Tour & Travel Section
Aug 26

ਸੈਰ-ਸਫ਼ਰ : ਗਲੀਲਿਓ ਦੇ ਸ਼ਹਿਰ ਪੀਸਾ ਵੱਲ

ਇੰਗਲੈਂਡ ਵਸਦੇ ਇੱਕ ਰਿਸ਼ਤੇਦਾਰ ਦੇ ਪੁੱਤਰ ਦੇ ਵਿਆਹ ਵਿੱਚ ਸ਼ਾਮਲ ਹੋਣ ਵਾਸਤੇ ਤਿਆਰੀ ਚੱਲ ਰਹੀ ਸੀ । ਘੁਮੱਕੜ ਮਨ ਨੇ ਸੋਚਿਆ ਕਿ ਘਰੋਂ ਨਿਕਲaਨਾ ਹੀ ਹੈ ਤਾਂ ਭੋਰਾ ਹੋਰ ਵੀ ਫਿਰਿਆ ਤੁਰਿਆ  ਜਾਵੇ । ਇਹ ਸੋਚ ਯੁਰਪ ਦੇ ਵੀਜੇ ਦੀ ਦਰਖਾਸਤ ਲਾਈ ਜਹਿੜੀ ਮਨਜੂਰ ਹੋ ਗਈ ।  ਵਿਉਂਤ ਬਣੀ ਕਿ ਪਹਿਲਾਂ ਯੂਰਪ ਵੇਖ ਕੇ ਫਿਰ ਇੰਗਲੈਂਡ ਜਾਇਆ ਜਾਵੇ । ਸ਼ੈਨੇਗਨ ਦਾ ਅਸੂਲ ਹੈ ਕਿ ਜਿਸ ਮੈਂਬਰ ਮੁਲਕ ਤੋਂ ਵੀਜਾ ਲਿਆ ਹੋਵੇ ਪਹਿਲਾਂ ਉਥੇ ਹੀ ਦਾਖਲ ਹੋਣਾ ਪੈਂਦਾ ਹੈ । ਲਿਹਾਜਾ ਮੈਨੂੰ ਪਹਿਲਾਂ ਫਰਾਂਸ ਜਾਣਾ ਪੈਣਾ ਸੀ । ਇਸ ਵਾਸਤੇ ਮੈਂ ਦੱਖਣੀ ਫਰਾਂਸ ਦਾ ਸਾਹਿਲੀ ਸ਼ਹਿਰ ਚੁਣਿਆ ਨੀਸ । ਇਹ ਸ਼ਹਿਰ ਫਰਾਂਸ ਅਤੇ ਇਟਲੀ ਦੀ ਹੱਦ ਦੇ ਕੋਲ ਹੈ ਅਤੇ ਇਸ ਤੋਂ ਮਹਿਜ 40 ਕਿਲੋਮੀਟਰ ਤੇ ਇਟਲੀ ਦਾ ਸ਼ਹਿਰ ਵੈਂਤੀਮਿਲੇ ਹੈ ਜਿੱਥੇ ਕਿ ਮੇਰਾ ਇੱਕ ਗਰਾਈਂ ਅਤੇ ਗੂੜਾ੍ਹ ਮਿੱਤਰ ਰਹਿੰਦਾ ਹੈ । ਮੇਰਾ ਪਹਿਲਾ ਪੜਾਅ ਉਥੇ ਹੀ ਹੋਣਾ ਸੀ । ਇੱਕ ਹੋਰ ਫੈਸਲਾ ਮੈਂ ਕੀਤਾ ਕਿ ਯੂਰਪ ਦਾ ਸਫਰ ਰੇਲ ਰਾਹੀਂ ਹੀ ਕੀਤਾ ਜਾਵੇ । ਇੱਕ ਤਾਂ ਇਸ ਤਰ੍ਹਾਂ ਤੁਸੀਂ ਆਲaਾ ਦੁਆਲਾ ਵੇਖ ਸਕਦੇ ਹੋ ਅਤੇ ਦੂਜਾ ਰੇਲ ਸਫਰ ਦਾ ਤਜਰਬਾ ਵੀ ਹੋ ਜੂ । ਸੋ ਨੀਸ ਤੋਂ ਪੈਰਿਸ ਅਤੇ ਪੈਰਿਸ ਤੋਂ ਲੰਡਨ ਦੀਆਂ ਰੇਲ  ਟਿਕਟਾਂ ਬੁੱਕ ਕਰਵਾ ਲਈਆਂ ।
26 ਜੁਲਾਈ ਰਾਤ ਨੂੰ ਦਿੱਲੀ ਹਵਾਈ ਅੱਡੇ ਤੋਂ ਚੜ੍ਹਨ ਵੇਲੇ ਇੱਕ ਯੱਭ ਪੈ ਗਿਆ ! ਏਅਰਲਾਈਨ ਦੇ ਕਾਊਂਟਰ ਤੇ ਬੈਠੀ ਬੀਬੀ ਨੇ ਮੈਨੂੰ ਵਾਪਸੀ ਟਿਕਟ ਵਿਖਾਉਣ ਵਾਸਤੇ ਕਿਹਾ । ਮੈਂ ਟਿਕਟ ਦਾ ਪਰਿੰਟ ਲਿਆਉਣਾ ਭੁੱਲ ਗਿਆ ਸੀ । ਮੈਂ ਉਸਨੂੰ ਆਪਣੇ ਮੁਬਾਇਲ ਅਤੇ ਲੈਪਟਾਪ ਤੋਂ ਟਿਕਟ ਦੀ ਕਾਪੀ ਵਿਖਾਈ ਪਰ ਉਸ ਦੀ ਤਸੱਲੀ ਨਾ ਹੋਈ । ਕਹਿੰਦੀ ਤੁਹਾਡੀ ਟਿਕਟ ਕਨਫਰਮ ਨਹੀਂ ਹੈ । ਉਹਨਾਂ ਦਾ ਵੱਡਾ ਅਫਸਰ ਆਇਆ । ਮੈਂ ਉਹਨਾਂ ਨੂੰ ਆਪਣੀ ਸਰਕਾਰੀ ਨੌਕਰੀ ਬਾਰੇ ਦੱਸਿਆ । ਉਹਨੇ ਮੇਰੇ ਦਫਤਰ ਦਾ ਐਨ. ਓ. ਸੀ. ਮੰਗਿਆ ਜੋ ਕਿ ਕੁਦਰਤੀ ਮੇਰੇ ਕੋਲ ਸੀ । ਅਖੀਰ ਖਹਿੜਾ ਛੁੱਟਿਆ । (ਸaਾਇਦ ਹੁਣ ਜਾਲ੍ਹਸਾਜ ਸਵਾਰੀਆਂ ਦੀ ਤਫaਤੀਸa ਦੀ ਜੁਮੇਵਾਰੀ ਏਅਰਲਾਈਨਾਂ ਤੇ ਵੀ ਪਾ ਦਿੱਤੀ ਗਈ ਹੈ ) । ਭਾਵੇਂ ਮੈਂ ਇਸ ਤੋਂ ਪਹਿਲਾਂ ਕਈ ਵਾਰ ਅਟਾਰੀ ਵਾਹਗਾ ਸਟੇਸ਼ਨ ਦੇ ਕਸਟਮ ਇੰਮੀਗ੍ਰੇਸ਼ਨ ਥਾਣੀਂ ਹੁੰਦਾ ਪਾਕਿਸਤਾਨ ਹੋ ਆਇਆ ਸੀ । ਪਰ ਪਹਿਲਾ ਹਵਾਈ ਸਫਰ ਹੋਣ ਕਾਰਨ ਅਤੇ ਪੈਂਦਿਆਂ ਹੀ ਇਹ ਚੱਕਰ ਪੈਣ ਕਾਰਨ ਮੈਂ ਘਬਰਾ ਗਿਆ ।
ਖੈਰ ਸਫਰ ਸ਼ੁਰੂ ਹੋਇਆ । ਮਾਸਕੋ ਤੋਂ ਇੱਕ ਛੋਟਾ ਜਹਾਜ ਸਾਨੂੰ ਨੀਸ ਲੈ ਕੇ ਗਿਆ । ਕੋਟੇ ਡੇ-ਅਜaੂਰ (ਨੀਲਾ ਤੱਟ) ਏਅਰਪੋਰਟ ਸਮੁੰਦਰ ਦੇ ਕੰਢੇ ਹੋਣ ਕਰਕੇ ਲੱਗਿਆ ਜਿਵੇਂ ਜਹਾਜ ਸਮੁੰਦਰ ਵਿੱਚ ਹੀ ਉਤਰ ਚੱਲਿਆ ਹੋਵੇ । ਸਵਾਰੀਆਂ ਨੇ  ਸਹੀ ਸਲਾਮਤ ਉਤਰਨ ਦੀ ਖੁਸ਼ੀ ਵਿੱਚ ਤਾੜੀਆਂ ਮਾਰੀਆਂ । ਦਿੱਲੀ ਅੱਡੇ ਦੇ ਤਜਰਬੇ ਤੋਂ ਪੈਦਾ ਹੋਏੇ ਧੁੜਕੂ ਕਰਕੇ ਮੈਂ ਆਪਣੇ ਆਪ ਨੂੰ ਫਰਾਂਸੀਸੀ ਅਧਿਕਾਰੀਆਂ ਵੱਲੋਂ ਹੋਣ ਵਾਲaੀ ਪੁੱਛ ਪੜਤਾਲa ਵਾਸਤੇ ਤਿਆਰ ਕਰਦਾ ਹੋJਆ ਇੰਮੀਗ੍ਰੇਸ਼ਨ ਦੀ ਲਾਈਨ ਦੇ ਅਖੀਰ ਤੇ ਲੱਗ ਗਿਆ । ਕਾTੂਂਟਰ ਤੇ ਬੈਠੀ ਬੀਬੀ ਹਲਕਾ ਜਿਹਾ ਮੁਸਕਰਾਈ ਅਤੇ ਬਿਨਾਂ ਕੁਝ ਬੋਲੇ ਪਾਸਪੋਰਟ ਤੇ ਨਿੱਕੀ ਜਿਹੀ ਗੋਲa ਮੋਹਰ ਲਾ ਕੇ ਮੈਨੂੰ ਫੜਾ ਦਿੱਤਾ । ਮੈਨੂੰ ਹੈਰਾਨੀ ਹੋਏੀ ਕਿ ਜਿਹਨਾਂ ਦੇ ਮੁਲਕ (ਬਲਕਿ ਸਾਰੇ ਯੂਰਪ) ਵਿੱਚ ਮੈਂ ਵੜ੍ਹਨ ਲੱਗਿਆ ਸਾਂ ਉਹਨਾਂ ਨੂੰ ਕੋਈ ਉਜਰ ਨਹੀਂ ਪਰ ਜਿਥੋਂ ਬਾਹਰ ਜਾਣ ਲੱਗਿਆ ਸੀ ਉਹਨਾਂ ਦੇ ਜਬਰਦਸਤ ਸ਼ੱਕ ਦਾ ਸ਼ਿਕਾਰ ਹੋਣਾ ਪਿਆ ।
ਛੋਟੇ ਜਿਹੇ ਹਵਾਈ ਅੱਡੇ ਤੋਂ ਬਾਹਰ ਨਿਕਲ ਕੇ  ਰੇਲਵੇ ਸਟੇਸ਼ਨ ਵਾਸਤੇ ਬੱਸ ਲਈ । ਪਹਿਲੀ ਬਾਰ ਕਿਸੇ ਯੂਰਪੀ ਸ਼ਹਿਰ ਦੇ ਦਰਸ਼ਨ ਹੋਏ । ਬੱਸ ਸਮੁੰਦਰ ਦੇ ਤੱਟ ਦੇ ਨਾਲ ਦੀ ਜਾ ਰਹੀ ਸੀ, ਬੇਹੱਦ ਖੂਬਸੂਰਤ ਨਜਾਰਾ ਸੀ । ਵੈਸੇ ਸਾਰੇ ਯੂਰਪ ਦਾ ਮੈਡੀਟਰੈਨੀਅਨ ਤੱਟ ਸੈਲਾਨੀਆਂ ਨਾਲ ਭਰਿਆ ਰਹਿੰਦਾ ਹੈ ਪਰ ਨੀਸ ਸ਼ਹਿਰ ਫਰਾਂਸ ਦਾ ਸਭ ਤੋਂ ਸਹੁਣਾ ਸਮੁੰਦਰੀ ਸੈਰਗਾਹ ਹੈ ਅਤੇ ਇੱਥੇ ਸਰਦੀਆਂ ਗਰਮੀਆਂ ਤਮਾਮ ਦੁਨੀਆਂ ਖਾਸ ਕਰ ਯੂਰਪ ਤੋਂ ਸੈਲਾਨੀ ਸਮੁੰਦਰ ਦਾ ਨਜਾਰਾ ਲੈਣ ਆਉਂਦੇ ਹਨ । ਭਾਰਤੀ ਜਾਂ ਏਸ਼ੀਆਈ ਕੋਈ ਨਹੀਂ ਸੀ । ਨੀਸ ਰੇਲਵੇ ਸਟੇਸ਼ਨ ਦੀ ਬੜੀ ਦਿਲਕਸ਼ ਇਮਾਰਤ ਸੀ । ਸੈਲਾਨੀਆਂ ਦੀ ਭੀੜ ਸੀ । ਰੇਲਵੇ ਸਟੇਸ਼ਨ ਦੇ ਬਾਹਰ ਕਾਰਾਂ ਪਾਵਰ ਪੁਆਇੰਟਾਂ ਦੇ ਨਾਲ ਤਾਰ ਲਾ ਕੇ ਚਾਰਜ ਹੋ ਰਹੀਆਂ ਸਨ । ਇਹ ਬਿਜਲੀ ਨਾਲ ਚੱਲਣ ਵਾਲੀਆਂ ਕਾਰਾਂ ਸਨ ਅਤੇ ਨਾਲ ਹੀ ਸਾਈਕਲ ਖੜ੍ਹੇ ਸਨ ਜੋ ਕਿ ਪੈਸੇ ਮਸ਼ੀਨ ਵਿੱਚ ਪਾ ਕੇ ਕੋਈ ਵੀ ਲੈ ਕੇ ਜਾ ਸਕਦਾ ਸੀ । ਵੈਂਤੀਮਿਲੇ ਵਾਸਤੇ ਟਿਕਟ ਲੈਣ ਵਾਸਤੇ ਪੁੱਛਗਿੱਛ ਕਾਉਂਟਰ ਤੇ ਪਹੁੰਚਿਆ ਤਾਂ ਮੂਹਰੇ ਬੈਠਾ ਗੋਰਾ ਠੇਠ ਪੰਜਾਬੀ ਵਿੱਚ ਬੋਲਿਆ, 'ਕੀ ਹਾਲ ਹੈ, ਕਿੱਦਾਂ?' ਰੇਲ ਦੋ ਮੰਜਿਲਾ ਸੀ । ਕੋਈ ਪੌਣੇ ਘੰਟੇ ਵਿੱਚ ਬਾਰਡਰ ਲੰਘ ਕੇ ਵੈਂਤੀਮਿਲੇ ਪਹੰਚ ਗਈ । ਬਾਰਡਰ ਉਪੱਰ ਗੱਡੀ ਦੋ ਤਿੰਨ ਮਿੰਟ ਖਲੋਦੀਂ ਹੈ ਅਤੇ ਪੁਲਿਸ ਮੁਲਾਜਮ ਸਰਸਰੀ ਗੇੜਾ ਮਾਰਦੇ ਹਨ । ਕਹਿਣ ਦਾ ਮਤਲਬ ਯੂਰਪ ਵਿੱਚ ਸਰਹੱਦ ਸਰਹੱਦ ਨਹੀਂ ਹੈ । ਸਿਰਫ ਨਿਸ਼ਾਨੀ ਹੈ ।
ਰੇਲਵੇ ਸਟੇਸ਼ਨ ਤੇ ਹੀ ਦਾਰਾ ਸਿੰਘ ਮੈਨੂੰ ਲੈਣ ਆ ਗਿਆ । ਇਟਲੀ ਅਤੇ ਫਰਾਂਸ ਵਿੱਚ ਫੈਲੀਆਂ ਐਲਪਸ ਪਹਾੜੀਆਂ ਟੂਰਿਸਟਾਂ ਵਾਸਤੇ ਖਿੱਚ ਦਾ ਕਾਰਨ ਹਨ । ਇਹਨਾਂ ਪਹਾੜੀਆਂ ਦੇ ਪਿੰਡਾਂ ਵਿੱਚ ਹੋਰ ਯੂਰਪੀ ਮੁਲਕਾਂ ਜਿਵੇਂ ਹਾਲੈਂਡ, ਜਰਮਨੀ, ਨਾਰਵੇ ਆਦਿ ਤੋਂ ਲੋਕ ਛੁੱਟੀਆਂ ਵਿੱਚ ਰਹਿਣ ਆ ਜਾਂਦੇ ਹਨ (ਕਈਆਂ ਨੇਂ ਤਾਂ ਪੱਕੇ ਘਰ ਹੀ ਲਏ ਹੋਏ ਨੇ)ਅਤੇ ਇੱਥੋਂ ਦੇ ਹੀ ਹੋਟਲਾਂ ਰੈਸਟੋਰੈਂਟਾਂ ਵਿੱਚ ਖਾਂਦੇ ਪੀਂਦੇ ਹਨ । ਅਜੇਹੇ ਹੀ ਇੱਕ ਵੱਡੇ ਰਜਾਰਟ ਵਿੱਚ ਮੇਰਾ ਦੋਸਤ  ਪਿਛਲੇ 15 ਸਾਲ ਤੋਂ ਕੰਮ ਕਰ ਰਿਹਾ ਹੈ ਅਤੇ ਓਸੇ ਪਿੰਡ ਰੋਸ਼ੇਟਾ ਨਿਰਵਾਨਾ ਵਿੱਚ ਹੀ ਰਹਿੰਦਾ ਹੈ । ਪਿੰਡ ਵੱਲ ਜਾਂਦਿਆਂ ਸੜਕ ਦੇ ਦੋਨੋਂ ਪਾਸੇ ਲੱਗੇ ਫੁੱਲ ਬੂਟੇ ਆਦਿ ਤੋਂ ਨਹੀਂ ਲੱਗਦਾ ਸੀ ਕਿ ਇਹ ਕੋਈ ਦਿਹਾਤੀ ਇਲਾਕਾ ਹੈ । ਸ਼ਹਿਰਾਂ ਤੋਂ ਵੀ ਸੋਹਣਾ । ਇੱਕ ਗੱਲ ਜੋ ਮੈਂ ਸਾਰੇ ਯੂਰਪ ਵਿੱਚ ਨੋਟ ਕੀਤੀ ਉਹ ਇਹ ਕਿ ਓਥੋਂ ਦੀ ਸਰਕਾਰ ਅਤੇ ਲੋਕ ਆਪਣੀ ਧਰੋਹਰ ਅਤੇ ਵਿਰਾਸਤ ਨੂੰ ਬਹੁਤ ਪਿਆਰ ਕਰਦੇ ਹਨ ਤੇ ਸਾਂਭਦੇ ਹਨ । ਇਹ ਪਿੰਡ ਲਗਭਗ ਪੰਜ ਸੌ ਸਾਲ ਪੁਰਾਣਾ ਹੈ । ਪਰ ਕਿਸੇ ਨੂੰ ਵੀ ਆਪਣਾ ਘਰ ਤੋੜਨ ਜਾਂ ਨਵਾਂ ਉਸਾਰਨ ਦੀ ਇਜਾਜਤ ਨਹੀਂ ਹੈ । ਮੇਰੇ ਮੇਜਬਾਨਾਂ ਦਾ ਘਰ ਕੋਈ ਤਿੰਨ ਸੌ ਸਾਲ ਪੁਰਾਣਾ ਹੈ ਅਤੇ ਪੱਥਰ ਦਾ ਬਣਿਆ ਹੈ । ਕਮਾਲ ਦੀ ਕਾਰੀਗਿਰੀ ਸੀ । ਇੱਕ ਦਿਨ ਸਵੇਰੇ ਸੈਰ ਕਰਨ ਨਿਕਲੇ ਤਾਂ ਸਾਹਮਣੇ ਇੱਕ ਸੁੰਦਰ ਚਾਰਦਿਵਾਰੀ ਦਿਖੀ । ਪੁੱਛਣ ਤੇ ਪਤਾ ਲੱਗਿਆ ਕਿ ਇਹ ਕਬਰਿਸਤਾਨ ਹੈ । ਮੈਂ ਵੇਖਣ ਦੀ ਇੱਛਾ ਜਾਹਰ ਕੀਤੀ । ਅੰਦਰ ਵੜ੍ਹੇ ਤਾਂ ਇਹ ਕਬਰਿਸਤਾਨ ਨਹੀਂ ਲੱਗ ਰਿਹਾ ਸੀ । ਅੱਠ ਦੱਸ ਫੁੱਟ ਉੱਚੀਆਂ ਕੰਧਾਂ ਵਿੱਚ ਸੀਮੈਂਟ ਦੇ ਦਰਾਜਾਂ ਵਰਗੇ ਖਾਨੇ ਬਣੇ ਸਨ । ਹਰੇਕ ਖਾਨੇ ਵਿੱਚ ਮ੍ਰਿਤਕ ਬੰਦੇ ਦਾ ਤਾਬੂਤ ਰੱਖ ਕੇ ਬਾਹਰੋਂ ਪੱਥਰ ਦੀਆਂ ਸਲੈਬਾਂ ਨਾਲ ਬੰਦ ਕਰ ਦਿੱਤਾ ਗਿਆ ਸੀ ਅਤੇ ਬਾਹਰ ਮੋਏ ਇਨਸਾਨ ਦੀ ਫੋਟੋ, ਜੱਮਣ ਮਰਨ ਦੀ ਤਾਰੀਖ ਲਿਖੀ ਸੀ ਜਿਸ ਤੇ ਸਬੰਧੀਆਂ ਰਿਸ਼ਤੇਦਾਰਾਂ ਵੱਲੋਂ ਸੋਹਣੇ ਫੁੱਲ ਆਦਿ ਲਮਕਾਏ ਗਏ ਸਨ । ਇਹ ਬਿਲਕੁੱਲ ਇੰਝ ਸੀ ਜਿਵੇਂ ਬੈਂਕ ਵਿੱਚ ਲਾਕਾਰ ਹੁੰਦੇ ਹਨ । ਇੱਕ ਬੰਦਾ ਓਥੇ ਸਫਾਈ ਕਰ ਰਿਹਾ ਸੀ । ਪੁੱਛਣ ਤੇ ਉਸਨੇ ਦੱਸਿਆ ਕਿ ਊਹ ਆਪਣੀ ਪਤਨੀ ਦੀ ਕਬਰ ਤੇ ਫੁੱਲ ਚੜ੍ਹਾਉਣ ਤੇ ਸਫਾਈ ਕਰਨ ਆਇਆ ਹੈ । ਉਸੇ ਨੇ ਹੀ ਦੱਸਿਆ ਕਿ ਪਿੰਡ ਵਿੱਚ ਜਗ੍ਹਾ ਘੱਟ ਹੋਣ ਕਰਕੇ ਕਬਰਾਂ ਇੰਝ ਬਣਾਈਆਂ ਗਈਆਂ ਹਨ । ਹਾਲਾਂਕਿ ਪਿੰਡ ਦੀ ਅਬਾਦੀ 20 ਸਾਲਾਂ ਵਿੱਚ 800 ਤੋਂ ਘੱਟ ਕੇ 200 ਰਹਿ ਗਈ ਸੀ । ਪਿੰਡ ਦੀਆਂ ਅੰਦਰੂਨੀ ਗਲaੀਆਂ ਭੀੜੀਆਂ ਸਨ ਪੰਜਾਬ ਦੇ ਪੁਰਾਣੇ ਪਿੰਡਾਂ ਵਾਂਗ। ਕਾਰਾਂ ਸਕੂਟਰ ਖੜ੍ਹੇ ਕਰਨ ਵਾਸਤੇ ਸਾਂਝੇ ਗੈਰੇਜ ਬਣੇ ਹੋਏ ਹਨ। ਅਸੀਂ ਗੈਰੇਜ ਵਿੱਚੋਂ ਕਾਰ ਕੱਢ ਰਹੇ ਸੀ ਤਾਂ ਇੱਕ ਟੈਂਪੂ ਤੇ ਦੋ ਜਣੇ ਸਬਜੀ -ਸੀਦਾ ਵੇਚ ਰਹੇ ਸੀ ਸਪੀਕਰ ਰਾਹੀਂ ਹੋਕਾ ਦੇ ਕੇ ਜਿਵੇਂ ਆਪਣੇ ਇੱਧਰ ਫੇਰੀ ਵਾਲaੇ ਕਰਦੇ ਹਨ।
ਛੁੱਟੀਆਂ ਦਾ ਟਾਇਮ ਹੋਣ ਕਾਰਨ ਹੋਟਲਾਂ ਵਿੱਚ ਮਸਰੂਫੀਅਤ ਸੀ । ਨਾਲੇ ਇਹਨਾਂ ਦਿਨਾਂ ਵਿੱਚ ਫਰਾਂਸੀਸੀ ਲੋਕ ਵਿਆਹ ਸ਼ਾਦੀਆਂ ਇਧਰ ਆ ਕੇ ਹੀ ਕਰਦੇ ਹਨ । ਲਿਹਾਜਾ ਮੇਰਾ ਮੇਜਬਾਨ ਕਾਫੀ ਮਸਰੂਫ ਸੀ । ਪਰ ਮੇਰੀ ਇੱਛਾ ਇਟਲੀ ਦੀਆਂ ਹੋਰ ਇਤਿਹਾਸਕ ਥਾਵਾਂ ਵੇਖਣ ਦੀ ਸੀ ਜਿਹਨਾਂ 'ਚੋਂ ਰੋਮ ਅਤੇ ਪੀਸਾ ਪ੍ਰਮੁੱਖ ਸਨ । ਮੈਂ ਖੁਦ ਹੀ ਓਧਰ ਦਾ ਟੂਰ ਊਲੀਕ ਲਿਆ ਅਤੇ ਹੋਟਲ ਬੁੱਕ ਆਦਿ ਆਨਲਾਈਨ ਬੁੱਕ ਕਰਵਾ ਲਏ । ਸ਼ਾਇਦ ਪਾਠਕਾਂ ਨੂੰ ਜਾਣ ਕੇ ਹੈਰਾਨੀ ਹੋਵੇ ਕਿ ਯੂਰਪ ਵਿੱਚ ਵਧੀਆ ਹੋਟਲ ਵਾਜਬ ਰੇਟਾਂ ਤੇ ਮਿਲ ਜਾਂਦੇ ਹਨ, ਲੁਧਿਆਣੇ ਜਲੰਧਰ ਨਾਲੋਂ ਵੀ ਸਸਤੇ । ਮੈਂ ਇਹ ਸਫਰ ਵੀ ਰੇਲ ਰਾਹੀਂ ਹੀ ਕੀਤਾ । ਸਟੇਸ਼ਨ ਤੋਂ ਆਉਣ ਜਾਣ ਦੀਆਂ ਟਿਕਟਾਂ ਲਈਆਂ । ਮੁਸਾਫਰ ਬੜੇ ਸਲੀਕੇ ਨਾਲ ਕਤਾਰ ਵਿੱਚ ਲੱਗ ਕੇ ਖੜੇ ਸੀ ਅਤੇ ਸ਼ਾਂਤ ਵੀ । ਖਿੜਕੀ ਉੱਤੇ ਸਿਰਫ ਟਿਕਟ ਲੈਣ ਵਾਲਾ ਹੀ ਜਾਂਦਾ ਹੈ ਜਦਕੇ ਬਾਕੀ ਮੁਸਾਫਰ ਕੁਝ ਕਦਮ ਪਿੱਛੇ ਕਤਾਰ ਵਿੱਚ ਹੀ ਰਹਿੰਦੇ ਹਨ ਸਾਡੇ ਵਾਂਗਰ ਸਾਰੇ ਹੀ ਨਹੀਂ ਉਲਰ ਪੈਂਦੇ । ਸਾਡੇ ਕੋਲੇ ਉਹ ਦਿਨ ਖਾਲੀ ਸੀ । ਸੋ  ਮੋਨਾਕੋ ਵੇਖਣ ਦਾ ਮਨਸੂਬਾ ਬਣਾਇਆ ਜੋ ਕਿ ਓਥੋਂ 25 ਕਿਲੋਮੀਟਰ ਸੀ । ਸ਼ਾਇਦ ਬਹੁਤੇ ਪਾਠਕਾਂ ਨੂੰ ਪਤਾ ਨਾ ਹੋਵੇ ਕਿ ਮੋਨਾਕੋ ਵੀ ਵੈਟੀਕਨ ਵਾਂਗ ਇੱਕ ਬਹੁਤ ਛੋਟਾ ਜਿਹਾ ਖੁਦ- ਮੁਖਤਿਆਰ ਮੁਲਕ ਹੈ ਮਸਾਂ 2 ਵਰਗ ਕਿਲੋਮੀਟਰ ਵਿੱਚ । ਇਸ ਮੁਲਕ ਦਾ ਆਪਣਾ ਸ਼ਾਹੀ ਖਾਨਦਾਨ ਹੈ ਅਤੇ ਅਬਾਦੀ ਮਸਾਂ ਦੋ ਕੁ ਹਜਾਰ ਦੀ । ਇਸ ਮੁਲਕ ਦੀ ਆਮਦਨ ਦਾ ਪ੍ਰਮੁੱਖ ਜਰੀਆ ਇਥੇ ਚੱਲਦੇ ਜੂਆ ਘਰ ਹਨ ਜਿਹਨਾਂ 'ਚੋਂ ਮਸ਼ਹੂਰੇ ਆਲਮ ਜੂਆ ਘਰ ਮੌਂਟੀ ਕਾਰਲੋ ਹੈ । ਕਈ ਬਾਰ ਇਸ ਮੁਲਕ ਨੂੰ ਮੋਨਾਕੋ- ਮੌਂਟੀ ਕਾਰਲੋ ਵੀ ਕਿਹਾ ਜਾਂਦਾ ਹੈ । ਲਿਓ ਟਾਲਸਟਾਏ ਦੀ ਮਸ਼ਹੂਰ ਵਿਅਂਗ ਕਹਾਣੀ 'ਟੂ ਡੀਅਰ' ਇਸੇ ਮੁਲਕ ਦੇ ਉਤੇ ਹੀ ਹੈ । ਮੋਨਾਕੋ ਮੁਲਕ (ਸ਼ਹਿਰ) ਬੇਹੱਦ ਖੂਬਸੂਰਤ ਹੈ ਕਿਸੇ ਪਰੀ ਲੋਕ ਵਰਗਾ । ਜੂਆ ਘਰਾਂ ਦੇ ਬਾਹਰ ਖੜ੍ਹੀਆਂ ਕਈ ਕਈ ਕਰੋੜਾਂ ਦੀਆਂ ਗੱਡੀਆਂ ਦੱਸ ਰਹੀਆਂ ਸਨ ਕਿ ਅੰਦਰ ਦੂਨੀਆਂ ਭਰ ਦੇ ਅਮੀਰਜਾਦੇ ਹਜਾਰਾਂ ਨਹੀਂ ਅਰਬਾਂ ਦੀ ਖੁੱਦੋ ਖੁੰਡੀ ਖੇਡ ਰਹੇ ਹਨ ।  ਇਸ ਸ਼ਹਿਰ ਵਿੱਚ ਦੂਨੀਆਂ ਭਰ ਦੇ ਅਮੀਰ ਤਰੀਨ ਫਿਲਮ ਅਦਾਕਾਰ, ਵਪਾਰੀਆਂ ਅਤੇ ਖਿਡਾਰੀਆਂ ਦੇ ਘਰ ਹਨ । ਖੈਰ੍ਹ ਇਸ ਚਕਾ ਚੌਂਦ 'ਚੋਂ ਛੇਤੀ ਨਿਕਲ ਕੇ ਦੂਜੇ ਦਿਨ ਦੇ ਸਫਰ ਵਾਸਤੇ ਤਿਆਰੀ ਕਰਨ ਖਾਤਰ ਘਰ ਵੱਲ ਰੁੱਖ ਕੀਤਾ ।
ਇਟਲੀ ਦੇ ਸਾਹਿਲ ਦੇ ਨਾਲ ਨਾਲ
ਮੇਰੀ ਰੇਲ ਸਵੇਰੇ ਸਾਝਰੇ ਤੁਰੀ । ਡੱਬੇ ਵਿੱਚ ਮੈਂ ਇੱਕਲਾ ਹੀ ਸੀ । ਕੋਈ 5 ਘੰਟੇ ਬਾਦ ਪੀਸਾ ਪਹੁੰਚਣਾ ਸੀ । ਇਟਲੀ ਇੱਕ ਪ੍ਰਾਇਦੀਪ ਹੈ ਜਿਸਦੀ ਸ਼ਕਲ ਮਨੁੱਖੀ ਪੈਰ ਵਰਗੀ ਹੈ । ਉਤੱਰੀ ਇਟਲੀ ਖੁਸ਼ਹਾਲ ਮੰਨਿਆ ਜਾਂਦਾ ਹੈ ਜਦ ਕਿ ਦੱਖਣੀ ਇਟਲੀ ਮੁਕਾਬਲਾਤਨ ਗਰੀਬ ਅਤੇ ਲਾ ਕਾਨੂੰਨੀਅਤ ਵਾਲਾ ।
ਰੇਲ ਗੱਡੀ ਸਮੁੰਦਰ ਦੇ ਨਾਲ ਨਾਲ ਦੀ ਜਾ ਰਹੀ ਸੀ । ਫਰਾਂਸ ਵਰਗੇ ਹੀ ਸਮੁੰਦਰੀ ਬੀਚ ਸਨ । ਹਜਾਰਾਂ ਗੋਰੇ ਗੋਰੀਆਂ ਸੁਕਣੇ ਪਏ ਹੋਏ ਸੀ। ਗੱਡੀ ਸਮੁੰਦਰ ਤੋਂ ਥੋੜਾ ਹਟੀ ਤਾਂ ਇਟਲੀ ਦੇ ਪੇਂਡੂ ਖੇਤਾਂ ਦੀ ਨੁਹਾਰ ਵੇਖਣ ਨੂੰ ਮਿਲੀ । ਵਾਢ੍ਹੀ ਕਰਕੇ ਤੂੜੀ ਗੋਲਾਕਾਰ ਪੰਡਾਂ ਵਿੱਚ ਪਲਾਸਟਿਕ ਨਾਲ ਬੰਨ੍ਹੀ ਹੋਈ ਸੀ । ਬਹੁਤ ਸਾਰੇ ਖੇਤਾਂ ਵਿੱਚ ਜੈਤੂਨ (ਓਲਾਈਵ) ਦੀ ਖੇਤੀ ਹੋ ਰਹੀ ਸੀ । ਰਾਹ ਵਿੱਚ ਛੋਟੇ ਵੱਡੇ ਸ਼ਹਿਰ ਆਏ ਅਤੇ ਗੱਡੀ 11.00 ਵਜੇ ਪੀਸਾ ਸੈਂਟਰਲ ਸਟੇਸ਼ਨ ਤੇ ਪਹੁੰਚ ਗਈ । ਪੀਸਾ ਸ਼ਹਿਰ ਦੂਨੀਆਂ ਭਰ ਵਿੱਚ ਆਪਣੇ ਝੁਕੇ ਹੋਏ ਮਿਨਾਰ ਕਰਕੇ ਪ੍ਰਸਿੱਧ ਹੈ । ਅਸਲ ਵਿੱਚ ਪੀਸਾ ਰੋਮਨ ਸਾਮਰਾਜ ਦਾ ਇੱਕ ਪ੍ਰਮੁੱਖ ਸ਼ਹਿਰ ਰਿਹਾ ਹੈ ਜਿਸਦੀ ਕਿ ਹੋਂਦ ਪੰਜਵੀਂ ਸਦੀ ਈਸਾ ਪੂਰਵ ਤੱਕ ਮਿਲਦੀ ਹੈ । ਇਸ ਸ਼ਹਿਰ ਵਿੱਚ ਕਈ ਇਤਿਹਾਸਕ ਗਿਰਜਾਘਰ ਹਨ ਜਿਹਨਾਂ ' ਚੋਂ ਸਭ ਤੋਂ ਸੁਹਣੀ ਤੇ ਮਸ਼ਹੂਰ ਪੀਜਾ ਦੇ ਮਾਰਕੋਲੀ ਹੈ । ਜੀਹਦੇ ਕਿ ਘੜਿਆਲਾਂ ਵਾਸਤੇ ਪੀਸਾ ਦਾ ਮਿਨਾਰ ਉਸਾਰਿਆ ਗਿਆ ਸੀ ।
ਮੇਰਾ ਹੋਟਲ ਮਿਨਾਰ ਦੇ ਨੇੜੇ ਹੀ ਸੀ । ਗੂਗਲ ਮੈਪ ਉਪੱਰ ਵੇਖਿਆ ਤਾਂ ਸਟੇਸaਨੁ ਤੋਂ ਤੁਰ ਕੇ ਕੋਈ ਵੀਹ ਮਿੰਟ ਦਾ ਰਾਹ ਸੀ । ਮੈਂ ਆਪਣੇ ਸਾਰੇ ਟੂਰ ਦੌਰਾਨ ਆਪਣੇ ਰਾਹ ਲੱਭਣ ਵਾਸਤੇ ਇਹੀ ਤਰੀਕਾ ਅਪਣਾਇਆ ਇਸ ਨਾਲ ਤੁਹਾਨੂੰ ਕਹਿੜੀ ਬਸ ਲੈਣੀ ਹੈ ਕਿਹੜੀ ਰੇਲ ਲੈਣੀ ਹੈ ਕਦੋਂ ਲੈਣੀ ਹੈ ਸਭ ਦੀ ਪੁਖਤਾ ਜਾਣਕਾਰੀ ਮਿਲਦੀ ਹੈ । ਤੁਰੇ ਜਾਂਦਿਆਂ ਸ਼ਹਿਰ ਵਿੱਚ ਆਧੁਨਿਕਤਾ ਤੇ ਪੁਰਾਤਨਤਾ ਦਾ ਸੁਮੇਲ ਵਿਖਿਆ । ਜਿਥੇ ਸੜਕਾਂ ,ਗੱਡੀਆਂ, ਸ਼ੋਅਰੂਮ ਅਜੋਕੇ ਜਮਾਨੇ ਦੇ ਮੇਲ ਦੇ ਸਨ , ਪਾਸੇਆਂ ਤੇ ਇਮਾਰਤਾਂ ਇੱਕ ਸਾਰ ਸਦੀਆਂ ਪੁਰਾਣੀ ਸ਼ੈਲੀ ਦੀਆਂ ਅਤੇ ਉਹ ਵੀ ਦਿਲਕਸ਼, ਲਾਲ ਛੱਤਾਂ ਵਾਲaੀਆਂ । ਹੋਟਲ ਵਿੱਚ ਸਮਾਨ ਰੱਖ ਥੋੜਾ ਅਰਾਮ ਕਰਕੇ ਮੈਂ ਪੀਸਾ ਦੇ ਮਿਨਾਰ ਵੇਖਣ ਜਾਣ ਲੱਗਾ ਤਾਂ ਇੱਕ ਨੌਜਵਾਨ ਨੇ ਮੈਨੂੰ ਰੋਕ ਲਿਆ ਉਹਨੇ ਦੱਸਿਆ ਕਿ ਉਹਨਾਂ ਦੀ ਸੰਸਥਾ ਦੂਨੀਆਂ ਭਰ ਵਿੱਚ ਨਸ਼ੇ ਦੇ ਪਸਾਰ ਦੇ ਖਿਲਾਫ ਅਤੇ ਨਸ਼ੇੜੀਆਂ ਦੇ ਪੁਨਰਵਾਸ ਵਾਸਤੇ ਕੰਮ ਕਰਦੀ ਹੈ ਅਤੇ ਇਸ ਵਾਸਤੇ ਉਸਨੇ ਦਾਨ ਮੰਗਿਆ । ਗੱਲਾਂ ਵਿੱਚ ਹੀ ਉਸਨੇ ਜਿਕਰ ਕੀਤਾ ਕਿ ਤੁਹਾਡੇ ਪੰਜਾਬ ਵਿੱਚ ਵੀ ਅੱਜ ਕਲ੍ਹ ਨਸ਼ੇ ਦਾ ਪੂਰਾ ਜੋਰ ਹੈ । ਮੈਥੋਂ ਰਿਹਾ ਨਾ ਗਿਆ ਤੇ ਮੈਂ ਸ਼ਾਇਦ ਪੰਜ ਯੂਰੋ ਉਸਨੂੰ ਦੇ ਕੇ ਰਸੀਦ ਲਈ ।
ਸਾਹਮਣੇ ਪੀਸਾ ਦਾ 183 ਫੁੱਟ ਉੱਚਾ ਮਿਨਾਰ ਸੀ ਜਿਸਦੇ ਉਪੱਰ ਚੜ੍ਹਨ  ਵਾਸਤੇ 296 ਪੌੜੀਆਂ ਹਨ । ਇਸ ਟਾਵਰ ਦੀ ਬਣਤਰ ਸਨ 1173 ਵਿੱਚ ਸ਼ੁਰੂ ਹੋਈ ਅਤੇ 200 ਸਾਲ ਰੁਕ-ਰੁਕ ਕੇ ਚੱਲਦੀ ਰਹੀ ਅੰਤ 1372 ਵਿੱਚ ਮੁਕੰਮਲ ਹੋਇਆ । ਕਮਜੋਰ ਨੀਹਾਂ ਕਰਕੇ ਅਤੇ ਨਰਮ ਮਿੱਟੀ ਕਾਰਨ ਇਹ ਬਣਨ ਵੇਲੇ ਹੀ ਟੇਢਾ ਹੋਣਾ ਸ਼ੁਰੁ ਹੋ ਗਿਆ । ਇਸ ਦੇ ਉਪੱਰ ਸੰਗੀਤ ਦੇ ਸੱਤ ਸੁਰਾਂ ਵਾਲੇ ਸੱਤ ਵੱਡੇ ਕਾਂਸੀ ਦੇ ਟੱਲ ਲੱਗੇ ਹਨ । ਸੰਨ 1990 ਵਿੱਚ ਇਸ ਮਿਨਾਰ ਦਾ ਝੁਕਾ 5.5 ਡਿਗਰੀ ਤੱਕ ਪਹੁੰਚ ਚੁੱਕਾ ਸੀ ਜੋ ਕਿ ਸਿਖਰ ਤੋਂ ਨੀਂਹ ਦੇ ਵਿਚਾਲੇ ਸਾਢੇ ਬਾਰਾਂ ਫੁੱਟ ਬਣਦਾ ਹੈ । ਹੋਰ ਝੁਕਾ ਅਤੇ ਸੰਭਾਵੀ ਨੁਕਸਾਨ ਨੂੰ ਰੋਕਣ ਵਾਸਤੇ ਸਰਕਾਰ ਨੇ ਇਸ ਮਿਨਾਰ ਦੀ ਬੇਹਦ ਬਾਰੀਕੀ ਅਤੇ ਵਿਗਿਆਨਕ ਢੰਗ ਨਾਲ ਮੁਰੰਮਤ ਸ਼ੁਰੂ ਕੀਤੀ ਜੋ ਕਿ ਦਸ ਸਾਲ ਚੱਲੀ ਇਸ ਵਕਫੇ ਦੌਰਾਨ ਮਿਨਾਰ ਨੂੰ ਸੈਲਾਨੀਆਂ ਵਾਸਤੇ ਬੰਦ ਰੱਖਿਆ ਗਿਆ ਅਤੇ 2001 ਵਿੱਚ ਮੁੜ ਖੁੱਲਿਆ । ਹੁਣ ਇਹ ਝੁਕਾ 4 ਡਿਗਰੀ ਹੈ । ਗੁਰੂਤਾ ਦੇ ਸਿਧਾਂਤਾਂ ਦੀ ਪੁਸaਟੀ ਵਾਸਤੇ ਮਸaਹੂਰ ਤਾਰਾ ਵਿਗਿਆਨੀ ਗੈਲੀਲੀਓ ਦਾ ਉਹ ਪ੍ਰਯੋਗ ਬਹੁਤ ਪ੍ਰਸਿੱਧ ਹੈ ਜਦ ਉਸ ਨੇ  ਅਰਸਤੂ ਦੇ ਉਸ ਸਿਧਾਂਤ ਨੂੰ ਗਲਤ ਸਾਬਤ ਕੀਤਾ ਕਿ ਭਾਰੀ ਚੀਜa ਨੂੰ ਧਰਤੀ ਹੌਲaੀ ਚੀਜa ਦੇ ਮੁਕਾਬਲੇ ਵੱਧ ਤੇਜaੀ ਨਾਲa ਖਿੱਚਦੀ ਹੈ । ਉਸ ਨੇ ਪੀਸਾ ਦੇ ਮਿਨਾਰ ਦੀ ਸਿਖਰ ਤੋਂ ਝੁਕਾ ਵਾਲaੇ ਪਾਸੇ ਲੋਹੇ ਦੇ ਦੋ ਗੋਲaੇ ਸੁੱਟੇ- ਇੱਕ ਵੱਡਾ ਤੇ ਇੱਕ ਛੋਟਾ । ਦੋਨੋਂ ਇੱਕੋ ਵਕਤ ਹੀ ਜਮੀਨ ਤੇ ਡਿੱਗੇ ! ਗਲੀਲੀਓ ਪੀਸਾ ਨਿਵਾਸੀ ਸੀ । ਟਾਵਰ ਨੂੰ ਵੇਖਣ ਵਾਸਤੇ ਟਿਕਟ ਪਹਿਲਾਂ ਬੁੱਕ ਕਰਵਾ ਲੈਣੀ ਚਾਹੀਦੀ ਹੈ । ਮਿਥੇ ਸਮੇਂ ਤੇ ਅੰਦਰ ਪ੍ਰਵੇਸ਼ ਕਰਾਇਆ ਜਾਂਦਾ ਹੈ । ਇੱਕ ਬਾਰ ਤਕਰੀਬਨ 30 ਸੈਲਾਨੀ ਵਾੜੇ ਜਾਂਦੇ ਹਨ ਅਤੇ ਸਿਰਫ ਅੱਧੇ ਘੰਟੇ ਵਾਸਤੇ । ਉਪਰ ਚੜ੍ਹਦਿਆਂ ਮੈਂ ਵੇਖਿਆ ਕਿ ਸਦੀਆਂ ਤੋਂ ਲੋਕਾਂ ਦੇ ਉਤਰਨ ਚੜ੍ਹਨ ਨਾਲ ਸੰਗਮਰਮਰ ਨਾਲ ਬਣੀਆਂ ਪੌੜੀਆਂ ਬਹੁਤ ਘਸ ਚੁੱਕੀਆਂ ਸੀ ।  ਉਤਰਦਿਆਂ ਮਿਨਾਰ ਦੀਆਂ ਤੰਗ ਪੌੜੀਆਂ ਵਿੱਚ ਸੈਲਾਨੀਆਂ ਦਾ ਜਾਮ ਲੱਗ ਗਿਆ । ਸਾਰੇ ਬੇਚੈਨ ਸਨ,ਫਿਰ ਪਤਾ ਲੱਗਿਆ ਕਿ ਇੱਕ ਗੋਰਾ ਜੋੜਾ ਪੌੜੀਆਂ ਦੇ ਵਿਕਾਰ ਹੀ ਚੋਹਲ ਮੋਹਲ ਵਿੱਚ ਕੁਝ ਜਿaਆਦਾ ਮਸaਗੂਲ ਹੋ ਗਿਆ ਸੀ !
ਇਸੇ ਟਾਵਰ ਦੇ ਕੋਲ ਹੀ ਬਾਹਰਵੀਂ ਸਦੀ ਦਾ ਗਿਰਜਾ ਘਰ ਕਥੱਡਰਲ ਹੈ । ਟਾਵਰ ਦੀ ਟਿਕਟ ਦੇ ਵਿੱਚ ਹੀ ਇਸ ਦੀ ਟਿਕਟ ਵੀ ਸ਼ਾਮਲ ਹੁੰਦੀ ਹੈ । ਇਹ ਇੱਕ ਬਹੁਤ ਵੱਡਾ ਕਥੱਡਰਲ ਹੈ ਜਿਸ ਦਾ  ਹਰ ਕੋਨਾ ਇੱਕ ਤੋਂ ਵੱਧ ਇੱਕ ਕਲਾ ਕਿਰਤਾਂ ਨਾਲ ਭਰਿਆ ਹੈ ਜਿਹਨਾਂ ਤੋਂ ਇਲਾਵਾ ਈਸਾ ਮਸੀਹ ਅਤੇ ਮਰੀਅਮ ਦਾ ਅਸਲ ਸਮਝਿਆ ਜਾਂਦਾ ਹੱਥ ਚਿੱਤਰ ਵੀ ਇੱਥੇ ਲੱਗਿਆ ਹੈ । ਇਸ ਗਿਰਜੇ ਦਾ ਟੁਕੜੀਆਂ ਵਾਲਾ ਬੇਹਦ ਖੂਬਸੂਰਤ ਫਰਸ਼ ਵੀ ਬਾਹਰਵੀਂ ਸਦੀ ਦਾ ਹੀ ਹੈ । ਮੀਨਾਰ ਤੇ ਗਿਰਜਾ ਵੇਖ ਮੈਂ ਪੀਸਾ ਸ਼ਹਿਰ ਦੀਆਂ ਗਲੀਆਂ ਦਾ ਗੇੜਾ ਮਾਰਨ ਨਿਕਲ ਗਿਆ । ਕਿਸੇ ਪਿੰਡ ਦੀਆਂ ਗਲੀਆਂ ਵਰਗੀਆਂ ਗਲaੀਆਂ ਸੀ ਪਰ ਬੰਦਿਆਂ ਤੋਂ ਵਿਰਵੀਆਂ । ਘਰ ਸਾਰੇ ਤਿੰਨ ਮੰਜਲੇ ਇੱਕੇ ਜਿਹੇ । ਇਮਾਰਤਾਂ ਬਹੁਤ ਪੁਰਾਣੀਆਂ ਸੀ । ਗਲaੀ ਦੇ ਵਿੱਚ ਦੀ ਲੰਘੇ ਜਾਂਦੇ ਇੱਕ ਚੋਭ੍ਹਰਾਂ ਦਾ ਟੋਲਾ ਮੈਨੂੰ ਦੂਰੋਂ ਵੇਖ 'ਪੰਜਾਬੀ ਪੰਜਾਬੀ' ਕਹਿ ਕੇ ਭੱਜ ਨਿੱਕਲਿaਆ ਤੇ ਗਲaੀ ਦੇ ਮੋੜ ਤੋਂ ਨਜaਰਾਂ ਤੌਂ ਓਜਲa ਹੋ ਗਿਆ ,ਸaਾਇਦ ਉਹਨਾਂ ਕਾਫaੀ ਦਿਨਾਂ ਬਾਦ ਮੇਰੇ ਵਰਗਾ ਬਸਿaੰਦਾ ਵੇਖਿਆ ਸੀ । ਇਹਨਾਂ ਗਲੀਆਂ ਵਿੱਚ ਹੀ ਮਸ਼ਹੂਰੇ ਜਮਾਨਾ ਪੀਸਾ ਯੁਨੀਵਰਸਿਟੀ ਸੀ ਜਿੱਥੇ ਕਿ ਗੈਲੀਲੀਓ ਪੜ੍ਹਾਉਂਦਾ ਸੀ । ਹੈਰਾਨੀ ਦੀ ਗੱਲ ਹੈ ਕਿ ਉਹਨਾਂ ਹੀ ਇਮਾਰਤਾਂ ਵਿੱਚ ਅੱਜ ਵੀ ਇਹ ਯੂਨੀਵਰਸਿਟੀ ਚੱਲ ਰਹੀ ਹੈ । ਉਹਨਾਂ ਹੀ ਡੈਸਕਾਂ ਤੇ ਕਲਾਸਾਂ ਲਗਦੀਆਂ ਹਨ ਜਿੱਥੇ ਕਦੇ ਤੇਹਰਵੀਂ ਸਦੀ ਵਿੱਚ ਲੱਗਦੀਆਂ ਸਨ । ਕਿਸੇ ਗਲੀ ਵਿੱਚ ਸਮਾਜ ਸ਼ਾਸਤਰ ਦਾ ਵਿਭਾਗ ਹੈ, ਕਿਸੇ ਵਿੱਚ ਭੂਗੋਲ ਦਾ ਤੇ ਕਿਤੇ ਕਲਾ ਦਾ । ਯੁਰਪ ਵਿੱਚ ਯੁਨੀਵਰਸੀਟੀਆਂ ਚਾਰਦਿਵਾਰੀ ਵਿੱਚ ਬੰਦ ਨਹੀਂ । ਕਿਸੇ ਵੇਲaੇ ਏਥੇ ਭਾਰਤ ਅਤੇ ਰੂਸ ਤੋਂ ਵਿਦਿਆਰਥੀ ਪੜਨ ਆਉਂਦੇ ਸੀ ਕਿਉਂਕਿ ਏਥੇ ਪੜਾਈ ਸਸਤੀ ਸੀ ਤੇ ਵਿਦਿਆਰਥੀ ਕੰਮ ਕਰਕੇ ਕਮਾਈ ਵੀ ਕਰ ਲੈਨਦੇ ਸੀ । ਪੀਸਾ ਸ਼ਹਿਰ ਸੈਲਾਨੀਆਂ ਅਤੇ ਵਿਦਿਆਰਥੀਆਂ ਦੇ ਸਿਰ ਤੇ ਹੀ ਚਲੱਦਾ ਹੈ । ਰੋਮਨ ਕਾਲ ਦੇ ਸੁਨਿਹਰੀ ਯੁੱਗ ਦੇ ਇਸ ਪਹਿਲੇ ਝਲਕਾਰੇ ਨੇ ਮੈਨੂੰ ਮੰਤਰ ਮੁਗਧ ਕਰ ਦਿੱਤਾ । ਮੇਰੀਆਂ ਨਜaਰਾਂ ਵਿੱਚ ਇਟਲੀ ਦਾ ਮੁਜੱਸਮਾਂ (ਤਸਵੀਰ) ਬਿਲਕੁਲ ਬਦਲ ਗਿਆ ਸੀ ਜੋ ਕਿ ਹਾਲੇ ਹੋਰ ਬਦਲਨਾਂ ਸੀ ।
                                                             
ਮਨਜੀਤਇੰਦਰ ਸਿੰਘ ਜੌਹਲa              
ਪਿੰਡ ਮੰਡਿਆਣੀ,ਜਿਲ  ਲੁਧਿਆਣਾ
+919814422617


Viewers  382
   Share this News


Comment

your name*comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 


Topic

Recent Posts

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved