓ ਭਾਈ" ਬਹੁਤ ਹੀ ਅਦਭੁੱਤ ਨਜਾਰਾ ਸੀ।ਇਕ ਟੈਂਟ ਜਿਸਦੇ ਕੋਲ ਬੱਚੇ ਖੁਦ ਫੱਟੀਆਂ ਰਾਹੀਂੇ ਉੱਚੇ ਥਾਉਂ ਤੋਂ ਨੀਵੇਂ ਥਾਉਂ ਨੂੰੇ ਫਿਸਲ ਕੇ ਆਉਂਦੇ ਸਨ ਸਾਨੂੰ ਉਤਾਰ ਦਿਤਾ ਗਿਆ ਤੇ ਵਾਪਸ ਆਉਣ ਦਾ ਵਾਅਦਾ ਕਰਕੇ ਬੱਸ ਚਲੀ ਗਈ। ਬੱਚਿਆਂ ਦੇ ਉਪਰੋਂ ਹੇਠਾਂ ਡਿੱਗਣ ਦਾ ਨਜਾਰਾ ਬੜਾ ਹੀ ਮਨਮੋਹਂਦਾ ਸੀ।ਸਾਡੇ ਊਧਮ ਸਿੰਘ ਤੇ ਜੀਤ ੰਿਸੰਘ ਦੇ ਵੀ ਅੰਗ ਫਰਕਣ ਲਗ ਪਏ।ਅਸੀਂ ਵਥੇਰਾ ਕਿਹਾ ਕਿ ਕਿਤੇ ਚੋਟ ਵਗੈਰਾ ਨਾ ਖਾ ਲਿਓ  ਪਰ ਉਹ ਨਾ ਮੰਨੇ ਤੇ ਫੱਟੀਆਂ ਲੈਕੇ ਉਪਰ ਚਲੇ ਗਏ।ਜਦੋਂ ਉਪਰੋਂ ਹੇਠਾਂ ਨੂੰ ਰੁੜੇ,ਬੱਚਿਆਂ ਦੀ ਤਰਾਂ ਨਹੀਂ ਰੁੜ੍ਹ ਸਕੇ,ਹੱਥਾਂ ਨਾਲ ਰੇਤੇ ਵਿਚ ਬਰੇਕਾਂ ਜਿਆਦਾ ਲਗ ਗਈਆਂ ਮੁਸਕਿਲ ਨਾਲ ਅੱਧ ਤੋਂ ਥੌੜਾ ਹੀ ਵੱਧ ਪਾਰ ਕੀਤਾ,ਬਾਕੀ ਉਤਰਨ ਲਈ ਤਰਲੇ ਲੈਣ ਲੱਗ ਪਏ।ਉਨਾਂ੍ਹ ਨੂੰ ਦੇਖਕੇ ਸਾਡਾ ਹਾਸਾ ਨਿਕਲੀ ਜਾ ਰਿਹਾ ਸੀ।ਉਹ ਆਪਣੇ ਫਨ ਵਿਚ ਹੱਸੀ ਜਾ ਰਹੇ ਸਨ ਤੇ ਅਸੀਂ ਉਨਾਂ੍ਹ ਵੱਲ ਵੇਖਕੇ ਕਲੋਲ ਹੋਈ ਜਾ ਰਹੇ ਸੀ। ਰੱਜਕੇ ਖੁਸੀ ਮਨਾਈ।ਇੰਨੇ ਨੂੰ ਬੱਸ ਆ ਗਈ,ਡਰਾਈਵਰ ਹੇਠਾਂ ਉਤਰਿਆ। ਉਸਨੇ ਸਮੇਂ ਦੀ ਘਾਟ ਦੱਸਕੇ ਹੋਰ ਛਲਾਂਗ ਲਵਾਉਣ ਤੋਂ ਅਸਮਰਥਾ ਦਿਖਾਈ ਤੇ ਸਾਨੂੰ ੫੦ ਡਾਲਰ ਦਾ ਨੋਟ ਵਾਪਸ ਕਰ ਦਿਤਾ।ਅੰਗਰੇਜ ਡਰਾeਵਿਰ ਦੀ ਇਮਾਨਦਾਰੀ ਦੀ ਇਹ ਗੱਲ ਦੇਖਕੇ ਸਾਡਾ ਮਨ ਬਹੁਤ ਖੁਸ ਹੋਇਆ ਤੇ ਗੱਲਾਂ ਨਾਲ ਹਿੰਦੁਸਤਾਨੀ ਡਰਾਈਵਰਾਂ ਦੇ ਗੱਲਾਂ ਨਾਲ ਜੁੱਤੀਆਂ ਮਾਰਨ ਲਗ ਪਏ।ਵੂਲਗੁਲਗਾ ਦੇ ਇਸ ਸਫਰ ਦੀਆਂ ਅਭੁੱਲ਼ ਯਾਦਾਂ ਲੈ ਕੈ ਅਸੀਂ ਇਕ ਦੂਜੇ ਨੂੰ ਫਤਿਹ ਬੁਲਾ ਕੇ ਆਪੋ ਆਂਪਣੇ ਘਰੀਂ ਪਰਤ ਆਏ।

ਨਿਰਮਲ ਸਿੰਘ ਨੋਕਵਾਲ,੫੮ਕੋਲੋਡਾਂਗ ਡਰਾਈਵ, ਕੁਐਕਰ ਹਿੱਲ,ਸਿਡਨੀ,ਆਸਟ੍ਰੇਲੀਆ


Viewers  380
   Share this News


Comment

your name*comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 


Topic

Recent Posts

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved